ਸ. ਲਾਭ ਸਿੰਘ ਕੌੜੀ (ਖੰਨਾ) ਸਪੋਰਟਸ ਕੋਚ ਨੂੰ ਬਤੌਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਅਗਜੈਕਟਿਵ ਮੈਂਬਰ ਨਿਯੁਕਤ ਕੀਤਾ ਜਾਂਦਾ ਹੈ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 21 ਅਗਸਤ ( ) “ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋ ਇਕ ਕੀਤੇ ਗਏ ਫੈਸਲੇ ਦੇ ਹੁਕਮਾਂ ਨੂੰ ਲਾਗੂ ਕਰਦੇ ਹੋਏ ਸ. ਲਾਭ ਸਿੰਘ ਵਾਸੀ ਕੌੜੀ ਪੁਲਿਸ ਜਿ਼ਲ੍ਹਾ ਖੰਨਾ ਜੋ ਸਪੋਰਟਸ ਦੇ ਸੂਬਾ ਪੱਧਰ ਦੇ ਮੁਹਾਰਤ ਰੱਖਣ ਵਾਲੇ ਖੇਡਾਂ ਦੇ ਕੋਚ ਹੋਣ ਦੇ ਨਾਲ-ਨਾਲ ਪੰਜਾਬ ਦੀ ਸਿਆਸੀ ਸੂਝਬੂਝ ਦੀ ਵੀ ਮੁਹਾਰਤ ਰੱਖਦੇ ਹਨ, ਉਨ੍ਹਾਂ ਵੱਲੋ ਬੀਤੇ ਸਮੇ ਵਿਚ ਪਾਰਟੀ ਲਈ ਕੀਤੇ ਜਾਣ ਵਾਲੇ ਉੱਦਮਾਂ ਦੀ ਬਦੌਲਤ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੈਟਰ ਅਗਜੈਕਟਿਵ ਕਮੇਟੀ ਦਾ ਮੈਬਰ ਨਿਯੁਕਤ ਕੀਤਾ ਜਾਂਦਾ ਹੈ । ਜੋ ਪੰਜਾਬ ਪੱਧਰ ਦੀਆਂ ਹੋਣ ਵਾਲੀਆ ਵੱਡੀਆਂ ਮੀਟਿੰਗਾਂ ਵਿਚ ਹਿੱਸਾ ਲੈਦੇ ਹੋਏ ਵੱਖ-ਵੱਖ ਮੁੱਦਿਆ ਉਤੇ ਆਪਣੀ ਤੁਜਰਬੇ ਭਰੀ ਜਿੰਦਗੀ ਰਾਹੀ ਪਾਰਟੀ ਨੂੰ ਸਹਿਯੋਗ ਕਰਨ ਅਤੇ ਪਾਰਟੀ ਨੀਤੀਆ ਨੂੰ ਪੰਜਾਬ ਨਿਵਾਸੀਆ ਵਿਚ ਪ੍ਰਚਾਰਨ ਦੀ ਵੀ ਜਿੰਮੇਵਾਰੀ ਨਿਭਾਉਦੇ ਰਹਿਣਗੇ ।”

ਇਹ ਜਾਣਕਾਰੀ ਅੱਜ ਇਥੇ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਤੋ ਇਸ ਨਵੀ ਕੀਤੀ ਗਈ ਨਿਯੁਕਤੀ ਦੀ ਜਾਣਕਾਰੀ ਦਿੰਦੇ ਹੋਏ ਅਤੇ ਸ. ਲਾਭ ਸਿੰਘ ਕੌੜੀ ਨੂੰ ਪਾਰਟੀ ਵੱਲੋ ਦਿੱਤੀ ਗਈ ਨਵੀ ਜਿੰਮੇਵਾਰੀ ਨੂੰ ਤਨਦੇਹੀ ਸੰਜੀਦਗੀ ਅਤੇ ਦ੍ਰਿੜਤਾ ਨਾਲ ਨਿਭਾਉਣ ਦੀ ਗੁਜਾਰਿਸ ਕਰਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਪਾਰਟੀ ਆਪਣੇ ਮਿਸਨ ਵੱਲ ਤੇਜ਼ੀ ਅਤੇ ਦ੍ਰਿੜਤਾ ਨਾਲ ਵੱਧ ਰਹੀ ਹੈ । ਉਨ੍ਹਾਂ ਦੀ ਕੌਮਾਂਤਰੀ ਪੱਧਰ ਦੀ ਹਰ ਖੇਤਰ ਦੀ ਕਾਬਲੀਅਤ ਦੀ ਬਦੌਲਤ ਮਿੱਥੇ ਨਿਸਾਨੇ ਨੂੰ ਪਾਰਟੀ ਹਰ ਕੀਮਤ ਤੇ ਪ੍ਰਾਪਤ ਕਰਕੇ ਰਹੇਗੀ । ਜੋ ਆਉਣ ਵਾਲੇ ਸਮੇ ਵਿਚ ਮਿਊਸੀਪਲ ਕਾਰਪੋਰੇਸਨਾਂ, ਮਿਊਸੀਪਲ ਕੌਸਲਾਂ, ਜਿ਼ਲ੍ਹਾ ਪ੍ਰੀਸ਼ਦਾਂ, ਪੰਚਾਇਤਾਂ ਆਦਿ ਦੀਆਂ ਚੋਣਾਂ ਆ ਰਹੀਆ ਹਨ, ਉਸ ਸੰਬੰਧੀ ਸ. ਲਾਭ ਸਿੰਘ ਅਤੇ ਹੋਰ ਸਮੁੱਚੇ ਅਗਜੈਕਟਿਵ ਮੈਬਰ, ਜਿ਼ਲ੍ਹਾ ਜਥੇਦਾਰ ਅਤੇ ਪਾਰਟੀ ਅਹੁਦੇਦਾਰ ਆਪਣੀ ਸੋਚ ਤੇ ਨੀਤੀਆ ਦਾ ਬਾਖੂਬੀ ਢੰਗ ਨਾਲ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਪ੍ਰਚਾਰ ਕਰਨ ਤਾਂ ਕਿ ਅਸੀ ਇਨ੍ਹਾਂ ਸੰਸਥਾਵਾਂ ਦੀਆਂ ਜਮਹੂਰੀ ਚੋਣਾਂ ਨੂੰ ਜਿੱਤਕੇ ਆਪਣੇ ਆਜਾਦ ਬਾਦਸਾਹੀ ਸਿੱਖ ਰਾਜ ਨੂੰ ਕਾਇਮ ਕਰਨ ਦੀ ਮੰਜਿਲ ਵੱਲ ਪਹਿਲੇ ਨਾਲੋ ਵੀ ਦ੍ਰਿੜਤਾ ਤੇ ਦੂਰਅੰਦੇਸ਼ੀ ਨਾਲ ਵੱਧ ਸਕੀਏ ਤੇ ਮੰਜਿਲ ਦੀ ਪ੍ਰਾਪਤੀ ਕਰ ਸਕੀਏ ।

Leave a Reply

Your email address will not be published. Required fields are marked *