ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਾਨੂੰ ਜਿਥੇ ਮਨੁੱਖੀ ਉੱਦਮਾਂ ਲਈ ਪ੍ਰੇਰਦੀ ਹੈ, ਉਥੇ ਆਪਣੀ ਅਣਖ਼-ਗੈਰਤ ਅਤੇ ਕੌਮੀਅਤ ਨੂੰ ਹਰ ਕੀਮਤ ਤੇ ਕਾਇਮ ਰੱਖਣ ਦਾ ਸੰਦੇਸ਼ ਵੀ ਦਿੰਦੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 18 ਦਸੰਬਰ ( ) “ਖ਼ਾਲਸਾ ਪੰਥ ਅਤੇ ਸਮੁੱਚੀ ਮਨੁੱਖਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਿੱਖ ਕੌਮ ਦੇ ਨੌਵੀਂ ਪਾਤਸ਼ਾਹੀ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ । ਨੌਵੀਂ ਪਾਤਸਾਹੀ ਤੋਂ ਪਹਿਲੇ ਸਾਡੀ ਪੰਜਵੀਂ ਪਾਤਸ਼ਾਹੀ ਨੇ ਵੀ ਮਨੁੱਖਤਾ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ । ਨੌਵੀਂ ਪਾਤਸ਼ਾਹੀ ਨੇ ਕਸ਼ਮੀਰੀ ਪੰਡਿਤਾਂ ਦੇ ਧਰਮ ਨੂੰ ਬਚਾਉਣ ਲਈ ਇਹ ਕੁਰਬਾਨੀ ਦਾ ਰਾਹ ਚੁਣਿਆ । ਇਹ ਮਹਾਨ ਸ਼ਹਾਦਤ ਦੇ ਕੇ ਜਿਥੇ ਉਨ੍ਹਾਂ ਨੇ ਸਿੱਖ ਕੌਮ ਅਤੇ ਮਨੁੱਖਤਾ ਨੂੰ ਬਿਨ੍ਹਾਂ ਕਿਸੇ ਤਰ੍ਹਾਂ ਦੇ ਭੇਦਭਾਵ ਦੇ ਮਨੁੱਖੀ ਉੱਦਮ ਬਿਨ੍ਹਾਂ ਕਿਸੇ ਡਰ-ਭੈ ਦੇ ਕਰਨ ਦੀ ਪ੍ਰੇਰਣਾ ਦਿੱਤੀ, ਉਥੇ ਇਸ ਮਹਾਨ ਸ਼ਹਾਦਤ ਨੇ ਸਿੱਖ ਕੌਮ ਲਈ ਵੀ ਆਪਣੀ ਕੌਮੀ ਅਣਖ-ਗੈਰਤ ਅਤੇ ਕੌਮੀਅਤ ਨੂੰ ਕਾਇਮ ਰੱਖਣ ਦਾ ਵੀ ਸੰਦੇਸ਼ ਦਿੱਤਾ ਹੈ । ਉਨ੍ਹਾਂ ਦੇ ਪੱਦਚਿੰਨ੍ਹਾਂ ਤੇ ਚੱਲਦਿਆ ਆਪਣੀ ਕੌਮੀ ਅਣਖ-ਗੈਰਤ ਲਈ ਚਮਕੌਰ ਸਾਹਿਬ ਅਤੇ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਸੂਮ ਸਾਹਿਬਜਾਦਿਆ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਿਆ ਨੇ ਵੀ ਆਪਣੇ ਦਾਦਾ ਜੀ ਵੱਲੋ ਦਰਸਾਏ ਰਾਹ ਉਤੇ ਨਿੱਕੀਆ ਜਿੰਦਾ ਵੱਡਾ ਸਾਕਾ ਕਰਕੇ ਸ਼ਹਾਦਤ ਦਿੰਦੇ ਹੋਏ ਵੱਡੇ ਤੋ ਵੱਡੇ ਜਾਲਮ ਹੁਕਮਰਾਨ ਅੱਗੇ ਈਨ ਮੰਨਣ ਤੇ ਆਪਣੇ ਧਰਮ-ਕੌਮ ਲਈ ਤਿਆਰ-ਬਰ-ਤਿਆਰ ਰਹਿਣ ਦਾ ਕੌਮ ਨੂੰ ਸੰਦੇਸ਼ ਦਿੱਤਾ । ਜੇਕਰ ਅੱਜ ਸੈਂਟਰ ਦੀ ਮੋਦੀ ਹਕੂਮਤ ਜਾਂ ਆਉਣ ਵਾਲੀਆ ਜਾਬਰ ਹਕੂਮਤਾਂ ਜਿਨ੍ਹਾਂ ਨੇ ਬੀਤੇ ਸਮੇ ਵਿਚ ਸਿੱਖ ਨੌਜਵਾਨੀ ਦੇ ਖੂਨ ਨਾਲ ਹੋਲੀ ਖੇਡੀ ਹੈ, ਅਣਮਨੁੱਖੀ ਤੇ ਗੈਰ ਸਮਾਜਿਕ ਢੰਗਾਂ ਰਾਹੀ ਇਨਸਾਨੀਅਤ ਦਾ ਕਤਲੇਆਮ ਕੀਤਾ ਹੈ, ਜਦੋ ਸਾਡੇ ਗੁਰੂ ਸਾਹਿਬਾਨ ਸਮੇ ਅਤੇ ਬੀਤੇ ਸਮੇ ਵਿਚ ਸਿੱਖ ਕੌਮ ਦਾ ਖੂਨ ਡੋਲ੍ਹਕੇ ਅਤੇ ਕਤਲੇਆਮ ਕਰਕੇ ਹੁਕਮਰਾਨ ਸਿੱਖ ਕੌਮ ਨੂੰ ਨਾ ਤਾਂ ਡਰਾ ਸਕਿਆ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਲਾਲਚ ਵਿਚ ਕਾਬੂ ਕਰ ਸਕਿਆ ਹੈ । ਫਿਰ ਸਾਡੇ ਸਾਹਿਬਜਾਦਿਆ ਨੂੰ ਹੁਕਮਰਾਨਾਂ ਨੇ ਹੀਰੇ, ਜਵਾਹਰਾਤ, ਖੂਬਸੂਰਤ ਡੋਲੇ, ਨਵਾਬੀਆ ਅਤੇ ਵੱਡੇ ਤੋ ਵੱਡਾ ਜੁਲਮ ਵੀ ਆਪਣੀ ਧਰਮੀ ਅਤੇ ਕੌਮੀ ਸੋਚ ਤੋ ਟੱਸ ਤੋ ਮੱਸ ਨਹੀ ਕਰ ਸਕਿਆ ਅਤੇ ਸਾਡੇ ਮਾਸੂਮ ਸਾਹਿਬਜਾਦਿਆ ਨੇ ਜਾਬਰ ਅੱਗੇ ਈਨ ਮੰਨਣ ਦੀ ਬਜਾਇ ਸ਼ਹਾਦਤ ਨੂੰ ਪਹਿਲ ਦਿੱਤੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਰਧਾ ਅਤੇ ਸਤਿਕਾਰ ਸਹਿਤ ਨਤਮਸਤਕ ਹੁੰਦੇ ਹੋਏ ਅਤੇ ਮੌਜੂਦਾ ਜਾਬਰ ਹੁਕਮਰਾਨਾਂ ਨੂੰ ਸਿੱਖ ਕੌਮ ਦੀ ਆਪਣੇ ਧਰਮ, ਕੌਮ ਅਤੇ ਇਨਸਾਨੀਅਤ ਦੀ ਰਾਖੀ ਲਈ ਕੀਤੀਆ ਕੁਰਬਾਨੀਆਂ ਤੇ ਸ਼ਹਾਦਤਾਂ ਦਾ ਜਿਕਰ ਕਰਦੇ ਹੋਏ ਅਜਿਹੇ ਹੁਕਮਰਾਨਾਂ ਤੋ ਸਿੱਖ ਕੌਮ ਵੱਲੋ ਕਿਸੇ ਤਰ੍ਹਾਂ ਦਾ ਵੀ ਡਰ-ਭੈ ਨਾ ਰੱਖਣ ਅਤੇ ਆਪਣੇ ਅਕੀਦੇ, ਸਿੱਖੀ ਸੋਚ, ਆਜਾਦੀ ਦੇ ਨਿਸ਼ਾਨੇ ਉਤੇ ਆਪਣੇ ਇਤਿਹਾਸਿਕ ਰਵਾਇਤਾ ਤੇ ਪ੍ਰੰਪਰਾਵਾਂ ਰਾਹੀ ਪਹਿਰਾ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਮੌਜੂਦਾ ਮੋਦੀ ਹਕੂਮਤ ਜਾਂ ਉਸ ਤੋ ਵੀ ਜਾਬਰ ਆਉਣ ਵਾਲੇ ਹੁਕਮਰਾਨ ਬੀਤੇ ਸਮੇ ਦੀ ਤਰ੍ਹਾਂ ਸਾਨੂੰ ਵੀ ਸ਼ਹਾਦਤਾਂ ਦੇਣ ਜਾਂ ਆਪਣੀ ਸਰੀਰਕ ਕੁਰਬਾਨੀ ਦੇਣ ਲਈ ਮਜਬੂਰ ਕਰ ਦੇਣ ਤਾਂ ਜਿਵੇ ਸਾਡੇ ਗੁਰੂ ਸਾਹਿਬਾਨ, ਸ਼ਹੀਦ ਸਿੱਖਾਂ ਦਾ ਖੂਨ ਅਜਾਈ ਨਹੀ ਗਿਆ, ਇਸੇ ਤਰ੍ਹਾਂ ਮੌਜੂਦਾ ਹੁਕਮਰਾਨਾਂ ਵੱਲੋ ਬਾਹਰਲੇ ਮੁਲਕਾਂ ਵਿਚ ਸਾਡੀ ਨੌਜਵਾਨੀ ਦਾ ਸਾਜਸੀ ਢੰਗ ਰਾਹੀ ਕਤਲ ਕਰਕੇ ਖੂਨ ਵਹਾਉਣ ਜਾਂ ਸਾਡਾ ਖੂਨ ਵਹਾਉਣਾ ਵੀ ਕਦੀ ਅਜਾਈ ਨਹੀ ਜਾਵੇਗਾ । ਬਲਕਿ ਇਸ ਕੌਮੀ ਖੂਨ ਨਾਲ ਤਾਂ ਸਾਡੀ ਸਿੱਖ ਕੌਮ ਦੇ ਬੂਟੇ ਦੀ ਜੜ੍ਹ ਪਹਿਲੇ ਨਾਲੋ ਵੀ ਵਧੇਰੇ ਮਜਬੂਤ ਤੇ ਸਖਤ ਹੁੰਦੀ ਹੈ ਅਤੇ ਧਰਮ ਦੀਆਂ ਜੜ੍ਹਾਂ ਪ੍ਰਪੱਕ ਹੁੰਦੀਆਂ ਹਨ । 

ਸ. ਮਾਨ ਨੇ ਕਿਹਾ ਕਿ ਇੰਡੀਅਨ ਏਜੰਸੀਆ ਨੇ ਜੋ ਸਾਡੇ ਕੈਨੇਡਾ ਵਿਖੇ ਭਾਈ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਬਰਤਾਨੀਆ ਵਿਖੇ ਭਾਈ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਖੇ ਪਰਮਜੀਤ ਸਿੰਘ ਪੰਜਵੜ, ਲਖਬੀਰ ਸਿੰਘ ਰੋਡੇ ਅਤੇ ਹਰਿਆਣੇ ਵਿਖੇ ਦੀਪ ਸਿੰਘ ਸਿੱਧੂ ਅਤੇ ਪੰਜਾਬ ਦੇ ਮਾਨਸਾ ਜਿ਼ਲ੍ਹੇ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਕੀਤੇ ਹਨ, ਇਸ ਸੰਬੰਧੀ ਅਸੀ ਬਹੁਤ ਪਹਿਲੇ ਤੋ ਮੋਦੀ ਹਕੂਮਤ ਨੂੰ ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ, ਆਈ.ਬੀ, ਰਾਅ, ਐਨ.ਆਈ.