ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ‘ਕੌਮੀ ਇਨਸਾਫ਼ ਮਾਰਚ’ ਆਰੰਭ ਹੋ ਕੇ ਸਾਨੋ ਸੌਂਕਤ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਿਆ, ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋ ਨੂੰ ਚਾਲੇ ਪਾਏ ਗਏ : ਮਾਨ

ਫ਼ਤਹਿਗੜ੍ਹ ਸਾਹਿਬ, 02 ਅਕਤੂਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੋ ਸਿੱਖ ਕੌਮ ਨੂੰ ਦਰਪੇਸ਼ ਆ ਰਹੇ ਹਕੂਮਤੀ ਤੇ ਅਦਾਲਤੀ ਫੈਸਲਿਆ ਸੰਬੰਧੀ ਮੁਤੱਸਵੀ ਹੁਕਮਰਾਨਾਂ ਤੋ ਇਨਸਾਫ਼ ਪ੍ਰਾਪਤੀ ਨੂੰ ਲੈਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਬੀਤੇ ਦਿਨੀਂ ਮਿਤੀ 01 ਅਕਤੂਬਰ ਨੂੰ ਅਰਦਾਸ ਕਰਕੇ ਆਰੰਭ ਕੀਤਾ ਗਿਆ ਸੀ, ਉਹ ਬਠਿੰਡਾ, ਬਰਗਾੜੀ, ਫ਼ਰੀਦਕੋਟ, ਤਲਵੰਡੀ ਭਾਈ, ਮੱਖੂ, ਜੀਰਾ, ਹਰੀਕੇ, ਭਿੱਖੀਵਿੰਡ, ਝਬਾਲ ਅਤੇ ਤਰਨਤਾਰਨ ਹੁੰਦਾ ਹੋਇਆ ਬੀਤੀ ਰਾਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਿਆ । ਉਪਰੰਤ ਅੱਜ ਮਿਤੀ 02 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮੀਰੀ ਪੀਰੀ ਦੇ ਮਹਾਨ ਫਲਸਫੇ ਵਾਲੇ ਤਖਤ ਤੋ ਅਰਦਾਸ ਕਰਕੇ ਸਵੇਰੇ 10 ਵਜੇ ਤਖਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਸਾਹਿਬ ਵੱਲੋ ਨੂੰ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਅਕਾਸ ਗੂਜਾਓ ਨਾਅਰਿਆ ਨਾਲ ਵੱਡੀ ਗਿਣਤੀ ਦੇ ਇਕੱਠ ਵਿਚ ਸੁਰੂ ਹੋਇਆ ਜੋ ਜੰਡਿਆਲਾ ਗੁਰੂ, ਰੱਈਆ, ਬਿਆਸ, ਕਰਤਾਰਪੁਰ, ਜਲੰਧਰ, ਫਗਵਾੜਾ, ਬੰਗਾ, ਗੜ੍ਹਸੰਕਰ, ਨਵਾਂਸਹਿਰ, ਬਲਾਚੌਰ, ਨੂਰਪੁਰ ਬੇਦੀ ਹੁੰਦਾ ਹੋਇਆ ਤਖਤ ਸਾਹਿਬ ਵਿਖੇ ਪਹੁੰਚੇਗਾ ਅਤੇ ਸੰਗਤਾਂ ਉਤੇ ਵਿਚਾਰਾਂ ਤੇ ਅਰਾਮ ਲਈ ਰਾਤ ਠਹਿਰਣਗੀਆ । ਆਉਣ ਵਾਲੇ ਕੱਲ੍ਹ ਮਿਤੀ 