ਜਿਵੇ ਸਾਈਬੇਰੀਆ ਤੋਂ ਮੁਰਗਾਬੀਆ ਆਉਣਾ ਮੌਸਮ ਦੀ ਤਬਦੀਲੀ ਦਾ ਸੰਕੇਤ ਦਿੰਦੇ ਹਨ, ਉਸੇ ਤਰ੍ਹਾਂ ਬੀਜੇਪੀ ਵਿਚੋਂ ਕਾਂਗਰਸੀਆ ਦਾ ਵਾਪਸ ਆਉਣਾ ਸਿਆਸੀ ਤਬਦੀਲੀ ਦਾ ਸੰਕੇਤ ਦੇ ਰਹੇ ਹਨ : ਮਾਨ

ਚੰਡੀਗੜ੍ਹ, 16 ਅਕਤੂਬਰ ( ) “ਅੱਜ ਕੱਲ੍ਹ ਸਾਈਬੇਰੀਆ, ਆਸਟ੍ਰੇਲੀਆ ਤੋ ਮੁਰਗਾਬੀ ਪੰਛੀ ਹਰਿਆਣਾ, ਚੰਡੀਗੜ੍ਹ ਬਹੁਤ ਵੱਡੀ ਗਿਣਤੀ ਵਿਚ ਆ ਰਿਹਾ ਹੈ । ਜੋ ਕਿ ਮੌਸਮ ਦੀ ਤਬਦੀਲੀ ਦਾ ਸੰਕੇਤ ਦੇ ਰਹੇ ਹਨ । ਇਸੇ ਤਰ੍ਹਾਂ ਜੋ ਬੀਤੇ ਸਮੇਂ ਵਿਚ ਵੱਡੀ ਗਿਣਤੀ ਵਿਚ ਕਾਂਗਰਸੀ ਬੀਜੇਪੀ ਵਿਚ ਸਾਮਿਲ ਹੋਏ ਸਨ, ਉਨ੍ਹਾਂ ਦੀ ਵੱਡੀ ਗਿਣਤੀ ਵਾਪਸ ਕਾਂਗਰਸ ਵਿਚ ਆ ਰਹੀ ਹੈ । ਇਹ ਵਰਤਾਰਾ ਇਸ ਗੱਲ ਦਾ ਪ੍ਰਤੱਖ ਸੰਕੇਤ ਦੇ ਰਿਹਾ ਹੈ ਕਿ ਇੰਡੀਆ ਦੀ ਸਿਆਸਤ ਵਿਚ ਹੁਣ ਬੀਜੇਪੀ ਤੇ ਮੋਦੀ ਦਾ ਜਾਦੂ ਖਤਮ ਹੋਣ ਜਾ ਰਿਹਾ ਹੈ ਅਤੇ ਵੱਡੇ ਪੱਧਰ ਤੇ ਆਉਣ ਵਾਲੇ ਸਮੇ ਵਿਚ ਸਿਆਸੀ ਤਬਦੀਲੀ ਅਵੱਸ ਹੋਵੇਗੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਹਰਲੇ ਮੁਲਕਾਂ ਤੋ ਪੰਛੀਆ ਦੇ ਝੂੰਡ ਆਉਣ ਤੇ ਮੌਸਮ ਦੀ ਤਬਦੀਲੀ ਦੇ ਹੋ ਰਹੇ ਇਸਾਰੇ ਨੂੰ ਇੰਡੀਆ ਵਿਚ ਹੋਣ ਜਾ ਰਹੀ ਸਿਆਸੀ ਤਬਦੀਲੀ ਵੱਲ ਵਿਸੇਸ ਸੰਕੇਤ ਦਿੰਦੇ ਹੋਏ ਅਤੇ ਇੰਡੀਅਨ ਨਿਵਾਸੀਆ ਵਿਚ ਸ੍ਰੀ ਮੋਦੀ ਦੇ ਜੁਮਲਿਆ ਦਾ ਅਸਰ ਖਤਮ ਹੋਣ ਦੀ ਗੱਲ ਕਰਦੇ ਹੋਏ ਵੱਡੀ ਤਬਦੀਲੀ ਹੋਣ ਦੇ ਸੰਕੇਤ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਹੁਕਮਰਾਨਾਂ ਦੇ ਜ਼ਬਰ ਜੁਲਮ ਆਪਣੇ ਹੀ ਨਿਵਾਸੀਆ ਉਤੇ ਵੱਧ ਜਾਣ ਅਤੇ ਹੁਕਮਰਾਨ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਮੀਡੀਏ ਅਤੇ ਹੋਰ ਪ੍ਰਚਾਰ ਸਾਧਨਾਂ ਦੀ ਵੱਡੇ ਪੱਧਰ ਤੇ ਦੁਰਵਰਤੋ ਕਰਨ ਲੱਗ ਪਵੇ ਤਾਂ ਅਜਿਹੇ ਅਮਲ ਇਸ ਗੱਲ ਦਾ ਸੰਕੇਤ ਦੇ ਦਿੰਦੇ ਹਨ ਕਿ ਕਿਸੇ ਮੁਲਕ ਦੇ ਨਿਵਾਸੀਆਂ ਦੇ ਮਨ ਆਤਮਾ ਵਿਚ ਉੱਠ ਰਹੇ ਨਵੇ ਵਲਬਲੇ ਅਤੇ ਵਿਦਰੋਹ ਇਹ ਸਾਬਤ ਕਰਦੇ ਹਨ ਕਿ ਆਉਣ ਵਾਲੇ ਸਮੇ ਵਿਚ ਵੱਡੀ ਸਿਆਸੀ ਤਬਦੀਲੀ ਹੋਣ ਦੀ ਸੰਭਾਵਨਾ ਦਾ ਉਭਾਰ ਬਣ ਰਿਹਾ ਹੈ । ਇਹ ਇੰਡੀਆ ਦੇ ਨਿਵਾਸੀਆ ਵਿਸੇਸ ਤੌਰ ਤੇ ਘੱਟ ਗਿਣਤੀ ਕੌਮਾਂ, ਕਬੀਲਿਆ, ਆਦਿਵਾਸੀਆ, ਦੱਖਣੀ ਸੂਬਿਆਂ ਦੇ ਪਹਾੜਾਂ ਵਿਚ ਵੱਸਣ ਵਾਲੇ ਮਜਲੂਮ ਵਰਗਾਂ ਜਿਨ੍ਹਾਂ ਉਤੇ ਹੁਕਮਰਾਨ ਲੰਮੇ ਸਮੇ ਤੋ ਬੇਇਨਸਾਫ਼ੀਆਂ ਤੇ ਜ਼ਬਰ ਜੁਲਮ ਕਰਦਾ ਆ ਰਿਹਾ ਹੈ, ਹੁਣ ਇਸ ਹੁਕਮਰਾਨ ਦੇ ਅਸਲ ਸੱਚ ਨੂੰ ਸਾਹਮਣੇ ਆਉਣ ਤੋ ਕੋਈ ਰੋਕ ਨਹੀ ਸਕੇਗਾ ਅਤੇ ਇਸ ਮੁਲਕ ਵਿਚ ਸਿਆਸੀ ਤਬਦੀਲੀ ਹੋ ਕੇ ਰਹੇਗੀ । ਜਿਸ ਨਾਲ ਘੱਟ ਗਿਣਤੀ ਕੌਮਾਂ ਤੇ ਆਜਾਦੀ ਚਾਹੁੰਣ ਵਾਲੀਆ ਕੌਮਾਂ ਦੇ ਮਾਹੌਲ ਵਿਚ ਵੀ ਹਾਂਵਾਚਕ ਤਬਦੀਲੀ ਹੋਣ ਦੀ ਵੱਡੀ ਸੰਭਾਵਨਾ ਬਣ ਗਈ ਹੈ । ਜੋ ਵੱਡੀ ਗਿਣਤੀ ਵਿਚ ਕਾਂਗਰਸੀ ਜਾਲਮ ਬੀਜੇਪੀ ਦਾ ਸਾਥ ਛੱਡਕੇ ਆਪਣੀ ਪਿੱਤਰੀ ਪਾਰਟੀ ਕਾਂਗਰਸ ਵਿਚ ਵਾਪਸ ਆ ਰਹੇ ਹਨ, ਇਸ ਗੱਲ ਦਾ ਪ੍ਰਤੱਖ ਰੂਪ ਵਿਚ ਸੰਕੇਤ ਦੇ ਰਹੇ ਹਨ । ਇਸ ਲਈ ਮੁਲਕ ਨਿਵਾਸੀਆ ਵਿਸੇਸ ਤੌਰ ਤੇ ਘੱਟ ਗਿਣਤੀ ਕੌਮਾਂ ਦੇ ਨਿਵਾਸੀਆ ਨੂੰ ਚਾਹੀਦਾ ਹੈ ਕਿ ਜਾਬਰ ਤੇ ਵਿਤਕਰੇ ਕਰਨ ਵਾਲੇ ਹੁਕਮਰਾਨਾਂ ਦੇ ਰਾਜ ਭਾਗ ਨੂੰ ਆਉਣ ਵਾਲੇ ਸਮੇ ਵਿਚ ਆਪਣੀ ਵੋਟ ਤਾਕਤ ਦੀ ਸਹੀ ਵਰਤੋ ਕਰਕੇ ਵੋਟਰ ਖੁਦ ਹੀ ਅਜਿਹਾ ਮਾਹੌਲ ਉਸਾਰਨ ਜਿਸ ਨਾਲ ਕੋਈ ਵੀ ਹੁਕਮਰਾਨ ਨਾ ਤਾਂ ਆਪਣੀ ਸਿਆਸੀ ਤਾਕਤ ਦੀ ਅਜਾਰੇਦਾਰੀ ਕਾਇਮ ਕਰ ਰਹੇ ਅਤੇ ਨਾ ਹੀ ਕੋਈ ਹਕੂਮਤੀ ਤਾਕਤ ਦੀ ਦੁਰਵਰਤੋ ਕਰਕੇ ਘੱਟ ਗਿਣਤੀ ਕੌਮਾਂ, ਪੱਛੜੇ ਵਰਗਾਂ, ਆਦਿਵਾਸੀਆ ਆਦਿ ਸਭਨਾਂ ਨੂੰ ਗੁਲਾਮ ਬਣਾਉਣ ਦੇ ਸਮਾਜ ਵਿਰੋਧੀ ਅਮਲ ਕਰ ਸਕੇ । ਸ. ਮਾਨ ਨੇ ਇਸ ਮੁਲਕ ਦੇ ਸੂਝਵਾਨ ਨਿਵਾਸੀਆ ਤੋ ਇਹ ਉਮੀਦ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇ ਵਿਚ ਜਿਥੇ ਮੁਲਕ ਨਿਵਾਸੀ ਜਾਬਰ ਅਤੇ ਕਾਤਲ ਮੋਦੀ ਹਕੂਮਤ ਨੂੰ ਰਾਜ ਭਾਗ ਤੋ ਦੂਰ ਰੱਖਣਗੇ, ਉਥੇ ਪੰਜਾਬ ਦੇ ਨਿਵਾਸੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਸਦਾ ਮਕਸਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬੱਤ ਦੇ ਭਲੇ ਵਾਲੀ ਸੋਚ ਤੇ ਅਧਾਰਿਤ ਹਲੀਮੀ ਰਾਜ ਕਾਇਮ ਕਰਕੇ ਸਭਨਾਂ ਨੂੰ ਬਰਾਬਰਤਾ ਦੇ ਆਧਾਰ ਤੇ ਇਨਸਾਫ਼ ਦੇਣਾ ਹੈ ਅਤੇ ਅਮਨ ਚੈਨ ਕਾਇਮ ਰੱਖਣਾ ਹੈ, ਉਸ ਪਾਰਟੀ ਨੂੰ ਸਿਆਸੀ ਤਾਕਤ ਵਿਚ ਅੱਗੇ ਲਿਆਉਣ ਤਾਂ ਕਿ ਅਸੀ ਸਭ ਆਪਸੀ ਸਾਂਝ ਰਾਹੀ ਬਰਾਬਰਤਾ ਵਾਲੀ ਸੋਚ ਨੂੰ ਅਮਲੀ ਰੂਪ ਵਿਚ ਲਾਗੂ ਕਰ ਸਕੀਏ ।

Leave a Reply

Your email address will not be published. Required fields are marked *