ਸ. ਹਰਜੀਤ ਸਿੰਘ ਵਿਰਕ ਹਰਿਆਣਾ ਨੂੰ ਪੀ.ਏ.ਸੀ. ਮੈਬਰ ਨਿਯੁਕਤ ਕੀਤਾ ਜਾਂਦਾ ਹੈ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 24 ਅਗਸਤ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਇਕ ਹੋਏ ਸਰਬਸੰਮਤੀ ਦੇ ਫੈਸਲੇ ਅਨੁਸਾਰ ਸ. ਹਰਜੀਤ ਸਿੰਘ ਵਿਰਕ ਜੋ ਹਰਿਆਣਾ ਸਟੇਟ ਦੇ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਹਨ, ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਬਤੌਰ ਪੀ.ਏ.ਸੀ. ਮੈਂਬਰ ਨਿਯੁਕਤ ਕਰਨ ਦੇ ਆਦੇਸ਼ ਦਫਤਰ ਨੂੰ ਦਿੱਤੇ ਹਨ । ਜਿਸ ਅਨੁਸਾਰ ਸ. ਹਰਜੀਤ ਸਿੰਘ ਵਿਰਕ ਨੂੰ ਪਾਰਟੀ ਵੱਲੋ ਬਤੌਰ ਪੀ.ਏ.ਸੀ. ਮੈਂਬਰ ਦੀ ਸੂਚੀ ਵਿਚ ਸਾਮਿਲ ਕਰਦੇ ਹੋਏ ਇਹ ਨਿਯੁਕਤੀ ਕੀਤੀ ਜਾਂਦੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਭਾਵੇ ਉਹ ਪਹਿਲੇ ਵੀ ਬਤੌਰ ਪ੍ਰਧਾਨ ਹਰਿਆਣਾ ਸਟੇਟ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਸੇਵਾਵਾਂ ਬਾਖੂਬੀ ਨਿਭਾਉਦੇ ਆ ਰਹੇ ਹਨ, ਪਰ ਹੁਣ ਜਦੋ ਉਨ੍ਹਾਂ ਦੀ ਜਿੰਮੇਵਾਰੀ ਪਾਰਟੀ ਦੇ ਹੋਣ ਵਾਲੇ ਫੈਸਲਿਆ ਵਿਚ ਵੀ ਵੱਧ ਗਈ ਹੈ, ਤਾਂ ਉਹ ਹਰਿਆਣੇ ਵਿਚ ਜਥੇਬੰਦੀ ਨੂੰ ਪਹਿਲੇ ਨਾਲੋ ਵੀ ਵਧੇਰੇ ਮਜਬੂਤ ਕਰਨ ਦੇ ਨਾਲ-ਨਾਲ ਪੀ.ਏ.ਸੀ ਕਮੇਟੀ ਦੀਆਂ ਹੋਣ ਵਾਲੀਆ ਮਹੱਤਵਪੂਰਨ ਮੀਟਿੰਗਾਂ ਵਿਚ ਸਾਮਿਲ ਹੋ ਕੇ ਹੋਣ ਵਾਲੇ ਫੈਸਲਿਆ ਵਿਚ ਆਪਣੀ ਰਾਏ ਅਨੁਸਾਰ ਯੋਗਦਾਨ ਪਾਉਦੇ ਰਹਿਣਗੇ ।”

ਇਹ ਜਾਣਕਾਰੀ ਅੱਜ ਇਥੇ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦਫਤਰ ਤੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਅਤੇ ਸੰਬੰਧਤ ਨਵਾਂ ਅਹੁਦਾ ਪ੍ਰਾਪਤ ਸ. ਹਰਜੀਤ ਸਿੰਘ ਵਿਰਕ ਨੂੰ ਆਪਣੀ ਅਗਲੀ ਪਾਰਟੀ ਜਿੰਮੇਵਾਰੀ ਸੰਬੰਧੀ ਦਿੱਤੀ ।

Leave a Reply

Your email address will not be published. Required fields are marked *