03 ਅਕਤੂਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋ ਅਰਦਾਸ ਕਰਕੇ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ, ਕੀਰਤਰਪੁਰ ਸਾਹਿਬ, ਚਮਕੌਰ ਸਾਹਿਬ, ਮੋਰਿੰਡਾ ਅਤੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਆ ਕੇ ਇਸ ਇਨਸਾਫ਼ ਮਾਰਚ ਦੀ ਸੰਪਨਤਾ ਅਤੇ ਇਸਦੀ ਕਾਮਯਾਬੀ ਦੀ ਅਰਦਾਸ ਹੋਵੇਗੀ । ਜਿਨ੍ਹਾਂ ਰਸਤਿਆ ਤੋ ਇਹ ਕੌਮੀ ਇਨਸਾਫ਼ ਮਾਰਚ ਆਉਣਾ ਹੈ, ਉਸ ਸਥਾਂਨ, ਪਿੰਡਾਂ ਅਤੇ ਕਸਬਿਆ ਦੇ ਸਿੱਖਾਂ ਤੇ ਪੰਜਾਬੀਆਂ ਨੂੰ ਅਪੀਲ ਹੈ ਕਿ ਉਹ ਇਸਦਾ ਹੁੰਮ ਹੁੰਮਾਕੇ ਸਵਾਗਤ ਵੀ ਕਰਨ ਅਤੇ ਜਿਸ ਮਕਸਦ ਦੀ ਪ੍ਰਾਪਤੀ ਲਈ ਇਹ ਕੀਤਾ ਜਾ ਰਿਹਾ ਹੈ, ਉਸਨੂੰ ਬਲ ਬਖਸਣ ।”

ਉਪਰੋਕਤ ਜਾਣਕਾਰੀ ਅੱਜ ਇਥੇ ਪਾਰਟੀ ਦੇ ਮੁੱਖ ਦਫਤਰ ਤੋ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਪ੍ਰੈਸ ਨੋਟ ਰਾਹੀ ਪੰਜਾਬ ਦੀਆਂ ਸੰਗਤਾਂ ਨੂੰ ਦਿੱਤੀ ਗਈ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਮਿਤੀ 01 ਅਕਤੂਬਰ ਅਤੇ 02 ਅਕਤੂਬਰ ਦੇ ਇਨ੍ਹਾਂ ਦੇ ਪੜਾਵਾਂ ਵਿਚ ਪੰਜਾਬ ਦੀਆਂ ਸੰਗਤਾਂ ਅਤੇ ਸਿੱਖ ਕੌਮ ਨੇ ਵੱਡੀ ਗਿਣਤੀ ਵਿਚ ਸੜਕਾਂ ਅਤੇ ਰਸਤੇ ਵਿਚ ਆ ਕੇ ਫੁੱਲਾਂ, ਹਾਰਾਂ ਅਤੇ ਖ਼ਾਲਸਾ ਪੰਥ ਦੇ ਜੈਕਾਰਿਆ ਨਾਲ ਭਰਪੂਰ ਸਵਾਗਤ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਇਸ ਕੱਢੇ ਜਾ ਰਹੇ ਇਨਸਾਫ਼ ਮਾਰਚ ਵਿਚ ਕੇਵਲ ਸਮੂਲੀਅਤ ਹੀ ਨਹੀ ਕੀਤੀ ਬਲਕਿ ਤਨੋ-ਮਨੋ-ਧਨੋ ਹਰ ਤਰ੍ਹਾਂ ਸਹਿਯੋਗ ਕਰਕੇ ਇਸਦੇ ਕੌਮੀ ਮਕਸਦ ਦੀ ਪ੍ਰਾਪਤੀ ਲਈ ਡੂੰਘਾਂ ਯੋਗਦਾਨ ਪਾਇਆ । ਇਨ੍ਹਾਂ ਪੜਾਵਾਂ ਉਤੇ ਸਵਾਗਤ ਕਰਨ ਵਾਲੀਆ ਸੰਗਤਾਂ ਅਤੇ ਨਿਵਾਸੀਆਂ ਦਾ ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਧੰਨਵਾਦ ਕਰਦਾ ਹੈ, ਉਥੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਹ ਅਪੀਲ ਕਰਨੀ ਚਾਹੇਗਾ ਕਿ ਪਾਰਟੀ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਹਿੱਤ ਲੰਮੇ ਸਮੇ ਤੋ ਦ੍ਰਿੜਤਾ ਨਾਲ ਜੂਝਦੀ ਆ ਰਹੀ ਹੈ । ਇਹ ਮਾਰਚ ਵੀ ਉਸੇ ਸੰਘਰਸ਼ ਵਿਚੋ ਉਲੀਕਿਆ ਗਿਆ ਹੈ । ਆਉਣ ਵਾਲੇ ਸਮੇ ਵਿਚ ਜੋ ਵੀ ਪੰਜਾਬ ਸੂਬੇ ਤੇ ਸਿੱਖ ਕੌਮ ਦੀ ਬਿਹਤਰੀ ਲਈ ਪਾਰਟੀ ਵੱਲੋ ਸਿਆਸੀ, ਸਮਾਜਿਕ, ਧਾਰਮਿਕ ਆਦਿ ਪ੍ਰੋਗਰਾਮ ਉਲੀਕੇ ਜਾਣਗੇ, ਉਸ ਵਿਚ ਸੰਗਤਾਂ ਅਤੇ ਪੰਜਾਬ ਦੇ ਸਮੁੱਚੇ ਵਰਗਾਂ ਦੇ ਨਿਵਾਸੀ ਇਸ ਤਰ੍ਹਾਂ ਸਾਥ ਦੇਣ ਤਾਂ ਕਿ ਅਸੀ ਸਭ ਸਮੂਹਿਕ ਰੂਪ ਵਿਚ ਇਕ ਤਾਕਤ ਹੋ ਕੇ ਸੈਟਰ ਦੇ ਹੁਕਮਰਾਨਾਂ ਅਤੇ ਪੰਜਾਬ ਦੇ ਹੁਕਮਰਾਨਾਂ ਤੋ ਹਰ ਖੇਤਰ ਵਿਚ ਇਨਸਾਫ਼ ਵੀ ਪ੍ਰਾਪਤ ਕਰ ਸਕੀਏ ਅਤੇ ਜੋ ਪੰਜਾਬੀਆਂ, ਸਿੱਖ ਕੌਮ ਦੀ ਅਣਖ-ਗੈਰਤ, ਆਨ-ਸਾਨ ਕੌਮਾਂਤਰੀ ਪੱਧਰ ਤੇ ਸਾਡੇ ਬੀਤੇ ਇਤਿਹਾਸ ਦੇ ਫਖ਼ਰ ਵਾਲੇ ਕਾਰਨਾਮਿਆ ਤੇ ਕੁਰਬਾਨੀਆ ਦੀ ਬਦੌਲਤ ਸਥਾਪਿਤ ਹੈ, ਉਸਨੂੰ ਇਸੇ ਤਰ੍ਹਾਂ ਆਉਣ ਵਾਲੇ ਸਮੇ ਵਿਚ ਵੀ ਕਾਇਮ ਰੱਖ ਸਕੀਏ । ਸ. ਮਾਨ ਨੇ ਰੋਪੜ੍ਹ, ਫਤਹਿਗੜ੍ਹ ਸਾਹਿਬ ਦੇ ਨਿਵਾਸੀਆ ਨੂੰ ਇਹ ਪੁਰਜੋਰ ਅਪੀਲ ਕੀਤੀ ਕਿ ਆਉਣ ਵਾਲੇ ਕੱਲ੍ਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋ ਅਰਦਾਸ ਕਰਕੇ ਚੱਲਣ ਵਾਲੇ ਇਸ ਕੌਮੀ ਇਨਸਾਫ਼ ਮਾਰਚ ਦੇ ਕੌਮੀ ਪੈਗਾਮ ਨੂੰ ਦੁਨੀਆ ਦੇ ਹਰ ਕੋਨੇ ਵਿਚ ਪਹੁੰਚਾਉਣ ਲਈ ਅਤੇ ਅੰਨੀਆ, ਬੋਲੀਆ ਤੇ ਬਹਿਰੀਆ ਹਕੂਮਤਾਂ ਦੇ ਕੰਨ ਅਤੇ ਅੱਖਾਂ ਖੋਲਣ ਲਈ ਰੋਪੜ੍ਹ, ਫਤਹਿਗੜ੍ਹ ਸਾਹਿਬ, ਚੰਡੀਗੜ੍ਹ, ਮੋਹਾਲੀ ਆਦਿ ਦੀਆਂ ਸੰਗਤਾਂ ਇਸ ਕੌਮੀ ਇਨਸਾਫ ਮਾਰਚ ਵਿਚ ਸਮੂਲੀਅਤ ਕਰਨ ।

Leave a Reply

Your email address will not be published. Required fields are marked *