ਬੀਜੇਪੀ ਐਮ.ਪੀ ਨਿਸੀਕਾਤ ਦੂਬੇ ਵੱਲੋ, ਬੀਬੀ ਮਊਆ ਮੋਇਤਰਾ ਐਮ.ਪੀ ਉਤੇ ਲਗਾਏ ਨਿਰਆਧਾਰ ਦੋਸ਼ ਅਤੇ ਕੀਤਾ ਗਿਆ ਦੁਰਵਿਹਾਰ ਅਸੱਭਿਅਕ ਅਤੇ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ, 16 ਅਕਤੂਬਰ ( ) “ਜੇਕਰ ਮੌਜੂਦਾ ਪਾਰਲੀਮੈਟ ਮੈਬਰਾਂ ਦੀ ਕਾਬਲੀਅਤ, ਕੰਮ ਕਰਨ ਦਾ ਢੰਗ, ਦ੍ਰਿੜਤਾ ਅਤੇ ਬਾਦਲੀਲ ਗੱਲ ਕਰਨ ਦੇ ਮੁੱਦਿਆ ਨੂੰ ਮੁੱਖ ਰੱਖਕੇ ਘੋਖਿਆ ਜਾਵੇ ਤਾਂ ਬੀਬੀ ਮਊਆ ਮੋਇਤਰਾ ਐਮ.ਪੀ ਨੂੰ ਪਾਰਲੀਮੈਟ ਦੇ ਚੰਗੇ ਬੁਲਾਰਿਆ ਵਿਚੋ ਸਭ ਤੋ ਉੱਤਮ ਬੁਲਾਰਣ ਕਹਿ ਦਿੱਤਾ ਜਾਵੇ ਤਾਂ ਇਸ ਵਿਚ ਕੋਈ ਅੱਤਕਥਨੀ ਨਹੀ ਹੋਵੇਗੀ । ਕਿਉਂਕਿ ਬੀਬੀ ਮਊਆ ਮੋਇਤਰਾ ਵੱਲੋ ਆਪਣੀ ਗੱਲ ਨੂੰ ਬਾਦਲੀਲ ਢੰਗ ਨਾਲ ਕਹਿਣ ਦੀ ਮੁਹਾਰਤ, ਆਪਣੀ ਦਿਲ ਖਿਚਵੀ ਸ਼ਬਦਾਵਲੀ ਰਾਹੀ ਸਭ ਦਾ ਧਿਆਨ ਕੇਦਰਿਤ ਕਰਨ ਅਤੇ ਉਠਾਏ ਗਏ ਜਨਤਕ ਮੁੱਦਿਆ ਦਾ ਸਹੀ ਹੱਲ ਦੇਣ ਦੀ ਕਾਬਲੀਅਤ ਹੈ । ਇਹੀ ਵਜਹ ਹੈ ਕਿ ਉਹ ਸਭ ਐਮ.ਪੀਜ ਦਾ ਧਿਆਨ ਆਪਣੇ ਵੱਲ ਖਿਚਣ ਵਿਚ ਹਮੇਸ਼ਾਂ ਕਾਮਯਾਬ ਰਹਿੰਦੇ ਹਨ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਬੀਜੇਪੀ ਪਾਰਟੀ ਦੇ ਐਮ.ਪੀ ਸ੍ਰੀ ਨਿਸੀਕਾਤ ਦੂਬੇ ਵੱਲੋ ਜਿਸ ਬੇਹੁੱਦਾ ਅਤੇ ਅਪਮਾਨਜਨਕ ਢੰਗ ਨਾਲ ਬੀਬੀ ਉਤੇ ਨਿਰਆਧਾਰ ਦੋਸ਼ ਲਗਾਕੇ ਉਨ੍ਹਾਂ ਦੀ ਸਖਸ਼ੀਅਤ ਨੂੰ ਦਾਗੀ ਕਰਨ ਦੀ ਅਸਫਲ ਕੋਸਿ਼ਸ਼ ਕੀਤੀ ਗਈ ਹੈ ਅਤੇ ਪਾਰਲੀਮੈਟ ਨਿਯਮਾਂ ਅਤੇ ਅਸੂਲਾਂ ਦਾ ਉਲੰਘਣ ਕੀਤਾ ਗਿਆ ਹੈ, ਉਸਨੂੰ ਕੋਈ ਵੀ ਸਹੀ ਨਹੀ ਠਹਿਰਾਅ ਸਕਦਾ । ਅਜਿਹਾ ਅਮਲ ਤਾਂ ਬੀਬੀ ਨੂੰ ਦ੍ਰਿੜਤਾ ਤੇ ਸੱਚ ਨਾਲ ਬੋਲਣ ਤੋ ਰੋਕਣ ਦੀ ਸਾਜਿਸ ਦਾ ਹਿੱਸਾ ਜਾਪਦੀ ਹੈ । ਜੋ ਆਪਣੇ ਲੋਕਾਂ ਦੇ ਹੱਕ ਹਕੂਕਾ ਨੂੰ ਬਾਖੂਬੀ ਰੱਖਣ ਦੀ ਸਮਰੱਥਾਂ ਰੱਖਦੀ ਹੈ, ਉਸਨੂੰ ਆਪਣੇ ਲੋਕਾਂ ਦੀ ਆਵਾਜ ਉਠਾਉਣ ਉਤੇ ਉਤਸਾਹਿਤ ਕਰਨ ਦੀ ਬਜਾਇ ਨਿਰਉਤਸਾਹਿਤ ਕੀਤਾ ਜਾ ਰਿਹਾ ਹੈ । ਜੋ ਕਿ ਬੀਜੇਪੀ ਪਾਰਟੀ ਅਤੇ ਉਸਦੇ ਉਪਰੋਕਤ ਐਮ.ਪੀ ਨੇ ਲੋਕ ਸਭਾ ਨਿਯਮਾਂ ਦਾ ਉਲੰਘਣ ਵੀ ਕੀਤਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਲੀਮੈਟ ਦੀ ਦ੍ਰਿੜ ਇਰਾਦੇ ਵਾਲੀ, ਉਸ ਉੱਚੇ-ਸੁੱਚੇ ਇਖਲਾਕ ਦੀ ਮਾਲਕ, ਇੰਡੀਆ ਤੇ ਕੌਮਾਂਤਰੀ ਪੱਧਰ ਦੀ ਹਰ ਖੇਤਰ ਦੀ ਡੂੰਘੀ ਜਾਣਕਾਰੀ ਰੱਖਣ ਵਾਲੀ ਬਾਦਲੀਲ ਢੰਗ ਨਾਲ ਗੱਲ ਕਰਨ ਵਾਲੀ ਉਹ ਬੀਬੀ ਜੋ ਲੋਕ ਸਭਾ ਦੀ ਸਭ ਤੋ ਵਧੀਆ ਬੁਲਾਰਣ ਹੈ, ਉਸ ਉਤੇ ਬੀਜੇਪੀ ਐਮ.ਪੀ ਰਿਸੀਕਾਤ ਦੂਬੇ ਵੱਲੋ ਨਿਰਆਧਾਰ ਦੋਸ਼ ਲਗਾਕੇ ਉਨ੍ਹਾਂ ਦੀ ਸਖਸ਼ੀਅਤ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਦੇ ਇਰਾਦੇ ਤੇ ਹੌਸਲੇ ਨੂੰ ਡੇਗਣ ਵਾਲੀ ਕਾਰਵਾਈ ਕਰਾਰ ਦਿੰਦੇ ਹੋਏ ਅਤੇ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਬੀ ਵੱਲੋ ਉਠਾਏ ਮੁੱਦਿਆ ਦੀ ਬਦੌਲਤ ਮੌਜੂਦਾ ਬੀਜੇਪੀ ਦੀ ਮੋਦੀ ਸਰਕਾਰ ਦੀ ਸਮੁੱਚੇ ਹਾਊਸ ਤੇ ਇੰਡੀਅਨ ਨਿਵਾਸੀਆ ਵਿਚ ਕਿਰਕਰੀ ਹੋਈ ਹੈ । ਇਹੀ ਵਜਹ ਹੈ ਕਿ ਬਦਲੇ ਦੀ ਭਾਵਨਾ ਨਾਲ ਉਸ ਬੀਬੀ ਉਤੇ ਨਿਰਆਧਾਰ ਦੋਸ਼ ਲਗਾਉਣ ਦੀ ਕਾਰਵਾਈ ਕੀਤੀ ਗਈ ਹੈ । 

