ਸ੍ਰੀ ਸਵਾਮੀਨਾਥਨ ਦੀ ਜਿੰਮੀਦਾਰਾਂ, ਖੇਤ-ਮਜਦੂਰਾਂ ਨੂੰ ਹੀ ਵੱਡੀ ਦੇਣ ਨਹੀ ਸੀ ਬਲਕਿ ਉਨ੍ਹਾਂ ਨੇ ਮਨੁੱਖਤਾ ਲਈ ਵੀ ਵੱਡੇ ਉਦਮ ਕੀਤੇ : ਮਾਨ

ਫ਼ਤਹਿਗੜ੍ਹ ਸਾਹਿਬ, 30 ਸਤੰਬਰ ( ) “ਸ੍ਰੀ ਸਵਾਮੀਨਾਥਨ ਜਿਨ੍ਹਾਂ ਨੇ ਸਵਾਮੀਨਾਥਨ ਕਮਿਸਨ ਦੀ ਅਗਵਾਈ ਕਰਦੇ ਹੋਏ ਜਿੰਮੀਦਾਰਾਂ ਦੀਆਂ ਫ਼ਸਲਾਂ ਦਾ ਘੱਟੋ ਘੱਟ ਸਮਰੱਥਨ ਮੁੱਲ ਤਹਿ ਕਰਨ ਅਤੇ ਉਨ੍ਹਾਂ ਦੀਆਂ ਉਤਪਾਦ ਵਸਤਾਂ ਨੂੰ ਸਹੀ ਕੀਮਤਾਂ ਉਤੇ ਬਜਾਰ ਉਤਪੰਨ ਕਰਨ ਅਤੇ ਉਨ੍ਹਾਂ ਦੇ ਸੰਬੰਧ ਵਿਚ ਆਉਣ ਵਾਲੀਆ ਮੁਸਕਿਲਾਂ ਨੂੰ ਹੱਲ ਕਰਨ ਲਈ ਲੰਮਾਂ ਸਮਾਂ ਪਹਿਲੇ ਸਰਕਾਰ ਨੂੰ ਜਿੰਮੀਦਾਰਾਂ ਅਤੇ ਖੇਤ ਮਜਦੂਰਾਂ ਦੀ ਬਿਹਤਰੀ ਲਈ ਤੁਰੰਤ ਉਦਮ ਕਰਨ ਦੀ ਸਲਾਹ ਦਿੰਦੇ ਹੋਏ ਆਪਣੀ ਰਿਪੋਰਟ ਜਾਰੀ ਕੀਤੀ ਸੀ ਅਤੇ ਇਸ ਤੋ ਇਲਾਵਾ ਉਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਉਸ ਅਕਾਲ ਪੁਰਖ ਵੱਲੋ ਮਿਲੀ ਬੌਧਿਕ ਵਿਦਵਤਾ ਤੇ ਦੂਰ ਅੰਦੇਸ਼ੀ ਦੀ ਬਦੌਲਤ ਮਨੁੱਖਤਾ ਲਈ ਵੀ ਵੱਡੇ ਨੇਕ ਉੱਦਮ ਕੀਤੇ । ਅਜਿਹੀ ਆਤਮਾ ਤੇ ਸਖਸੀਅਤ ਦੀ ਹਰ ਸਮਾਜ, ਕੌਮ, ਧਰਮ, ਮੁਲਕ ਨੂੰ ਹਮੇਸ਼ਾਂ ਲੋੜ ਹੁੰਦੀ ਹੈ । ਬੀਤੇ ਦਿਨੀਂ ਅਚਾਨਕ ਉਨ੍ਹਾਂ ਦੇ ਸਵਾਸਾ ਦੀ ਪੂੰਜੀ ਪੂਰਨ ਹੋਣ ਉਪਰੰਤ ਗੁਰੂ ਚਰਨਾਂ ਵਿਚ ਜਾ ਬਿਰਾਜਣ ਦੀ ਬਦੌਲਤ ਜੋ ਇੰਡੀਆ ਦੇ ਮੁਲਕ ਨਿਵਾਸੀਆ ਅਤੇ ਮਨੁੱਖਤਾ ਨੂੰ ਇਕ ਵੱਡਾ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਸਦਾ ਸਾਨੂੰ ਗਹਿਰਾ ਸਦਮਾ ਪਹੁੰਚਿਆ ਹੈ । ਉਨ੍ਹਾਂ ਦੇ ਚਲੇ ਜਾਣ ਨਾਲ ਸ੍ਰੀ ਸਵਾਮੀਨਾਥਨ ਦੇ ਪਰਿਵਾਰਿਕ ਮੈਬਰਾਂ, ਸੰਬੰਧੀਆਂ, ਮਿੱਤਰ, ਦੋਸਤਾਂ ਨੂੰ ਪਹੁੰਚੇ ਸਦਮੇ ਵਿਚ ਅਸੀ ਹਰ ਤਰ੍ਹਾਂ ਸਮੂਲੀਅਤ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਿਥੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਅਰਦਾਸ ਕਰਦੇ ਹਾਂ, ਉਥੇ ਇਹ ਵੀ ਅਰਜੋਈ ਕਰਦੇ ਹਾਂ ਕਿ ਸਾਨੂੰ ਸਭਨਾਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਬਖਸਣ ।”

ਇਸ ਦੁੱਖ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਸਵਾਮੀਨਾਥਨ ਵੱਲੋ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿਣ ਉਤੇ ਪਹੁੰਚੇ ਵੱਡੇ ਘਾਟੇ ਤੇ ਸਦਮੇ ਨੂੰ ਮੁੱਖ ਰੱਖਦੇ ਹੋਏ ਪਰਿਵਾਰਿਕ ਮੈਬਰਾਂ ਨਾਲ ਆਤਮਿਕ ਤੌਰ ਤੇ ਦੁੱਖ ਸਾਂਝਾ ਕਰਦੇ ਹੋਏ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਕੀਤਾ ।

Leave a Reply

Your email address will not be published. Required fields are marked *