ਦਰਿਆਵਾਂ, ਨਹਿਰਾਂ, ਕੱਸੀਆਂ, ਚੋਇਆ ਦੀ ਸਹੀ ਸਮੇਂ ਤੇ ਸਫ਼ਾਈ ਅਤੇ ਮੁਰੰਮਤ ਨਾ ਹੋਣ ਦੀ ਬਦੌਲਤ ਨਹਿਰਾਂ ਵਿਚ ਪਏ ਪਾੜ ਵੱਲ ਮੁੱਖ ਮੰਤਰੀ ਤੁਰੰਤ ਧਿਆਨ ਦੇਣ : ਮਾਨ

ਫ਼ਤਹਿਗੜ੍ਹ ਸਾਹਿਬ, 25 ਜੂਨ (        ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਪੰਜਾਬ ਸੂਬੇ ਪ੍ਰਤੀ ਅਤੇ ਜਨਤਾ ਪ੍ਰਤੀ ਆਪਣੇ ਫਰਜਾਂ ਦੀ ਪੂਰਤੀ ਕਰਦੇ ਹੋਏ 07 ਜੂਨ 2023 ਨੂੰ ਮੁੱਖ ਵਿੱਤ ਕਮਿਸ਼ਨਰ ਮਾਲ ਵਿਭਾਗ ਪੰਜਾਬ ਸ੍ਰੀ ਕੇ.ਏ.ਪੀ ਸਿਨ੍ਹਾ ਨੂੰ ਇਕ ਪੱਤਰ ਲਿਖਿਆ ਸੀ ਜਿਸ ਵਿਚ ਉਚੇਚੇ ਤੌਰ ਤੇ ਬਰਸਾਤਾਂ ਸੁਰੂ ਹੋਣ ਤੋ ਪਹਿਲਾ ਪੰਜਾਬ ਦੇ ਦਰਿਆਵਾਂ, ਨਹਿਰਾਂ, ਕੱਸੀਆ, ਚੋਇਆ, ਨਾਲਿਆ ਆਦਿ ਦੀ ਸਫ਼ਾਈ ਕਰਨ ਅਤੇ ਜਿਥੇ ਕਿਤੇ ਮੁਰੰਮਤ ਦੀ ਲੋੜ ਹੈ, ਉਸਦੀ ਮੁਰੰਮਤ ਕਰਵਾਉਣ ਲਈ ਪੰਜਾਬ ਦੇ ਸਮੁੱਚੇ ਜਿ਼ਲ੍ਹਿਆਂ ਦੇ ਡਿਪਟੀ ਕਮਿਸਨਰਾਂ, ਸਬ-ਡਿਵੀਜਨਾਂ ਦੇ ਐਸ.ਡੀ.ਐਮਜ ਅਤੇ ਤਹਿਸੀਲਦਾਰਾਂ ਨੂੰ ਆਪਣੇ-ਆਪਣੇ ਖੇਤਰਾਂ ਵਿਚ ਵੱਗਣ ਵਾਲੇ ਦਰਿਆਵਾ, ਨਦੀਆਂ, ਚੋਇਆ ਆਦਿ ਦੀ ਸਹੀ ਸਮੇ ਤੇ ਸਫਾਈ ਅਤੇ ਮੁਰੰਮਤ ਕਰਵਾਉਣ ਲਈ ਮਾਲ ਵਿਭਾਗ ਦੇ ਮੈਨੂਅਲ ਅਨੁਸਾਰ ਆਪੋ ਆਪਣੀ ਜਿੰਮੇਵਾਰੀ ਪੂਰਨ ਕਰਨ ਦੀ ਹਦਾਇਤ ਕਰਨ ਲਈ ਲਿਖਿਆ ਸੀ । ਪਰ ਬੀਤੇ ਦਿਨੀ ਸਾਡੇ ਕੋਲ ਫਿਰੋਜ਼ਪੁਰ ਜਿ਼ਲ੍ਹੇ ਦੇ ਅਬੋਹਰ ਇਲਾਕੇ ਦੇ ਪਿੰਡ ਅਸਮਾਨਪੁਰ ਖੇੜਾ ਵਿਖੇ ਨਹਿਰ ਵਿਚ ਪਾੜ ਪੈ ਜਾਣ ਅਤੇ ਸੰਗਰੂਰ ਜਿ਼ਲ੍ਹੇ ਦੇ ਪਿੰਡ ਬਨੇਰਾ ਦੇ ਨਜਦੀਕ ਵੱਗਣ ਵਾਲੀ ਨਹਿਰ ਵਿਚ 60 ਫੁੱਟ ਡੂੰਘੀ ਦਰਾੜ ਪੈਣ ਦੀ ਬਦੌਲਤ ਇਲਾਕਾ ਨਿਵਾਸੀਆ ਦੇ ਹੋਏ ਵੱਡੇ ਮਾਲੀ ਅਤੇ ਫ਼ਸਲੀ ਨੁਕਸਾਨ ਦੀ ਜੋ ਗੱਲ ਸਾਹਮਣੇ ਆਈ ਹੈ, ਉਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਮਾਲ ਵਿਭਾਗ ਪੰਜਾਬ ਅਤੇ ਜਿ਼ਲ੍ਹਿਆਂ ਦੇ ਡਿਪਟੀ ਕਮਿਸਨਰ ਅਤੇ ਤਹਿਸੀਲਦਾਰ ਸਾਹਿਬਾਨ ਨੂੰ ਜਾਂ ਤਾਂ ਵਿੱਤ ਕਮਿਸਨਰ ਮਾਲ ਵਿਭਾਗ ਵੱਲੋ ਹਦਾਇਤਾ ਨਹੀ ਹੋਈਆ ਜਾਂ ਫਿਰ ਇਨ੍ਹਾਂ ਅਫਸਰਾਂ ਨੇ ਆਪਣੀ ਜਿੰਮੇਵਾਰੀ ਨਿਭਾਉਣ ਵਿਚ ਅਣਗਹਿਲੀ ਕੀਤੀ ਹੈ । ਜਿਸ ਲਈ ਉਚੇਚੇ ਤੌਰ ਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਉਹ ਇਸ ਸੰਬੰਧੀ ਸੰਜ਼ੀਦਾ ਤੌਰ ਤੇ ਕਾਰਵਾਈ ਕਰਦੇ ਹੋਏ ਜਿਥੇ ਕਿਤੇ ਵੀ ਨਹਿਰਾਂ, ਦਰਿਆਵਾਂ, ਨਦੀਆਂ, ਚੋਇਆ, ਨਾਲਿਆ ਆਦਿ ਦੀ ਮੁਰੰਮਤ ਵਿਚ ਕਮੀ ਹੈ, ਉਨ੍ਹਾਂ ਨੂੰ ਫੌਰੀ ਪੂਰਾ ਕਰਵਾਇਆ ਜਾਵੇ ਅਤੇ ਜਿਨ੍ਹਾਂ ਅਫਸਰਾਂ ਨੇ ਆਪਣੀ ਜਿੰਮੇਵਾਰੀ ਨਿਭਾਉਣ ਵਿਚ ਅਣਗਹਿਲੀ ਕੀਤੀ ਹੈ, ਉਨ੍ਹਾਂ ਵਿਰੁੱਧ ਮਾਲ ਵਿਭਾਗ ਦੇ ਮੈਨੂਅਲ ਦੇ ਨਿਯਮਾਂ ਅਨੁਸਾਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਬਣਦੀਆਂ ਸਜਾਵਾਂ ਦਿੱਤੀਆ ਜਾਣ ਤਾਂ ਜੋ ਕਿਸੇ ਵੀ ਅਧਿਕਾਰੀ ਦੀ ਅਣਗਹਿਲੀ ਦੀ ਬਦੌਲਤ ਪੰਜਾਬ ਸੂਬੇ ਦੇ ਨਿਵਾਸੀਆਂ ਦਾ ਜਾਨੀ-ਮਾਲੀ ਅਤੇ ਫ਼ਸਲੀ ਨੁਕਸਾਨ ਫਿਰ ਤੋ ਨਾ ਹੋ ਸਕੇ ।”

    ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਅੱਜ ਉਚੇਚੇ ਤੌਰ ਤੇ ਫਿਰੋਜ਼ਪੁਰ ਅਤੇ ਸੰਗਰੂਰ ਜਿ਼ਲ੍ਹੇ ਵਿਚ ਦਰਿਆਵਾ ਤੇ ਨਦੀਆਂ ਵਿਚ ਪਾੜ ਪੈ ਜਾਣ ਕਾਰਨ ਹੋਏ ਵੱਡੇ ਨੁਕਸਾਨ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ, ਇਸ ਵਿਚ ਫੌਰੀ ਸੁਧਾਰ ਕਰਦੇ ਹੋਏ ਅਤੇ ਦੋਸ਼ੀ ਅਫਸਰਾਂ ਨੂੰ ਸਜਾਵਾਂ ਦੇਣ ਦੀ ਗੱਲ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੂੰ ਇਕ ਲਿਖੇ ਗਏ ਵਿਸੇਸ ਪੱਤਰ ਵਿਚ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿੰਨੇ ਵੀ ਪੰਜਾਬ ਵਿਚ ਅਫਸਰਸਾਹੀ ਤੇ ਅਧਿਕਾਰੀ ਕੰਮ ਕਰਦੇ ਹਨ, ਉਨ੍ਹਾਂ ਦੀਆਂ ਤਨਖਾਹਾਂ, ਭੱਤੇ ਅਤੇ ਹੋਰ ਸਹੂਲਤਾਂ ਦਾ ਖਰਚ ਪੰਜਾਬ ਦੇ ਹੇਠਲੇ ਪੱਧਰ ਤੋ ਲੈਕੇ ਉਪਰਲੇ ਪੱਧਰ ਤੱਕ ਦੇ ਨਿਵਾਸੀਆ ਵੱਲੋ ਦਿੱਤੇ ਜਾਣ ਵਾਲੇ ਟੈਕਸਾਂ ਵਿਚੋ ਹੁੰਦਾ ਹੈ । ਇਸ ਲਈ ਅਜਿਹੀ ਅਫਸਰਸਾਹੀ ਇਨ੍ਹਾਂ ਉੱਚ ਅਹੁਦਿਆ ਉਤੇ ਬੈਠਕੇ ਤਾਨਾਸਾਹੀ ਜਾਂ ਮਨਮਰਜੀ ਕਰਨ ਲਈ ਨਹੀ, ਬਲਕਿ ਇਥੋ ਦੇ ਨਿਵਾਸੀਆਂ ਨੂੰ ਪੇਸ਼ ਆਉਣ ਵਾਲੀਆ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਜਿੰਮੇਵਾਰੀ ਨਿਭਾਉਣ ਲਈ ਹੁੰਦੇ ਹਨ । ਜੇਕਰ ਕੋਈ ਅਫਸਰ ਜਾਂ ਅਧਿਕਾਰੀ ਇਥੋ ਦੇ ਨਿਵਾਸੀਆ ਦੇ ਜਾਨ-ਮਾਲ ਦੇ ਖਤਰੇ ਨੂੰ ਰੋਕਣ ਲਈ ਸੰਜੀਦਗੀ ਨਾਲ ਅਮਲ ਨਹੀ ਕਰਦਾ, ਤਾਂ ਸਰਕਾਰ ਦਾ ਇਹ ਫਰਜ ਬਣ ਜਾਂਦਾ ਹੈ ਕਿ ਅਜਿਹੀ ਅਫਸਰਸਾਹੀ ਨੂੰ ਇਸ ਵਿਭਾਗ ਦੇ ਮੈਨੂਅਲ ਦੇ ਨਿਯਮਾਂ ਅਨੁਸਾਰ ਜਿਥੇ ਸਜ਼ਾ ਦੇਣ ਦਾ ਪ੍ਰਬੰਧ ਕਰੇ, ਉਥੇ ਦਰਿਆਵਾਂ, ਨਦੀਆਂ, ਨਹਿਰਾਂ, ਕੱਸੀਆ, ਚੋਇਆ, ਨਾਲਿਆ ਆਦਿ ਦੀ ਸਹੀ ਸਮੇ ਤੇ ਸਫਾਈ ਤੇ ਮੁਰੰਮਤ ਕਰਵਾਉਣ ਦੀ ਜਿੰਮੇਵਾਰੀ ਵੀ ਦ੍ਰਿੜਤਾ ਨਾਲ ਪੂਰਨ ਕਰੇ ਤਾਂ ਕਿ ਟੈਕਸ ਦੇ ਰੂਪ ਵਿਚ ਪੰਜਾਬ ਦੇ ਖਜਾਨੇ ਨੂੰ ਭਰਨ ਵਾਲੇ ਕਿਸੇ ਵੀ ਨਿਵਾਸੀ ਦਾ ਕੋਈ ਕਦੀ ਵੀ ਜਾਨੀ-ਮਾਲੀ-ਫ਼ਸਲੀ ਨੁਕਸਾਨ ਨਾ ਹੋ ਸਕੇ । ਜਦੋ ਇਸ ਦਿਸ਼ਾ ਵੱਲ ਅਫਸਰਸਾਹੀ ਅਣਗਹਿਲੀ ਕਰਦੀ ਹੈ, ਤਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਜੋ ਅਕਸਰ ਹੀ ਪੰਜਾਬੀਆਂ ਨੂੰ ਸਾਫ਼ ਸੁਥਰਾਂ ਪ੍ਰਬੰਧ ਦੇਣ, ਰਿਸਵਤਖੋਰੀ ਬੰਦ ਕਰਨ, ਪੰਜਾਬ ਦੇ ਕਿਸੇ ਵੀ ਸ਼ਹਿਰੀ ਨੂੰ ਕੋਈ ਮੁਸਕਿਲ ਨਾ ਆਉਣ ਦੇਣ, ਰੁਜਗਾਰ, ਵਿਦਿਆ, ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਨਿਰੰਤਰ ਦਾਅਵੇ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਉਚੇਚੇ ਤੌਰ ਤੇ ਚਾਹੀਦਾ ਹੈ ਕਿ ਦਰਿਆਵਾ, ਨਹਿਰਾਂ, ਚੋਇਆ ਦੇ ਬਰਸਾਤਾਂ ਵਿਚ ਹੋਣ ਵਾਲੇ ਨੁਕਸਾਨ ਤੋ ਬਚਾਉਣ ਲਈ ਆਪਣੀ ਅਫਸਰਸਾਹੀ ਤੇ ਅਧਿਕਾਰੀਆਂ ਨੂੰ ਸਖਤੀ ਨਾਲ ਹਦਾਇਤ ਕਰਨ ਅਤੇ ਇਕ ਵਾਰੀ ਇਸ ਵਿਸੇ ਤੇ ਤਹਿ ਤੱਕ ਨਿਰੀਖਣ ਕਰ ਲਿਆ ਜਾਵੇ ਕਿ ਕਿਸੇ ਦਰਿਆ, ਨਹਿਰ, ਨਦੀ ਦਾ ਕੋਈ ਬੰਨ੍ਹ ਜਾਂ ਮੁਰੰਮਤ ਵਿਚ ਕਿਸੇ ਤਰ੍ਹਾਂ ਦੀ ਕੰਮਜੋਰੀ ਤਾਂ ਨਹੀ ਤਾਂ ਕਿ ਆਉਣ ਵਾਲੇ ਦਿਨਾਂ ਵਿਚ ਬਰਸਾਤਾਂ ਦੇ ਤੇਜ਼ ਹੋਣ ਨਾਲ ਹੜ੍ਹਾਂ ਆਦਿ ਨਾਲ ਇਥੋ ਦੇ ਕਿਸੇ ਵੀ ਨਿਵਾਸੀ ਦਾ ਕੋਈ ਨੁਕਸਾਨ ਨਾ ਹੋ ਸਕੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਸਾਡੇ ਵੱਲੋ ਲਿਖੇ ਗਏ ਪੱਤਰ ਦੇ ਸੰਜੀਦਾ ਮਸਲੇ ਨੂੰ ਉਸੇ ਗੰਭੀਰਤਾ ਨਾਲ ਲੈਣਗੇ ਜਿਸ ਗੰਭੀਰਤਾ ਨਾਲ ਅਸੀ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਸਰਕਾਰ ਨੂੰ ਪੱਤਰ ਲਿਖਿਆ ਹੈ ਅਤੇ ਫੋਰੀ ਸਭ ਦਰਿਆਵਾਂ, ਨਦੀਆਂ, ਚੋਇਆ, ਕੱਸੀਆ, ਨਾਲਿਆ ਦੇ ਰਹਿੰਦੇ ਸਮੇ ਤੋ ਪਹਿਲੇ ਮੁਰੰਮਤ ਕਰਵਾ ਦੇਣਗੇ ।

Leave a Reply

Your email address will not be published. Required fields are marked *