ਇੰਡੀਅਨ ਨਿਵਾਸੀਆਂ ਉਤੇ ਜ਼ਬਰ-ਜੁਲਮ ਕਰਨ ਵਾਲੇ ਹੁਕਮਰਾਨਾਂ ਦੀਆਂ ਖ਼ਬਰਾਂ ਦਾ ਟ੍ਰਿਬਿਊਨ ਵੱਲੋਂ ਪ੍ਰਕਾਸਿ਼ਤ ਕਰਨਾ, ਜਾਲਮਾਂ ਦਾ ਪੱਖ ਪੂਰਨ ਵਾਲੀਆ ਕਾਰਵਾਈਆ : ਮਾਨ

ਫ਼ਤਹਿਗੜ੍ਹ ਸਾਹਿਬ, 21 ਅਗਸਤ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਹੁਕਮਰਾਨਾ ਦੇ ਹਰ ਤਰ੍ਹਾਂ ਦੇ ਕੀਤੇ ਜਾਣ ਵਾਲੇ ਜ਼ਬਰ ਜੁਲਮਾਂ, ਬੇਇਨਸਾਫ਼ੀਆਂ, ਵਿਤਕਰਿਆ ਦਾ ਨਿਰੰਤਰ ਲੰਮੇ ਸਮੇ ਤੋਂ ਬਾਦਲੀਲ ਢੰਗ ਨਾਲ ਵਿਰੋਧ ਵੀ ਕਰਦੀ ਆ ਰਹੀ ਹੈ ਅਤੇ ਇਸ ਵਿਸੇ ਤੇ ਇਥੋ ਦੇ ਨਿਵਾਸੀਆ ਨੂੰ ਸੁਚੇਤ ਕਰਨ ਦੀ ਜਿੰਮੇਵਾਰੀ ਨਿਭਾਉਦੀ ਆ ਰਹੀ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਦਾ ਟ੍ਰਿਬਿਊਨ ਗਰੁੱਪ ਵਲੋ, ਸਾਡੇ ਵੱਲੋ ਕੀਤੇ ਜਾਣ ਵਾਲੇ ਸਮਾਜਿਕ ਉੱਦਮਾਂ ਦੀ ਨਿਰਪੱਖਤਾ ਨਾਲ ਕਦੀ ਵੀ ਰਿਪੋਰਟਿੰਗ ਕਰਕੇ ਇਥੋ ਦੇ ਨਿਵਾਸੀਆ ਨੂੰ ਜਾਣਕਾਰੀ ਨਹੀ ਦਿੱਤੀ ਜਾ ਰਹੀ । ਬਲਕਿ ਸਾਡੀ ਪਾਰਟੀ ਜੋ ਸਰਬੱਤ ਦੇ ਭਲੇ ਦੇ ਮਿਸਨ ਅਧੀਨ ਕੰਮ ਕਰ ਰਹੀ ਹੈ, ਨੂੰ ਇਸ ਟ੍ਰਿਬਿਊਨ ਗਰੁੱਪ ਨੇ ਬਲੈਕ ਆਊਟ ਕੀਤਾ ਹੋਇਆ ਹੈ । ਜਦੋਕਿ ਜਿਨ੍ਹਾਂ ਮਰਹੂਮ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਵਰਗੇ ਹੁਕਮਰਾਨਾਂ ਨੇ ਸਿੱਖ, ਮੁਸਲਿਮ ਅਤੇ ਹੋਰ ਕਬੀਲੇ ਫਿਰਕਿਆ ਨਾਲ ਅਣਮਨੁੱਖੀ ਤੇ ਗੈਰ ਕਾਨੂੰਨੀ ਢੰਗ ਨਾਲ ਬੀਤੇ ਸਮੇ ਵਿਚ ਜ਼ਬਰ ਜੁਲਮ ਕੀਤੇ ਹਨ ਅਤੇ ਅੱਜ ਵੀ ਕਰਦੇ ਆ ਰਹੇ ਹਨ, ਉਨ੍ਹਾਂ ਦੀਆਂ ਖ਼ਬਰਾਂ ਨੂੰ ਦਾ ਟ੍ਰਿਬਿਊਨ ਗਰੁੱਪ ਹੈੱਡਲਾਈਨਾਂ ਵਿਚ ਪ੍ਰਕਾਸਿਤ ਕਰਕੇ ਲੋਕਾਂ ਨਾਲ ਜ਼ਬਰ ਜੁਲਮ ਕਰਨ ਵਾਲਿਆ ਸਿਆਸੀ ਆਗੂਆ ਤੇ ਪਾਰਟੀਆ ਦਾ ਪੱਖ ਪੂਰਦਾ ਆ ਰਿਹਾ ਹੈ । ਜੋ ਕੇਵਲ ਪੀਲੀ ਪੱਤਰਕਾਰੀ ਹੀ ਨਹੀ ਬਲਕਿ ਨਿਰਪੱਖ ਪੱਤਰਕਾਰੀ ਦੇ ਨਿਯਮਾਂ, ਅਸੂਲਾਂ ਦਾ ਘਾਣ ਕਰਨ ਵਾਲੀਆ ਨਿੰਦਣਯੋਗ ਕਾਰਵਾਈਆ ਹਨ । ਜਿਸਦੀ ਅਸੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਾ ਟ੍ਰਿਬਿਊਨ ਗਰੁੱਪ ਵੱਲੋ ਪੱਖਪਾਤੀ ਤੇ ਹਿੰਦੂਤਵ ਸੋਚ ਅਧੀਨ ਆਪਣੇ ਅਖਬਾਰ ਵਿਚ ਪ੍ਰਕਾਸਿਤ ਕੀਤੀਆ ਜਾਣ ਵਾਲੀਆ ਖ਼ਬਰਾਂ ਦਾ ਗੰਭੀਰ ਨੋਟਿਸ ਲੈਦੇ ਹੋਏ ਅਤੇ ਦਾ ਟ੍ਰਿਬਿਊਨ ਮੈਨੇਜਮੈਟ ਦਾ ਇਸ ਹੋ ਰਹੀ ਸਮਾਜ ਵਿਰੋਧੀ ਵਿਤਕਰੇ ਭਰੀ ਕਾਰਵਾਈ ਵੱਲ ਧਿਆਨ ਖਿੱਚਦੇ ਹੋਏ ਇਸਨੂੰ ਜਿੰਨੀ ਜਲਦੀ ਹੋ ਸਕੇ ਸੁਧਾਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿਸੇ ਅਖ਼ਬਾਰ ਜਾਂ ਖਬਰਾਂ ਪ੍ਰਕਾਸਿਤ ਕਰਨ ਵਾਲੇ ਅਦਾਰੇ ਵੱਲੋ ਜਦੋਂ ਹੁਕਮਰਾਨਾਂ ਦੀ ਗੁਲਾਮੀਅਤ ਨੂੰ ਪ੍ਰਵਾਨ ਕਰਕੇ ਉਨ੍ਹਾਂ ਦੇ ਜ਼ਬਰ ਜੁਲਮਾਂ ਵਿਰੁੱਧ ਆਵਾਜ ਨਾ ਬੁਲੰਦ ਕੀਤੀ ਜਾਂਦੀ ਹੋਵੇ ਅਤੇ ਲੋਕਾਂ ਦੀ ਆਵਾਜ ਬਣਕੇ ਉਨ੍ਹਾਂ ਨੂੰ ਦਰਪੇਸ ਆ ਰਹੇ ਮਸਲਿਆ ਨੂੰ ਉਜਾਗਰ ਨਾ ਕੀਤਾ ਜਾਂਦਾ ਆ ਰਿਹਾ ਹੋਵੇ ਤਾਂ ਅਜਿਹਾ ਪ੍ਰੈਸ, ਮੀਡੀਆ ਨੂੰ ਕੋਈ ਵੀ ਇਨਸਾਨ ਨਿਰਪੱਖ ਰਿਪੋਰਟਿੰਗ ਕਰਨ ਵਾਲੀ ਏਜੰਸੀ ਕਰਾਰ ਨਹੀ ਦੇ ਸਕਦਾ ਅਤੇ ਉਸਦੀ ਸਾਂਖ ਲੋਕਾਂ ਵਿਚ ਕਦੀ ਵੀ ਅੱਛੀ ਨਹੀ ਬਣ ਸਕਦੀ । ਇਸ ਲਈ ਸਾਡੀ ਗੰਭੀਰ ਗੁਜਾਰਿਸ ਹੈ ਕਿ ਦਾ ਟ੍ਰਿਬਿਊਨ ਗਰੁੱਪ ਜਿਸਨੇ ਲੰਮੇ ਸਮੇ ਤੋ ਘੱਟ ਗਿਣਤੀ ਸਿੱਖ, ਮੁਸਲਿਮ, ਦਲਿਤ ਅਤੇ ਪੱਛੜੇ ਵਰਗਾਂ ਉਤੇ ਹੋਣ ਵਾਲੀਆ ਹਕੂਮਤੀ ਜਿਆਦਤੀਆਂ ਸੰਬੰਧੀ ਜਿੰਮੇਵਾਰੀਆ ਪੂਰਨ ਨਹੀ ਕੀਤੀਆ ਜਾ ਰਹੀਆ । ਉਸਨੂੰ ਇਸ ਵਿਚ ਫੌਰੀ ਸੁਧਾਰ ਕਰਕੇ ਇੰਡੀਆ ਤੇ ਪੰਜਾਬ ਨਿਵਾਸੀਆ ਦੇ ਮਨ ਵਿਚ ਦਾ ਟ੍ਰਿਬਿਊਨ ਗਰੁੱਪ ਦੀ ਘੱਟਦੀ ਜਾ ਰਹੀ ਸਾਂਖ ਨੂੰ ਬਚਾਉਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ । ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਟ੍ਰਿਬਿਊਨ ਗਰੁੱਪ ਆਉਣ ਵਾਲੇ ਸਮੇ ਵਿਚ ਇਥੋ ਦੇ ਨਿਵਾਸੀਆ ਦੇ ਮਨ ਆਤਮਾ ਵਿਚ ਬਤੌਰ ਪੀਲੀ ਪੱਤਰਕਾਰੀ ਦੇ ਨਾਮ ਨਾਲ ਬਦਨਾਮ ਹੋ ਕੇ ਰਹਿ ਜਾਵੇਗਾ ਅਤੇ ਜੋ ਸਾਂਖ ਇਸਦੇ ਬੀਤੇ ਸਮੇ ਦੇ ਪ੍ਰਬੰਧਕਾਂ ਤੇ ਸੰਪਾਦਕਾਂ ਨੇ ਬਣਾਈ ਹੈ, ਉਹ ਖਤਮ ਹੋ ਕੇ ਰਹਿ ਜਾਵੇਗੀ ।

Leave a Reply

Your email address will not be published. Required fields are marked *