ਦਿੱਲੀ ਵਿਖੇ ਡੇਢ ਸਾਲ ਤੱਕ ਚੱਲੇ ਕਿਸਾਨ ਅੰਦੋਲਨ ਦੀ ਫ਼ਤਹਿ ਤੋ ਚਿੜਕੇ ਹੀ ਹੁਕਮਰਾਨ ਕਿਸਾਨ ਵਰਗ ਨਾਲ ਬਦਲੇ ਦੀ ਭਾਵਨਾ ਅਧੀਨ ਜਿਆਦਤੀਆ ਕਰ ਰਹੇ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 21 ਅਕਤੂਬਰ ( ) “ਕਿਉਂਕਿ ਸੈਂਟਰ ਦੀ ਮੁਤੱਸਵੀ ਮੋਦੀ ਹਕੂਮਤ ਅਤੇ ਉਸ ਵਿਚ ਸਾਮਿਲ ਸਭ ਕੱਟੜਵਾਦੀ ਲੋਕ ਜਿੰਮੀਦਾਰਾਂ ਵਰਗ ਨਾਲ, ਵਿਸੇਸ ਤੌਰ ਤੇ ਪੰਜਾਬੀਆਂ ਤੇ ਸਿੱਖ ਜਿੰਮੀਦਾਰਾਂ ਨਾਲ ਇਕ ਵੱਡੀ ਚਿੜ ਤੇ ਬਦਲੇ ਦੀ ਭਾਵਨਾ ਰੱਖਦੇ ਹਨ । ਇਸਦੀ ਵਜਹ ਇਹ ਹੈ ਕਿ ਡੇਢ ਸਾਲ ਤੱਕ ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨ ਵਰਗ ਵੱਲੋ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਚੱਲੇ ਉਸ ਸੰਘਰਸ਼ ਜਿਸ ਵਿਚ ਸ੍ਰੀ ਮੋਦੀ ਹਕੂਮਤ ਕਿਸਾਨਾਂ ਦੀਆਂ ਜਮੀਨਾਂ ਨੂੰ ਸਾਜਸੀ ਢੰਗਾਂ ਨਾਲ ਕਬਜੇ ਕਰਕੇ ਅਡਾਨੀ, ਅੰਬਾਨੀ ਵਰਗੇ ਆਪਣੇ ਗੁਜਰਾਤੀ ਧਨਾਢਾਂ ਦੇ ਸਪੁਰਦ ਕਰਨਾ ਚਾਹੁੰਦੇ ਸਨ ਅਤੇ ਕਿਸਾਨ ਵਰਗ ਨੂੰ ਆਪਣੀ ਹੀ ਜਮੀਨ ਵਿਚ ਮਜਦੂਰ ਜਾਂ ਮੁਜਾਰਾ ਬਣਾਉਣ ਦੀ ਸਾਜਿਸ ਰਚੀ ਗਈ ਸੀ । ਦੂਸਰਾ ਕਿਸਾਨ ਵਰਗ ਜੋ ਬਹੁਤ ਹੀ ਮਿਹਨਤ ਮੁਸੱਕਤ, ਦਿਨ-ਰਾਤ ਗਰਮੀ ਅਤੇ ਸਰਦੀ ਦੀਆਂ ਔਕੜਾਂ ਨੂੰ ਝੱਲਦਾ ਹੋਇਆ ਆਪਣੀ ਫਸਲ ਨੂੰ ਪਾਲਦਾ ਹੈ, ਉਸਨੂੰ ਉਸਦੀ ਫਸਲ ਦੀ ਸਹੀ ਕੀਮਤ ਨਾ ਦੇ ਕੇ ਅਤੇ ਉਸਦੀ ਪੈਦਾਵਾਰ ਦੀ ਐਮ.ਐਸ.