ਦੀਪ ਸਿੰਘ ਸਿੱਧੂ, ਜਗਸੀਰ ਸਿੰਘ ਜੱਗੀ ਅਤੇ ਸੁਖਦੇਵ ਸਿੰਘ ਕਰਨਾਲ ਵੱਲੋਂ ਸ. ਇਮਾਨ ਸਿੰਘ ਮਾਨ ਦੀ ਚੋਣ ਮੁਹਿੰਮ ਵਿਚ ਪਹੁੰਚਕੇ ਚੋਣ ਪ੍ਰਚਾਰ ਟੀਸੀ ਤੇ ਪਹੁੰਚਾਉਣ ਲਈ ਧੰਨਵਾਦ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 12 ਫਰਵਰੀ ( ) “ਬੇਸ਼ੱਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ 93 ਉਮੀਦਵਾਰ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਅਣਖ, ਗੈਰਤ ਨੂੰ ਕਾਇਮ ਰੱਖਣ ਲਈ ਅਤੇ ਸੂਬੇ ਦੇ ਨਿਵਾਸੀਆ ਨਾਲ ਹੋ ਰਹੀਆ ਹਕੂਮਤੀ ਜਿਆਦਤੀਆ ਦਾ ਖਾਤਮਾ ਕਰਨ ਲਈ ਆਪਣੇ ਸਮੁੱਚੇ ਸਾਧਨਾਂ ਅਤੇ ਸੋਚ ਨਾਲ ਮਜਬੂਤੀ ਨਾਲ ਲੜ ਰਹੇ ਹਨ ਅਤੇ ਜਿੱਤ ਵੱਲ ਵੱਧਣ ਦਾ ਹਰ ਸੰਭਵ ਯਤਨ ਤੇ ਉਦਮ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ । ਜਿਸਦੇ ਨਤੀਜੇ ਪੰਜਾਬ ਸੂਬੇ ਪੱਖੀ ਆਉਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਪਰ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖੀ ਨਾਲ ਧੁਰ ਆਤਮਾ ਤੋਂ ਡੂੰਘਾਂ ਪਿਆਰ ਰੱਖਣ ਵਾਲੀਆ ਸਖਸ਼ੀਅਤਾਂ ਜਿਨ੍ਹਾਂ ਵਿਚ ਸ. ਦੀਪ ਸਿੰਘ ਸਿੱਧੂ, ਸ. ਜਗਸੀਰ ਸਿੰਘ ਜੱਗੀ ਕਿਸਾਨ ਮੋਰਚੇ ਦੇ ਹੀਰੋ ਅਤੇ ਸ. ਸੁਖਦੇਵ ਸਿੰਘ ਕਰਨਾਲ ਵੱਲੋ ਪਹਿਲੇ ਵਿਧਾਨ ਸਭਾ ਹਲਕੇ ਅਮਰਗੜ੍ਹ ਵਿਚ ਆਪਣੇ ਤੁਫਾਨੀ ਦੌਰੇ ਕਰਕੇ ਉਸ ਹਲਕੇ ਦੇ ਨਿਵਾਸੀਆ ਨੂੰ ਅਤਿ ਸੰਜ਼ੀਦਾ ਸੁਨੇਹਾ ਦਿੰਦੇ ਹੋਏ ਸ. ਮਾਨ ਦੇ ਚੋਣ ਹਲਕੇ ਵਿਚ ਪ੍ਰਚਾਰ ਨੂੰ ਟੀਸੀ ਤੇ ਪਹੁੰਚਾਉਣ ਦੀ ਜਿ਼ੰਮੇਵਾਰੀ ਨਿਭਾਈ ਅਤੇ ਬੀਤੇ ਦਿਨੀਂ ਫ਼ਤਹਿਗੜ੍ਹ ਸਾਹਿਬ ਵਿਧਾਨ ਸਭਾ ਹਲਕੇ ਵਿਚ ਸ. ਇਮਾਨ ਸਿੰਘ ਮਾਨ ਦੇ ਚੋਣ ਪ੍ਰਚਾਰ ਨੂੰ ਟੀਸੀ ਤੇ ਪਹੁੰਚਾਉਦੇ ਹੋਏ ਜੋ ਜਿ਼ੰਮੇਵਾਰੀ ਤਨਦੇਹੀ ਨਾਲ ਪੂਰੀ ਕੀਤੀ ਗਈ ਹੈ, ਉਸ ਲਈ ਅਸੀਂ ਉਪਰੋਕਤ ਤਿੰਨੇ ਨੌਜ਼ਵਾਨ ਸਖਸ਼ੀਅਤਾਂ ਦਾ ਸਮੁੱਚੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਥੇਬੰਦੀ ਅਤੇ ਸਿੱਖ ਕੌਮ ਵੱਲੋ ਜਿਥੇ ਤਹਿ ਦਿਲੋ ਧੰਨਵਾਦ ਕਰਦੇ ਹਾਂ, ਉਥੇ ਇਹ ਵੀ ਉਮੀਦ ਕਰਦੇ ਹਾਂ ਕਿ ਇਹ ਹਰਮਨ ਪਿਆਰੇ ਸਿੱਖ ਨੌਜ਼ਵਾਨ ਅਤੇ ਦੂਰਅੰਦੇਸ਼ੀ ਦੀ ਸੋਚ ਰੱਖਣ ਵਾਲੀਆ ਸਖਸ਼ੀਅਤਾਂ 20 ਫਰਵਰੀ ਤੋ ਪਹਿਲੇ-ਪਹਿਲੇ ਪੰਜਾਬ ਦੇ ਹੋਰ ਵਿਧਾਨ ਸਭਾ ਹਲਕਿਆ ਵਿਚ ਵੀ ਪਹੁੰਚਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਖੜ੍ਹੇ ਕੀਤੇ ਗਏ ਉਮੀਦਵਾਰਾਂ ਲਈ ਪ੍ਰਚਾਰ ਕਰਦੇ ਹੋਏ ਪੰਜਾਬੀਆਂ ਦੀ ਸੋਚ ਤੇ ਅਧਾਰਿਤ ਮਿਸਨ ਨੂੰ ਪੂਰਨ ਕਰਨ ਵਿਚ ਜਿ਼ੰਮੇਵਾਰੀ ਪੂਰਨ ਕਰਨਗੇ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫਤਰ ਤੋ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਸਮੁੱਚੀ ਜਥੇਬੰਦੀ ਦੇ ਬਿਨ੍ਹਾਂ ਤੇ ਉਪਰੋਕਤ ਤਿੰਨਾਂ ਨੌਜ਼ਵਾਨ ਸਖਸ਼ੀਅਤਾਂ ਸ. ਦੀਪ ਸਿੰਘ ਸਿੱਧੂ, ਸ. ਜਗਸੀਰ ਸਿੰਘ ਜੱਗੀ ਕਿਸਾਨ ਮੋਰਚੇ ਦੇ ਹੀਰੋ ਅਤੇ ਸ. ਸੁਖਦੇਵ ਸਿੰਘ ਕਰਨਾਲ ਵੱਲੋ ਪੂਰੀ ਸੰਜ਼ੀਦਗੀ ਅਤੇ ਜਿ਼ੰਮੇਵਾਰੀ ਨਾਲ ਅਮਰਗੜ੍ਹ ਹਲਕੇ ਅਤੇ ਫ਼ਤਹਿਗੜ੍ਹ ਸਾਹਿਬ ਹਲਕੇ ਵਿਚ ਪਾਰਟੀ ਦੇ ਪੱਖ ਵਿਚ ਤੇ ਸਿੱਖ ਕੌਮ ਦੀ ਸੋਚ ਨੂੰ ਮਜਬੂਤ ਕਰਨ ਹਿੱਤ ਕੀਤੇ ਗਏ ਪ੍ਰਚਾਰ ਲਈ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਇਸ ਮੁਲਕ ਅਤੇ ਸੂਬੇ ਉਤੇ ਰਾਜ ਕਰਦੀਆ ਆ ਰਹੀਆ ਸਵਾਰਥੀ ਮੁਤੱਸਵੀ ਪਾਰਟੀਆ ਦੀਆਂ ਗੈਰ-ਜਿ਼ੰਮੇਵਰਾਨਾਂ ਕਾਰਵਾਈਆ ਦੀ ਬਦੌਲਤ ਪੰਜਾਬ ਸੂਬੇ ਅਤੇ ਪੰਜਾਬ ਨਿਵਾਸੀਆ ਦੇ ਮਸਲਿਆ ਨੂੰ ਹੱਲ ਕਰਨ ਵਿਚ ਜਿ਼ੰਮੇਵਾਰੀ ਨਹੀਂ ਨਿਭਾਈ ਗਈ । ਇਸ ਲਈ ਇਸ ਸੂਬੇ ਅਤੇ ਇਥੋ ਦੇ ਨਿਵਾਸੀਆ ਨੂੰ ਸ. ਸਿਮਰਨਜੀਤ ਸਿੰਘ ਮਾਨ, ਸ. ਦੀਪ ਸਿੰਘ ਸਿੱਧੂ, ਸ. ਜਗਸੀਰ ਸਿੰਘ ਜੱਗੀ ਕਿਸਾਨ ਮੋਰਚੇ ਦੇ ਹੀਰੋ ਅਤੇ ਸ. ਸੁਖਦੇਵ ਸਿੰਘ ਕਰਨਾਲ ਵਰਗੇ ਪੰਥਦਰਦੀਆ ਦੀ ਹੀ ਅੱਜ ਸਖਤ ਲੋੜ ਹੈ । ਇਸ ਲਈ ਇਨ੍ਹਾਂ ਸਖਸ਼ੀਅਤਾਂ ਵੱਲੋ ਜੋ ਸ. ਸਿਮਰਨਜੀਤ ਸਿੰਘ ਮਾਨ ਅਤੇ ਦੂਸਰੇ ਉਮੀਦਵਾਰਾਂ ਨੂੰ ਜਿਤਾਉਣ ਲਈ ਦਿਨ-ਰਾਤ ਇਕ ਕੀਤਾ ਹੋਇਆ ਹੈ, ਆਪਣੀਆ ਰਾਤਾਂ ਦੀ ਨੀਦ ਨੂੰ ਭੁੱਲਕੇ ਪੰਜਾਬ ਤੇ ਕੌਮ ਦੀ ਜਿ਼ੰਮੇਵਾਰੀ ਨੂੰ ਪੂਰਨ ਕਰਨ ਵਿਚ ਲੱਗੇ ਹੋਏ ਹਨ । ਪੰਜਾਬ ਨਿਵਾਸੀਆ ਨੂੰ ਚਾਹੀਦਾ ਹੈ ਕਿ ਸ. ਦੀਪ ਸਿੰਘ ਸਿੱਧੂ ਤੇ ਦੂਸਰੇ ਨੌਜ਼ਵਾਨਾਂ ਵੱਲੋ ਬਾਦਲੀਲ ਢੰਗ ਨਾਲ ਸੱਚ ਤੇ ਅਧਾਰਿਤ ਜੋ ਸੰਦੇਸ਼ ਦਿੱਤਾ ਜਾ ਰਿਹਾ ਹੈ, ਉਸਨੂੰ ਮੁੱਖ ਰੱਖਕੇ ਸਮੁੱਚੇ ਪੰਜਾਬ ਨਿਵਾਸੀ, ਵਿਸ਼ੇਸ਼ ਤੌਰ ਤੇ ਅਮਰਗੜ੍ਹ ਵਿਧਾਨ ਸਭਾ ਹਲਕੇ ਦੇ ਨਿਵਾਸੀ 20 ਫਰਵਰੀ ਨੂੰ ਆਪਣੀ ਫੈਸਲਾਕੁੰਨ ਵੋਟ ਨੂੰ ਸ. ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਵੱਲੋ ਖੜ੍ਹੇ ਕੀਤੇ ਗਏ 93 ਉਮੀਦਵਾਰਾਂ ਨੂੰ ਪਾਕੇ ਉਨ੍ਹਾਂ ਦੀਆਂ ਅਤੇ ਸਮੁੱਚੇ ਪੰਜਾਬ ਨਿਵਾਸੀਆ ਦੀਆਂ ਮਨੋਭਾਵਨਾਵਾ ਅਨੁਸਾਰ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਹਲੀਮੀ ਰਾਜ ਸਥਾਪਿਤ ਕਰਨ ਲਈ ਯੋਗਦਾਨ ਪਾਉਣ । ਜੇਕਰ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਇਹ ਜਿ਼ੰਮੇਵਾਰੀ ਨੂੰ ਪੂਰਨ ਕਰਨ ਵਿਚ ਸੰਜ਼ੀਦਗੀ ਨਿਭਾਅ ਦੇਣ, ਤਾਂ ਆਉਣ ਵਾਲੇ ਪੰਜਾਬ ਸੂਬੇ ਤੇ ਪੰਜਾਬੀਆ ਦੇ ਭਵਿੱਖ ਲਈ ਕਿਸੇ ਵੀ ਪੰਜਾਬੀ ਤੇ ਕਿਸੇ ਵੀ ਸਿੱਖ ਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਰਹੇਗੀ । ਪੰਜਾਬ ਨੂੰ ਸਾਜਿਸਾਂ ਰਾਹੀ ਲੁੱਟਣ ਵਾਲੇ ਅਤੇ ਇਥੋ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਵਾਲੀਆ ਤਾਕਤਾਂ ਕਦੀ ਵੀ ਬੁਰੀ ਨਜਰ ਨਾਲ ਨਹੀਂ ਵੇਖ ਸਕਣਗੀਆ । ਅਮਨ-ਚੈਨ ਅਤੇ ਜਮਹੂਰੀਅਤ ਦਾ ਬੋਲਬਾਲਾ ਹੋਵੇਗਾ । ਸਭ ਪਾਸੇ ਸੁੱਖ ਸਾਂਤੀ ਵੱਸ ਸਕੇਗੀ ।

Leave a Reply

Your email address will not be published. Required fields are marked *