17 ਅਕਤੂਬਰ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ 2021 ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । 17 ਅਕਤੂਬਰ ਨੂੰ ਬਲਦੇਵ ਸਿੰਘ ਗਗੜਾ ਮੋਗਾ, 18 ਅਕਤੂਬਰ ਨੂੰ ਹਰਦੀਪ ਸਿੰਘ ਸਹਿਜਪੁਰਾ ਦਿਹਾਤੀ ਪਟਿਆਲਾ, 19 ਅਕਤੂਬਰ ਨੂੰ ਸੁਰਜੀਤ ਸਿੰਘ ਖ਼ਾਲਿਸਤਾਨੀ ਫਿਲੌਰ, 20 ਅਕਤੂਬਰ ਨੂੰ ਹਰਜੀਤ ਸਿੰਘ ਮੀਆਪੁਰ ਤਰਨਤਾਰਨ, 21 ਅਕਤੂਬਰ ਨੂੰ ਤਨਜੀਤ ਸਿੰਘ ਫਰੀਦਕੋਟ, 22 ਅਕਤੂਬਰ ਨੂੰ ਬੀਬੀ ਸਿਮਰਨ ਕੌਰ ਲੁਧਿਆਣਾ, 23 ਅਕਤੂਬਰ ਨੂੰ ਲਖਵੀਰ ਸਿੰਘ ਕੋਟਲਾ ਖਰੜ, 24 ਅਕਤੂਬਰ ਨੂੰ ਸੂਬੇਦਾਰ ਮੇਜਰ ਸਿੰਘ ਨਕੌਦਰ, 25 ਅਕਤੂਬਰ ਨੂੰ ਰਜਿੰਦਰ ਸਿੰਘ ਸਰਪੰਚ ਮਾਨਸਾ, 26 ਅਕਤੂਬਰ ਨੂੰ ਸੁਖਵਿੰਦਰ ਸਿੰਘ ਭਾਟੀਆ ਮੋਹਾਲੀ, 27 ਅਕਤੂਬਰ ਨੂੰ ਨਰਿੰਦਰ ਸਿੰਘ ਕਾਲਾਬੂਲਾ ਧੂਰੀ, 28 ਅਕਤੂਬਰ ਨੂੰ ਪਰਮਿੰਦਰ ਸਿੰਘ ਮੁਕੇਰੀਆ, 29 ਅਕਤੂਬਰ ਨੂੰ ਬਲਵਿੰਦਰ ਸਿੰਘ ਪਾਇਲ, 30 ਅਕਤੂਬਰ ਨੂੰ ਬੀਬੀ ਬਲਵਿੰਦਰ ਕੌਰ ਮੋਹਾਲੀ, 31 ਅਕਤੂਬਰ ਨੂੰ ਗੁਰਦੀਪ ਸਿੰਘ ਢੁੱਡੀ ਫਰੀਦਕੋਟ ਦੇ ਜਥੇ ਗ੍ਰਿਫਤਾਰੀ ਲਈ ਜਾਣਗੇ ।

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ । 

Leave a Reply

Your email address will not be published. Required fields are marked *