ਪਟਵਾਰੀਆਂ ਅਤੇ ਚੋਣ ਅਧਿਕਾਰੀਆ ਵੱਲੋਂ ਵੋਟਰਾਂ ਨੂੰ ਸਹੀ ਰੂਪ ਵਿਚ ਮਿਲਵਰਤਣ ਨਾ ਦੇਣਾ ਅਤਿ ਦੁੱਖਦਾਇਕ ਤੇ ਨਿੰਦਣਯੋਗ : ਮਾਨ

ਫ਼ਤਹਿਗੜ੍ਹ ਸਾਹਿਬ, 08 ਨਵੰਬਰ ( ) “ਸਮੁੱਚੇ ਪੰਜਾਬ ਵਿਚ ਸਿੱਖ ਵੋਟਰ ਮਰਦਾਂ-ਬੀਬੀਆਂ, ਨੌਜਵਾਨਾਂ ਅਤੇ ਬੱਚੀਆ ਜੋ ਨਵੇ ਸਿਰੇ ਤੋ ਐਸ.ਜੀ.ਪੀ.ਸੀ ਚੋਣਾਂ ਲਈ ਵੋਟਾਂ ਬਣਾ ਰਹੇ ਹਨ, ਉਨ੍ਹਾਂ ਵਿਚ ਇਸ ਗੱਲ ਦਾ ਭਾਰੀ ਰੋਸ ਤੇ ਬੇਚੈਨੀ ਹੈ ਕਿ ਸਰਕਾਰ ਅਤੇ ਚੋਣ ਕਮਿਸਨ ਗੁਰਦੁਆਰਾ ਨੇ ਨਵੀਆ ਵੋਟਾਂ ਬਣਾਉਣ ਲਈ ਪ੍ਰਕਿਰਿਆ ਤਾਂ ਸੁਰੂ ਕਰ ਦਿੱਤੀ ਹੈ । ਲੇਕਿਨ ਉਸ ਸੰਬੰਧ ਵਿਚ ਵੋਟਾਂ ਬਣਾਉਣ ਅਤੇ ਭਰੇ ਹੋਏ ਫਾਰਮਾਂ ਨੂੰ ਸਹੀ ਰੂਪ ਵਿਚ ਸੌਖੇ ਤਰੀਕੇ ਵਾਪਸ ਪ੍ਰਾਪਤ ਕਰਨ ਅਤੇ ਵੋਟਰਾਂ ਨੂੰ ਗਾਇਡ ਨਾ ਕਰਨ ਦਾ ਕਿਸੇ ਤਰ੍ਹਾਂ ਦੀ ਵੀ ਜਿੰਮੇਵਾਰੀ ਨਾਲ ਪ੍ਰਬੰਧ ਨਹੀ ਕੀਤਾ । ਜਿਸ ਨਾਲ ਸਮੁੱਚੇ ਵੋਟਰ ਇਸ ਸਮੇ ਬਹੁਤ ਵੱਡੇ ਭੰਬਲਭੂਸੇ ਵਿਚ ਹਨ ਅਤੇ ਅਸੀ ਮਹਿਸੂਸ ਕਰਦੇ ਹਾਂ ਕਿ ਪੰਜਾਬ ਸਰਕਾਰ ਅਤੇ ਸੈਟਰ ਸਰਕਾਰ ਇਨ੍ਹਾਂ ਵੋਟਾਂ ਨੂੰ ਬਣਾਉਣ ਅਤੇ ਇਹ ਗੁਰੂਘਰ ਦੀਆਂ ਚੋਣਾਂ ਕਰਵਾਉਣ ਲਈ ਬਹੁਤੇ ਸੁਹਿਰਦ ਨਹੀ ਹਨ । ਇਹੀ ਵਜਹ ਹੈ ਕਿ ਵੋਟਾਂ ਬਣਨ ਦੀ ਤਰੀਕ ਦਾ ਕੇਵਲ ਇਕ ਹਫਤਾ ਬਾਕੀ ਰਹਿ ਗਿਆ ਹੈ । ਲੇਕਿਨ ਵੋਟਰਾਂ ਵੱਲੋ ਜਦੋ ਵੋਟਾਂ ਬਣਾਕੇ ਜਮ੍ਹਾਂ ਕਰਵਾਉਣ ਪਟਵਾਰੀਆ ਜਾਂ ਚੋਣ ਅਧਿਕਾਰੀਆ ਕੋਲ ਜਾਇਆ ਜਾਂਦਾ ਹੈ ਤਾਂ ਉਹ ਆਪਣੀਆ ਸੀਟਾਂ ਉਤੇ ਇਹ ਅਧਿਕਾਰੀ ਨਹੀ ਮਿਲ ਰਹੇ । ਜੇਕਰ ਕੋਈ ਮਿਲ ਰਿਹਾ ਹੈ ਤਾਂ ਉਹ ਵੋਟਰਾਂ ਨੂੰ ਹਦਾਇਤ ਕਰ ਰਿਹਾ ਹੈ ਕਿ ਫਲਾਣੇ ਥਾਂ ਆ ਕੇ ਵੋਟਾਂ ਜਮ੍ਹਾ ਕਰਵਾਈਆ ਜਾਣ । ਜਦੋਕਿ ਉਹ ਵੋਟਰ 15-15, 20-20 ਕਿਲੋਮੀਟਰ ਦੀ ਦੂਰੀ ਤੋ ਆਉਣ ਵਾਲੇ ਹਨ । ਇਸ ਵਰਤਾਰੇ ਤੋ ਸਪੱਸਟ ਹੋ ਰਿਹਾ ਹੈ ਕਿ ਇਨ੍ਹਾਂ ਚੋਣਾਂ ਦੇ ਸੰਬੰਧ ਵਿਚ ਕੋਈ ਵੀ ਸਹੀ ਸਰਕਾਰੀ ਤੌਰ ਤੇ ਰਣਨੀਤੀ ਨਹੀ ਬਣਾਈ ਗਈ ਅਤੇ ਨਾ ਹੀ ਸਿੱਖ ਵੋਟਰਾਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਹਿੱਤ ਮੀਡੀਆ, ਬਿਜਲੀ ਮੀਡੀਆ ਅਤੇ ਹੋਰ ਪ੍ਰਚਾਰ ਸਾਧਨਾਂ ਰਾਹੀ ਕਿਸੇ ਤਰ੍ਹਾਂ ਦੀ ਜਾਣਕਾਰੀ ਤੇ ਅਗਵਾਈ ਪ੍ਰਦਾਨ ਕੀਤੀ ਗਈ ਹੈ । ਜੋ ਅਤਿ ਨਿੰਦਣਯੋਗ ਪ੍ਰਬੰਧ ਹੈ । ਇਸ ਲਈ ਸਾਡੀ ਫਤਹਿਗੜ੍ਹ ਸਾਹਿਬ ਜਿ਼ਲ੍ਹੇ ਦਾ ਯੂਨਿਟ ਅੱਜ ਮਿਊਸੀਪਲ ਕਮੇਟੀ ਦੇ ਦਫਤਰ ਅਤੇ ਐਸ.ਡੀ.ਐਮ. ਬਸੀ ਪਠਾਣਾ ਦੇ ਦਫਤਰ ਅੱਗੇ ਇਸ ਵੱਡੀ ਮੁਸਕਿਲ ਨੂੰ ਲੈਕੇ ਰੋਸ ਧਰਨਾ ਦੇ ਰਿਹਾ ਹੈ । ਇਹ ਸਿਲਸਿਲਾ ਅਸੀ ਸਮੁੱਚੇ ਪੰਜਾਬ ਦੇ ਜਿ਼ਲ੍ਹਾ ਹੈੱਡਕੁਆਰਟਰਾਂ, ਸਬ-ਡਿਵੀਜਨਾਂ, ਪਟਵਾਰ ਸਰਕਲਾਂ ਵਿਚ ਕਰਾਂਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸਰਕਾਰ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪ੍ਰਤੀ ਵੋਟਾਂ ਬਣਾਉਣ ਦੀ ਪ੍ਰਕਿਰਿਆ ਵਿਚ ਸਿੱਖ ਵੋਟਰਾਂ ਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਨਾ ਦੇਣ, ਬਲਕਿ ਵੋਟਰਾਂ ਨੂੰ ਪ੍ਰੇਸਾਨ ਤੇ ਹੈਰਾਨ ਕਰਨ ਦੇ ਦੁੱਖਦਾਇਕ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸਰਕਾਰ ਵੱਲੋ ਇਸ ਜਿੰਮੇਵਾਰੀ ਨੂੰ ਸੰਜ਼ੀਦਗੀ ਨਾਲ ਨਾ ਨਿਭਾਉਣ ਦੀ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਆਪਣੀ ਪਾਰਟੀ ਦੇ ਸਮੁੱਚੇ ਅਹੁਦੇਦਾਰਾਂ ਤੇ ਸਿੱਖ ਕੌਮ ਨੂੰ ਸੰਜ਼ੀਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਜੇਕਰ ਪਟਵਾਰੀ, ਤਹਿਸੀਲਦਾਰ, ਐਸ.ਡੀ.ਐਮ ਅਤੇ ਡਿਪਟੀ ਕਮਿਸਨਰ ਆਪਣੀਆ ਸਿੱਖ ਵੋਟਾਂ ਬਣਾਉਣ ਅਤੇ ਜਮ੍ਹਾ ਕਰਵਾਉਣ ਵਿਚ ਜਿਥੇ ਕਿਤੇ ਸਹਿਯੋਗ ਨਹੀ ਕਰਦੇ ਜਾਂ ਇਸ ਪ੍ਰਕਿਰਿਆ ਵਿਚ ਰੁਕਾਵਟਾਂ ਖੜ੍ਹੀਆ ਕਰ ਰਹੇ ਹਨ, ਤਾਂ ਉਥੇ ਸਭ ਸਮੂਹਿਕ ਰੂਪ ਵਿਚ ਉਪਰੋਕਤ ਅਧਿਕਾਰੀਆ ਦੇ ਦਫਤਰਾਂ ਅੱਗੇ ਡੱਟਕੇ ਧਰਨੇ ਦਿੱਤੇ ਜਾਣ ਅਤੇ ਨਾਲ ਹੀ ਇਹ ਆਵਾਜ ਬੁਲੰਦ ਕੀਤੀ ਜਾਵੇ ਕਿ ਇਨ੍ਹਾਂ ਚੋਣਾਂ ਦੇ ਸਹੀ ਪ੍ਰਬੰਧ ਲਈ ਅਤੇ ਪੂਰਨ ਰੂਪ ਵਿਚ ਸਿੱਖਾਂ ਦੀਆਂ ਵੋਟਾਂ ਬਣਾਉਣ ਲਈ ਘੱਟੋ ਘੱਟ ਵੋਟਾਂ ਬਣਨ ਦੀ ਮਿਤੀ ਦੀ ਮਿਆਦ ਡੇਢ ਮਹੀਨੇ ਤੱਕ ਵਧਾਈ ਜਾਵੇ ਅਤੇ ਇਨ੍ਹਾਂ ਵੋਟਾਂ ਨੂੰ ਬਣਾਉਣ ਲਈ ਬੀ.ਐਲ.ਓ, ਆਂਗਣਵਾੜੀ ਵਰਕਰ ਅਤੇ ਅਧਿਆਪਕਾਂ ਦੀਆਂ ਡਿਊਟੀਆ ਉਸੇ ਤਰ੍ਹਾਂ ਜਿੰਮੇਵਾਰੀ ਨਾਲ ਲਗਾਈਆ ਜਾਣ ਜਿਵੇ ਪਾਰਲੀਮੈਟ ਤੇ ਅਸੈਬਲੀ ਵੋਟਾਂ ਸਮੇ ਘਰ-ਘਰ ਜਾ ਕੇ ਹਰ ਵੋਟਰ ਨਾਲ ਪਹੁੰਚ ਕਰਕੇ ਵੋਟਾਂ ਬਣਾਈਆ ਜਾਂਦੀਆ ਆ ਰਹੀਆ ਹਨ । 

Leave a Reply

Your email address will not be published. Required fields are marked *