ਨਿਊਯਾਰਕ ਦੇ ਮੇਅਰ ਮਿਸਟਰ ਐਡਮੰਸ ਵੱਲੋਂ ਅਮਰੀਕਾ ਵਿਚ ਸਿੱਖਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਲੈਣਾ ਇਨਸਾਨੀਅਤ ਪੱਖੀ ਵੱਡਾ ਪ੍ਰਸ਼ੰਸ਼ਾਂਯੋਗ ਉੱਦਮ : ਮਾਨ

ਫ਼ਤਹਿਗੜ੍ਹ ਸਾਹਿਬ, 31 ਅਕਤੂਬਰ ( ) “ਸਿੱਖ ਕੌਮ ਨੂੰ ਅਤੇ ਸਿੱਖ ਧਰਮ ਨੂੰ ਦੁਨੀਆ ਦੇ ਵੱਡੇ ਮੁਲਕ ਅਤੇ ਸਭ ਕੌਮਾਂ ਜਿਸ ਤਰ੍ਹਾਂ ਸਮਝਣ ਵੱਲ ਵੱਧ ਰਹੇ ਹਨ ਅਤੇ ਸਾਡੇ ਧਰਮ ਦੀਆਂ ਮਨੁੱਖਤਾ ਤੇ ਇਨਸਾਨੀਅਤ ਪੱਖੀ ਇਨਸਾਫ ਪਸ਼ੰਦ ਸੋਚ ਤੇ ਅਮਲਾਂ ਦੇ ਕਾਇਲ ਹੋ ਰਹੇ ਹਨ, ਉਸ ਇਸ ਗੱਲ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਅਮਰੀਕਾ ਦੇ ਨਿਊਯਾਰਕ ਦੇ ਮੇਅਰ ਮਿਸਟਰ ਐਡਮੰਸ ਨੇ ਅਮਰੀਕਾ ਵਿਚ ਸਿੱਖਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਹੀ ਨਹੀ ਲਈ, ਬਲਕਿ ਉਸ ਤੋ ਦੋ ਕਦਮ ਅੱਗੇ ਜਾ ਕੇ ਇਹ ਵੀ ਕਿਹਾ ਹੈ ਕਿ ਪੱਗ ‘ਦਸਤਾਰ’ ਦਾ ਮਤਲਬ ਕਦੀ ਵੀ ਅੱਤਵਾਦੀ ਨਹੀ, ਬਲਕਿ ਸਰਧਾ ਤੇ ਸਤਿਕਾਰ ਹੁੰਦਾ ਹੈ, ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਉਨ੍ਹਾਂ ਦੇ ਇਸ ਕਾਰਜ ਨੂੰ ਇਨਸਾਨੀਅਤ ਪੱਖੀ ਕਰਾਰ ਦਿੰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿਥੇ ਸਵਾਗਤ ਕੀਤਾ, ਉਥੇ ਇਹ ਵੀ ਉਮੀਦ ਪ੍ਰਗਟ ਕੀਤੀ ਕਿ ਕੇਵਲ ਅਮਰੀਕਾ ਹੀ ਨਹੀ ਬਲਕਿ ਦੁਨੀਆ ਦੇ 193 ਮੁਲਕਾਂ ਦੀਆਂ ਹਕੂਮਤਾਂ ਅਤੇ ਉਥੇ ਵੱਸਣ ਵਾਲੇ ਵੱਖ-ਵੱਖ ਕੌਮਾਂ ਤੇ ਧਰਮਾਂ ਨਾਲ ਸੰਬੰਧਤ ਨਿਵਾਸੀ ਸਿੱਖ ਕੌਮ ਦੀ ਇਨਸਾਨੀਅਤ ਪੱਖੀ ਸੋਚ ਨੂੰ ਸਮਝਣਗੇ ਅਤੇ ਕੋਈ ਵੀ ਮੁਲਕ, ਧਰਮ ਜਾਂ ਕੌਮ, ਇੰਡੀਅਨ ਮੁਤੱਸਵੀ ਹੁਕਮਰਾਨਾਂ ਦੇ ਸਿੱਖ ਕੌਮ ਵਿਰੁੱਧ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਵਿਚ ਨਹੀ ਆਉਣਗੇ । ਬਲਕਿ ਸਿੱਖ ਕੌਮ ਨੂੰ ਦੁਨੀਆ ਭਰ ਵਿਚ ਅਮਨ-ਚੈਨ ਅਤੇ ਜਮਹੂਰੀਅਤ ਦਾ ਮਸੀਹਾ ਕਰਾਰ ਦਿੰਦੇ ਹੋਏ ਮਿਸਟਰ ਐਡਮੰਸ ਵਰਗੀਆ ਸਖਸ਼ੀਅਤਾਂ ਦੀ ਤਰ੍ਹਾਂ ਸਤਿਕਾਰ ਤੇ ਮਾਣ ਪ੍ਰਦਾਨ ਕਰਦੇ ਰਹਿਣਗੇ ਤਾਂ ਕਿ ਸਿੱਖ ਕੌਮ ਜਿਥੇ ਕਿਤੇ ਵੀ ਵੱਸਦੀ ਹੈ, ਉਹ ਪਹਿਲੇ ਨਾਲੋ ਵੀ ਵਧੇਰੇ ਉਤਸਾਹ ਨਾਲ ਆਪਣੇ ਇਨਸਾਨੀ ਫਰਜਾਂ ਦੀ ਪੂਰਤੀ ਵੀ ਕਰਦੀ ਰਹੇ ਅਤੇ ਹਰ ਤਰ੍ਹਾਂ ਦੇ ਜ਼ਬਰ ਜੁਲਮ ਵਿਰੁੱਧ ਦ੍ਰਿੜਤਾ ਨਾਲ ਆਵਾਜ ਵੀ ਉਠਾਉਦੀ ਰਹੇ ।”

ਸ. ਮਾਨ ਨੇ ਅੱਗੇ ਚੱਲਕੇ ਕਿਹਾ ਕਿ ਜੋ ਸਿੱਖਾਂ ਉਤੇ ਅਮਰੀਕਾ ਵਿਚ ਹਮਲੇ ਹੋਏ ਹਨ, ਉਸਨੂੰ ਵੀ ਜੋ ਮਿਸਟਰ ਐਡਮੰਸ ਨੇ ਇਕ ਦਾਗ ਕਰਾਰ ਦਿੰਦੇ ਹੋਏ ਇਸ ਵਿਸੇ ਤੇ ਸਮੁੱਚੇ ਅਮਰੀਕਨਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਦੇ ਹੋਏ ਕਿਹਾ ਹੈ ਕਿ ਸਿੱਖ ਹੋਣ ਦਾ ਮਤਲਬ ਬਿਲਕੁਲ ਅੱਤਵਾਦ ਨਹੀ ਬਲਕਿ ਉਸਦਾ ਸਹੀ ਮਤਲਬ ‘ਰਖਵਾਲੇ’ ਹੈ । ਜਿਸ ਸੰਬੰਧੀ ਸ੍ਰੀ ਐਡਮੰਸ ਨੇ ਅਮਰੀਕਨ ਨੌਜਵਾਨੀ ਨੂੰ ਇਹ ਸਭ ਕੁਝ ਜਾਣਕਾਰੀ ਦੇਣ ਉਤੇ ਵੀ ਜੋਰ ਦਿੱਤਾ । ਇਹ ਹੋਰ ਵੀ ਸਲਾਘਾਯੋਗ ਤੇ ਇਨਸਾਨੀਅਤ ਪੱਖੀ ਉਨ੍ਹਾਂ ਦੇ ਅਮਲ ਹੋਣਗੇ । ਮਿਸਟਰ ਐਡਮੰਸ ਸਿੱਖਾਂ ਪ੍ਰਤੀ ਬੋਲਦੇ ਹੋਏ ਇਥੇ ਹੀ ਨਹੀ ਰੁੱਕੇ ਬਲਕਿ ਜੋ ਉਨ੍ਹਾਂ ਨੇ ਅੰਤਰ ਆਤਮਾ ਤੋ ਇਹ ਕਿਹਾ ਕਿ ਸਿੱਖ ਆਪਣੇ ਆਲੇ ਦੁਆਲੇ ਦੇ ਮੋਹਤਬਰ ਹਨ, ਉਨ੍ਹਾਂ ਦੀ ਦਸਤਾਰ ਦਾ ਮਤਲਬ ਸੁਰੱਖਿਆ, ਭਾਈਚਾਰਾਂ, ਪਰਿਵਾਰ, ਵਿਸਵਾਸ ਦੇ ਨਾਲ-ਨਾਲ ਸਾਡਾ ਇਕੱਠਿਆ ਦਾ ਵਿਚਰਣਾ ਤੇ ਰਹਿਣਾ ਹੈ ਅਤੇ ਅਸੀ ਸਿੱਖ ਕੌਮ ਨਾਲ ਸੰਵਾਦ ਅਤੇ ਵਿਰਤਾਤ ਕਰਾਂਗੇ । ਇਸ ਨੂੰ ਅਸੀ ਸਭ ਇਕੱਠੇ ਹੋ ਕੇ ਹੀ ਕਰ ਸਕਦੇ ਹਾਂ । ਜੋ ਨਿਊਯਾਰਕ ਸਟੇਟ ਅਸੈਬਲੀ ਦੇ ਮੈਬਰ ਜੈਨੀਫਰ ਰਾਜਕੁਮਾਰ ਨੇ ਕਿਹਾ ਹੈ ਕਿ ਸਿੱਖਾਂ ਵਿਰੁੱਧ ਨਫਰੀ ਅਪਰਾਧਾ ਨੂੰ ਬਿਲਕੁਲ ਬਰਦਾਸਤ ਨਹੀ ਕੀਤਾ ਜਾਵੇਗਾ, ਬਲਕਿ ਇਨ੍ਹਾਂ ਨੂੰ ਖਤਮ ਕਰਨ ਲਈ ਅਸੀ ਆਪਣੀ ਜਿੰਮੇਵਾਰੀ ਨਿਭਾਵਾਂਗੇ । ਨਿਊਯਾਰਕ ਸਟੇਟ ਅਮਰੀਕਾ ਪੂਰੀ ਦੁਨੀਆ ਨੂੰ ਸਿੱਖਿਅਤ ਕਰਾਂਗੇ ਕਿ ਸਿੱਖ ਕੌਣ ਹਨ ਤਾਂ ਕਿ ਉਨ੍ਹਾਂ ਉਤੇ ਕੋਈ ਵੀ ਗਲਤ ਫਹਿਮੀ ਨਾ ਹੋਵੇ ਅਤੇ ਨਾ ਹੀ ਉਨ੍ਹਾਂ ਤੇ ਕੋਈ ਹਮਲਾ ਕਰ ਸਕੇ । ਸ. ਮਾਨ ਨੇ ਉਪਰੋਕਤ ਅਮਰੀਕਨ ਮੇਅਰ, ਅਸੈਬਲੀ ਮੈਬਰ ਅਤੇ ਇਨ੍ਹਾਂ ਨਾਲ ਕੰਮ ਕਰਨ ਵਾਲੀਆ ਸਖਸ਼ੀਅਤਾਂ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋ ਉਚੇਚੇ ਤੌਰ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜੋ ਸਿੱਖ ਕੌਮ ਤੇ ਸਿੱਖ ਧਰਮ ਨੂੰ ਸਮਝਦੇ ਹੋਏ ਸਿੱਖਾਂ ਦੀ ਸੁਰੱਖਿਆ ਲਈ ਵੱਡੀ ਜਿੰਮੇਵਾਰੀ ਲਈ ਹੈ ਅਤੇ ਪੂਰੀ ਦੁਨੀਆ ਵਿਚ ਸਿੱਖ ਕੌਣ ਹਨ, ਉਸਦਾ ਸਹੀ ਰੂਪ ਵਿਚ ਜਾਣਕਾਰੀ ਦੇਣ ਦਾ ਬੀੜਾ ਚੁੱਕਿਆ ਹੈ, ਉਸ ਤੋ ਹਿੰਦੂਤਵ ਹੁਕਮਰਾਨ ਖੁਦ ਹੀ ਆਪਣੀਆ ਨਜਰਾਂ ਵਿਚ ਗਿਰ ਜਾਣਗੇ । ਕਿਉਂਕਿ ਲੰਮੇ ਸਮੇ ਤੋ ਹਿੰਦੂਤਵ ਹੁਕਮਰਾਨ ਇੰਡੀਆ ਵਿਚ ਘੱਟ ਗਿਣਤੀ ਕੌਮਾਂ, ਮੁਸਲਿਮ, ਸਿੱਖ, ਰੰਘਰੇਟਿਆ ਆਦਿ ਨੂੰ ਨਿਸ਼ਾਨਾਂ ਬਣਾਕੇ ਆਪਣੀ ਸਿਆਸੀ ਗੰਦੀ ਖੇਡ ਖੇਡਦੇ ਆ ਰਹੇ ਹਨ । ਲੇਕਿਨ ਇਨ੍ਹਾਂ ਸਖਸੀਅਤਾਂ ਦੇ ਉੱਦਮਾਂ ਦੀ ਬਦੌਲਤ ਉਨ੍ਹਾਂ ਨੂੰ ਅਜਿਹੇ ਗੈਰ ਇਖਲਾਕੀ, ਗੈਰ ਇਨਸਾਨੀ ਅਮਲਾਂ ਤੋ ਤੋਬਾ ਕਰਨ ਲਈ ਮਜਬੂਰ ਹੋਣਾ ਪਵੇਗਾ ਅਤੇ ਸਮੁੱਚੇ ਇੰਡੀਆ ਨਿਵਾਸੀਆ ਨੂੰ ਹੀ ਨਹੀ ਬਲਕਿ ਸੰਸਾਰ ਨਿਵਾਸੀਆ ਨੂੰ ਸਿੱਖਾਂ ਦੀਆਂ ਇਨਸਾਨੀਅਤ ਪੱਖੀ ਅਛਾਈਆ ਅਤੇ ਜ਼ਬਰ ਜੁਲਮ ਵਿਰੁੱਧ ਨਿੱਡਰ ਹੋ ਕੇ ਆਵਾਜ ਉਠਾਉਣ ਤੇ ਅਮਲ ਕਰਨ ਦੀਆਂ ਕਾਰਵਾਈਆ ਨੂੰ ਪ੍ਰਵਾਨ ਕਰਦੇ ਹੋਏ ਹਰ ਤਰ੍ਹਾਂ ਦੇ ਬੇਇਨਸਾਫ਼ੀ ਵਿਰੁੱਧ ਆਵਾਜ ਉਠਾਉਣ ਨੂੰ ਅਪਣਾਉਣਾ ਪਵੇਗਾ । ਕਹਿਣ ਤੋ ਭਾਵ ਹੈ ਅਜਿਹੇ ਅਮਲ ਹੀ ਉਸ ਅਕਾਲ ਪੁਰਖ ਦਾ ਵਰਤਾਰਾ ਹਨ ਜਿਸ ਅਨੁਸਾਰ ਆਉਣ ਵਾਲੇ ਸਮੇ ਵਿਚ 96 ਕਰੋੜੀ ਸਿੱਖਾਂ ਦੀ ਗੱਲ ਸਾਬਤ ਹੋ ਕੇ ਰਹੇਗੀ ਅਤੇ ਖ਼ਾਲਸਾ ਪੰਥ ਸਭ ਕੌਮਾਂ, ਧਰਮਾਂ ਦੇ ਨਿਵਾਸੀਆ ਦੇ ਮਨਾਂ ਉਤੇ ਆਪਣੀਆ ਅਛਾਈਆ ਦੀ ਬਦੌਲਤ ਰਾਜ ਕਰੇਗਾ ।

Leave a Reply

Your email address will not be published. Required fields are marked *