ਪੀ. ਨਾ ਐਲਾਨਕੇ ਵੱਡਾ ਵਿਤਕਰਾ ਤੇ ਜ਼ਬਰ ਕਰਦਾ ਆ ਰਿਹਾ ਹੈ । ਲੇਕਿਨ ਕਿਸਾਨ ਵਰਗ ਨੇ ਆਪਣੇ ਡੇਢ ਸਾਲ ਦੇ ਸੰਘਰਸ਼ ਨੂੰ ਬਾਖੂਬੀ ਕਰਦੇ ਹੋਏ ਜੋ ਸੈਟਰ ਦੀ ਕੱਟੜਵਾਦੀ ਮੋਦੀ ਹਕੂਮਤ ਨੂੰ ਆਪਣੀ ਗੱਲ ਮਨਵਾਉਣ ਲਈ ਮਜਬੂਰ ਕੀਤਾ ਅਤੇ ਕਿਸਾਨ ਵਿਰੋਧੀ ਬਣਾਏ ਜਾਣ ਵਾਲੇ ਬਿੱਲ, ਕਾਨੂੰਨਾਂ ਨੂੰ ਰੱਦ ਕਰਵਾਉਣ ਵਿਚ ਮੋਹਰੀ ਭੂਮਿਕਾ ਨਿਭਾਈ । ਉਸਦੇ ਬਦਲੇ ਦੀ ਭਾਵਨਾ ਨਾਲ ਹੀ ਮੋਦੀ ਹਕੂਮਤ ਕਿਸਾਨਾਂ ਨਾਲ ਅੱਜ ਵੀ ਵਿਤਕਰੇ ਤੇ ਜ਼ਬਰ ਕਰ ਰਹੀ ਹੈ । ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਕਿਸਾਨ ਵਰਗ ਵੱਲੋ ਅਸਹਿ ਹੈ। ਜਿਸ ਨੀਤੀ ਦੀ ਅਸੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਮੋਦੀ ਹਕੂਮਤ ਨੂੰ ਕਿਸਾਨ ਵਰਗ ਨਾਲ ਬਦਲੇ ਦੀ ਭਾਵਨਾ ਅਧੀਨ ਵੈਰ ਕਮਾਉਣ ਅਤੇ ਉਸ ਨਾਲ ਬੇਇਨਸਾਫ਼ੀ ਕਰਨ ਲਈ ਨਿਕਲਣ ਵਾਲੇ ਖਤਰਨਾਕ ਨਤੀਜਿਆ ਤੋ ਖਬਰਦਾਰ ਵੀ ਕਰਦੇ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਦੇ ਹੁਕਮਰਾਨਾਂ ਵੱਲੋ ਇਸ ਮੁਲਕ ਦੇ ਮਿਹਨਤਕਸ ਕਿਸਾਨ ਵਰਗ ਨਾਲ ਬਦਲੇ ਦੀ ਭਾਵਨਾ ਅਧੀਨ ਹਰ ਖੇਤਰ ਵਿਚ ਕੀਤੀਆ ਜਾ ਰਹੀਆ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਦਿਸ਼ਾਹੀਣ ਨੀਤੀ ਦੇ ਨਿਕਲਣ ਵਾਲੇ ਖਤਰਨਾਕ ਨਤੀਜਿਆ ਤੋ ਹੁਕਮਰਾਨਾਂ ਨੂੰ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸੇ ਕਿਸਾਨ ਵਿਰੋਧੀ ਨੀਤੀ ਅਧੀਨ ਪਹਿਲੇ ਬਾਸਮਤੀ ਦੀ ਕਿਸਾਨ ਵਰਗ ਨੂੰ ਸਹੀ ਕੀਮਤ ਨਹੀ ਦਿੱਤੀ ਗਈ ਅਤੇ ਜੋ ਵਧੀਆ ਕਿਸਮ ਦੀ ਬਾਸਮਤੀ ਬਾਹਰਲੇ ਮੁਲਕਾਂ ਨੂੰ ਭੇਜੀ ਜਾਂਦੀ ਹੈ ਉਸ ਉਤੇ ਜੀ.ਐਸ.