01ਮਈ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 01 ਮਈ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ 2021 ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । 02 ਮਈ ਨੂੰ ਰਜਿੰਦਰ ਸਿੰਘ ਸਰਪੰਚ ਮਾਨਸਾ, 03 ਮਈ ਨੂੰ ਓਪਿੰਦਰਜੀਤ ਸਿੰਘ ਪੰਜਗਰਾਈ, 04 ਮਈ ਨੂੰ ਰਣਜੀਤ ਸਿੰਘ ਸੰਤੋਖਗੜ੍ਹ, 05 ਮਈ ਨੂੰ ਬਲਰਾਜ ਸਿੰਘ ਮੋਗਾ, 06 ਮਈ ਨੂੰ ਬਲਦੇਵ ਸਿੰਘ ਗਗੜਾ ਮੋਗਾ, 07 ਮਈ ਨੂੰ ਪਰਮਜੀਤ ਸਿੰਘ ਫਾਜਿਲਕਾ, 08 ਮਈ ਨੂੰ ਬਲਦੇਵ ਸਿੰਘ ਬੜਿੰਗ ਮੁਕਤਸਰ, 09 ਮਈ ਨੂੰ ਲਵਪ੍ਰੀਤ ਸਿੰਘ ਅਕਲੀਆ ਮਾਨਸਾ, 10 ਮਈ ਨੂੰ ਹਰਜੀਤ ਸਿੰਘ ਮੀਆਪੁਰ ਤਰਨਤਾਰਨ, 11 ਮਈ ਨੂੰ ਬਲਕਾਰ ਸਿੰਘ ਭੁੱਲਰ ਪਟਿਆਲਾ, 12 ਮਈ ਨੂੰ ਬੀਬੀ ਤੇਜ ਕੌਰ ਰੋਪੜ੍ਹ, 13 ਮਈ ਨੂੰ ਕੁਲਵੰਤ ਸਿੰਘ ਮਝੈਲ ਗੁਰਦਾਸਪੁਰ, 14 ਮਈ ਨੂੰ ਜਤਿੰਦਰਬੀਰ ਸਿੰਘ ਪੰਨੂ ਗੁਰਦਾਸਪੁਰ, 15 ਮਈ ਨੂੰ ਜਸਵੰਤ ਸਿੰਘ ਸੋਹਲ ਪੱਟੀ ਦੇ ਜਥੇ ਗ੍ਰਿਫ਼ਤਾਰੀ ਲਈ ਜਾਣਗੇ ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ ।