ਸਿੱਖ ਮਹਾਰਾਣੀ ਕੈਥੇਰਿਨ ਹਿਲਦਾ ਦਲੀਪ ਸਿੰਘ ਦੀ ਸਮੁੱਚੀ ਜਾਇਦਾਦ ਉਤੇ ਕੇਵਲ ਤੇ ਕੇਵਲ ਸਿੱਖਾਂ ਦਾ ਹੀ ਹੱਕ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 19 ਅਕਤੂਬਰ ( ) “ਜੋ ਲਾਹੌਰ ਦਰਬਾਰ ਦੇ ਸਿੱਖ ਬਾਦਸ਼ਾਹ (1799-1849) ਦੀ ਜਿੰਨੀ ਵੀ ਜਾਇਦਾਦ ਅਤੇ ਹੋਰ ਮਲਕੀਅਤ ਵਸਤਾਂ ਹਨ, ਉਨ੍ਹਾਂ ਉਤੇ ਕਾਨੂੰਨੀ ਤੌਰ ਤੇ ਸਿੱਖ ਕੌਮ ਦਾ ਹੀ ਹੱਕ ਹੈ । ਇਥੋ ਤੱਕ ਕਿ ਜੋ ਕੋਹਿਨੂਰ ਹੀਰਾ ਅੱਜ ਅੰਗਰੇਜ਼ਾਂ ਕੋਲ ਹੈ ਉਹ ਵੀ ਸਾਡੀ ਸਿੱਖ ਮਲਕੀਅਤ ਦਾ ਹਿੱਸਾ ਹੈ । ਜਿਸ ਨੂੰ ਲਾਰਡ ਡਲਹੌਜੀ ਵੱਲੋ ਲਾਹੌਰ ਦਰਬਾਰ ਦੇ ਖਜਾਨੇ ਵਿਚੋ ਚੋਰੀ ਕਰਕੇ ਲਿਜਾਇਆ ਗਿਆ ਸੀ । ਮਹਾਰਾਜਾ ਦਲੀਪ ਸਿੰਘ ਦੇ ਅਕਾਲ ਚਲਾਣੇ ਮਗਰੋ ਜੋ ਐਗਲੋ-ਸਿੱਖ ਸੰਧੀ 1849 ਵਿਚ ਅੰਗਰੇਜ਼ਾਂ ਨਾਲ ਹੋਈ, ਉਸ ਰਾਹੀ ਇਹ ਤਹਿ ਹੋਇਆ ਸੀ ਕਿ ਸਿੱਖਾਂ ਦੀ ਪ੍ਰਭੂਸਤਾ ਹਰ ਕੀਮਤ ਤੇ ਬਹਾਲ ਕੀਤੀ ਜਾਵੇਗੀ । ਲੇਕਿਨ ਅੰਗਰੇਜ ਹੁਕਮਰਾਨਾਂ ਨੇ ਸਿੱਖਾਂ ਨੂੰ ਸੰਪੂਰਨ ਪ੍ਰਭੂਸਤਾ ਪ੍ਰਦਾਨ ਨਾ ਕਰਕੇ ਸਿੱਖ ਕੌਮ ਨਾਲ ਧੋਖਾ ਕੀਤਾ ਹੈ । ਜਦੋਕਿ ਅੰਗਰੇਜ ਹੁਕਮਰਾਨਾਂ ਨੇ 1947 ਵਿਚ ਆਪਣੇ ਅਧੀਨ ਚੱਲ ਰਹੀਆ ਕਲੋਨੀਆ ਤੇ ਕੀਤੇ ਕਬਜੇ ਨੂੰ ਛੱਡ ਦਿੱਤਾ ਸੀ । ਜਿਸ ਰਾਹੀ ਸਿੱਖਾਂ ਦੀ ਪ੍ਰਭੂਸਤਾ ਵੀ ਉਸੇ ਸਮੇ ਬਹਾਲ ਕਰਨੀ ਬਣਦੀ ਸੀ । ਲੇਕਿਨ ਅੰਗਰੇਜ਼ਾਂ ਨੇ ਉਪਰੋਕਤ ਸੰਧੀ ਅਧੀਨ ਸਰਤਾਂ ਨੂੰ ਪੂਰਨ ਨਹੀ ਕੀਤਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਹਾਰਾਣੀ ਕੈਥੇਰਿਨ ਹਿਲਦਾ ਦਲੀਪ ਸਿੰਘ ਦੀ ਸਮੁੱਚੀ ਜਾਇਦਾਦ ਉਤੇ ਸਿੱਖ ਕੌਮ ਦਾ ਕਾਨੂੰਨੀ ਹੱਕ ਹੋਣ ਦੀ ਗੱਲ ਨੂੰ ਦ੍ਰਿੜਤਾ ਨਾਲ ਉਜਾਗਰ ਕਰਦੇ ਹੋਏ ਅਤੇ ਅੰਗਰੇਜ਼ਾਂ ਵੱਲੋ ਐਗਲੋ-ਸਿੱਖ ਸੰਧੀ (1849) ਰਾਹੀ ਸਿੱਖ ਕੌਮ ਦੀ ਸੰਪੂਰਨ ਪ੍ਰਭੂਸਤਾ ਨੂੰ ਬਹਾਲ ਕਰਨ ਦੇ ਬਚਨ ਤੋ ਮੁਨਕਰ ਹੋ ਕੇ ਸਿੱਖ ਕੌਮ ਨਾਲ ਧੋਖਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਸ ਸਮੇ ਸਿੱਖ ਕੌਮ ਦੀ ਪ੍ਰਭੂਸਤਾ ਅੰਮ੍ਰਿਤਸਰ, ਦਰਬਾਰ ਸਾਹਿਬ ਵਿਖੇ ਹੈ । ਜਿਥੇ ਲਾਹੌਰ ਦਰਬਾਰ ਦਾ ਤੋਸਾਖਾਨੇ ਦਾ ਵੱਡਾ ਹਿੱਸਾ ਅੱਜ ਵੀ ਮੌਜੂਦ ਹੈ, ਉਪਰੋਕਤ ਸਿੱਖ ਮਹਾਰਾਣੀ ਨਾਲ ਸੰਬੰਧਤ ਸਭ ਵਸਤਾਂ ਤੇ ਜਾਇਦਾਦਾਂ ਅਤੇ ਕੋਹਿਨੂਰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਥਿਤ ਤੋਸਾਖਾਨਾ ਵਿਚ ਪਹੁੰਚਦਾ ਕਰਕੇ ਸੁਰੱਖਿਅਤ ਹੋਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਹਿੰਦੂ ਇੰਡੀਆ ਦਾ ਲਾਹੌਰ ਦਰਬਾਰ ਦੀ ਜਾਇਦਾਦ ਉਤੇ ਦਾਅਵਾ ਕਰਨ ਦਾ ਕੋਈ ਰਤੀਭਰ ਵੀ ਹੱਕ ਜਾਂ ਅਧਿਕਾਰ ਨਹੀ । ਇਸ ਲਈ ਸਮੁੱਚੇ ਸਿੱਖਾਂ ਨੂੰ ਹਰ ਕੀਮਤ ਤੇ ਇਕੱਠੇ ਹੋ ਕੇ ਆਪਣੀ ਇਸ ਮਹਾਨ ਇਤਿਹਾਸਿਕ ਵਿਰਾਸਤ ਨੂੰ ਦਰਬਾਰ ਸਾਹਿਬ ਦੇ ਤੋਸਾਖਾਨੇ ਵਿਚ ਸੁਰੱਖਿਅਤ ਪਹੁੰਚਾਉਣ ਲਈ ਸਮੂਹਿਕ ਉੱਦਮ ਕਰਨੇ ਪੈਣਗੇ ।
ਉਨ੍ਹਾਂ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਮੇਰੇ ਪਿਤਾ ਲੈਫ. ਕਰਨਲ ਸ. ਬਹਾਦਰ ਸਰਦਾਰ ਜੋਗਿੰਦਰ ਸਿੰਘ ਮਾਨ ਐਮ.ਬੀ.ਈ. ਨੇ ਇਕ ਆਰਟੀਕਲ ਲਿਖਿਆ ਸੀ ਜਿਸ ਵਿਚ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਵੈਟੀਕਨ ਸੰਪੂਰਨ ਪ੍ਰਭੂਸਤਾ ਦਾ ਦਰਜਾ ਦੇਣ ਦੀ ਗੱਲ ਕੀਤੀ ਸੀ । ਜਦੋਕਿ ਲੈਫ. ਕਰਨਲ ਸ. ਬਹਾਦਰ ਸਰਦਾਰ ਜੋਗਿੰਦਰ ਸਿੰਘ ਮਾਨ 1937 ਵਿਚ ਲਾਹੌਰ ਅਸੈਬਲੀ ਦੇ ਮੈਬਰ ਆਫ ਲੈਜਿਸਲੇਟਿਵ ਅਸੈਬਲੀ ਦੇ ਮੈਬਰ ਚੁਣੇ ਗਏ, 1947 ਵਿਚ ਉਹ ਪੰਜਾਬ ਦੇ ਬਤੌਰ ਕੈਬਨਿਟ ਵਜੀਰ ਦੀ ਸੇਵਾ ਨਿਭਾਅ ਚੁੱਕੇ ਹਨ । ਉਸ ਤੋ ਉਪਰੰਤ ਉਹ ਐਮ.