ਲਦਾਖ ਵਿਖੇ ਡੂੰਘੀ ਖੱਡ ਵਿਚ ਫ਼ੌਜੀ ਗੱਡੀ ਡਿੱਗਣ ਤੇ ਨੌਜ਼ਵਾਨਾਂ ਦੀ ਸ਼ਹਾਦਤ ਹੋ ਜਾਣਾ ਅਤਿ ਦੁੱਖਦਾਇਕ, ਸੈਂਟਰ ਸਰਕਾਰ ਖੁੱਲ੍ਹਦਿਲੀ ਨਾਲ ਪਰਿਵਾਰਾਂ ਨੂੰ ਮਦਦ ਦੇਵੇ : ਮਾਨ

ਫ਼ਤਹਿਗੜ੍ਹ ਸਾਹਿਬ, 25 ਅਗਸਤ ( ) “ਬੀਤੇ ਕੁਝ ਦਿਨ ਪਹਿਲੇ ਲਦਾਖ ਦੇ ਇਲਾਕੇ ਵਿਚ ਫ਼ੌਜ ਦੀ ਗੱਡੀ ਇਕ ਡੂੰਘੀ ਖੱਡ ਵਿਚ ਡਿੱਗ ਜਾਣ ਕਾਰਨ ਫ਼ੌਜ ਦੇ 9 ਨੌਜਵਾਨ ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ, ਸੁਹਾਗਣਾ ਦੇ ਸੁਹਾਗ ਉਸ ਅਕਾਲ ਪੁਰਖ ਨੂੰ ਪਿਆਰੇ ਹੋ ਗਏ ਹਨ । ਜਿਨ੍ਹਾਂ ਦੇ ਚਲੇ ਜਾਣ ਨਾਲ ਸੰਬੰਧਤ 9 ਪਰਿਵਾਰਾਂ ਦੇ ਮੈਬਰਾਂ, ਸੰਬੰਧੀਆਂ ਨੂੰ ਗਹਿਰਾ ਸਦਮਾ ਪਹੁੰਚਣਾ ਕੁਦਰਤੀ ਹੈ । ਇਹ ਖ਼ਬਰ ਸੁਣਕੇ ਸਾਨੂੰ ਵੀ ਗਹਿਰਾ ਸਦਮਾ ਪਹੁੰਚਿਆ ਹੈ ਕਿ ਜੋ ਨੌਜਵਾਨ ਆਪਣੇ ਪਰਿਵਾਰਾਂ ਦੀ ਜਿੰਦਗੀ ਨੂੰ ਬਿਹਤਰ ਬਣਾਉਣ ਲਈ ਜੋਖਮ ਭਰੀ ਜਿੰਮੇਵਾਰੀ ਨਿਭਾਉਦੇ ਆ ਰਹੇ ਸਨ, ਉਨ੍ਹਾਂ ਦੇ ਚਲੇ ਜਾਣ ਨਾਲ ਕੇਵਲ ਇਨ੍ਹਾਂ ਪੀੜ੍ਹਤ ਪਰਿਵਾਰਾਂ ਨੂੰ ਹੀ ਇਕ ਅਸਹਿ ਤੇ ਅਕਹਿ ਘਾਟਾ ਨਹੀ ਪਿਆ । ਬਲਕਿ ਇਨ੍ਹਾਂ ਵਿਚ ਪੰਜਾਬ ਦੇ 2 ਨੌਜਵਾਨ ਤਰਨਦੀਪ ਸਿੰਘ ਵਾਸੀ ਕਮਾਲੀ ਫਤਹਿਗੜ੍ਹ ਸਾਹਿਬ ਅਤੇ ਜੇ.ਸੀ.ਓ ਰਮੇਸ ਲਾਲ ਵਾਸੀ ਸਿਰਸੜੀ ਫਰੀਦਕੋਟ ਵੀ ਇਸ ਹਾਦਸੇ ਦੌਰਾਨ ਸ਼ਹੀਦ ਹੋਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਸਮੁੱਚੇ ਨੌਜਵਾਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ ।”

ਇਸ ਦੁੱਖ ਦਾ ਪ੍ਰਗਟਾਵਾਂ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲਦਾਖ ਵਿਚ ਇਕ ਹਾਦਸੇ ਦੌਰਾਨ ਸ਼ਹੀਦ ਹੋਏ ਫ਼ੌਜ ਦੇ 9 ਨੌਜਵਾਨਾਂ ਦੇ ਪਰਿਵਾਰਾਂ ਨਾਲ ਆਤਮਿਕ ਹਮਦਰਦੀ ਜ਼ਾਹਰ ਕਰਦੇ ਹੋਏ ਅਤੇ ਸ਼ਹੀਦਾਂ ਦੀ ਸ਼ਾਂਤੀ ਲਈ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿਉਂਕਿ ਸਾਡੇ ਫੌ਼ਜੀ ਆਪਣੇ ਪਰਿਵਾਰਾਂ ਤੋ ਸੈਕੜੇ ਮੀਲ ਦੂਰ ਉੱਚੀਆਂ ਪਹਾੜੀਆ ਅਤੇ ਜੋਖਮ ਭਰੇ ਰਸਤਿਆ ਵਿਚ ਸਰਹੱਦਾਂ ਉਤੇ ਜਿੰਮੇਵਾਰੀ ਨਿਭਾਉਦੇ ਹੋਏ ਉਸ ਅਕਾਲ ਪੁਰਖ ਨੂੰ ਪਿਆਰੇ ਹੋ ਗਏ ਹਨ । ਇਸ ਲਈ ਇੰਡੀਅਨ ਸਰਕਾਰ ਵੱਲੋ ਇਨ੍ਹਾਂ ਸ਼ਹੀਦ ਹੋਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੀ ਸੈਟਰ ਦੇ ਖਜਾਨੇ ਵਿਚੋ ਮਾਇਕ ਸਹਾਇਤਾ ਅਤੇ ਇਨ੍ਹਾਂ ਦੇ ਪਰਿਵਾਰਾਂ ਦੇ ਇਕ-ਇਕ ਮੈਬਰ ਨੂੰ ਫ਼ੌਜ ਵਿਚ ਜਾਂ ਹੋਰ ਕਿਸੇ ਵੀ ਵਿਭਾਗ ਵਿਚ ਨੌਕਰੀ ਦੇਣ ਦਾ ਫੌਰੀ ਐਲਾਨ ਕੀਤਾ ਜਾਵੇ ਅਤੇ ਇਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਮੁਫਤ ਪ੍ਰਬੰਧ ਕੀਤਾ ਜਾਵੇ । ਉਨ੍ਹਾਂ ਪੰਜਾਬ ਸਰਕਾਰ ਤੋ ਵੀ ਮੰਗ ਕੀਤੀ ਕਿ ਪੰਜਾਬ ਦੇ ਦੋਵੇ ਫ਼ੌਜੀ ਨੌਜਵਾਨਾਂ ਨੂੰ ਪੰਜਾਬ ਦੇ ਖਜਾਨੇ ਵਿਚੋ ਵੀ ਖੁੱਲ੍ਹਦਿਲੀ ਨਾਲ ਮਾਇਕ ਮਦਦ ਦੇਣ ਦਾ ਐਲਾਨ ਕਰਨਾ ਬਣਦਾ ਹੈ ਤਾਂ ਕਿ ਇਹ ਪਰਿਵਾਰ ਜਿਨ੍ਹਾਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਉਨ੍ਹਾਂ ਦੇ ਇਸ ਵੱਡੇ ਦੁੱਖ ਨੂੰ ਕੁੱਝ ਘੱਟ ਕੀਤਾ ਜਾ ਸਕੇ ।

Leave a Reply

Your email address will not be published. Required fields are marked *