ਜਦੋਂ ਕੇਜਰੀਵਾਲ ਦੇ ਮੁਖੋਟੇ ਉਤੇ ਚੜ੍ਹਾਇਆ ‘ਇਮਾਨਦਾਰੀ’ ਦਾ ਨਕਾਬ ਉਤਰ ਗਿਆ, ਤਾਂ ਹੁਣ ‘ਬੇਚਾਰਾ’ ਬਣਕੇ ਪੰਜਾਬੀਆਂ ਅੱਗੇ ਪੇਸ਼ ਕਰ ਰਿਹਾ ਹੈ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 15 ਫਰਵਰੀ ( ) “ਜਦੋਂ ਸਮੁੱਚੇ ਪੰਜਾਬੀਆਂ ਨੂੰ ਸ਼ੋਸ਼ਲ ਮੀਡੀਏ ਅਤੇ ਅਖਬਾਰਾਂ ਵਿਚ ਪ੍ਰਕਾਸਿ਼ਤ ਹੋਏ ਸਾਡੇ ਇਸਤਿਹਾਰਾਂ ਰਾਹੀ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਝੂਠ ਦਾ ਪਰਦਾ ਉਤਰ ਗਿਆ ਹੈ ਅਤੇ ਇਮਾਨਦਾਰੀ-ਪੰਜਾਬ ਹਿਤੈਸੀ ਹੋਣ ਦਾ ਮੁਖੋਟੇ ਉਤੇ ਚਾੜ੍ਹਿਆ ਨਕਾਬ ਪੂਰੀ ਤਰ੍ਹਾਂ ਉੱਤਰ ਗਿਆ ਹੈ ਅਤੇ ਸਭ ਪੰਜਾਬੀਆਂ ਤੇ ਸਿੱਖ ਕੌਮ ਨੇ ਆਰ.ਐਸ.ਐਸ. ਦੇ ਸਾਤੁਰ ਦਿਮਾਗ ਦੇ ਏਜੰਟ ਨੂੰ ਪਹਿਚਾਣ ਲਿਆ ਹੈ ਤਾਂ ਹੁਣ ਸ੍ਰੀ ਕੇਜਰੀਵਾਲ ਅਤੇ ਉਸਦੇ ਆਗੂਆਂ ਵੱਲੋਂ ਇਹ ਪ੍ਰਚਾਰ ਸੁਰੂ ਕਰ ਦਿੱਤਾ ਗਿਆ ਹੈ ਕਿ ਪੰਜਾਬ ਵਿਚ ਸਭ ਪਾਰਟੀਆ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਇਕ ਹੋ ਗਈਆ ਹਨ ਅਤੇ ਆਪਣੇ ਆਪ ਨੂੰ ‘ਬੇਚਾਰਾ’ ਬਣਾਕੇ ਪੇਸ਼ ਕਰਦੇ ਹੋਏ ਪੰਜਾਬੀਆਂ ਅਤੇ ਸਿੱਖ ਕੌਮ ਤੋਂ ਵੋਟਾਂ ਦੀ ਜੋ ਭੀਖ ਮੰਗ ਰਿਹਾ ਹੈ, ਉਸ ਤੋਂ ਇਨ੍ਹਾਂ ਨੂੰ ਆਪਣੀ ਬੁਰੀ ਤਰ੍ਹਾਂ ਹਾਰ ਹੋਣ ਦੀ ਗੱਲ ਵੀ ਸਪੱਸਟ ਹੋ ਗਈ ਹੈ । ਦੂਸਰੇ ਪਾਸੇ ਪੰਜਾਬੀਆਂ ਤੇ ਸਿੱਖ ਕੌਮ ਨੇ ਸਮੁੱਚੀ ਸਥਿਤੀ ਨੂੰ ਸਮਝਦੇ ਹੋਏ ਆਪਣੇ ਮਹਿਬੂਬ ਹਰਮਨ ਪਿਆਰੇ ਆਗੂ ਸ. ਸਿਮਰਨਜੀਤ ਸਿੰਘ ਮਾਨ ਦੀ ਪੰਜਾਬ ਸੂਬੇ ਅਤੇ ਪੰਜਾਬੀਆਂ ਪੱਖੀ ਦ੍ਰਿੜ ਸੋਚ, ਹਰ ਤਰ੍ਹਾਂ ਦੇ ਜ਼ਬਰ ਜੁਲਮ ਵਿਰੁੱਧ ਨਿਧੱੜਕ ਹੋਕੇ ਆਵਾਜ ਬੁਲੰਦ ਕਰਨ ਦੀ ਬਦੌਲਤ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਕਮਰਕੱਸੇ ਕਰ ਲਏ ਹਨ । ਇਸ ਲਈ ਹੁਣ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸ੍ਰੀ ਕੇਜਰੀਵਾਲ ਵੱਲੋ ‘ਫਫੇਕੁੱਟਣੀ’ ਵਾਲੇ ਕੀਤੇ ਜਾ ਰਹੇ ਡਰਾਮੇ ਤੋਂ ਸੁਚੇਤ ਰਹਿਕੇ ਆਪੋ-ਆਪਣੀਆ ਵੋਟਾਂ 20 ਫਰਵਰੀ ਨੂੰ ਸ. ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਵੱਲੋ ਖੜ੍ਹੇ ਕੀਤੇ ਗਏ 93 ਉਮੀਦਵਾਰਾਂ ਨੂੰ ਪਾਕੇ ਪੰਜਾਬ ਸੂਬੇ ਪ੍ਰਤੀ ਆਪਣੇ ਫਰਜਾਂ ਨੂੰ ਇਮਾਨਦਾਰੀ ਨਾਲ ਪੂਰਨ ਕਰਨਾ ਚਾਹੀਦਾ ਹੈ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਰ.ਐਸ.ਐਸ. ਦੇ ਪੰਜਾਬ ਵਿਚ ਆਪਣੇ ਗੁੱਝੇ ਮਕਸਦਾਂ ਦੀ ਪ੍ਰਾਪਤੀ ਲਈ ਭੇਜੀ ਗਈ ਆਮ ਆਦਮੀ ਪਾਰਟੀ ਅਤੇ ਉਸਦੇ ਮੁੱਖੀ ਸ੍ਰੀ ਕੇਜਰੀਵਾਲ ਵੱਲੋਂ ਪੰਜਾਬ ਵਿਚ ਆਪਣੇ ਦਾਅਵੇ ਦੇ ਉਲਟ ਹੋਣ ਜਾ ਰਹੀ ਹਾਰ ਦੇ ਸੱਚ ਨੂੰ ਪ੍ਰਵਾਨ ਕਰਦੇ ਹੋਏ ਅਤੇ ਆਪਣੇ-ਆਪ ਨੂੰ ਬੇਚਾਰਿਆ ਦੀ ਤਰ੍ਹਾਂ ਪੰਜਾਬੀਆਂ ਅੱਗੇ ਪੇਸ਼ ਕਰਦੇ ਹੋਏ ਆਪਣੇ ਵਿਰੁੱਧ ਪੰਜਾਬ ਦੀਆਂ ਸਮੁੱਚੀਆ ਪਾਰਟੀਆ ਦੇ ਇਕ ਹੋ ਜਾਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਨ ਦੇ ਪ੍ਰਚਾਰ ਵਿਰੁੱਧ ਸਖਤ ਨੋਟਿਸ ਲੈਦੇ ਹੋਏ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਸ ਆਰ.ਐਸ.ਐਸ. ਦੇ ਬਹਿਰੂਪੀਏ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਗੁੱਝੇ ਮਕਸਦਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਆਰ.ਐਸ.ਐਸ-ਬੀਜੇਪੀ ਮੁਕਾਰਤਾ ਨਾਲ ਭਰੀਆ ਉਹ ਜਮਾਤਾਂ ਹਨ ਜਿਨ੍ਹਾਂ ਨੇ ਅੱਜ ਤੱਕ ਇਸ ਸਰਹੱਦੀ ਪੰਜਾਬ ਸੂਬੇ ਅਤੇ ਇਥੋ ਦੇ ਨਿਵਾਸੀਆ ਦੀਆਂ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਲਿਆ ਹੀ ਨਹੀਂ । ਬਲਕਿ ਫਿਰਕੂ ਸੋਚ ਅਧੀਨ ਪੰਜਾਬੀਆ ਤੇ ਸਿੱਖ ਕੌਮ ਨੂੰ ਘਸਿਆਰਾ ਬਣਾਉਣ ਵਾਲੀਆ ਨੀਤੀਆ ਉਤੇ ਨਿਰੰਤਰ ਅਮਲ ਕਰਦੇ ਆ ਰਹੇ ਹਨ । ਇਸੇ ਤਰ੍ਹਾਂ ਕਾਂਗਰਸ ਜਮਾਤ ਨੇ ਵੀ ਪੰਜਾਬ ਸੂਬੇ ਨੂੰ ਆਪਣੀ ਸਿਆਸੀ ਪ੍ਰਯੋਗਸਾਲਾਂ ਬਣਾਕੇ ਹੀ ਅੱਜ ਤੱਕ ਵਰਤਿਆ ਹੈ । ਪੰਜਾਬ ਨੂੰ ਕਰਜਈ ਕਰਨ, ਇਥੋ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ, ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਉਣ, ਦਿੱਲੀ ਤੇ ਹੋਰ ਸਥਾਨਾਂ ਤੇ ਸਿੱਖ ਕਤਲੇਆਮ ਕਰਵਾਉਣ, ਪੰਜਾਬ ਦੇ ਪਾਣੀਆ, ਬਿਜਲੀ ਨੂੰ ਲੁੱਟਣ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਖੋਹਣ, ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਤੋ ਬਾਹਰ ਰੱਖਣ, ਪੰਜਾਬ ਵਿਚ ਕੋਈ ਵੱਡੀ ਇੰਡਸਟਰੀ ਨਾ ਦੇਣ, ਇਥੇ ਪੋਟਾ, ਟਾਡਾ, ਨਾਸਾ, ਯੂਏਪੀਏ, ਸੀ.ਏ.ਏ, ਐਨ.ਆਰ.ਸੀ, ਐਨ.ਪੀ.ਆਰ. ਵਰਗੇ ਅਤੇ ਤਿੰਨ ਕਿਸਾਨ ਮਾਰੂ ਕਾਨੂੰਨ ਲਾਗੂ ਕਰਨ ਲਈ ਇਹ ਤਿੰਨੇ ਜਮਾਤਾਂ ਕਾਂਗਰਸ, ਬੀਜੇਪੀ-ਆਰ.ਐਸ.ਐਸ. ਹਮੇਸ਼ਾਂ ਇਕ ਰਹੀਆ ਹਨ । ਇਨ੍ਹਾਂ ਜਮਾਤਾਂ ਦਾ ਅਸਲ ਪੰਜਾਬ ਵਿਰੋਧੀ ਚੇਹਰਾ ਇਕ ਹੀ ਹੈ । ਜਿਥੋ ਤੱਕ ਸ੍ਰੀ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੀ ਗੱਲ ਆਉਦੀ ਹੈ, ਬੇਸ਼ੱਕ ਭੋਲੇ ਪੰਜਾਬੀਆ ਤੇ ਸਿੱਖਾਂ ਨੂੰ ਇਸਦਾ ਬਾਹਰੀ ਰੂਪ ਵੱਖਰਾ ਦਿੱਸਦਾ ਹੈ, ਪਰ ਅਸਲੀਅਤ ਵਿਚ ਇਹ ਪੰਜਾਬ ਵਿਰੋਧੀ ਜਮਾਤਾਂ ਬੀਜੇਪੀ-ਆਰ.ਐਸ.ਐਸ. ਦੀ ਬੀ-ਟੀਮ ਹੀ ਹੈ । ਇਹੀ ਵਜਹ ਹੈ ਕਿ ਜਿਥੇ ਬੀਜੇਪੀ ਦੀਆਂ ਹਰਿਆਣਾ, ਯੂਪੀ ਆਦਿ ਵਿਚ ਸਰਕਾਰਾਂ ਹਨ, ਉਥੇ ਇਹ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਚੋਣ ਨਹੀਂ ਲੜਦੀ । ਜਿਨ੍ਹਾਂ ਦੇ ਇਕ ਹੋਣ ਦੀ ਪ੍ਰਤੱਖ ਮਿਸਾਲ ਹੈ ਕਿ ਚੰਡੀਗੜ੍ਹ, ਯੂਟੀ ਵਿਚ ਮਿਊਸੀਪਲ ਕਾਰਪੋਰੇਸਨ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਵੱਧ ਸੀਟਾਂ ਜਿੱਤੀਆ । ਲੇਕਿਨ ਉਥੇ ਮੇਅਰ ਤੇ ਹੋਰ ਅਹੁਦੇਦਾਰ ਆਦਿ ਦਾ ਬੀਜੇਪੀ ਜਮਾਤ ਨੇ ਕਬਜਾ ਕਿਵੇ ਕਰ ਲਿਆ? ਇਹ ਇਨ੍ਹਾਂ ਦੀ ਅੰਦਰੂਨੀ ਸੋਚ ਅਤੇ ਸਾਂਠ-ਗਾਂਠ ਦਾ ਨਤੀਜਾ ਹੀ ਹੈ । ਸਾਡੇ ਵੱਲੋਂ ਸ੍ਰੀ ਕੇਜਰੀਵਾਲ ਉਤੇ ਸੱਚ ਤੇ ਅਧਾਰਿਤ ਲਗਾਏ ਗਏ ਇਸਤਿਹਾਰ ਅਤੇ ਪ੍ਰਚਾਰ ਨੂੰ ਆਮ ਆਦਮੀ ਪਾਰਟੀ ਵਾਲਿਆ ਨੇ ਇਹ ਕਹਿਣਾ ਸੁਰੂ ਕਰ ਦਿੱਤਾ ਹੈ ਕਿ ਇਹ ਸਾਰਾ ਕੁਝ ਝੂਠੀਆਂ ਫੋਟੋਆਂ ਹਨ । ਜੇਕਰ ਇਹ ਝੂਠ ਹੈ ਤਾਂ ਪੰਜਾਬੀਆਂ ਤੇ ਸਿੱਖ ਕੌਮ ਨੂੰ ਜੁਆਬ ਕਿਉਂ ਨਹੀਂ ਦਿੱਤਾ ਜਾਂਦਾ ਜਾਂ ਸਾਡੇ ਉਤੇ ਮਾਣਹਾਨੀ ਦਾ ਕੇਸ ਦਰਜ ਕਿਉਂ ਨਹੀਂ ਕਰਦੇ ?
ਇਸ ਲਈ 20 ਫਰਵਰੀ ਨੂੰ ਕਿਸੇ ਵੀ ਪੰਜਾਬੀ ਅਤੇ ਸਿੱਖ ਨੂੰ ਕਾਂਗਰਸ, ਭਾਜਪਾ, ਬਾਦਲ ਦਲੀਆ ਜਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਕਤਈ ਵੋਟ ਨਹੀਂ ਦੇਣੀ ਚਾਹੀਦੀ । ਜੇਕਰ ਇਨ੍ਹਾਂ ਦਾ ਕਰੂਪ ਪੰਜਾਬ ਵਿਰੋਧੀ ਚੇਹਰਾ ਅਤੇ ਅਮਲ ਸਾਹਮਣੇ ਆਉਣ ਤੇ ਵੀ ਕੋਈ ਪੰਜਾਬੀ ਜਾਂ ਸਿੱਖ ਇਨ੍ਹਾਂ ਨੂੰ ਵੋਟ ਪਾਉਦਾ ਹੈ, ਤਾਂ ਉਹ ਆਪਣੀ ਆਤਮਾ ਦਾ ਤਾਂ ਦੋਸ਼ੀ ਹੋਵੇਗਾ ਹੀ, ਲੇਕਿਨ ਉਹ ਪੰਜਾਬ ਸੂਬੇ ਅਤੇ ਇਥੋ ਦੇ ਨਿਵਾਸੀਆ ਦਾ ਵੀ ਵੱਡਾ ਗੁੰਨਾਹਗਾਰ ਹੋਵੇਗਾ । ਸ. ਟਿਵਾਣਾ ਨੇ ਸਮੁੱਚੇ ਪੰਜਾਬੀਆ ਤੇ ਸਿੱਖ ਕੌਮ ਨੂੰ 20 ਫਰਵਰੀ ਦੇ ਦਿਨ ਹਰ ਪੱਖੋ ਸੁਚੇਤ ਰਹਿੰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਵਰਗੀ ਦ੍ਰਿੜ ਸਖਸ਼ੀਅਤ ਅਤੇ ਉਨ੍ਹਾਂ ਵੱਲੋ ਖੜ੍ਹੇ ਕੀਤੇ ਗਏ 93 ਉਮੀਦਵਾਰਾਂ ਨੂੰ ਵੋਟ ਪਾਉਣ ਦੀ ਸੰਜ਼ੀਦਗੀ ਭਰੀ ਅਪੀਲ ਵੀ ਕੀਤੀ ।