ਸੰਗਰੂਰ ਦੀ ਸਿਵਮ ਕਲੋਨੀ ਦੀਆਂ 2 ਸਾਲ ਤੋਂ ਪੁੱਟੀਆ ਗਲੀਆਂ ਨੂੰ ਠੀਕ ਨਾ ਕਰਨਾ ਗੈਰ-ਜਿੰਮੇਵਰਾਨਾਂ ਨਿੰਦਣਯੋਗ ਅਮਲ : ਮਾਨ
ਸੰਗਰੂਰ, 23 ਅਕਤੂਬਰ ( ) “ਇਹ ਬਹੁਤ ਦੁੱਖ ਤੇ ਅਫ਼ਸੋਸ ਵਾਲੀ ਨਿਜਾਮੀ, ਪ੍ਰਸ਼ਾਸਨਿਕ ਕਾਰਵਾਈ ਹੈ ਕਿ ਸੰਗਰੂਰ ਦੀ ਸਿਵਮ ਕਲੋਨੀ ਦੀਆਂ ਗਲੀਆਂ ਨੂੰ ਜੋ 2 ਸਾਲ ਪਹਿਲੇ ਸੀਵਰੇਜ ਪਾਉਣ ਅਤੇ ਪਾਣੀ ਦੀ ਸਪਲਾਈ ਦੇਣ ਲਈ ਡੂੰਘੇ ਰੂਪ ਵਿਚ ਪੁੱਟਿਆ ਗਿਆ ਸੀ, ਉਹ ਬੀਤੇ 2 ਸਾਲਾਂ ਤੋ ਉਸੇ ਪੁੱਟੇ ਹੋਏ ਰੂਪ ਵਿਚ ਹਨ । ਸੰਬੰਧਤ ਵਿਭਾਗ ਅਤੇ ਜਿ਼ਲ੍ਹਾ ਪ੍ਰਸ਼ਾਸ਼ਨ ਸੰਗਰੂਰ ਵੱਲੋ ਉਸ ਇਲਾਕੇ ਦੇ ਨਿਵਾਸੀਆ ਦੇ ਆਉਣ-ਜਾਣ ਅਤੇ ਹੋਰ ਸਮਾਨ ਦੀ ਢੋਆ-ਢੋਆਈ ਦੀਆਂ ਮੁਸ਼ਕਿਲਾਂ ਨੂੰ ਨਜ਼ਰ ਅੰਦਾਜ ਕਰਕੇ ਇਹ ਪੁੱਟੀਆ ਗਲੀਆਂ ਨੂੰ ਭਰਨ ਅਤੇ ਨਵੀ ਸੜਕ ਬਣਾਉਣ ਜਾਂ ਇੰਟਰਲਾਕ ਟਾਇਲ ਲਗਾਉਣ ਦੀ ਜਿੰਮੇਵਾਰੀ ਲੋਕਾਂ ਦੀ ਆਵਾਜ ਉੱਠਣ ਉਪਰੰਤ ਵੀ ਨਹੀ ਬਣਾਈ ਗਈ । ਜਿਸ ਤੋ ਪ੍ਰਤੱਖ ਹੁੰਦਾ ਹੈ ਕਿ ਸੰਗਰੂਰ ਦਾ ਪ੍ਰਸ਼ਾਸ਼ਨ ਆਪਣੇ ਨਿਵਾਸੀਆ ਵਿਸੇਸ ਤੌਰ ਤੇ ਸਿਵਮ ਕਲੋਨੀ ਦੇ ਨਿਵਾਸੀਆ ਦੀ ਵੱਡੀ ਮੁਸਕਿਲ ਨੂੰ ਲੰਮੇ ਸਮੇ ਤੋ ਹੱਲ ਨਾ ਕਰਕੇ ਵੱਡੀਆਂ ਮੁਸ਼ਕਿਲਾਂ ਤੇ ਔਕੜਾ ਨੂੰ ਘਟਾਉਣ ਦੀ ਬਜਾਇ ਵਧਾ ਰਿਹਾ ਹੈ ਜੋ ਅਤਿ ਨਿੰਦਣਯੋਗ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਰੂਰ ਦੇ ਪ੍ਰਸ਼ਾਸ਼ਨ ਵੱਲੋ ਸਿਵਮ ਕਲੋਨੀ ਦੇ ਨਿਵਾਸੀਆ ਦੀ ਇਸ ਵੱਡੀ ਮੁਸਕਿਲ ਨੂੰ ਲੰਮੇ ਸਮੇ ਤੋ ਹੱਲ ਨਾ ਕਰਨ ਦੇ ਦੁੱਖਦਾਇਕ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਸੰਗਰੂਰ ਦੇ ਪ੍ਰਸ਼ਾਸ਼ਨ ਨੂੰ ਇਸ ਗੰਭੀਰ ਵਿਸੇ ਤੇ ਫੌਰੀ ਅਮਲ ਕਰਕੇ ਸਿਵਮ ਕਲੋਨੀ ਦੇ ਨਿਵਾਸੀਆ ਦੀ ਮੁਸਕਿਲ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਕਿਸੇ ਸ਼ਹਿਰ, ਪਿੰਡ ਜਾਂ ਗਲੀ ਦੇ ਵਿਕਾਸ ਲਈ, ਸੀਵਰੇਜ ਤੇ ਪਾਣੀ ਦੀ ਸਪਲਾਈ ਲਈ ਕੁਝ ਸਮੇ ਲਈ ਨਿਵਾਸੀਆ ਨੂੰ ਤਕਲੀਫ ਦੇ ਕੇ ਡੂੰਘੇ ਟੋਏ ਪੁੱਟਣੇ ਪੈਦੇ ਹਨ, ਪਰ ਇਹ ਵੀ ਵੱਡੀ ਦੁੱਖਦਾਇਕ ਤੇ ਚਿੰਤਾ ਵਾਲੀ ਗੱਲ ਹੈ ਕਿ ਜੇਕਰ ਜਿੰਮੇਵਾਰ ਅਫਸਰਾਨ ਅਤੇ ਅਧਿਕਾਰੀ ਅਜਿਹੇ ਵਿਕਾਸ ਦੇ ਕੰਮਾਂ ਨੂੰ ਲੰਮੇ ਸਮੇ ਲਈ ਰੋਕ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਬਜਾਇ ਵਾਧਾ ਹੀ ਕਰਨ ਇਹ ਤਾਂ ਪ੍ਰਸ਼ਾਸਨਿਕ, ਨਿਜਾਮੀ ਅਤੇ ਹਕੂਮਤੀ ਬਹੁਤ ਵੱਡੀ ਦੋਸ਼ਪੂਰਨ ਖਾਮੀ ਹੈ ਅਤੇ ਉਨ੍ਹਾਂ ਦੇ ਪ੍ਰਬੰਧ ਦੀ ਅਸਫਲਤਾ ਨੂੰ ਵੀ ਜਾਹਰ ਕਰਦੀ ਹੈ । ਉਨ੍ਹਾਂ ਕਿਹਾ ਕਿ ਲੋਕਾਂ ਵੱਲੋ ਰੋਸਮਈ ਧਰਨੇ ਦੇਣ, ਇਨ੍ਹਾਂ ਪੁੱਟੇ ਹੋਏ ਟੋਇਆ ਨੂੰ ਭਰਕੇ ਰਸਤੇ ਨੂੰ ਸਾਫ਼ ਕਰਨ ਤੇ ਸੜਕਾਂ ਬਣਾਉਣ ਲਈ ਕਈ ਵਾਰੀ ਪ੍ਰਸ਼ਾਸ਼ਨ ਤੇ ਅਧਿਕਾਰੀਆ ਨੂੰ ਕਹਿਣ ਉਪਰੰਤ ਵੀ ਕੋਈ ਅਮਲ ਨਾ ਹੋਵੇ ਇਹ ਤਾਂ ਆਪਣੇ ਮੁਲਕ, ਸੂਬੇ, ਇਥੋ ਦੇ ਨਿਵਾਸੀਆ ਪ੍ਰਤੀ ਪੂਰੀਆ ਕਰਨ ਵਾਲੀਆ ਜਿੰਮੇਵਾਰੀਆ ਤੋ ਮੂੰਹ ਮੋੜਨ ਵਾਲੀ ਅਤੇ ਨਿਵਾਸੀਆ ਨੂੰ ਸਰੀਰਕ ਤੌਰ ਤੇ ਵੱਡੇ ਖ਼ਤਰੇ ਵਿਚ ਪਾਉਣ ਵਾਲੀਆ ਅਸਹਿ ਕਾਰਵਾਈਆ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੰਗਰੂਰ ਦੇ ਮੌਜੂਦਾ ਡਿਪਟੀ ਕਮਿਸਨਰ ਅਤੇ ਸੰਬੰਧਤ ਜਿੰਮੇਵਾਰ ਅਧਿਕਾਰੀਆ ਨੂੰ ਇਸ ਪ੍ਰੈਸ ਰੀਲੀਜ ਰਾਹੀ ਸੁਚੇਤ ਅਤੇ ਖਬਰਦਾਰ ਕਰਨਾ ਚਾਹੇਗਾ ਕਿ ਜੇਕਰ ਇਸ ਵੱਡੀ ਸਮੱਸਿਆ ਨੂੰ ਸੀਮਤ ਸਮੇ ਵਿਚ ਹੱਲ ਕਰਕੇ ਲੋਕਾਂ ਨੂੰ ਦਰਪੇਸ ਆਉਣ ਵਾਲੀ ਮੁਸਕਿਲ ਤੋ ਨਿਜਾਤ ਨਾ ਦਿਵਾਈ ਗਈ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਮਜਬੂਰ ਹੋ ਕੇ ਇਸ ਗੰਭੀਰ ਮਸਲੇ ਤੇ ਉਥੋ ਦੇ ਨਿਵਾਸੀਆ ਦਾ ਸਾਥ ਦੇਕੇ ਨਿਜਾਮ ਵਿਰੁੱਧ ਕੋਈ ਐਕਸਨ ਪ੍ਰੋਗਰਾਮ ਉਲੀਕਣਾ ਪਵੇਗਾ । ਜਿਸਦੇ ਨਿਕਲਣ ਵਾਲੇ ਨਤੀਜਿਆ ਲਈ ਸੰਬੰਧਤ ਨਿਜਾਮ ਤੇ ਵਿਭਾਗੀ ਅਧਿਕਾਰੀ ਜਿੰਮੇਵਾਰ ਹੋਣਗੇ ।