ਚਰਚਾਂ ਨੂੰ ਹਿੰਦੂਆਂ ਤੇ ਮੁਸਲਮਾਨਾਂ ਵੱਲੋਂ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣਾ, ਸਿੱਖ ਕੌਮ ਅਤੇ ਮਨੁੱਖੀ ਕਦਰਾਂ-ਕੀਮਤਾਂ ਅਜਿਹੀ ਪ੍ਰਵਾਨਗੀ ਨਹੀ ਦਿੰਦੀਆਂ : ਮਾਨ

ਫ਼ਤਹਿਗੜ੍ਹ ਸਾਹਿਬ, 18 ਅਗਸਤ ( ) “ਸਾਨੂੰ ਇਸ ਗੱਲ ਦਾ ਜਿਥੇ ਵੱਡਾ ਦੁੱਖ ਹੈ, ਉਥੇ ਸਮਝ ਨਹੀ ਆਉਦੀ ਕਿ ਇਸਲਾਮਿਕ ਪਾਕਿਸਤਾਨ ਵਿਚ ਮੁਸਲਿਮ ਅਤੇ ਇੰਡੀਆਂ ਵਿਚ ਹਿੰਦੂ ਇਸਾਈਆ ਦੀਆਂ ਚਰਚਾਂ ਨੂੰ ਨਿਸ਼ਾਨਾਂ ਬਣਾਕੇ ਕਿਉਂ ਢਾਹ ਰਹੇ ਹਨ ? ਇਹ ਵੀ ਸਮਝ ਤੋਂ ਬਾਹਰ ਹੈ ਕਿ ਹਿੰਦੂ ਬਹੁਗਿਣਤੀ ਵੱਲੋ ਜੋ ਬੁਲਡੋਜਰਾਂ ਰਾਹੀ ਮੁਸਲਿਮ ਕੌਮ ਦੀਆਂ ਦੁਕਾਨਾਂ ਤੇ ਘਰਾਂ ਨੂੰ ਬੁਲਡੋਜਰਾਂ ਰਾਹੀ ਢਾਹਿਆ ਜਾ ਰਿਹਾ ਹੈ, ਇਸ ਪਿੱਛੇ ਕਿਹੜੇ ਸਮਾਜ ਪੱਖੀ ਮਕਸਦ ਦੀ ਪ੍ਰਾਪਤੀ ਹੋ ਸਕੇਗੀ ? ਇਹ ਸਾਰੀਆ ਕਾਰਵਾਈਆ ਅਤੇ ਅਪਰਾਧਾਂ ਦੀ ਯੂ.ਐਨ. ਮਨੁੱਖੀ ਅਧਿਕਾਰ ਸੰਗਠਨ ਵੱਲੋ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ । ਅਮਨੈਸਟੀ ਇੰਟਰਨੈਸ਼ਨਲ ਦੀ ਜਥੇਬੰਦੀ ਨੂੰ ਜੋ ਹਿੰਦੂ ਇੰਡੀਆ ਨੇ ਆਪਣੀ ਧਰਤੀ ਵਿਚ ਦਾਖਲ ਹੋਣ ਤੋ ਰੋਕ ਲਗਾਈ ਹੋਈ ਹੈ, ਇਸ ਸੰਬੰਧੀ ਕੌਮੀ ਮਨੁੱਖੀ ਅਧਿਕਾਰ ਕਮਿਸਨ ਅਤੇ ਘੱਟ ਗਿਣਤੀ ਕਮਿਸਨ ਦਿੱਲੀ ਇਸ ਵਿਸੇ ਤੇ ਅਜੇ ਤੱਕ ਸੁੱਤੇ ਕਿਉਂ ਪਏ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸਲਾਮਿਕ ਪਾਕਿਸਤਾਨ ਵਿਚ ਅਤੇ ਹਿੰਦੂ ਇੰਡੀਆਂ ਵਿਚ ਇਸਾਈਆ ਦੇ ਚਰਚਾਂ ਉਤੇ ਹੋਣ ਵਾਲੇ ਹਮਲਿਆ ਅਤੇ ਉਨ੍ਹਾਂ ਨੂੰ ਬੁਲਡੋਜਰਾਂ ਨਾਲ ਢਾਹੁਣ ਦੀਆਂ ਗੈਰ ਧਾਰਮਿਕ ਤੇ ਗੈਰ ਇਨਸਾਨੀਅਤ ਕਾਰਵਾਈਆ ਉਤੇ ਜਨਤਕ ਤੌਰ ਤੇ ਦੋਵਾਂ ਮੁਲਕਾਂ ਦੀਆਂ ਹਕੂਮਤਾਂ ਨੂੰ ਇਨਸਾਨੀਅਤ ਤੇ ਇਨਸਾਫ਼ ਦੇ ਕਟਹਿਰੇ ਵਿਚ ਖੜ੍ਹਾਂ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ ਹਿੰਦੂਤਵ ਹੁਕਮਰਾਨਾਂ ਨੇ ਕਸ਼ਮੀਰੀਆਂ ਨੂੰ ਸਰੀਰਕ ਤੌਰ ਤੇ ਖਤਮ ਕਰਨ ਲਈ ਅਫਸਪਾ ਵਰਗਾ ਉਹ ਕਾਲਾ ਕਾਨੂੰਨ ਲਾਗੂ ਕੀਤਾ ਹੋਇਆ ਹੈ ਜਿਸ ਨਾਲ ਉਥੇ ਕਿਸੇ ਵੀ ਇਨਸਾਨ ਨੂੰ ਬਿਨ੍ਹਾਂ ਕਿਸੇ ਕਾਰਨ ਤੋ ਅਰਧ ਸੈਨਿਕ ਬਲ, ਫੋਰਸਾਂ ਤੇ ਫ਼ੌਜ ਚੁੱਕ ਕੇ ਲਿਜਾ ਸਕਦੇ ਹਨ, ਉਨ੍ਹਾਂ ਨਾਲ ਜ਼ਬਰ ਜਨਾਹ ਕਰ ਸਕਦੇ ਹਨ, ਤਸੱਦਦ ਕਰ ਸਕਦੇ ਹਨ, ਲੱਤ-ਬਾਹ ਤੋੜ ਸਕਦੇ ਹਨ ਅਤੇ ਸਰੀਰਕ ਤੌਰ ਤੇ ਮਾਰ ਵੀ ਸਕਦੇ ਹਨ । ਜਦੋਕਿ ਇੰਡੀਅਨ ਵਿਧਾਨ ਦੀ ਆਰਟੀਕਲ 21 ਇਸ ਗੱਲ ਨੂੰ ਪ੍ਰਤੱਖ ਕਰਦੀ ਹੈ ਕਿ ਕਿਸੇ ਵੀ ਨਾਗਰਿਕ ਦੀ ਜਿੰਦਗੀ ਤੇ ਆਜਾਦੀ ਨਾਲ ਕੋਈ ਖਿਲਵਾੜ ਨਹੀ ਕਰ ਸਕਦਾ । ਸੁਪਰੀਮ ਕੋਰਟ ਜੋ ਵਿਧਾਨ ਦੀ ਰੱਖਿਅਕ ਹੈ, ਉਸਨੂੰ ਅਜਿਹੇ ਕਾਲੇ ਕਾਨੂੰਨਾਂ ਨੂੰ ਲਾਗੂ ਨਾ ਹੋਣ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ ਕਿ ਅਜਿਹੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਸੁਪਰੀਮ ਕੋਰਟ ਵੀ ਆਪਣੀ ਇਸ ਜਿੰਮੇਵਾਰੀ ਨੂੰ ਪੂਰਨ ਨਹੀ ਕਰ ਰਹੀ ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਹਿਸੂਸ ਕਰਦਾ ਹੈ ਕਿ ਬ੍ਰਿਟਿਸ ਹੁਕਮਰਾਨਾਂ ਨੇ ਇਸਲਾਮਿਕ ਪਾਕਿਸਤਾਨ ਬਣਾਕੇ ਮੁਸਲਮਾਨਾਂ ਨੂੰ ਆਜਾਦੀ ਦੇ ਦਿੱਤੀ ਅਤੇ ਹਿੰਦੂ-ਇੰਡੀਆ ਬਣਾਕੇ ਹਿੰਦੂਆਂ ਨੂੰ ਆਜਾਦ ਕਰ ਦਿੱਤਾ। ਲੇਕਿਨ ਤੀਜੀ ਮੁੱਖ ਧਿਰ ਸਿੱਖ ਕੌਮ ਹੈ, ਉਹ ਇਸਲਾਮਿਕ ਪਾਕਿਸਤਾਨ ਵਿਚ ਵੀ ਗੁਲਾਮ ਹੈ ਅਤੇ ਇੰਡੀਆਂ ਵਿਚ ਹਿੰਦੂਆਂ ਦੀ ਗੁਲਾਮ ਬਣਾ ਦਿੱਤੀ ਗਈ ਹੈ । ਜਦੋਕਿ ਬ੍ਰਿਟਿਸ ਹਕੂਮਤ ਵੇਲੇ ਬਰਾਬਰਤਾ ਦੇ ਆਧਾਰ ਤੇ ਤਿੰਨੇ ਕੌਮਾਂ ਬਰਤਾਨੀਆ ਤੇ ਅੰਗਰੇਜ਼ਾਂ ਦੀਆਂ ਗੁਲਾਮ ਸਨ । ਉਸ ਸਮੇ ਬਰਾਬਰਤਾ ਦਾ ਨਿਯਮ ਤਾਂ ਲਾਗੂ ਸੀ, ਪਰ ਉਪਰੋਕਤ ਅਮਲ ਕਰਕੇ ਅੰਗਰੇਜ਼ਾਂ ਨੇ ਸਿੱਖ ਕੌਮ ਨਾਲ ਵੱਡਾ ਧ੍ਰੋਹ ਕਮਾਇਆ ਜੋ ਉਨ੍ਹਾਂ ਦਾ ਵੱਖਰਾਂ ਆਜਾਦ ਮੁਲਕ ਕਾਇਮ ਨਾ ਕੀਤਾ ਗਿਆ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅੰਗਰੇਜ਼ਾਂ ਦੇ ਪੋਪ ਅਤੇ ਆਰਚਬਿਸਪ ਕੈਟਰਬਰੀ ਨੂੰ ਇਹ ਅਪੀਲ ਕਰਦਾ ਹੈ ਕਿ ਇੰਡੀਆ ਤੇ ਪਾਕਿਸਤਾਨ ਵਿਚ ਹੋ ਰਹੀਆ ਗੈਰ ਇਨਸਾਨੀ ਕਾਰਵਾਈਆ ਦਾ ਅੰਤ ਕਰਨ ਲਈ ਫੌਰੀ ਦਖਲ ਦੇਣ ਅਤੇ ਜੋ ਧਾਰਮਿਕ ਸਥਾਨਾਂ ਨੂੰ ਜ਼ਬਰੀ ਗਿਰਾਇਆ ਜਾ ਰਿਹਾ ਹੈ, ਉਹ ਬੰਦ ਕਰਵਾਇਆ ਜਾਵੇ।

Leave a Reply

Your email address will not be published. Required fields are marked *