ਸ. ਮਾਨ ਨੇ ਬੀਬੀ ਮੋਇਤਰਾ ਵੱਲੋ ਆਪਣੇ ਲੋਕਾਂ ਦੇ ਹੱਕ ਵਿਚ ਲਏ ਗਏ ਦ੍ਰਿੜ ਸਟੈਂਡ ਦੀ ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਵੱਲੋ ਸਲਾਘਾ ਕੀਤੀ, ਉਥੇ ਉਨ੍ਹਾਂ ਦੇ ਸਟੈਂਡ ਨਾਲ ਹਰ ਤਰ੍ਹਾਂ ਸਹਿਮਤ ਹੋਣ ਦਾ ਜਿਕਰ ਕਰਦੇ ਹੋਏ ਕਿਹਾ ਕਿ ਮੌਜੂਦਾ ਸਪੀਕਰ ਲੋਕ ਸਭਾ ਨੂੰ ਚਾਹੀਦਾ ਹੈ ਕਿ ਜਿਸ ਬੀਜੇਪੀ ਐਮ.ਪੀ ਸ੍ਰੀ ਦੂਬੇ ਨੇ ਲੋਕ ਸਭਾ ਦੀ ਇਕ ਔਰਤ ਐਮ.ਪੀ ਉਤੇ ਗੈਰ ਇਖਲਾਕੀ ਢੰਗ ਨਾਲ ਨਿਰਆਧਾਰ ਦੋਸ ਲਗਾਏ ਹਨ ਅਤੇ ਜਿਨ੍ਹਾਂ ਦੇ ਉੱਚੇ ਸੁੱਚੇ ਇਖਲਾਕ ਨੂੰ ਇੰਡੀਅਨ ਨਿਵਾਸੀਆ ਦੀ ਨਜਰ ਵਿਚ ਦਾਗੀ ਕਰਨ ਦੀ ਅਸਫਲ ਕੋਸਿ਼ਸ ਕੀਤੀ ਹੈ ਉਸ ਵਿਰੁੱਧ ਪਾਰਲੀਮੈਟ ਦੇ ਨਿਯਮਾਂ, ਅਸੂਲਾਂ, ਤਹਿਜੀਬ, ਸਲੀਕੇ ਦੀ ਵਰਤੋ ਕਰਦੇ ਹੋਏ ਸਖਤ ਕਾਰਵਾਈ ਹੋਵੇ । ਜੇਕਰ ਮਿਸਟਰ ਸਪੀਕਰ ਨੇ ਇਸ ਕਾਰਵਾਈ ਵਿਚ ਕਿਸੇ ਤਰ੍ਹਾਂ ਦੀ ਢਿੱਲ ਕੀਤੀ ਤਾਂ ਇਹ ਉਨ੍ਹਾਂ ਦੇ ਉੱਚ ਅਹੁਦੇ ਦੀ ਸਥਿਤੀ ਨੂੰ ਵੀ ਹਾਸੋਹੀਣੀ ਬਣਾ ਦੇਵੇਗੀ । ਇਸ ਲਈ ਨਿਸੀਕਾਤ ਦੂਬੇ ਵਿਰੁੱਧ ਨਿਯਮਾਂ ਅਨੁਸਾਰ ਅਵੱਸ ਕਾਰਵਾਈ ਹੋਣੀ ਚਾਹੀਦੀ ਹੈ ।

Leave a Reply

Your email address will not be published. Required fields are marked *