ਕਾਕਾ ਚਰਨਪ੍ਰੀਤ ਸਿੰਘ ਦੇ ਹੋਏ ਅਕਾਲ ਚਲਾਣੇ ਉਤੇ ਸ. ਮਾਨ ਅਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਫ਼ਤਹਿਗੜ੍ਹ ਸਾਹਿਬ, 06 ਸਤੰਬਰ ( ) “ਸ਼ਹੀਦ ਭਾਈ ਅਜੀਤ ਸਿੰਘ ਕਾਦੀਆ ਦੇ ਸਪੁੱਤਰ ਕਾਕਾ ਚਰਨਪ੍ਰੀਤ ਸਿੰਘ ਜਿਨ੍ਹਾਂ ਦੇ ਮਾਤਾ ਬੀਬੀ ਦਲਜੀਤ ਕੌਰ ਤਲਵੰਡੀ ਗੁਰਾਇਆ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪੁਰਾਤਨ ਸਮੇ ਤੋ ਮੈਬਰ ਹਨ ਅਤੇ ਡੇਰਾ ਬਾਬਾ ਨਾਨਕ ਤੋ ਪਾਰਟੀ ਵੱਲੋ ਚੋਣ ਵੀ ਲੜਦੇ ਰਹੇ ਹਨ, ਦੇ ਪੁੱਤਰ ਚਰਨਪ੍ਰੀਤ ਸਿੰਘ ਦੀ ਬੀਤੇ ਕੁਝ ਦਿਨ ਪਹਿਲੇ ਆਪਣੀ ਸੰਸਾਰਿਕ ਯਾਤਰਾ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ ਜਿਸ ਨਾਲ ਸ਼ਹੀਦ ਅਜੀਤ ਸਿੰਘ ਦੀ ਪਤਨੀ ਬੀਬੀ ਦਲਜੀਤ ਕੌਰ ਤੇ ਸਮੁੱਚੇ ਪਰਿਵਾਰ ਨੂੰ ਇਕ ਅਸਹਿ ਤੇ ਅਕਹਿ ਸਦਮਾ ਪਹੁੰਚਿਆ ਹੈ ਅਤੇ ਇਹ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਸਾਨੂੰ ਵੀ ਇਸ ਹੋਈ ਅਣਹੋਣੀ ਦੁੱਖਦਾਇਕ ਘਟਨਾ ਉਤੇ ਗਹਿਰਾ ਸਦਮਾ ਪਹੁੰਚਿਆ ਹੈ । ਅਸੀ ਉਨ੍ਹਾਂ ਦੇ ਇਸ ਡੂੰਘੇ ਦੁੱਖ ਵਿਚ ਸਮੂਲੀਅਤ ਕਰਦੇ ਹੋਏ ਵਿਛੜੀ ਨੇਕ ਪਵਿੱਤਰ ਨੌਜਵਾਨ ਆਤਮਾ ਕਾਕਾ ਚਰਨਪ੍ਰੀਤ ਸਿੰਘ ਦੀ ਸ਼ਾਂਤੀ ਲਈ ਜਿਥੇ ਗੁਰੂ ਚਰਨਾਂ ਵਿਚ ਅਰਦਾਸ ਕਰਦੇ ਹਾਂ, ਉਥੇ ਬੀਬੀ ਦਲਜੀਤ ਕੌਰ ਤਲਵੰਡੀ ਗੁਰਾਇਆ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰਿਕ ਮੈਬਰਾਂ ਅਤੇ ਸਾਨੂੰ ਸਭਨਾਂ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ਦੀ ਅਰਜੋਈ ਵੀ ਕਰਦੇ ਹਾਂ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਅਵਤਾਰ ਸਿੰਘ ਖੱਖ, ਉਪਕਾਰ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਗੋਬਿੰਦ ਸਿੰਘ ਸੰਧੂ ਜਥੇਬੰਧਕ ਸਕੱਤਰ, ਗੁਰਜੰਟ ਸਿੰਘ ਕੱਟੂ ਵਿਸੇਸ ਸਕੱਤਰ, ਰਣਦੀਪ ਸਿੰਘ ਪੀ.ਏ, ਲਖਵੀਰ ਸਿੰਘ, ਲਲਿਤ ਮੋਹਨ ਸਿੰਘ, ਗੁਰਬਚਨ ਸਿੰਘ ਪਵਾਰ, ਕੁਲਵੰਤ ਸਿੰਘ ਕੋਟਲਾ, ਕੁਲਵੰਤ ਸਿੰਘ ਮਝੈਲ, ਜਤਿੰਦਰਬੀਰ ਸਿੰਘ ਪੰਨੂ ਆਦਿ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕੀਤਾ । ਕਾਕਾ ਚਰਨਪ੍ਰੀਤ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਪਰਿਵਾਰ ਵੱਲੋ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਸਮਾਗਮ ਪਿੰਡ ਤਲਵੰਡੀ ਗੁਰਾਇਆ ਵਿਖੇ ਮਿਤੀ 09 ਸਤੰਬਰ 2023 ਨੂੰ 12 ਤੋ 1 ਵਜੇ ਤੱਕ ਪੈਣਗੇ । ਸਮੂਹ ਸੰਗਤਾਂ ਨੂੰ ਇਸ ਅਰਦਾਸ ਵਿਚ ਸਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ ।

Leave a Reply

Your email address will not be published. Required fields are marked *