ਕੈਨੇਡਾ ਹਕੂਮਤ ਨਾਲ ‘ਥੈਂਕਸ ਗਿਵਿੰਗ ਡੇਅ’ ਵਿਚ ਸਾਂਝ ਪਾਉਣ ਲਈ ਜਾ ਰਹੇ ਆਗੂਆਂ ਤੇ ਵਰਕਰਾਂ ਨੂੰ ਗ੍ਰਿਫਤਾਰ ਕਰਕੇ ਚੰਡੀਗੜ੍ਹ ਪੁਲਿਸ ਤੇ ਸਰਕਾਰ ਨੇ ਜ਼ਮਹੂਰੀਅਤ ਨੂੰ ਕੁੱਚਲਿਆ : ਮਾਨ

ਫ਼ਤਹਿਗੜ੍ਹ ਸਾਹਿਬ, 09 ਅਕਤੂਬਰ ( ) “09 ਅਕਤੂਬਰ ਨੂੰ ਹਰ ਸਾਲ ਕੈਨੇਡਾ ਦੇ ਹੁਕਮਰਾਨ ਤੇ ਨਿਵਾਸੀ ਥੈਂਕਸ ਗਿਵਿੰਗ ਡੇਅ ਮਨਾਉਦੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਸਾਲ ਕੈਨੇਡਾ ਦੀ ਚੰਡੀਗੜ੍ਹ ਸਥਿਤ ਅੰਬੈਸੀ ਵਿਚ ਪਹੁੰਚਕੇ ਕੈਨੇਡੀਅਨ ਡਿਪਲੋਮੈਟਸ ਅਤੇ ਸਮੁੱਚੇ ਸਟਾਫ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋ ਮੁਬਾਰਕਬਾਦ ਦਿੰਦੇ ਹੋਏ ਕੈਨੇਡਾ ਨਾਲ ਆਪਣੇ ਕੌਮੀ ਸੰਬੰਧਾਂ ਨੂੰ ਜ਼ਮਹੂਰੀ ਢੰਗ ਨਾਲ ਪ੍ਰਪੱਕ ਕਰਨ ਦੇ ਨਿਰੰਤਰ ਫਰਜ ਨਿਭਾਉਦੇ ਆ ਰਹੇ ਹਨ । ਪਰ ਦੁੱਖ ਅਤੇ ਅਫਸੋਸ ਹੈ ਕਿ ਅੱਜ ਜਦੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਰਕਰ ਤੇ ਆਮ ਸਿੱਖ ਸ. ਇਮਾਨ ਸਿੰਘ ਮਾਨ ਅਤੇ ਸ. ਕੁਸਲਪਾਲ ਸਿੰਘ ਮਾਨ ਕ੍ਰਮਵਾਰ ਸਰਪ੍ਰਸਤ ਯੂਥ ਅਤੇ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਕੈਨੇਡੀਅਨ ਸਫਾਰਤਖਾਨੇ ਵੱਲ ਹੱਥਾਂ ਵਿਚ ਖੁਸ਼ੀ ਵਾਲੇ ਤੇ ਮੁਬਾਰਕਬਾਦ ਵਾਲੇ ਲੋਗੋ ਫੜਕੇ, ਬੁੱਕੇ ਨਾਲ ਲੈਕੇ ਮੁਬਾਰਕਬਾਦ ਦੇਣ ਜਾ ਰਹੇ ਸਨ, ਤਾਂ ਅਲਾਟੇ ਮਾਲ ਦੇ ਨਜਦੀਕ ਸ. ਇਮਾਨ ਸਿੰਘ ਮਾਨ ਦੀ ਅਗਵਾਈ ਵਿਚ ਜਾ ਰਹੇ ਪਾਰਟੀ ਵਰਕਰਾਂ ਨੂੰ ਯੂ.ਟੀ ਪੁਲਿਸ ਤੇ ਪ੍ਰਸ਼ਾਸ਼ਨ ਨੇ ਬਿਨ੍ਹਾਂ ਕਿਸੇ ਵਜਹ ਦੇ ਉਨ੍ਹਾਂ ਨੂੰ ਜ਼ਬਰੀ ਗ੍ਰਿਫਤਾਰ ਕਰਕੇ ਜਮਹੂਰੀਅਤ ਕਦਰਾਂ ਕੀਮਤਾਂ ਦਾ ਸ਼ਰੇਆਮ ਜਨਾਜ਼ਾਂ ਕੱਢਿਆ ਹੈ ਅਤੇ ਸਾਨੂੰ ਜੋ ਇਥੋ ਦੇ ਨਾਗਰਿਕ ਹੋਣ ਦੇ ਨਾਤੇ ਇੰਡੀਆ ਦੇ ਵਿਧਾਨ ਵੱਲੋ ਹਰ ਤਰ੍ਹਾਂ ਜਮਹੂਰੀਅਤ ਢੰਗ ਨਾਲ ਆਪਣੀਆ ਭਾਵਨਾਵਾ ਦਾ ਇਜਹਾਰ ਕਰਨ, ਕਿਸੇ ਤਰ੍ਹਾਂ ਦੀ ਖੁਸ਼ੀ ਵਿਚ ਸਾਮਿਲ ਹੋਣ, ਕਿਸੇ ਤਰ੍ਹਾਂ ਦੇ ਦੁਖਾਂਤ ਉਤੇ ਰੋਸ਼ ਪ੍ਰਗਟ ਕਰਨ ਜਾਂ ਵਿਖਾਵੇ ਕਰਨ ਦਾ ਅਧਿਕਾਰ ਹੈ, ਉਸ ਵਿਧਾਨਿਕ ਹੱਕ ਨੂੰ ਕੁੱਚਲਕੇ ਹੁਕਮਰਾਨ ਖੁਦ ਹੀ ਇਥੇ ਜੰਗਲ ਦਾ ਰਾਜ ਹੋਣ ਦਾ ਸਬੂਤ ਦੇ ਰਹੇ ਹਨ । ਜਦੋਕਿ ਕੈਨੇਡਾ ਦੀ ਹਕੂਮਤ, 5 ਆਈ ਮੁਲਕ ਅਤੇ ਹੋਰ ਜਮਹੂਰੀਅਤ ਪਸ਼ੰਦ ਮੁਲਕ ਇੰਡੀਅਨ ਹੁਕਮਰਾਨਾਂ ਵੱਲੋ ਇਥੇ ਮਨੁੱਖੀ ਅਧਿਕਾਰਾਂ ਦਾ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹਨਨ ਅਤੇ ਘੱਟ ਗਿਣਤੀ ਸਿੱਖ ਕੌਮ ਦਾ ਸਾਜਸੀ ਢੰਗ ਨਾਲ ਕੀਤੇ ਜਾ ਰਹੇ ਕਤਲੇਆਮ ਵਿਰੁੱਧ ਕੌਮਾਂਤਰੀ ਪੱਧਰ ਤੇ ਆਵਾਜ ਬੁਲੰਦ ਕਰ ਰਹੇ ਹਨ, ਤਾਂ ਇਨ੍ਹਾਂ ਨੇ ਆਪਣੀ ਮੀਡੀਏ ਵਿਚ ਹੋਣ ਵਾਲੀ ਬਦਨਾਮੀ ਨੂੰ ਰੋਕਣ ਦੇ ਮੰਦਭਾਵਨਾ ਭਰੇ ਮਕਸਦ ਨੂੰ ਲੈਕੇ ਇਹ ਅਤਿ ਸ਼ਰਮਨਾਕ ਅਮਲ ਕੀਤਾ ਹੈ ਜਿਸਦੀ ਅਸੀ ਸਖਤ ਸ਼ਬਦਾਂ ਵਿਚ ਜਿਥੇ ਨਿੰਦਾ ਕਰਦੇ ਹਾਂ, ਉਥੇ ਕੈਨੇਡਾ ਤੇ 5 ਆਈ ਮੁਲਕਾਂ ਤੇ ਜਮਹੂਰੀਅਤ ਪਸ਼ੰਦ ਮੁਲਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਸਿੱਖਾਂ ਦੇ ਜਮਹੂਰੀਅਤ ਅਧਿਕਾਰਾਂ ਨੂੰ ਕੁੱਚਲਣ ਵਿਰੁੱਧ ਸਖਤ ਸਟੈਡ ਲੈਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਪਣੀ ਪਾਰਟੀ ਦੇ ਆਗੂਆ ਅਤੇ ਵਰਕਰਾਂ ਵੱਲੋ ਚੰਡੀਗੜ੍ਹ ਵਿਖੇ ਸਥਿਤ ਕੈਨੇਡਾ ਦੀ ਅੰਬੈਸੀ ਵਿਚ ਥੈਂਕਸ ਗਿਵਿੰਗ ਡੇਅ ਦੇ ਦਿਹਾੜੇ ਉਤੇ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਮੁਬਾਰਕਬਾਦ ਦੇਣ ਜਾ ਰਹੇ ਪਾਰਟੀ ਆਗੂਆ ਤੇ ਵਰਕਰਾਂ ਨੂੰ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਕਾਰਵਾਈ ਨੂੰ ਬਿਲਕੁਲ ਗੈਰ ਵਿਧਾਨਿਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਵਾਰੀ ਸੈਂਟਰ ਦੀ ਮੋਦੀ ਮੁਤੱਸਵੀ ਹਕੂਮਤ ਦੇ ਦਿਸ਼ਾ ਨਿਰਦੇਸ਼ਾਂ ਉਤੇ ਸਾਡੇ ਆਗੂਆਂ ਤੇ ਵਰਕਰਾਂ ਨੂੰ ਥੈਂਕਸ ਗਿਵਿੰਗ ਡੇਅ ਤੇ ਸਮੂਲੀਅਤ ਕਰਨ ਤੋ ਇਸ ਲਈ ਰੋਕਿਆ ਗਿਆ ਹੈ ਕਿਉਂਕਿ ਇੰਡੀਅਨ ਹੁਕਮਰਾਨ ਕੈਨੇਡਾ ਦੀ ਜਸਟਿਨ ਟਰੂਡੋ ਹਕੂਮਤ ਜੋ ਆਪਣੇ ਮੁਲਕ ਵਿਚ ਆਪਣੇ ਨਾਗਰਿਕਾਂ ਨੂੰ ਹਰ ਤਰ੍ਹਾਂ ਦੀ ਆਜਾਦੀ ਅਤੇ ਜਮਹੂਰੀਅਤ ਢੰਗ ਨਾਲ ਵਿਚਰਣ ਦੇ ਅਧਿਕਾਰ ਦਿੰਦੀ ਹੈ ਅਤੇ ਜਿਸ ਟਰੂਡੋ ਹਕੂਮਤ ਨੇ ਸਰੀ ਵਿਚ ਇੰਡੀਅਨ ਏਜੰਸੀਆ ਵੱਲੋ ਆਪਣੇ ਕੈਨੇਡੀਅਨ ਸਿੱਖ ਨਾਗਰਿਕ ਭਾਈ ਹਰਦੀਪ ਸਿੰਘ ਨਿੱਝਰ ਦੇ ਹੋਏ ਕਤਲ ਲਈ ਦੋਸ਼ੀ ਠਹਿਰਾਇਆ ਹੈ ਅਤੇ ਆਪਣੇ ਕੌਮਾਂਤਰੀ ਪੱਧਰ ਦੇ ਅਪਰਾਧ ਨੂੰ ਛੁਪਾਉਣ ਲਈ ਇੰਡੀਆ ਵਿਚੋ ਕੈਨੇਡਾ ਦੇ 41 ਡਿਪਲੋਮੈਟਸ ਨੂੰ ਵਾਪਸ ਭੇਜਣ ਦਾ ਡਰਾਮਾ ਕੀਤਾ ਹੈ, ਉਸੇ ਲੜੀ ਵਿਚ ਕੈਨੇਡਾ ਹਕੂਮਤ ਦਾ ਸੱਚ ਹੋਰ ਉਜਾਗਰ ਨਾ ਹੋਵੇ ਜਾਂ ਕੌਮਾਂਤਰੀ ਪੱਧਰ ਤੇ ਕੈਨੇਡਾ ਦੇ ਸਿੱਖਾਂ ਦੇ ਸਦਭਾਵਨਾ ਭਰੇ ਮਨੁੱਖੀ ਰਿਸਤੇ ਪ੍ਰਫੁੱਲਿਤ ਨਾ ਹੋਣ ਅਤੇ ਆਪਣੀ ਕੰਮਜੋਰੀ ਤੇ ਜੁਰਮ ਨੂੰ ਛੁਪਾਉਣ ਲਈ ਹੀ ਸਾਡੇ ਆਗੂਆਂ ਤੇ ਵਰਕਰਾਂ ਨੂੰ ਗ੍ਰਿਫਤਾਰ ਕਰਨ ਦੀ ਗੈਰ ਵਿਧਾਨਿਕ ਗੁਸਤਾਖੀ ਕੀਤੀ ਹੈ । ਇੰਡੀਅਨ ਹੁਕਮਰਾਨ ਅਜਿਹੇ ਅਮਲ ਕਰਕੇ ਕਦੀ ਵੀ ਆਪਣੇ ਉਤੇ ਕੌਮਾਂਤਰੀ ਪੱਧਰ ਤੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਸਿੱਖ ਨੌਜਵਾਨਾਂ ਨੂੰ ਆਪਣੀਆ ਏਜੰਸੀਆ ਆਈ.ਬੀ, ਰਾਅ, ਐਨ.ਆਈ.ਏ. ਅਤੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੁਆਰਾ ਸਾਜਿਸਾਂ ਰਾਹੀ ਮਰਵਾਉਣ ਦੇ ਮਨੁੱਖਤਾ ਵਿਰੋਧੀ ਦੋਸ਼ਾਂ ਤੋ ਕਦੇ ਨਹੀ ਬਚ ਸਕੇਗਾ । ਬਲਕਿ ਦਿਨੋ ਦਿਨ ਇਸ ਸਿੱਖ ਕੌਮ ਦੇ ਹੋਏ ਕਤਲੇਆਮ ਦਾ ਸੱਚ ਦੁਨੀਆ ਪੱਧਰ ਤੇ ਹੋਰ ਨਿਖਰਕੇ ਸਾਹਮਣੇ ਆਵੇਗਾ ਅਤੇ ਇੰਡੀਆ ਦੀ ਮੁਤੱਸਵੀ ਮੋਦੀ ਹਕੂਮਤ ਨੂੰ ਸਿੱਖ ਕੌਮ ਜੋ ਆਪਣੀ ਕੌਮਾਂਤਰੀ ਨਿਯਮਾਂ ਕਾਨੂੰਨਾਂ ਅਨੁਸਾਰ ਆਜਾਦੀ ਦਾ ਸੰਘਰਸ ਲੜ ਰਹੀ ਹੈ, ਉਸਨੂੰ ਕੌਮਾਂਤਰੀ ਪਲੇਟਫਾਰਮ ਤੇ ਸਿੱਖ ਕੌਮ ਨੂੰ ਹਰ ਕੀੰਮਤ ਤੇ ਯਾਦ ਵੀ ਕਰਨਾ ਪਵੇਗਾ ਅਤੇ ਜਿਨ੍ਹਾਂ ਸਿੱਖਾਂ ਭਾਈ ਦੀਪ ਸਿੰਘ ਸਿੱਧੂ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ, ਪਰਮਜੀਤ ਸਿੰਘ ਪੰਜਵੜ, ਰਿਪੁਦਮਨ ਸਿੰਘ ਮਲਿਕ ਅਤੇ ਅਵਤਾਰ ਸਿੰਘ ਖੰਡਾ ਆਦਿ ਸਭਨਾਂ ਦੇ ਕਤਲ ਦੀ ਕੌਮਾਂਤਰੀ ਕਾਨੂੰਨਾਂ ਅਨੁਸਾਰ ਕੇਵਲ ਸਜ਼ਾ ਹੀ ਨਹੀ ਭੁਗਤਣੀ ਪਵੇਗੀ, ਬਲਕਿ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਨਾਲ ਕੀਤੇ ਜਾ ਰਹੇ ਅਣਮਨੁੱਖੀ ਜ਼ਬਰ ਤੇ ਜੁਲਮ ਤੋ ਤੋਬਾ ਵੀ ਕਰਨੀ ਪਵੇਗੀ ।

ਸ. ਮਾਨ ਨੇ ਚੰਡੀਗੜ੍ਹ ਵਿਖੇ ਗੈਰ ਕਾਨੂੰਨੀ ਢੰਗ ਨਾਲ ਗ੍ਰਿਫਤਾਰ ਕੀਤੇ ਗਏ ਆਗੂਆ ਸ. ਕੁਸਲਪਾਲ ਸਿੰਘ ਮਾਨ, ਇਮਾਨ ਸਿੰਘ ਮਾਨ, ਲਖਵੀਰ ਸਿੰਘ ਕੋਟਲਾ, ਗੁਰਪ੍ਰੀਤ ਸਿੰਘ ਝਾਮਪੁਰ, ਬਲਕਾਰ ਸਿੰਘ ਭੁੱਲਰ, ਗੋਪਾਲ ਸਿੰਘ ਝਾੜੋ ਅਤੇ ਵੱਡੀ ਗਿਣਤੀ ਵਿਚ ਵਰਕਰ ਜੋ ਹੱਥਾਂ ਵਿਚ ਬੁੱਕੇ ਅਤੇ ਮੁਬਾਰਕਬਾਦ ਦੇ ਮਾਟੋ ਲੈਕੇ ਕੈਨੇਡੀਅਨ ਅੰਬੈਸੀ ਵੱਲ ਵੱਧ ਰਹੇ ਸਨ, ਨੂੰ ਗੈਰ ਕਾਨੂੰਨੀ ਢੰਗ ਨਾਲ ਕੀਤੀ ਗ੍ਰਿਫਤਾਰੀ ਤੋ ਆਜਾਦ ਕਰਕੇ ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ ਦੀ ਜੋਰਦਾਰ ਮੰਗ ਵੀ ਕੀਤੀ ।

Leave a Reply

Your email address will not be published. Required fields are marked *