ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨਸਾਨੀਅਤ ਅਤੇ ਮੁੱਖੀ ਹੱਕਾਂ ਦੀ ਲੜ੍ਹਾਈ ਲੜ ਰਿਹਾ ਹੈ, ਨਾ ਕਿ ਕਿਸੇ ਫਿਰਕੇ, ਕੌਮ ਜਾਂ ਜਮਾਤ ਵਿਰੁੱਧ : ਮਾਨ

ਫ਼ਤਹਿਗੜ੍ਹ ਸਾਹਿਬ, 14 ਫਰਵਰੀ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਸਰਬੱਤ ਦੇ ਭਲੇ ਨੂੰ ਮੁੱਖ ਰੱਖਕੇ ਹੀ ਆਪਣੀਆ ਸਭ ਨੀਤੀਆ, ਸੋਚ, ਉੱਦਮਾਂ ਨੂੰ ਤਹਿ ਕਰਦੀ ਹੈ ਅਤੇ ਫਿਰ ਇਨ੍ਹਾਂ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਅਤੇ ਹਰ ਤਰ੍ਹਾਂ ਦੀ ਬੇਇਨਸਾਫ਼ੀ, ਜ਼ਬਰ-ਜੁਲਮ ਵਿਰੁੱਧ ਡੱਟਣ ਦੀ ਜਿ਼ੰਮੇਵਾਰੀ ਨੂੰ ਪੂਰਨ ਕਰਨਾ ਆਪਣਾ ਪਰਮ-ਧਰਮ ਫਰਜ ਸਮਝਦੀ ਹੈ । ਜੋ ਮੌਜੂਦਾ ਸੈਟਰ ਦੇ ਹੁਕਮਰਾਨਾਂ ਅਤੇ ਫਿਰਕੂ ਜਮਾਤਾਂ ਵੱਲੋਂ ‘ਗਊਮਾਤਾ’ ਦੇ ਸੰਬੰਧ ਵਿਚ ਮੈਨੂੰ ਨਿਸ਼ਾਨਾਂ ਬਣਾਕੇ ਮੇਰੇ ਨਾਮ ਤੇ ਜਾਂ ਮੇਰੀ ਪਾਰਟੀ ਦੇ ਨਾਮ ਤੇ ਚੱਲ ਰਹੇ ਸੋਸਲ ਮੀਡੀਆ ਉਤੇ ਪਾਏ ਜਾਣ ਵਾਲੇ ਮਨੁੱਖਤਾ ਪੱਖੀ ਵਿਚਾਰਾਂ ਉਤੇ ਰੋਕ ਲਗਾ ਦਿੱਤੀ ਜਾਂਦੀ ਹੈ, ਉਸ ਸੰਬੰਧੀ ਹੁਕਮਰਾਨਾਂ ਵੱਲੋ ਇਹ ਕਿਹਾ ਜਾ ਰਿਹਾ ਹੈ ਕਿ ਮੈਂ ਉਨ੍ਹਾਂ ਦੇ ਧਰਮ, ਫਿਰਕੇ ਵਿਰੁੱਧ ਬੋਲਦਾ ਹਾਂ । ਜਦੋਕਿ ਮੇਰੀ ਲੜਾਈ ਤਾਂ ਕਿਸੇ ਵੀ ਕੌਮ, ਧਰਮ, ਫਿਰਕੇ ਜਾਂ ਜਮਾਤ ਵਿਰੁੱਧ ਨਹੀਂ, ਬਲਕਿ ਜਿਸ ਵੀ ਕਿਸੇ ਕੌਮ, ਧਰਮ, ਫਿਰਕੇ, ਕਬੀਲੇ ਜਾਂ ਇਨਸਾਨ ਨਾਲ ਹਕੂਮਤੀ ਜਾਂ ਹੋਰ ਕਿਸੇ ਤਰ੍ਹਾਂ ਦੀ ਵਧੀਕੀ, ਬੇਇਨਸਾਫ਼ੀ ਹੁੰਦੀ ਹੈ ਤਾਂ ਉਥੇ ਪਹੁੰਚਕੇ ਮੇਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਾਸ ਆਪਣੇ ਇਨਸਾਨੀਅਤ ਪੱਖੀ ਫਰਜਾਂ ਨੂੰ ਪੂਰਨ ਕਰਨਾ ਆਪਣਾ ਫਰਜ ਸਮਝਦੇ ਹਨ । ਇਹੀ ਵਜਹ ਹੈ ਕਿ ਮੈਂ ਬਤੌਰ ਸੰਗਰੂਰ ਤੋ ਪਾਰਲੀਮੈਂਟ ਮੈਬਰ ਹੁੰਦਿਆ ਹਰ ਤਰ੍ਹਾਂ ਦੇ ਸਮਾਜਿਕ ਵਿਤਕਰੇ ਦੀ ਸੋਚ ਤੋ ਉਪਰ ਉੱਠਕੇ ਆਪਣੇ ਮਿਲਣ ਵਾਲੇ ਐਮ.ਪੀ. ਦੇ ਫੰਡਾਂ ਵਿਚੋਂ 09 ਵਿਧਾਨ ਸਭਾ ਹਲਕਿਆ ਵਿਚ ਜਿੰਨੀਆ ਵੀ ਗਊਸਲਾਵਾ ਹਨ, ਉਨ੍ਹਾਂ ਨੂੰ ਬਿਨ੍ਹਾਂ ਪੱਖਪਾਤ ਤੋ ਸਭਨਾਂ ਨੂੰ ਲੋੜੀਦਾ ਫੰਡ ਭੇਜਿਆ ਤਾਂ ਕਿ ਜਿਸਨੂੰ ਬਹੁਗਿਣਤੀ ਗਊਮਾਤਾ ਕਹਿੰਦੀ ਹੈ, ਉਹ ਗਊਮਾਤਾ ਰੂੜੀਆ, ਨਾਲੀਆ, ਸੜਕਾਂ ਅਤੇ ਗੰਦੇ ਸਥਾਨਾਂ ਤੇ ਪਲਾਸਟਿਕ ਦੇ ਲਿਫਾਫੇ ਅਤੇ ਹੋਰ ਕਚਰਾ ਖਾਕੇ ਆਪਣਾ ਢਿੱਡ ਨਾ ਭਰਨ ਬਲਕਿ ਉਨ੍ਹਾਂ ਨੂੰ ਗਊਸਲਾਵਾ ਵਿਚ ਲੋੜੀਦਾ ਚਾਰਾ ਮਿਲਦਾ ਰਹੇ । ਪਰ ਜੇਕਰ ਫਿਰ ਵੀ ਬਹੁਗਿਣਤੀ ਫਿਰਕੂ ਸੋਚ ਦੇ ਮਾਲਕ ਮੰਦਭਾਵਨਾ ਅਧੀਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਾਸ ਦੀ ਸਰਬੱਤ ਦੇ ਭਲੇ ਦੀ ਸੋਚ ਵਾਲੇ ਸਾਡੇ ਉਦਮਾਂ ਦੀ ਨਿੰਦਾ ਜਾਂ ਨਿਖੇਧੀ ਕਰਦੇ ਹਨ, ਤਾਂ ਸਾਨੂੰ ਜਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਕਿਸੇ ਤਰ੍ਹਾਂ ਦਾ ਫਰਕ ਨਹੀਂ ਪੈਦਾ ਅਤੇ ਨਾ ਹੀ ਅਸੀ ਆਪਣੀਆ ਉਪਰੋਕਤ ਜਿ਼ੰਮੇਵਾਰੀਆ ਨੂੰ ਪੂਰਨ ਕਰਨ ਤੋ ਪਿੱਛੇ ਹੱਟ ਸਕਦੇ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਹੁਗਿਣਤੀ ਫਿਰਕੂ ਹੁਕਮਰਾਨਾਂ ਅਤੇ ਜਮਾਤਾਂ ਵੱਲੋ ਮੇਰੇ ਸੋਸਲ ਮੀਡੀਆ ਉਤੇ ਵੱਖ-ਵੱਖ ਸਮਿਆ ਉਤੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਜਾਂ ਜਿਥੇ ਕਿਤੇ ਬੇਇਨਸਾਫ਼ੀ ਹੁੰਦੀ ਹੈ, ਉਸ ਸੰਬੰਧੀ ਪਾਏ ਵਿਚਾਰਾਂ ਨੂੰ ਰੋਕਣ ਲਈ ਬਣਾਏ ਗਏ ਘਸੇ-ਪਿੱਟੇ ਦਲੀਲਾਂ ਵਾਲੇ ਬਹਾਨੇ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਆਪਣੀ ਗੱਲ ਸਦਾ ਦ੍ਰਿੜਤਾ ਨਾਲ ਕਹਿਣ ਜਾਂ ਲਿਖਣ ਉਤੇ ਦ੍ਰਿੜ ਰਹਿਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਣ ਜਦੋ ਸਾਨੂੰ ਇਥੋ ਦੇ ਸਮੁੱਚੇ ਨਾਗਰਿਕਾਂ ਨੂੰ ਇੰਡੀਅਨ ਵਿਧਾਨ ਦੀ ਧਾਰਾ 14 ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ, ਜਿਸ ਧਰਮ ਨੂੰ ਵੀ ਕੋਈ ਇਨਸਾਨ ਮੰਨਦਾ ਹੈ, ਉਸ ਵਿਚ ਪ੍ਰਪੱਕ ਰਹਿਣ ਦੀ ਗੱਲ ਕਰਦੀ ਹੈ ਅਤੇ ਆਜਾਦੀ ਨਾਲ ਉਸ ਧਰਮ ਨੂੰ ਅਪਣਾਉਣ ਦਾ ਹੱਕ ਦਿੰਦੀ ਹੈ ਤਾਂ ਫਿਰਕੂ ਹੁਕਮਰਾਨਾਂ ਅਤੇ ਇਨ੍ਹਾਂ ਵੱਲੋ ਮੰਦਭਾਵਨਾ ਅਧੀਨ ਭੜਕਾਈ ਗਈ ਇਥੋ ਦੀ ਬਹੁਗਿਣਤੀ ਜਿਨ੍ਹਾਂ ਨੇ ਮੁਸਲਿਮ ਕੌਮ ਦੀ ਧਾਰਮਿਕ ਰਵਾਇਤ ਬੀਬੀਆ ਵੱਲੋ ਹਿਜਾਬ ਪਹਿਨਣ ਨੂੰ ਰੋਕਣ ਲਈ ਸਕੂਲਾਂ, ਕਾਲਜਾਂ ਵਿਚ ‘ਵਰਦੀ ਕੋਡ’ ਲਗਾਕੇ ਮੁਸਲਿਮ ਬੱਚੀਆ ਨੂੰ ਕਾਲਜਾਂ ਸਕੂਲਾਂ ਵਿਚ ਦਾਖਲ ਹੋਣ ਤੋ ਰੋਕਣ ਦੇ ਦੁੱਖਦਾਇਕ ਅਮਲ ਕੀਤੇ ਹਨ, ਇਹ ਤਾਂ ਇਕ ਘੱਟ ਗਿਣਤੀ ਕੌਮ ਨਾਲ ਬਹੁਤ ਵੱਡੀ ਬੇਇਨਸਾਫ਼ੀ ਅਤੇ ਜ਼ਬਰ ਹੈ । ਜੇਕਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਾਸ ਨੇ ਇਸ ਅਮਲ ਵਿਰੁੱਧ ਅਤੇ ਪੱਖਪਾਤੀ ਅਦਾਲਤਾਂ ਵੱਲੋ ਫਿਰਕੂ ਹੁਕਮਰਾਨਾਂ ਦੇ ਪ੍ਰਭਾਵ ਨੂੰ ਕਬੂਲਕੇ ਜੋ ‘ਹਿਜਾਬ’ ਪਹਿਨਣ ਉਤੇ ਪਾਬੰਦੀ ਲਗਾਈ ਹੈ, ਇਹ ਉਨ੍ਹਾਂ ਦੇ ਧਾਰਮਿਕ ਰਵਾਇਤਾ ਵਿਚ ਸਿੱਧੇ ਤੌਰ ਤੇ ਹਕੂਮਤੀ ਤੇ ਅਦਾਲਤੀ ਦਖਲਅੰਦਾਜੀ ਹੈ। ਇਸ ਵਿਰੁੱਧ ਆਵਾਜ ਉਠਾਉਣਾ ਸਾਡਾ ਇਨਸਾਨੀ ਫਰਜ ਹੈ । ਜੇਕਰ ਹੁਕਮਰਾਨ ਜਾਂ ਬਹੁਗਿਣਤੀ ਦੇ ਮੁਤੱਸਵੀ ਲੋਕ ਮੇਰੇ ਵੱਲੋ ਅਜਿਹੀਆ ਪਾਈਆ ਜਾਣ ਵਾਲੀਆ ਪੋਸਟਾਂ ਦੀ ਬਦੌਲਤ, ਸੱਚ ਦਾ ਸਾਹਮਣਾ ਕਰਨ ਤੋ ਘਬਰਾਉਦੇ ਹਨ ਅਤੇ ਮੇਰੇ ਸੋਸਲ ਮੀਡੀਏ ਨੂੰ ਰੋਕਣ ਜਾਂ ਰੁਕਾਵਟਾ ਪਾਉਣਾ ਚਾਹੁੰਦੇ ਹਨ, ਇਹ ਕਾਰਵਾਈ ਵੀ ਤਾਂ ਹੁਕਮਰਾਨਾਂ ਦੀ ਬੇਇਨਸਾਫੀ ਤੇ ਜ਼ਬਰ ਵਾਲੀ ਹੈ ।ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਤਈ ਬਰਦਾਸਤ ਨਹੀ ਕਰੇਗਾ । ਕਿਉਂਕਿ ਸਾਨੂੰ ਗੁਰੂ ਸਾਹਿਬਾਨ ਨੇ ‘ਭੈ ਕਾਹੂ ਕੋ ਦੈਤਿ ਨਾਹਿ, ਨਾ ਭੈ ਮਾਨਤਿ ਆਨਿ’ ਦੇ ਆਦੇਸ਼ ਦਿੱਤੇ ਹਨ । ਜਿਸ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਖਰੀ ਸਵਾਸਾਂ ਤੱਕ ਪਹਿਰਾ ਦੇਣ ਲਈ ਬਚਨਬੰਧ ਹੈ ।

Leave a Reply

Your email address will not be published. Required fields are marked *