ਸ. ਮਨੋਹਰ ਸਿੰਘ ਗਿੱਲ ਸਾਬਕਾ ਵਜੀਰ ਅਤੇ ਸਾਬਕਾ ਚੋਣ ਕਮਿਸਨਰ ਇੰਡੀਆਂ ਦੇ ਅਕਾਲ ਚਲਾਣੇ ‘ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ 

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ ( ) “ਸ. ਮਨੋਹਰ ਸਿੰਘ ਗਿੱਲ ਸਾਬਕਾ ਵਜੀਰ ਅਤੇ ਸਾਬਕਾ ਚੋਣ ਕਮਿਸਨਰ ਇੰਡੀਆਂ ਉਸ ਅਕਾਲ ਪੁਰਖ ਵੱਲੋ ਮਿਲੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਸੰਪੂਰਨ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਪਿੰਡ ਅਲਾਦੀਨਪੁਰ ਜਿ਼ਲ੍ਹਾ ਤਰਨਤਾਰਨ ਦੇ ਇਲਾਕਾ ਤੇ ਨਿਵਾਸੀਆ ਅਤੇ ਗਿੱਲ ਪਰਿਵਾਰ ਨੂੰ ਹੀ ਇਕ ਅਸਹਿ ਘਾਟਾ ਨਹੀ ਪਿਆ । ਬਲਕਿ ਪੰਜਾਬ ਸੂਬੇ ਕੋਲੋ ਇਕ ਗੁਰਮੁੱਖ ਖਿਆਲਾ ਦੀ ਧਾਰਨੀ ਸਖਸ਼ੀਅਤ ਜੋ ਨੇਕ ਦਿਲ, ਸਰਬੱਤ ਦਾ ਭਲਾ ਲੋੜਨ ਵਾਲੇ ਅਤੇ ਆਪਣੇ ਉੱਚ ਅਹੁਦਿਆ ਦੀ ਵੱਡੀ ਤਾਕਤ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਵਰਤੋ ਕਰਨ ਵਾਲੀ ਹਰਮਨ ਪਿਆਰੀ ਸਖਸ਼ੀਅਤ ਸਾਡੇ ਕੋਲੋ ਸਦਾ ਲਈ ਵਿਛੜ ਗਈ ਹੈ । ਜਿਸ ਨਾਲ ਸਾਨੂੰ ਵੀ ਗਹਿਰਾ ਸਦਮਾ ਪਹੁੰਚਿਆ ਹੈ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਸ. ਮਨੋਹਰ ਸਿੰਘ ਗਿੱਲ ਅਤੇ ਮੈਂ ਅਸੀ ਦੋਵਾਂ ਨੇ ਗਵਰਨਰ ਸ੍ਰੀ ਡੀ.ਸੀ. ਪਾਵਟੇ ਨਾਲ ਬਤੌਰ ਸਕੱਤਰ ਅਤੇ ਏ.ਡੀ.ਸੀ. ਦੀਆਂ ਜਿੰਮੇਵਾਰੀਆ ਨਿਭਾਈਆ ਹਨ ਅਤੇ ਬਹੁਤ ਹੀ ਅੱਛੇ ਢੰਗ ਨਾਲ ਤਾਲਮੇਲ ਰੱਖਦੇ ਹੋਏ ਲੰਮਾਂ ਸਮਾਂ ਇਕੱਠੇ ਕੰਮ ਕਰਦੇ ਰਹੇ ਹਾਂ । ਫਿਰ ਸ. ਮਨੋਹਰ ਸਿੰਘ ਗਿੱਲ ਲੈਫ. ਗਵਰਨਰ ਗੋਆ ਸ. ਪ੍ਰਤਾਪ ਸਿੰਘ ਗਿੱਲ ਦੇ ਸਪੁੱਤਰ ਸਨ, ਜਿਨ੍ਹਾਂ ਦੇ ਸਮੁੱਚੇ ਪਰਿਵਾਰ ਨੇ ਮਨੁੱਖਤਾ, ਇਨਸਾਨੀਅਤ ਅਤੇ ਸਮਾਜ ਦੀ ਲੰਮਾਂ ਸਮਾਂ ਨਿਰਸਵਾਰਥ ਹੋ ਕੇ ਸੇਵਾ ਕੀਤੀ ਹੈ ਅਤੇ ਆਪਣੀਆ ਮਿਲੀਆ ਜਿੰਮੇਵਾਰੀਆ ਨੂੰ ਬਾਖੂਬੀ ਨਿਭਾਇਆ ਹੈ । ਅਜਿਹੇ ਪਰਿਵਾਰਾਂ ਦੀਆਂ ਅਜਿਹੀਆ ਸਖਸ਼ੀਅਤਾਂ ਦੇ ਚਲੇ ਜਾਣ ਨਾਲ ਹਰ ਅੱਖ ਦਾ ਨਮ ਹੋਣਾ ਕੁਦਰਤੀ ਹੈ । ਅਸੀ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ, ਉਥੇ ਗਿੱਲ ਪਰਿਵਾਰ, ਅਲਾਦੀਨਪੁਰ ਪਿੰਡ ਤੇ ਸਮੁੱਚੇ ਜਿ਼ਲ੍ਹੇ ਤਰਨਤਾਰਨ ਦੇ ਨਿਵਾਸੀਆ ਅਤੇ ਉਨ੍ਹਾਂ ਨਾਲ ਸਾਂਝ ਰੱਖਣ ਵਾਲੇ ਹਰ ਸੱਜਣ, ਸੰਬੰਧੀਆਂ ਨੂੰ ਭਾਣਾ ਮੰਨਣ ਦੀ ਸਕਤੀ ਬਖਸਣ ਲਈ ਅਰਜੋਈ ਕਰਦੇ ਹਾਂ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਅਵਤਾਰ ਸਿੰਘ ਖੱਖ (ਸਾਰੇ ਜਰਨਲ ਸਕੱਤਰ), ਗੁਰਜੰਟ ਸਿੰਘ ਕੱਟੂ ਵਿਸੇਸ ਸਕੱਤਰ, ਹਰਜੀਤ ਸਿੰਘ ਮੀਆਪੁਰ ਪ੍ਰਧਾਨ ਤਰਨਤਾਰਨ ਆਦਿ ਆਗੂਆਂ ਨੇ ਗਿੱਲ ਪਰਿਵਾਰ ਨਾਲ ਸਾਂਝਾ ਕਰਦੇ ਹੋਏ ਕੀਤਾ ।

Leave a Reply

Your email address will not be published. Required fields are marked *