ਸ. ਤਜਿੰਦਰ ਸਿੰਘ ਦਿਓਲ ਕਾਰਜਕਾਰੀ ਪ੍ਰਧਾਨ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਮੁੱਚੇ ਸੂਬਿਆਂ ਦੇ ਯੂਥ ਦੀ ਜਥੇਬੰਦੀ ਬਣਾਉਣ ਵਿਚ ਹਰ ਤਰ੍ਹਾਂ ਸਹਿਯੋਗ ਦਿੱਤਾ ਜਾਵੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 17 ਅਗਸਤ ( ) “ਕਿਉਂਕਿ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਕੁਝ ਸਮਾਂ ਪਹਿਲੇ ਪੀ.ਏ.ਸੀ ਦੀ ਹੋਈ ਇਕ ਜਰੂਰੀ ਮੀਟਿੰਗ ਵਿਚ ਜੋ ਇਹ ਫੈਸਲਾ ਕੀਤਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਥ ਵਿੰਗ ਦੇ ਕਾਰਜਕਾਰੀ ਪ੍ਰਧਾਨ ਸ. ਤਜਿੰਦਰ ਸਿੰਘ ਦਿਓਲ ਹੋਣਗੇ । ਉਸ ਦਿਨ ਤੋ ਹੀ ਸ. ਤਜਿੰਦਰ ਸਿੰਘ ਦਿਓਲ ਆਪਣੀ ਮਿਲੀ ਜਿੰਮੇਵਾਰੀ ਨੂੰ ਆਪਣੇ ਸਾਥੀਆ ਦੇ ਸਹਿਯੋਗ ਨਾਲ ਪੂਰਨ ਕਰਦੇ ਆ ਰਹੇ ਹਨ । ਪਾਰਟੀ ਨੇ ਸ. ਦਿਓਲ ਨੂੰ ਇਹ ਹਦਾਇਤ ਕੀਤੀ ਹੈ ਕਿ ਉਹ ਕੇਵਲ ਪੰਜਾਬ ਦੇ ਹਰ ਪਿੰਡ, ਸਹਿਰ ਪੱਧਰ ਦੀ ਜਥੇਬੰਦੀ ਨੂੰ ਹੀ ਨਹੀ ਬਣਾਉਣਗੇ, ਬਲਕਿ ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਦਿੱਲੀ, ਰਾਜਸਥਾਂਨ ਸੂਬਿਆਂ ਦੀ ਯੂਥ ਦੀ ਜਥੇਬੰਦੀ ਵੀ ਪਿੰਡ ਤੇ ਸ਼ਹਿਰ ਪੱਧਰ ਤੱਕ ਬਣਾਉਣ ਦੀ ਜਿੰਮੇਵਾਰੀ ਨੂੰ ਪੂਰਨ ਕਰਨਗੇ । ਇਸ ਲਈ ਪੰਜਾਬ, ਦਿੱਲੀ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਯੂ.ਟੀ. ਜੰਮੂ-ਕਸ਼ਮੀਰ ਦੇ ਪਾਰਟੀ ਅਹੁਦੇਦਾਰਾਂ, ਮੈਬਰਾਂ, ਸਮਰੱਥਕਾਂ ਸਭ ਨੂੰ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਦਫਤਰ ਵੱਲੋ ਅਪੀਲ ਕੀਤੀ ਜਾਂਦੀ ਹੈ ਕਿ ਸ. ਤਜਿੰਦਰ ਸਿੰਘ ਦਿਓਲ ਕਾਰਜਕਾਰੀ ਪ੍ਰਧਾਨ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਉਨ੍ਹਾਂ ਦੀ ਟੀਮ ਨੂੰ ਹਰ ਪੱਖੋ ਸਹਿਯੋਗ ਕਰਦੇ ਹੋਏ ਆਪੋ ਆਪਣੇ ਸੂਬਿਆਂ, ਜਿ਼ਲ੍ਹਿਆਂ, ਸਰਕਲਾਂ ਅਤੇ ਪਿੰਡ ਪੱਧਰ ਤੱਕ ਜਥੇਬੰਦੀ ਨੂੰ ਮਜਬੂਤ ਕਰਨ ਲਈ ਸਹਿਯੋਗ ਦਿੱਤਾ ਜਾਵੇ । ਤਾਂ ਜੋ ਆਉਣ ਵਾਲੇ ਸਮੇ ਵਿਚ ਪੰਜਾਬ ਦੀ ਸੂਝਵਾਨ ਨੌਜਵਾਨੀ ਨੂੰ ਇਸ ਦਿਸ਼ਾ ਵੱਲ ਸੇਵਾਵਾਂ ਦਿੰਦੇ ਹੋਏ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਹਰ ਪੱਖੋ ਬਿਹਤਰੀ ਹੋ ਸਕੇ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਉਪਰੋਕਤ ਸਭ ਸੂਬਿਆਂ, ਜਿ਼ਲ੍ਹਿਆਂ ਤੇ ਸਰਕਲ ਦੇ ਪਾਰਟੀ ਅਹੁਦੇਦਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਤੇ ਸ. ਤਜਿੰਦਰ ਸਿੰਘ ਦਿਓਲ ਨੂੰ ਹਰ ਪੱਖੋ ਸਹਿਯੋਗ ਦੇਣ ਦੀ ਅਪੀਲ ਕਰਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇ ਵਿਚ ਜਲਦੀ ਹੀ ਪਾਰਲੀਮੈਂਟ, ਮਿਊਸੀਪਲ ਕਾਰਪੋਰੇਸ਼ਨ, ਮਿਊਸੀਪਲ ਕੌਸਲਾਂ, ਜਿ਼ਲ੍ਹਾ ਪ੍ਰੀਸ਼ਦਾਂ, ਪੰਚਾਇਤਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਚੋਣਾਂ ਆਉਣ ਵਾਲੀਆ ਹਨ ਉਪਰੋਕਤ ਸਭ ਸੂਬਿਆਂ ਸਮੇਤ ਪੰਜਾਬ ਦੀ ਨੌਜਵਾਨੀ ਨੂੰ ਪਾਰਟੀ ਵੱਲੋ ਜਿਥੇ ਸ. ਦਿਓਲ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਜਾਂਦੀ ਹੈ, ਉਥੇ ਆਪੋ ਆਪਣੇ ਪਿੰਡਾਂ, ਸ਼ਹਿਰਾਂ ਵਿਚ ਉਪਰੋਕਤ ਚੋਣਾਂ ਲਈ ਹੁਣੇ ਤੋ ਕਮਰਕੱਸੇ ਕਰਦੇ ਹੋਏ ਆਪਣੇ ਇਲਾਕੇ ਦੀਆਂ ਵੱਧ ਤੋ ਵੱਧ ਵੋਟਾਂ ਬਣਾਉਣ ਦੀ ਜਿੰਮੇਵਾਰੀ ਨਿਭਾਉਣ ਦੀ ਵੀ ਅਪੀਲ ਕੀਤੀ ਜਾਂਦੀ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਅਤੇ ਹੋਰ ਸਭ ਸੂਬਿਆਂ ਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰ ਤੇ ਸਮਰੱਥਕ ਪਾਰਟੀ ਵੱਲੋ ਕੀਤੀ ਸੰਜੀਦਗੀ ਭਰੀ ਅਪੀਲ ਨੂੰ ਪੂਰਨ ਕਰਦੇ ਹੋਏ ਜਿਥੇ ਹਰ ਪਿੰਡ, ਸਹਿਰ ਵਿਚ ਜਥੇਬੰਦੀ ਨੂੰ ਮਜ਼ਬੂਤ ਕਰਨ ਵਿਚ ਯੋਗਦਾਨ ਪਾਉਣਗੇ, ਉਥੇ ਆਉਣ ਵਾਲੀਆ ਚੋਣਾਂ ਵਿਚ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਆਪਣੀ ਜਿੰਮੇਵਾਰੀ ਨੂੰ ਵੀ ਪੂਰਨ ਕਰਨਗੇ ।

Leave a Reply

Your email address will not be published. Required fields are marked *