ਸ. ਅਮਰਿੰਦਰ ਸਿੰਘ ਮੱਲ੍ਹੀ ਵੱਲੋ ਇੰਡੀਆ ਦੀ ਸਭ ਤੋ ਵੱਡੀ ਸਿਹਤ ਸੰਬੰਧੀ ਸੰਸਥਾਂ ਏਮਜ ਵਿਖੇ ਡੀ.ਐਮ. ਦੇ ਅਹੁਦੇ ਤੇ ਬਿਰਾਜਮਾਨ ਹੋਣ ਤੇ ਮੁਬਾਰਕਬਾਦ : ਮਾਨ

ਫ਼ਤਹਿਗੜ੍ਹ ਸਾਹਿਬ, 17 ਅਕਤੂਬਰ ( ) “ਅੰਮ੍ਰਿਤਸਰ ਸ਼ਹਿਰ ਦੇ ਪ੍ਰੋ. ਅਮਰਿੰਦਰ ਸਿੰਘ ਮੱਲ੍ਹੀ ਵੱਲੋ ਇੰਡੀਆ ਦੀ ਸਭ ਤੋ ਵੱਡੀ ਸਿਹਤ ਨਾਲ ਸੰਬੰਧਤ ਸੰਸਥਾਂ ਦਿੱਲੀ ਦੀ ਏਮਜ ਵਿਖੇ ਬਤੌਰ ਡੀ.ਐਮ. ਦੇ ਅਹੁਦੇ ਉਤੇ ਬਿਰਾਜਮਾਨ ਹੋਣਾ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਲਈ ਇਕ ਵੱਡੇ ਫਖ਼ਰ ਵਾਲੀ ਗੱਲ ਹੈ । ਜਿਨ੍ਹਾਂ ਨੇ ਆਪਣੀ ਮਿਹਨਤ, ਕਾਬਲੀਅਤ ਅਤੇ ਦ੍ਰਿੜ ਇਰਾਦੇ ਰਾਹੀ ਇਸ ਅਤਿ ਸਤਿਕਾਰਯੋਗ ਅਹੁਦੇ ਨੂੰ ਹਾਸਿਲ ਕੀਤਾ ਹੈ ਅਤੇ ਇਸ ਵੱਡੀ ਸੰਸਥਾਂ ਵਿਚ ਸੇਵਾ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਹੋਈ ਫਖਰ ਵਾਲੀ ਨਿਯੁਕਤੀ ਉਤੇ ਜਿਥੇ ਪ੍ਰੋ. ਅਮਰਿੰਦਰ ਸਿੰਘ ਮੱਲ੍ਹੀ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ, ਸੰਬੰਧੀਆਂ ਨੂੰ ਮੁਬਾਰਕਬਾਦ ਭੇਜਦੀ ਹੈ, ਉਥੇ ਇਸ ਖੁਸੀ ਦੇ ਮੌਕੇ ਤੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਵੀ ਮੁਬਾਰਕਬਾਦ ਹੈ । ਜਿਨ੍ਹਾਂ ਨੇ ਪੰਜਾਬ ਸੂਬੇ ਵਿਚੋ ਅੱਗੇ ਵੱਧਕੇ ਇਸ ਅਹਿਮ ਅਹੁਦੇ ਨੂੰ ਹਾਸਿਲ ਕਰਕੇ ਪੰਜਾਬੀਆਂ ਤੇ ਸਿੱਖ ਕੌਮ ਦੇ ਮਾਣ ਨੂੰ ਵੀ ਇੰਡੀਆ ਤੇ ਸੰਸਾਰ ਪੱਧਰ ਤੇ ਵਧਾਇਆ ਹੈ ।”

ਇਹ ਮੁਬਾਰਕਬਾਦ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪ੍ਰੋ. ਅਮਰਿੰਦਰ ਸਿੰਘ ਮੱਲ੍ਹੀ ਵੱਲੋ ਦਿੱਲੀ ਦੇ ਏਮਜ ਵਿਖੇ ਬਤੌਰ ਡੀ.ਐਮ. ਦੇ ਅਹੁਦੇ ਉਤੇ ਬਿਰਾਜਮਾਨ ਹੋਣ ਉਤੇ ਉਨ੍ਹਾਂ, ਉਨ੍ਹਾਂ ਦੇ ਪਰਿਵਾਰਿਕ ਮੈਬਰਾਂ, ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਹਾਰਦਿਕ ਮੁਬਾਰਕਬਾਦ ਦਿੰਦੇ ਹੋਏ ਦਿੱਤੀ ।

Leave a Reply

Your email address will not be published. Required fields are marked *