ਵਿਰੋਧੀ ਪਾਰਟੀਆਂ ਦੀ ਗੈਰ-ਹਾਜਰੀ ਵਿਚ ਬਿਨ੍ਹਾਂ ਬਹਿਸ ਕੀਤਿਆ ਸਰਕਾਰ ਵੱਲੋਂ 3 ਬਿੱਲ ਪਾਸ ਕਰਕੇ ਜਮਹੂਰੀਅਤ ਅਤੇ ਵਿਧਾਨਿਕ ਲੀਹਾਂ ਦਾ ਜਨਾਜ਼ਾਂ ਕੱਢਿਆ : ਮਾਨ

ਫ਼ਤਹਿਗੜ੍ਹ ਸਾਹਿਬ, 20 ਦਸੰਬਰ ( ) “ਕਿਸੇ ਵੀ ਬਿੱਲ ਨੂੰ ਕਾਨੂੰਨੀ ਰੂਪ ਦੇਣ ਲਈ ਮੁਲਕ ਦੀ ਪਾਰਲੀਮੈਂਟ ਵਿਚ ਇਸ ਪ੍ਰਕਿਰਿਆ ਉਤੇ ਅਮਲ ਕਰਨਾ ਹੁੰਦਾ ਹੈ ਕਿ ਉਸ ਬਿੱਲ ਨੂੰ ਪਾਰਲੀਮੈਂਟ ਦੇ ਮੇਜ ਉਪਰ ਰੱਖਕੇ ਵਿਰੋਧੀ ਧਿਰ ਨਾਲ ਉਸ ਪਾਸ ਕੀਤੇ ਜਾਣ ਵਾਲੇ ਬਿੱਲ ਉਤੇ ਬਹਿਸ ਕਰਦੇ ਹੋਏ ਵਿਰੋਧੀ ਧਿਰ ਦੀ ਸੰਤੁਸਟੀ ਉਪਰੰਤ ਬਹੁਸੰਮਤੀ ਨਾਲ ਪਾਸ ਕਰਕੇ, ਮੁਲਕ ਦੇ ਪ੍ਰੈਜੀਡੈਟ ਦੀ ਪ੍ਰਵਾਨਗੀ ਲਈ ਦਸਤਖਤ ਕਰਨ ਲਈ ਭੇਜਿਆ ਜਾਂਦਾ ਹੈ, ਫਿਰ ਜਾ ਕੇ ਕਾਨੂੰਨ ਦਾ ਰੂਪ ਦਿੱਤਾ ਜਾਂਦਾ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜਦੋ ਵਿਰੋਧੀ ਧਿਰ ਵਿਚੋ ਹੁਕਮਰਾਨ ਜਮਾਤ ਦਾ ਗੁਲਾਮ ਬਣਕੇ ਮੌਜੂਦਾ ਲੋਕ ਸਭਾ ਦੇ ਸਪੀਕਰ ਸ੍ਰੀ ਓਮ ਬਿਰਲਾ ਵੱਲੋ 141 ਮੈਬਰਾਂ ਨੂੰ ਵਿਧਾਨਿਕ ਲੀਹਾਂ ਦਾ ਉਲੰਘਣ ਕਰਕੇ ਮੁਅੱਤਲ ਕਰ ਦਿੱਤਾ ਹੈ ਅਤੇ ਸਮੁੱਚੀ ਵਿਰੋਧੀ ਧਿਰ ਪਾਰਲੀਮੈਟ ਵਿਚ ਹਾਜਰ ਹੀ ਨਹੀ ਸੀ । ਤਾਂ ਹਕੂਮਤ ਜਮਾਤ ਨੇ ਜਲਦੀ-ਜਲਦੀ ਵਿਚ ਬਿਨ੍ਹਾਂ ਕਿਸੇ ਤਰ੍ਹਾਂ ਦੀ ਬਹਿਸ ਕੀਤਿਆ ਆਈ.ਪੀ.ਸੀ/ਸੀ.ਆਰ.ਪੀ.ਸੀ ਅਤੇ ਐਵੀਡੈਸ ਐਕਟ ਰਾਹੀ ਇੰਡੀਆ ਦੀਆਂ ਫੋਰਸਾਂ ਨੂੰ ਵਾਧੂ ਤਾਕਤ ਦੇਣ, ਸਜਾਵਾਂ ਦੇਣ ਦੀ ਥਾਂ ਤੇ ਨਿਆ ਦੇਣ ਵਾਲੇ ਬਿੱਲ ਅਤੇ ਨਾਗਰਿਕ ਸੁਰੱਖਿਆ ਬਿੱਲ 2023 ਉਤੇ ਕਿਸੇ ਤਰ੍ਹਾਂ ਦੇ ਮੁਲਕ ਨਿਵਾਸੀਆ ਨੂੰ ਹੋਣ ਵਾਲੇ ਫਾਇਦਿਆ ਅਤੇ ਨੁਕਸਾਨ ਉਤੇ ਵਿਚਾਰਾਂ ਕੀਤੇ ਬਿਨ੍ਹਾਂ ਇਹ ਬਿੱਲ ਪਾਸ ਕਰ ਦਿੱਤੇ ਗਏ । ਕਿਉਂਕਿ ਅਸੀਂ ਤਾਂ ਬਹੁਤ ਪਹਿਲੇ ਤੋ ਹੀ ਮੌਤ ਦੀ ਸਜ਼ਾ ਦੇ ਵਿਰੁੱਧ ਹਾਂ ਪਰ ਇੰਡੀਅਨ ਹੁਕਮਰਾਨ ਇਨ੍ਹਾਂ ਨਵੇ ਕਾਨੂੰਨਾਂ ਰਾਹੀ ਇਨ੍ਹਾਂ ਸਜਾਵਾਂ ਵਿਚ ਵਾਧਾ ਕਰਕੇ ਮੁਲਕ ਨੂੰ ਤਾਨਾਸਾਹੀ ਤੇ ਜ਼ਬਰ ਵੱਲ ਲਿਜਾ ਰਹੇ ਹਨ । ਅਜਿਹਾ ਅਮਲ ਕਰਕੇ ਹੁਕਮਰਾਨ ਜਮਾਤ ਅਤੇ ਸਪੀਕਰ ਲੋਕ ਸਭਾ ਨੇ ਜਮਹੂਰੀਅਤ ਅਤੇ ਵਿਧਾਨਿਕ ਨਿਯਮਾਂ ਦਾ ਸ਼ਰੇਆਮ ਉਲੰਘਣ ਕਰਕੇ ਜਮਹੂਰੀਅਤ ਕਦਰਾਂ ਕੀਮਤਾਂ ਦਾ ਜਨਾਜ਼ਾਂ ਕੱਢ ਦਿੱਤਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਮੋਦੀ ਹਕੂਮਤ ਵੱਲੋ ਪਾਰਲੀਮੈਟ ਵਿਚ ਵਿਰੋਧੀ ਧਿਰ ਦੀ ਗੈਰ-ਹਾਜਰੀ ਵਿਚ ਬਿਨ੍ਹਾਂ ਕਿਸੇ ਤਰ੍ਹਾਂ ਦੀ ਬਹਿਸ ਤੇ ਵਿਚਾਰ ਕੀਤਿਆ ਉਪਰੋਕਤ ਬਿੱਲਾ ਨੂੰ ਪਾਸ ਕਰਕੇ ਕਾਨੂੰਨੀ ਰੂਪ ਦੇਣ ਦੇ ਅਮਲਾਂ ਨੂੰ ਗੈਰ-ਜਮਹੂਰੀਅਤ ਅਤੇ ਗੈਰ ਵਿਧਾਨਿਕ ਕਰਾਰ ਦਿੰਦੇ ਹੋਏ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੋ ਤੱਕ ਕਿ ਮੈਂ ਦੁਪਹਿਰ 2 ਵਜੇ ਤੋਂ ਲੈਕੇ ਰਾਤ 9 ਵਜੇ ਤੱਕ ਆਪਣੇ ਬੋਲਣ ਲਈ ਸਮਾਂ ਪ੍ਰਾਪਤ ਕਰਨ ਲਈ ਪਾਰਲੀਮੈਟ ਵਿਚ ਹਾਜਰ ਰਹਿਕੇ ਖੜ੍ਹਾ ਰਿਹਾ । ਇਸ ਦੌਰਾਨ ਨਾ ਤਾਂ ਮੈਂ ਕੋਈ ਪਾਣੀ ਪੀਤਾ ਅਤੇ ਨਾ ਹੀ ਕੁਝ ਖਾਂਧਾ-ਪੀਤਾ ਤਾਂ ਕਿ ਮੇਰੇ ਬੋਲਣ ਦਾ ਸਮਾਂ ਕਿਸੇ ਸਮੇ ਵੀ ਆ ਸਕਦਾ ਹੈ । ਕਿਉਂਕਿ ਸ੍ਰੀ ਓਮ ਬਿਰਲਾ ਸਪੀਕਰ ਲੋਕ ਸਭਾ ਅਤੇ ਦੂਸਰੇ ਸਪੀਕਰ ਸ੍ਰੀ ਰਜਿੰਦਰਾ ਅਗਰਵਾਲ ਅਤੇ ਸ੍ਰੀ ਮਹਿਤਾਬ ਤਿੰਨਾਂ ਵੱਲੋਂ ਮੇਰੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਬੋਲਣ ਦਾ ਸਮਾਂ ਦਿੱਤਾ ਜਾਵੇਗਾ । ਪਰ ਮੈਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਐਮ.ਪੀ ਨਾਲ ਧੋਖਾ ਕਰਕੇ ਜਲੀਲ ਕੀਤਾ ਜਾਣਾ ਅਤਿ ਸ਼ਰਮਨਾਕ ਅਤੇ ਜਮਹੂਰੀ ਨਿਯਮਾਂ ਦੀਆਂ ਉਲੰਘਣਾ ਕਰਨ ਵਾਲੀਆ ਕਾਰਵਾਈਆ ਹਨ । ਇਹ ਹਕੂਮਤ ਪਾਰਟੀ ਵਪਾਰੀਆ, ਕਾਰੋਬਾਰੀਆਂ ਅਤੇ ਦੁਕਾਨਦਾਰਾਂ ਦੀ ਜਮਾਤ ਹੈ । ਮੁਲਕ ਅਤੇ ਪਾਰਲੀਮੈਟ ਨੂੰ ਵੀ ਜਮਹੂਰੀਅਤ ਨਿਯਮਾਂ ਅਸੂਲਾਂ ਦਾ ਘੋਰ ਉਲੰਘਣ ਕਰਕੇ ਇਕ ਵਪਾਰ ਦੀ ਤਰ੍ਹਾਂ ਦੀ ਚਲਾ ਰਹੇ ਹਨ । ਅਜਿਹੇ ਤਾਨਾਸਾਹੀ ਅਮਲਾਂ ਰਾਹੀ ਪ੍ਰਤੱਖ ਰੂਪ ਵਿਚ ਇੰਡੀਅਨ ਵਿਧਾਨ ਵਿਚ ਦਰਜ ਜਮਹੂਰੀਅਤ ਦਾ ਘੋਰ ਉਲੰਘਣ ਕਰਕੇ ਹੁਕਮਰਾਨ ਸਭ ਜਮਹੂਰੀ ਕਦਰਾਂ ਕੀਮਤਾਂ ਨੂੰ ਪਿੱਠ ਦੇ ਚੁੱਕੇ ਹਨ ਅਤੇ ਅਜਿਹੇ ਅਮਲ ਜਮਹੂਰੀਅਤ ਲਈ ਅਤੇ ਮੁਲਕ ਦੇ ਅਮਨ ਚੈਨ ਲਈ ਕਦੀ ਵੀ ਲਾਹੇਵੰਦ ਸਾਬਤ ਨਹੀ ਹੋ ਸਕਣਗੇ ਅਤੇ ਇਹ ਹੁਕਮਰਾਨ ਆਪਣੇ ਤਾਨਾਸ਼ਾਹੀ ਅਮਲਾਂ ਦੀ ਬਦੌਲਤ ਇਥੋ ਦੇ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਲਈ ਜਿੰਮੇਵਾਰ ਹੋਣਗੇ ।

Leave a Reply

Your email address will not be published. Required fields are marked *