ਏ, ਮਿਲਟਰੀ ਇੰਨਟੈਲੀਜੈਸ ਦੇ ਮਨੁੱਖਤਾ ਤੇ ਇਨਸਾਨੀਅਤ ਵਿਰੋਧੀ ਕਾਰਵਾਈਆ ਤੋ ਸਮੇ-ਸਮੇ ਤੇ ਖ਼ਬਰਦਾਰ ਵੀ ਕਰਦੇ ਆਏ ਹਾਂ ਅਤੇ ਇਹ ਵੀ ਕਹਿੰਦੇ ਆ ਰਹੇ ਹਾਂ ਕਿ ਇਨ੍ਹਾਂ ਉਪਰੋਕਤ ਏਜੰਸੀਆਂ ਨੂੰ ਜੋ ਗੈਰ-ਕਾਨੂੰਨੀ ਕੰਮਾਂ ਲਈ ਲੱਖਾਂ-ਕਰੋੜਾਂ ਰੁਪਏ ਵਿਚ ਗੁਪਤ ਫੰਡ ਦਿੱਤੇ ਜਾਂਦੇ ਹਨ। ਜਿਨ੍ਹਾਂ ਦਾ ਕਿਤੇ ਵੀ ਆਡਿਟ ਨਹੀ ਹੁੰਦਾ । ਇਹ ਵਰਤਾਰਾ ਇੰਡੀਆ ਲਈ ਅਤੇ ਮਨੁੱਖਤਾ ਲਈ ਵੱਡੀ ਸਿਰਦਰਦੀ ਦਾ ਕਾਰਨ ਬਣੇਗਾ ਅਤੇ ਇੰਡੀਆ ਇਸ ਲਈ ਕੌਮਾਂਤਰੀ ਕਟਹਿਰੇ ਵਿਚ ਨਹੀ ਟਿੱਕ ਸਕੇਗਾ । ਇਸ ਲਈ ਇਨ੍ਹਾਂ ਗੁਪਤ ਫੰਡਾਂ ਦਾ ਆਡਿਟ ਵੀ ਹੋਵੇ ਅਤੇ ਇਹ ਏਜੰਸੀਆ ਆਪਣੇ ਕੰਮਾਂ ਲਈ ਪਾਰਲੀਮੈਟ ਨੂੰ ਜੁਆਬਦੇਹ ਹੋਣ । ਪਰ ਅਜਿਹਾ ਨਹੀ ਕੀਤਾ ਗਿਆ । ਇਹੀ ਵਜਹ ਹੈ ਕਿ ਅੱਜ ਉਪਰੋਕਤ ਏਜੰਸੀਆ, ਉਨ੍ਹਾਂ ਨੂੰ ਗੈਰ ਕਾਨੂੰਨੀ ਕੰਮਾਂ ਲਈ ਬਿਨ੍ਹਾਂ ਆਡਿਟ ਤੋ ਪ੍ਰਾਪਤ ਹੋਣ ਵਾਲੇ ਫੰਡਾਂ ਅਤੇ ਸਿੱਖ ਕੌਮ ਦੇ ਇਨ੍ਹਾਂ ਵੱਲੋ ਕੀਤੇ ਜਾ ਰਹੇ ਕਤਲਾਂ ਦੀ ਬਦੌਲਤ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਬਰਤਾਨੀਆ, ਨਿਊਜੀਲੈਡ ਤਕਰੀਬਨ ਸਭ ਯੂਰਪਿੰਨ ਮੁਲਕਾਂ ਵਿਚ ਬਦਨਾਮੀ ਮਿਲ ਰਹੀ ਹੈ ਅਤੇ ਇੰਡੀਅਨ ਆਗੂਆਂ ਕੋਲ ਸੰਸਾਰ ਦੇ ਕਟਹਿਰੇ ਵਿਚ ਖਲੋਣ ਲਈ ਥਾਂ ਨਹੀਂ ਲੱਭ ਰਿਹਾ । ਜਦੋਕਿ ਸਿੱਖ ਕੌਮ, ਗੁਰੂ ਸਾਹਿਬਾਨ ਸਮੇ ਵੀ, ਉਨ੍ਹਾਂ ਤੋ ਬਾਅਦ ਵੀ ਅਤੇ ਅੱਜ ਵੀ ਆਪਣੇ ਮਨੁੱਖਤਾ ਪੱਖੀ ਉੱਦਮਾਂ ਅਤੇ ਅਜਿਹੇ ਸਾਜਸੀ ਕਤਲਾਂ ਤੇ ਸ਼ਹਾਦਤਾਂ ਤੋ ਨਿਰਭੈ ਰਹਿਕੇ ਵਿਚਰਣ ਅਤੇ ਦ੍ਰਿੜਤਾ ਨਾਲ ਜਿੰਦਗੀ ਜਿਊਂਣ ਅਤੇ ਇਸਲਾਮਿਕ ਪਾਕਿਸਤਾਨ, ਕਾਮਰੇਡ ਚੀਨ ਅਤੇ ਹਿੰਦੂ-ਇੰਡੀਆ ਦੇ ਵਿਚਕਾਰ ਆਪਣੀ ਆਜਾਦ ਸਟੇਟ ਕਾਇਮ ਕਰਨ ਦੇ ਮਿਸਨ ਉਤੇ ਦ੍ਰਿੜਤਾ ਨਾਲ ਕਾਇਮ ਹੈ ਅਤੇ ਆਪਣੀ ਆਜਾਦੀ ਦੀ ਮੰਜਿਲ ਪ੍ਰਾਪਤੀ ਤੱਕ ਕੇਵਲ ਇੰਡੀਆ ਵਿਚ ਹੀ ਨਹੀ ਸੰਸਾਰ ਪੱਧਰ ਤੇ ਆਪਣੇ ਮਿਸਨ ਨੂੰ ਲਿਜਾਣ ਲਈ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ । ਇਹ ਸ਼ਹਾਦਤਾਂ ਤੇ ਸਾਡਾ ਖੂਨ ਸਾਡੇ ਨਿਸਾਨਿਆ ਨੂੰ ਹੋਰ ਵੀ ਦ੍ਰਿੜ ਤੇ ਪੱਕਾ ਕਰ ਰਿਹਾ ਹੈ । ਮੋਦੀ ਹਕੂਮਤ ਜਾਂ ਆਉਣ ਵਾਲੀ ਕੋਈ ਵੀ ਜਾਬਰ ਇੰਡੀਅਨ ਹਕੂਮਤ ਖਾਲਸਾ ਪੰਥ ਨੂੰ ਨਾ ਤਾਂ ਆਪਣਾ ਆਜਾਦ ਸਟੇਟ ਕਾਇਮ ਕਰਨ ਤੋ ਰੋਕ ਸਕੇਗੀ ਅਤੇ ਨਾ ਹੀ ਕੌਮਾਂਤਰੀ ਪੱਧਰ ਤੇ ਖ਼ਾਲਸਾ ਪੰਥ ਦੇ ਮਨੁੱਖਤਾ ਪੱਖੀ ਰਾਜ ਦਾ ਬਿਗੁਲ ਵੱਜਣ ਤੇ ਸਮੁੱਚੀਆ ਕੌਮਾਂ, ਧਰਮਾਂ ਤੇ ਮੁਲਕਾਂ ਵੱਲੋ ਸਾਡੇ ਖ਼ਾਲਸਾ ਰਾਜ ਦਾ ਪੈਰੋਕਾਰ ਬਣਨ ਦੇ ਰਾਹ ਵਿਚ ਕੋਈ ਰੁਕਾਵਟ ਖੜ੍ਹੀ ਕਰ ਸਕੇਗੀ । ਕਿਉਂਕਿ ਸਾਨੂੰ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ, ਨਿਮਰਤਾ, ਸਬਰ ਅਤੇ ਮਨੁੱਖਤਾ ਦੀ ਸਰਬੱਤ ਦੇ ਭਲੇ ਦੀ ਸੋਚ ਅਧੀਨ ਬਿਹਤਰੀ ਵਾਲੇ ਸਮਾਜ ਪੱਖੀ ਗੁਣਾਂ ਤੇ ਅਛਾਈਆ ਹੀ ਸਾਨੂੰ ਆਪਣੀ ਮੰਜਿਲ ਵੱਲ ਅਵੱਸ ਲਿਜਾਣਗੀਆਂ। ਕਿਉਂਕਿ ਗੁਰੂ ਸਾਹਿਬ ਨੇ ਖੁਦ ‘ਇਨ ਗਰੀਬ ਸਿੱਖਨ ਕੋ ਦੈ ਪਾਤਸਾਹੀ’ ਦੇ ਅਨੁਸਾਰ ਅਤੇ ‘ਚਿੜੀਓ ਸੇ ਮੈ ਬਾਜ ਲੜਾਊ’ ਦੇ ਮਹਾਵਾਕ ਅਨੁਸਾਰ ਖ਼ਾਲਸਾ ਪੰਥ ਬਿਨ੍ਹਾਂ ਕਿਸੇ ਡਰ-ਭੈ ਤੋ ਆਜਾਦ ਬਾਦਸਾਹੀ ਦਾ ਬੀਤੇ ਸਮੇ ਵਿਚ ਆਨੰਦ ਮਾਣਦਾ ਰਿਹਾ ਹੈ । ਅੱਜ ਵੀ ਆਜਾਦ ਤੇ ਨਿਰਭੈ ਸੋਚ ਤੇ ਚੱਲਕੇ ਆਪਣੇ ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਜੂਝ ਰਿਹਾ ਹੈ ਅਤੇ ਹਰ ਕੀਮਤ ਤੇ ਆਜਾਦ ਬਾਦਸਾਹੀ ਖ਼ਾਲਸਾ ਰਾਜ ਕਾਇਮ ਹੋਵੇਗਾ । ਮੋਦੀ ਹਕੂਮਤ ਤਾਂ ਕੀ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਖ਼ਾਲਸਾ ਰਾਜ ਕਾਇਮ ਕਰਨ ਤੋ ਕਤਈ ਨਹੀ ਰੋਕ ਸਕੇਗੀ ।

Leave a Reply

Your email address will not be published. Required fields are marked *