ਦਾ ਟ੍ਰਿਬਿਊਨ ਅਦਾਰੇ ਵੱਲੋ ਸਿੱਖਾਂ ਪ੍ਰਤੀ ਪਾਲੀ ਜਾ ਰਹੀ ਨਫਰਤ ਦੀ ਪ੍ਰਤੱਖ ਮਿਸਾਲ ਤੋ ਜਾਣੂ ਕਰਵਾਉਣਾ ਸਾਡਾ ਫਰਜ : ਮਾਨ

ਫ਼ਤਹਿਗੜ੍ਹ ਸਾਹਿਬ, 16 ਦਸੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਾਸ ਵੱਲੋ ਬਹੁਤ ਲੰਮੇ ਸਮੇ ਤੋ ਇੰਡੀਆ ਦੇ ਅਮਨ-ਚੈਨ ਤੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਵਾਲਿਆ ਨੂੰ ਇਹ ਜਾਣੂ ਕਰਵਾਇਆ ਜਾ ਰਿਹਾ ਹੈ ਕਿ ਟ੍ਰਿਬਿਊਨ ਅਦਾਰਾ ਇਕ ਵਿਸੇਸ ਨਫਰਤ ਭਰੀ ਸੋਚ ਅਧੀਨ ਹੁਕਮਰਾਨਾਂ ਦਾ ਗੁਲਾਮ ਬਣਕੇ ਸਿੱਖ ਕੌਮ ਵਿਰੁੱਧ ਨਿਰੰਤਰ ਪ੍ਰਚਾਰ ਕਰਦਾ ਆ ਰਿਹਾ ਹੈ ਅਤੇ ਸਿੱਖਾਂ ਦੇ ਨਾਵਾਂ ਨਾਲੋ ਸਿੰਘ ਅਤੇ ਕੌਰ ਕੱਟਕੇ ਸਿੱਖਾਂ ਦੇ ਮਾਣ-ਸਨਮਾਨ ਨੂੰ ਵੀ ਡੂੰਘੀ ਠੇਸ ਪਹੁੰਚਾਉਦਾ ਆ ਰਿਹਾ ਹੈ । ਇਸ ਗੱਲ ਉਸ ਸਮੇ ਪ੍ਰਤੱਖ ਹੋ ਜਾਂਦੀ ਹੈ ਜਦੋ 15 ਦਸੰਬਰ 2023 ਦੇ ਟ੍ਰਿਬਿਊਨ ਵਿਚ ਇਕ 60 ਸਾਲਾਂ ਦੇ ਟਰੱਕ ਸਿੱਖ ਡਰਾਈਵਰ ਦੇ ਨਾਮ ਦੀ ਵਰਤੋ ਕਰਕੇ ਅਤੇ ਉਸ ਨੂੰ ਸਮੱਗਲਰ ਦਰਸਾਕੇ ਸਿੱਖ ਕੌਮ ਦੀ ਗੁੰਮਰਾਹਕੁੰਨ ਪ੍ਰਚਾਰ ਰਾਹੀ ਬਦਨਾਮੀ ਕਰਨ ਦਾ ਢੌਗ ਰਚਿਆ ਗਿਆ ਹੈ। ਜਦੋਕਿ ਇਹ ਫੜਿਆ ਗਿਆ ਟਰੱਕ ਡਰਾਈਵਰ ਸਿੱਖ ਨਹੀ ਹੈ । ਉਸਦਾ ਨਾਮ ਰਾਜ ਕੁਮਾਰ ਮਹਿੰਮੀ ਹੈ । ਫਿਰ ਟ੍ਰਿਬਿਊਨ ਅਦਾਰੇ ਵੱਲੋ ਸਿੱਖ ਕੌਮ ਦੇ ਨਾਮ ਦੀ ਦੁਰਵਰਤੋ ਕਿਸ ਨਫਰਤ ਭਰੀ ਸੋਚ ਨਾਲ ਕੀਤੀ ਜਾ ਰਹੀ ਹੈ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਟ੍ਰਿਬਿਊਨ ਅਦਾਰੇ ਵੱਲੋ ਖਾਲਸਾ ਪੰਥ ਤੇ ਸਿੱਖ ਕੌਮ ਵਿਰੁੱਧ ਨਫਰਤ ਭਰੀ ਸੋਚ ਅਧੀਨ ਕੀਤੇ ਜਾ ਰਹੇ ਅਮਲਾਂ ਵਿਰੁੱਧ ਸਖਤ ਸਟੈਡ ਲੈਦੇ ਹੋਏ ਅਤੇ ਟ੍ਰਿਬਿਊਨ ਅਦਾਰੇ ਨੂੰ ਇਸ ਹੋਈ ਬਜਰ ਗਲਤੀ ਲਈ ਆਪਣੇ ਅਦਾਰੇ ਵਿਚ ਖਬਰ ਪ੍ਰਕਾਸਿਤ ਕਰਕੇ ਸਮੁੱਚੀ ਸਿੱਖ ਕੌਮ ਤੋ ਮੁਆਫ਼ੀ ਮੰਗਣ ਦੀ ਗੱਲ ਨੂੰ ਉਜਾਗਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਐਸ.ਜੀ.ਪੀ.ਸੀ ਦੇ ਪ੍ਰਧਾਨ ਨੂੰ ਵੀ ਇਹ ਜੋਰਦਾਰ ਅਪੀਲ ਕੀਤੀ ਕਿ ਉਹ ਟ੍ਰਿਬਿਊਨ ਅਦਾਰੇ ਦੇ ਪੰਥ ਵਿਰੋਧੀ ਅਮਲਾਂ ਤੇ ਕਾਰਵਾਈਆ ਵਿਰੁੱਧ ਸਖਤੀ ਨਾਲ ਪੇਸ ਆਵੇ ਅਤੇ ਸਿੱਖ ਕੌਮ ਦੇ ਮਾਣ ਸਨਮਾਨ ਨੂੰ ਕਾਇਮ ਰੱਖਣ ਵਿਚ ਆਪਣੀ ਜਿੰਮੇਵਾਰੀ ਨਿਭਾਈ ਜਾਵੇ ।

Leave a Reply

Your email address will not be published. Required fields are marked *