01 ਨਵੰਬਰ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 31 ਅਕਤੂਬਰ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ 2021 ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । 01 ਨਵੰਬਰ ਨੂੰ ਗੁਰਪ੍ਰੀਤ ਸਿੰਘ ਦੁੱਲਵਾ ਫਤਹਿਗੜ੍ਹ ਸਾਹਿਬ, 02 ਨਵੰਬਰ ਨੂੰ ਬਲਰਾਜ ਸਿੰਘ ਖਾਲਸਾ ਮੋਗਾ, 03 ਨਵੰਬਰ ਨੂੰ ਨਰਿੰਦਰ ਸਿੰਘ ਕਾਲਾਬੂਲਾ ਧੂਰੀ, 04 ਨਵੰਬਰ ਨੂੰ ਰਜਿੰਦਰ ਸਿੰਘ ਫੌਜੀ ਫਗਵਾੜਾ, 05 ਨਵੰਬਰ ਨੂੰ ਸੁਖਜੀਤ ਸਿੰਘ ਡਰੋਲੀ ਜਲੰਧਰ, 06 ਨਵੰਬਰ ਨੂੰ ਦਰਸ਼ਨ ਸਿੰਘ ਮੰਡੇਰ ਬਰਨਾਲਾ, 07 ਨਵੰਬਰ ਨੂੰ ਗੁਰਚਰਨ ਸਿੰਘ ਭੁੱਲਰ, 08 ਨਵੰਬਰ ਨੂੰ ਜਤਿੰਦਰਬੀਰ ਸਿੰਘ ਪੰਨੂ ਗੁਰਦਾਸਪੁਰ, 09 ਨਵੰਬਰ ਨੂੰ ਹਰਬੰਸ ਸਿੰਘ ਪੈਲੀ ਨਵਾਂਸਹਿਰ, 10 ਨਵੰਬਰ ਨੂੰ ਮਾਸਟਰ ਕੁਲਦੀਪ ਸਿੰਘ ਮਸੀਤੀ ਟਾਡਾ, 11 ਨਵੰਬਰ ਨੂੰ ਹਰਜੀਤ ਸਿੰਘ ਸਜੂਮਾ ਸੰਗਰੂਰ, 12 ਨਵੰਬਰ ਨੂੰ ਗੁਰਦੀਪ ਸਿੰਘ ਢੁੱਡੀ ਫਰੀਦਕੋਟ, 13 ਨਵੰਬਰ ਨੂੰ ਪ੍ਰੀਤਮ ਸਿੰਘ ਮਾਨਗੜ੍ਹ ਲੁਧਿਆਣਾ, 14 ਨਵੰਬਰ ਨੂੰ ਰਜਿੰਦਰ ਸਿੰਘ ਜਵਾਹਰਕੇ ਮਾਨਸਾ, 15 ਨਵੰਬਰ ਨੂੰ ਜਗਜੀਤ ਸਿੰਘ ਰਾਜਪੁਰਾ ਦੇ ਜਥੇ ਗ੍ਰਿਫਤਾਰੀ ਲਈ ਜਾਣਗੇ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ । 

Leave a Reply

Your email address will not be published. Required fields are marked *