ਭਾਖੜਾ ਮੈਨੇਜਮੈਟ ਬੋਰਡ ਨੂੰ ਖਤਮ ਕਰਕੇ, ਕਾਬਲ ਮੈਬਰਾਂ ਤੇ ਅਧਾਰਿਤ ਅੱਛੀ ਟੀਮ ਨੂੰ ਇਸਦਾ ਪ੍ਰਬੰਧ ਕਰਨ ਲਈ ਅੱਗੇ ਲਿਆਂਦਾ ਜਾਵੇ : ਮਾਨ

ਫ਼ਤਹਿਗੜ੍ਹ ਸਾਹਿਬ, 21 ਅਗਸਤ ( ) “ਜੋ ਭਾਖੜਾ ਮੈਨੇਜਮੈਟ ਬੋਰਡ ਇਸ ਸਮੇਂ ਚੱਲ ਰਿਹਾ ਹੈ, ਪੰਜਾਬ ਵਿਚ ਭਾਖੜਾ ਡੈਮ ਤੇ ਪੌਗ ਡੈਮ ਦੁਆਰਾ ਛੱਡੇ ਗਏ ਪਾਣੀ ਦੀ ਬਦੌਲਤ ਜੋ ਪੰਜਾਬੀਆਂ ਦਾ ਮਾਲੀ, ਜਾਨੀ, ਫ਼ਸਲੀ ਨੁਕਸਾਨ ਹੋਇਆ ਹੈ, ਉਸ ਲਈ ਇਹ ਬੋਰਡ ਪੂਰਨ ਰੂਪ ਵਿਚ ਫੇਲ੍ਹ ਹੋ ਚੁੱਕਾ ਹੈ । ਇਹ ਕੋਈ ਪਹਿਲੀ ਵਾਰ ਨਹੀ ਬਲਕਿ ਬੀਤੇ ਸਮੇ 1988 ਅਤੇ 1993 ਵਿਚ ਵੀ ਇਸੇ ਤਰ੍ਹਾਂ ਜਿੰਮੇਵਾਰੀ ਨਾ ਨਿਭਾਉਣ ਦੀ ਬਦੌਲਤ ਇਸ ਬੋਰਡ ਨੇ ਪੰਜਾਬੀਆਂ ਦਾ ਬਹੁਤ ਵੱਡਾ ਜਾਨੀ ਮਾਲੀ ਨੁਕਸਾਨ ਕੀਤਾ ਸੀ । ਇਸ ਲਈ ਸਮਾਂ ਇਸ ਗੱਲ ਦੀ ਮੰਗ ਕਰਦਾ ਹੈ ਕਿ ਇਸ ਬੋਰਡ ਨੂੰ ਖਤਮ ਕਰਕੇ ਰੋਹਤਾਗ ਅਤੇ ਤਿੱਬਤ ਵੱਲੋ ਆਉਣ ਵਾਲੇ ਪਾਣੀ ਦੇ ਵਹਾਅ ਦੀ ਸਹੀ ਜਾਣਕਾਰੀ ਰੱਖਣ ਵਾਲੇ ਜਿੰਮੇਵਾਰਾਂ ਦੀ ਇਕ ਟੀਮ ਬਣਾਈ ਜਾਵੇ ਜੋ ਪੰਜਾਬੀਆਂ ਦੇ ਹੋਣ ਵਾਲੇ ਨੁਕਸਾਨ ਤੋ ਹਰ ਕੀਮਤ ਤੇ ਬਚਾਅਕੇ ਰੱਖੇ ਅਤੇ ਪਾਣੀ ਦੇ ਵਹਾਅ ਦੇ ਵੱਧ ਜਾਣ ਨੂੰ ਸਹੀ ਸਮੇ ਤੇ ਥੋੜਾ-ਥੋੜਾ ਛੱਡਕੇ ਪੌਗ ਡੈਮ ਤੇ ਭਾਖੜਾ ਡੈਮ ਦੀਆਂ ਝੀਲਾਂ ਦੇ ਪਾਣੀ ਦੀ ਸਤ੍ਹਾ ਨੂੰ ਨਿਰੰਤਰ ਰੱਖ ਸਕੇ ਤਾਂ ਕਿ ਇਸ ਤਰ੍ਹਾਂ ਰਾਤੋ ਰਾਤ ਡੈਮਾਂ ਦੇ ਗੇਟ ਖੋਲ੍ਹਕੇ ਪੰਜਾਬੀਆਂ ਅਤੇ ਗੁਆਂਢੀ ਸੂਬਿਆਂ ਦੇ ਨਿਵਾਸੀਆ ਦਾ ਕੋਈ ਨੁਕਸਾਨ ਨਾ ਹੋ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਣੇ ਹੀ ਭਾਖੜਾ ਅਤੇ ਪੌਗ ਡੈਮ ਦੇ ਗੇਟਾਂ ਨੂੰ ਖੋਲ੍ਹਕੇ ਇਨ੍ਹਾਂ ਦੇ ਵਹਾਅ ਨੂੰ ਪੰਜਾਬ ਵੱਲ ਛੱਡਕੇ ਪ੍ਰਬੰਧਕਾਂ ਵੱਲੋ ਪੰਜਾਬੀਆਂ ਦੇ ਕੀਤੇ ਗਏ ਵੱਡੇ ਜਾਨੀ ਮਾਲੀ ਨੁਕਸਾਨ ਦੇ ਜਿੰਮੇਵਾਰ ਠਹਿਰਾਉਦੇ ਹੋਏ ਅਤੇ ਇਸਦੇ ਸਹੀ ਦਿਸ਼ਾ ਵੱਲ ਪ੍ਰਬੰਧ ਲਈ ਪਹਾੜਾਂ ਤੇ ਤਿੱਬਤ, ਰੋਹਤਾਗ, ਬਾਰਸੀ ਪਾਣੀ ਦੇ ਖ਼ਤਰੇ ਨੂੰ ਪਹਿਲੋ ਹੀ ਭਾਂਪਣ ਵਾਲੇ ਤੁਜਰਬੇਕਾਰਾਂ ਦੀ ਟੀਮ ਬਣਾਉਣ ਅਤੇ ਬੋਰਡ ਨੂੰ ਖਤਮ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਵੀ ਵੱਡਾ ਦੁੱਖ ਅਤੇ ਵਿਤਕਰੇ ਨੂੰ ਜਾਹਰ ਕਰਦੇ ਹੋਏ ਕਿਹਾ ਕਿ ਇਸ ਮੁਲਕ ਦੇ ਹੁਕਮਰਾਨ ਇਨ੍ਹਾਂ ਡੈਮਾਂ ਵਿਚ ਪਾਣੀ ਵੱਧ ਜਾਣ ਦਾ ਬਹਾਨਾ ਬਣਾਕੇ ਅਸਲੀਅਤ ਵਿਚ ਇਨ੍ਹਾਂ ਡੈਮਾਂ ਨੂੰ ਫੌ਼ਜੀ ਹਥਿਆਰ ਵੱਜੋ ਵੀ ਵਰਤਦੇ ਆ ਰਹੇ ਹਨ ਅਤੇ ਪੰਜਾਬ ਨੂੰ ਵੱਖਵਾਦੀ ਸੂਬਾ ਗਰਦਾਨਕੇ ਇਥੋ ਦੇ ਨਿਵਾਸੀਆ ਦਾ ਜਾਣਬੁੱਝ ਕੇ ਇਕ ਸਾਜਿਸ ਤਹਿਤ ਕੁਝ ਕੁ ਸਮੇ ਬਾਅਦ ਨੁਕਸਾਨ ਕਰਨ ਦੇ ਅਮਲ ਕਰਦੇ ਆ ਰਹੇ ਹਨ । ਜਿਸਨੂੰ ਬੰਦ ਕਰਨ ਲਈ ਇਹ ਜਰੂਰੀ ਹੈ ਕਿ ਜੋ ਪੰਜਾਬ ਸੂਬੇ ਦੇ ਇਹ ਡੈਮ ਹਨ, ਹੈੱਡਵਰਕਸ ਹਨ, ਉਨ੍ਹਾਂ ਦਾ ਪੂਰਨ ਕੰਟਰੋਲ ਸੈਟਰ ਦੀਆਂ ਹਕੂਮਤਾਂ ਤੋ ਪਾਸੇ ਕਰਕੇ ਪੰਜਾਬ ਦੀ ਸਰਕਾਰ ਨੂੰ ਫੌਰੀ ਸੌਪਿਆ ਜਾਵੇ । ਤਾਂ ਕਿ ਇਥੋ ਦੀ ਸਰਕਾਰ ਇਨ੍ਹਾਂ ਡੈਮਾਂ ਵਿਚ ਕਿਸੇ ਸਮੇ ਪਾਣੀ ਵੱਧਣ ਦੇ ਹੋਣ ਵਾਲੇ ਨੁਕਸਾਨ ਤੇ ਖਤਰੇ ਨੂੰ ਰੋਕਣ ਲਈ ਖੁਦ ਆਪਣੀ ਨੀਤੀ ਬਣਾ ਸਕੇ ਅਤੇ ਅਮਲ ਕਰ ਸਕੇ । ਇਨ੍ਹਾਂ ਡੈਮਾਂ ਤੋ ਪੈਦਾ ਹੋਣ ਵਾਲੀ ਬਿਜਲੀ ਜੋ ਅੱਜ ਜ਼ਬਰੀ ਖੋਹਕੇ ਹਰਿਆਣਾ, ਦਿੱਲੀ, ਰਾਜਸਥਾਂਨ ਆਦਿ ਸੂਬਿਆਂ ਨੂੰ ਦਿੱਤੀ ਜਾ ਰਹੀ ਹੈ, ਉਸ ਉਤੇ ਵੀ ਪੰਜਾਬ ਸਰਕਾਰ ਦਾ ਪੂਰਨ ਕੰਟਰੋਲ ਹੋਵੇ ।

ਉਨ੍ਹਾਂ ਕਿਹਾ ਜੇਕਰ ਸੈਟਰ ਦੀ ਮੁਤੱਸਵੀ ਬੀਜੇਪੀ-ਆਰ.ਐਸ.ਐਸ ਸਰਕਾਰ ਇਸ ਵਿਸੇ ਤੇ ਕੋਈ ਸਹੀ ਅਮਲ ਨਹੀ ਕਰੇਗੀ, ਤਾਂ ਇਸਦੇ ਨਤੀਜੇ ਆਉਣ ਵਾਲੇ ਸਮੇ ਵਿਚ ਹੋਰ ਵੀ ਘਾਤਕ ਹੋ ਜਾਣਗੇ । ਇਨ੍ਹਾਂ ਹੜਾਂ ਦੀ ਬਦੌਲਤ ਜੋ ਪੰਜਾਬ ਦੇ ਨਿਵਾਸੀਆ ਦਾ ਜਾਨੀ, ਮਾਲੀ, ਫ਼ਸਲੀ ਨੁਕਸਾਨ ਹੋਇਆ ਹੈ, ਉਸ ਲਈ ਜਿੰਮੇਵਾਰੀ ਬਣਦੀ ਹੈ ਕਿ ਉਹ ਜਿੰਮੀਦਾਰਾਂ, ਖੇਤ ਮਜਦੂਰਾਂ ਅਤੇ ਆਮ ਨਿਵਾਸੀਆ ਦੇ ਹੋਏ ਨੁਕਸਾਨ ਦੀ ਪੂਰਤੀ ਸੈਟਰ ਦੇ ਖਜਾਨੇ ਵਿਚੋ ਕਰਕੇ ਲੋਕਾਂ ਦੀ ਦੁੱਖ ਦੀ ਘੜੀ ਵਿਚ ਸਹਿਯੋਗ ਕਰਨ ਦੀ ਜਿੰਮੇਵਾਰੀ ਨਿਭਾਏ ।

Leave a Reply

Your email address will not be published. Required fields are marked *