ਟੀ ਦੀ ਮੋਟੀ ਰਕਮ ਲਗਾਕੇ ਕਿਸਾਨ ਵਰਗ ਦੇ ਲਾਭ ਨੂੰ ਜਾਣਬੁੱਝ ਕੇ ਘੱਟ ਕੀਤਾ ਗਿਆ ਅਤੇ ਦੂਜੇ ਪਾਸੇ ਕੀਮਤ ਘਟਾਕੇ ਕਿਸਾਨ ਵਰਗ ਦਾ ਨੁਕਸਾਨ ਕੀਤਾ ਗਿਆ । ਫਿਰ ਇਹ ਵੀ ਜਾਣਕਾਰੀ ਦੇਣੀ ਜਰੂਰੀ ਹੈ ਕਿ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਦਾ ਉਨ੍ਹਾਂ ਨੂੰ ਦੂਸਰੇ ਮੁਲਕਾਂ ਵਿਚ ਸਹੀ ਕੀਮਤ ਨਾ ਮਿਲੇ ਅਤੇ ਆਪਣੇ ਕੌਮਾਂਤਰੀ ਵਪਾਰ ਨੂੰ ਉਹ ਪ੍ਰਫੁੱਲਿਤ ਨਾ ਕਰ ਸਕਣ, ਇਸੇ ਲਈ ਪੰਜਾਬ ਦੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਵਪਾਰ ਕਰਨ ਲਈ ਲੰਮੇ ਸਮੇ ਦੀ ਮੰਗ ਕਰਨ ਦੇ ਬਾਵਜੂਦ ਵੀ ਖੋਲਿਆ ਨਹੀ ਜਾ ਰਿਹਾ । ਜਦੋਕਿ ਦੂਜੇ ਪਾਸੇ ਆਪਣੇ ਅਡਾਨੀ, ਅੰਬਾਨੀ ਵਰਗੇ ਅਨੇਕਾ ਧਨਾਂਢ ਗੁਜਰਾਤੀ ਵਪਾਰੀਆ ਨੂੰ ਧਨ-ਦੌਲਤਾਂ ਦੇ ਭੰਡਾਰ ਵਧਾਉਣ ਲਈ ਗੁਜਰਾਤ ਦੀਆਂ ਸਰਹੱਦਾਂ ਵਪਾਰ ਲਈ ਨਿਰੰਤਰ ਖੁੱਲੀਆ ਹਨ । ਇਹ ਵੀ ਵੱਡੀ ਵੰਡਬਣਾ ਹੈ ਕਿ ਇਕ ਪਾਸੇ ਚੀਨ ਨਾਲ ਇਨ੍ਹਾਂ ਦੀ ਵੱਡੀ ਦੁਸਮਣੀ ਹੈ, ਜਿਸਨੇ ਇਨ੍ਹਾਂ ਦਾ ਹਜਾਰਾਂ ਵਰਗ ਕਿਲੋਮੀਟਰ ਇਲਾਕਾ ਲੰਮੇ ਸਮੇ ਤੋ ਜਬਰੀ ਕਬਜਾ ਕੀਤਾ ਹੋਇਆ ਹੈ ਉਨ੍ਹਾਂ ਨਾਲ ਨਿਰੰਤਰ ਖੁੱਲ੍ਹਾ ਵਪਾਰ ਚੱਲ ਰਿਹਾ ਹੈ ਅਤੇ ਇਨ੍ਹਾਂ ਦੇ ਗੁਜਰਾਤੀ ਵਪਾਰੀ ਚੀਨ ਨਾਲ ਵਪਾਰ ਕਰ ਰਹੇ ਹਨ । 

ਉਨ੍ਹਾਂ ਕਿਹਾ ਕਿ ਜੋ ਮੌਜੂਦਾ ਕਿਸਾਨ ਵਰਗ ਦੀ ਤਾਜਾ ਝੋਨੇ ਦੀ ਫਸਲ ਮੰਡੀਆ ਵਿਚ ਆ ਚੁੱਕੀ ਹੈ, ਉਸ ਨੂੰ ਇਕ ਬਦਨੀਤੀ ਅਧੀਨ ਹੀ ਚੁੱਕਿਆ ਨਹੀ ਜਾ ਰਿਹਾ ਤਾਂ ਕਿ ਕਿਸਾਨ ਵਰਗ ਨੂੰ ਆਪਣੀ ਇਸ ਫਸਲ ਦੀ ਕੀਮਤ ਸਹੀ ਸਮੇ ਤੇ ਨਾ ਮਿਲੇ ਅਤੇ ਉਹ ਮਾਲੀ ਤੌਰ ਤੇ ਸੰਕਟ ਵਿਚ ਰਹੇ । ਪਹਿਲੇ ਗੋਦਾਮਾਂ ਵਿਚ ਪਈਆ ਫਸਲਾਂ ਨੂੰ ਇਸ ਲਈ ਖਾਲੀ ਨਹੀ ਕੀਤਾ ਗਿਆ ਕਿ ਆਉਣ ਵਾਲੀ ਫਸਲ ਨੂੰ ਚੁੱਕਣ ਵਿਚ ਪ੍ਰਬੰਧਕੀ ਰੁਕਾਵਟ ਦਾ ਬਹਾਨਾ ਬਣਾਇਆ ਜਾਵੇ । ਇਸੇ ਸੋਚ ਅਧੀਨ ਜੋ ਬੋਰੀਆ ਦੀਆਂ ਨਵੀਆ ਗੱਠਾਂ ਮੰਡੀਆ ਵਿਚ ਪਈਆ ਹਨ, ਉਹ ਇਸੇ ਤਰ੍ਹਾਂ ਪਈਆ ਹੀ ਖਰਾਬ ਹੋ ਜਾਣ ਅਤੇ ਪੰਜਾਬ ਦੇ ਕਿਸਾਨ ਨੂੰ ਸਭ ਪਾਸੇ ਮਾਲੀ ਤੌਰ ਤੇ ਸੱਟ ਵੱਜੇ । ਉਨ੍ਹਾਂ ਕਿਹਾ ਕਿ ਅਜਿਹਾ ਹੁਕਮਰਾਨ ਇਸ ਲਈ ਕਰ ਰਿਹਾ ਹੈ ਕਿ ਪੰਜਾਬ ਦੇ ਕਿਸਾਨ ਵਰਗ ਦੀ ਆਮਦਨ ਦੇ ਸਾਧਨ ਵਿਚ ਖੜੋਤ ਆ ਜਾਵੇ ਤੇ ਉਹ ਆਪਣੇ ਜੀਵਨ ਪੱਧਰ ਦੀ ਅਤੇ ਪਰਿਵਾਰਿਕ ਗੱਡੀ ਨੂੰ ਅੱਗੇ ਨਾ ਵਧਾ ਸਕੇ । ਇਹ ਸਭ ਕੁਝ ਦਿੱਲੀ ਵਿਖੇ ਲੱਗੇ ਕਿਸਾਨ ਮੋਰਚੇ ਦੀ ਸਮੁੱਚੇ ਸੰਸਾਰ ਵਿਚ ਹੋਈ ਫਤਹਿ ਦੇ ਵੱਜੋ ਹੁਕਮਰਾਨਾਂ ਦੀ ਹੋਈ ਹੇਠੀ ਦੇ ਬਦਲੇ ਦੀ ਭਾਵਨਾ ਅਧੀਨ ਕੀਤਾ ਜਾ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਗੰਭੀਰਤਾ ਨਾਲ ਹੁਕਮਰਾਨਾਂ ਨੂੰ ਖਬਰਦਾਰ ਕਰਦਾ ਹੈ ਕਿ ਪੰਜਾਬ ਦੇ ਕਿਸਾਨ ਵਰਗ ਨਾਲ ਅਪਣਾਈ ਜਾ ਰਹੀ ਦਿਸ਼ਾਹੀਣ ਉਹ ਨੀਤੀ ਜਿਸ ਨਾਲ ਉਹ ਮਾਲੀ ਤੌਰ ਤੇ ਸੰਕਟ ਵਿਚ ਆਵੇ, ਉਸ ਨੂੰ ਖਤਮ ਕਰਕੇ ਪੰਜਾਬ ਦੇ ਕਿਸਾਨ ਵਰਗ ਦੀ ਮੰਡੀਆ ਵਿਚ ਰੁਲ ਰਹੀ ਫਸਲ ਨੂੰ ਤੁਰੰਤ ਚੁੱਕਿਆ ਜਾਵੇ, ਉਸਦੀ ਕੀਮਤ ਦਾ ਬਣਦਾ ਭੁਗਤਾਨ ਕਿਸਾਨ ਵਰਗ ਦੇ ਖਾਤੇ ਵਿਚ ਤੁਰੰਤ ਪਹੁੰਚੇ । ਜੋ ਕਿਸਾਨ ਵਰਗ ਦੀ ਪੈਦਾਵਾਰ ਹੈ, ਉਸਨੂੰ ਦੂਜੇ ਮੁਲਕਾਂ ਵਿਚ ਕੌਮਾਂਤਰੀ ਮੰਡੀ ਵਿਚ ਵੇਚਣ ਲਈ ਇਹ ਜਰੂਰੀ ਹੈ ਕਿ ਜਿਵੇ ਨਿਰੰਤਰ ਗੁਜਰਾਤ ਦਾ ਬਾਰਡਰ ਵਪਾਰ ਲਈ ਖੁੱਲ੍ਹਾ ਰਹਿੰਦਾ ਹੈ ਉਸੇ ਤਰ੍ਹਾਂ ਪੰਜਾਬ ਦੇ ਬਾਰਡਰ ਅਟਾਰੀ, ਵਾਹਗਾ, ਹੁਸੈਨੀਵਾਲਾ ਆਦਿ ਸਭ ਵਪਾਰ ਲਈ ਤੁਰੰਤ ਨੇਕ ਨੀਤੀ ਨਾਲ ਖੋਲ੍ਹੇ ਜਾਣ ।

Leave a Reply

Your email address will not be published. Required fields are marked *