ਪੀ ਵੀ ਚੁਣੇ ਗਏ ਸੀ । ਉਨ੍ਹਾਂ ਨੇ ਬਤੌਰ ਸਪੀਕਰ ਪੰਜਾਬ ਵਿਧਾਨ ਸਭਾ ਦੀ ਸੇਵਾ ਵੀ ਨਿਭਾਈ ਅਤੇ ਧਾਰਮਿਕ ਤੌਰ ਤੇ ਉਹ ਗੁਰਦੁਆਰਾ ਸ੍ਰੀ ਹੇਮਕੁੰਟ ਟਰੱਸਟ ਦੇ ਲੰਮਾਂ ਸਮਾਂ ਚੇਅਰਮੈਨ ਦੀ ਸੇਵਾ ਵੀ ਨਿਭਾਉਦੇ ਰਹੇ । ਇਸ ਲਈ ਅਸੀ ਦਿੱਲੀ ਵਿਖੇ ਸਵਿਸ ਦੇ ਸਫੀਰ, ਸੈਟਰ ਦੇ ਕੈਬਨਿਟ ਵਜੀਰ ਸ. ਹਰਦੀਪ ਸਿੰਘ ਪੁਰੀ ਅਤੇ ਲੇਖਕ ਅਸੋਕ ਟੰਡਨ ਨੂੰ ਇਸ ਸੰਬੰਧੀ ਸਤਿਕਾਰਿਤ ਢੰਗ ਨਾਲ ਜਾਣਕਾਰੀ ਦੇਣਾ ਆਪਣਾ ਫਰਜ ਸਮਝਦੇ ਹਾਂ ।
ਨੋਟ:- 1799-1849 ਤੱਕ ਲਾਹੌਰ ਖਾਲਸਾ ਰਾਜ ਦਰਬਾਰ ਦਾ 1947 ਤੋ ਬਾਅਦ ਜਦੋ ਅੰਗਰੇਜ ਹਕੂਮਤ ਆਪਣਾ ਰਾਜ ਭਾਗ ਛੱਡਕੇ ਗਈ ਉਸ ਸਮੇ ਉਨ੍ਹਾਂ ਨੇ ਮੁਸਲਿਮ ਕੌਮ ਨੂੰ ਇਸਲਾਮਿਕ ਪਾਕਿਸਤਾਨ ਦੀ ਸੰਪੂਰਨ ਪ੍ਰਭੂਸਤਾ ਦੇ ਦਿੱਤੀ ਅਤੇ ਹਿੰਦੂਆ ਨੂੰ ਇੰਡੀਆ ਵਿਚ ਦੇ ਦਿੱਤੀ । ਜਦੋਕਿ ਦੋਵੇ ਸਿੱਖ ਬਾਦਸਾਹੀ ਦੇ ਨਾਲ ਨਹੀ ਰਹਿ ਸਕੇ । ਇਥੋ ਤੱਕ ਕਿ ਲਾਹੌਰ ਖਾਲਸਾ ਰਾਜ ਦਰਬਾਰ ਨੇ 1819 ਵਿਚ ਅਫਗਾਨੀਸਤਾਨ ਦੇ ਸੂਬੇ ਕਸਮੀਰ ਨੂੰ ਫਤਹਿ ਕਰਕੇ ਆਪਣੇ ਰਾਜ ਭਾਗ ਦਾ ਹਿੱਸਾ ਬਣਾਇਆ ਸੀ ਜੋ ਕਿ ਲਦਾਖ ਦੇ ਸੂਬੇ ਨੂੰ 1834 ਵਿਚ ਫਤਹਿ ਕੀਤਾ ਸੀ । ਉਪਰੋਕਤ ਦੋਵੇ ਇਸਲਾਮਿਕ ਪਾਕਿਸਤਾਨ ਅਤੇ ਹਿੰਦੂ ਇੰਡੀਆ ਲਾਹੌਰ ਖਾਲਸਾ ਰਾਜ ਦਰਬਾਰ ਦੀ ਕਿਸੇ ਵੀ ਵਸਤੂ, ਜਾਇਦਾਦ ਜਾਂ ਹੋਰ ਯਾਦਗਰਾਂ ਉਤੇ ਕਿਸੇ ਤਰ੍ਹਾਂ ਦਾ ਕਾਨੂੰਨੀ ਹੱਕ ਨਹੀ ਰੱਖਦੇ । ਬਲਕਿ ਸਿੱਖ ਕੌਮ ਹੀ ਉਨ੍ਹਾਂ ਦੀ ਕਾਨੂੰਨੀ ਤੌਰ ਤੇ ਅਸਲੀ ਮਲਕੀਅਤ ਦੀ ਹੱਕਦਾਰ ਹੈ ।



