ਸ. ਸੁਰਜੀਤ ਸਿੰਘ ਨੰਦਗੜ੍ਹ ਜਿ਼ਲ੍ਹਾ ਇਕਾਈ ਬਠਿੰਡਾ ਦੇ ਸਰਪ੍ਰਸਤ ਨਿਯੁਕਤ ਕੀਤੇ ਜਾਂਦੇ ਹਨ, ਪੁਲਿਸ ਜ਼ਬਰ ਬੰਦ ਕੀਤਾ ਜਾਵੇ ਅਜੇ ਅਸੀ ਜਿੰਦਾ ਹਾਂ : ਮਾਨ

ਬਠਿੰਡਾ, 11 ਅਪ੍ਰੈਲ (        ) “ਸ. ਸੁਰਜੀਤ ਸਿੰਘ ਨੰਦਗੜ੍ਹ ਜਿਨ੍ਹਾਂ ਦਾ ਪਿਛੋਕੜ ਖ਼ਾਲਸਾ ਪੰਥ ਦੀ ਅਤੇ ਮਨੁੱਖਤਾ ਦੀ ਦ੍ਰਿੜਤਾ ਨਾਲ ਨਿਰਸਵਾਰਥ ਹੋ ਕੇ ਸੇਵਾ ਕਰਨਾ ਹੈ, ਸਿੱਖੀ ਸਿਧਾਤਾਂ ਉਤੇ ਪਹਿਰਾ ਦਿੰਦੇ ਹੋਏ ਕੌਮ ਦੀ ਨੌਜਵਾਨੀ, ਬੱਚੇ-ਬੱਚੀਆਂ ਨੂੰ ਜਿਥੇ ਕੌਮੀ ਸਹੀ ਅਗਵਾਈ ਦੇਣ ਦੀ ਸਹੀ ਜਿੰਮੇਵਾਰੀ ਨਿਭਾਉਦੇ ਆ ਰਹੇ ਹਨ, ਉਥੇ ਉਹ ਸਮਾਜ ਦੀ ਸੇਵਾ ਵਿਚ ਵੀ ਵੱਧ ਚੜ੍ਹਕੇ ਯੋਗ ਪਾਉਣ ਨੂੰ ਆਪਣਾ ਇਖਲਾਕੀ ਫਰਜ ਸਮਝਦੇ ਹਨ । ਉਨ੍ਹਾਂ ਦੀ ਸਖਸ਼ੀਅਤ ਪੰਥਕ ਅਤੇ ਮਨੁੱਖਤਾ ਪੱਖੀ ਸੇਵਾ ਨੂੰ ਮੁੱਖ ਰੱਖਦੇ ਹੋਏ ਪਾਰਟੀ ਵੱਲੋ ਉਨ੍ਹਾਂ ਨੂੰ ਜਿ਼ਲ੍ਹਾ ਬਠਿੰਡਾ ਇਕਾਈ ਦੇ ਸਤਿਕਾਰਯੋਗ ਸਰਪ੍ਰਸਤ ਦੇ ਅਹੁਦੇ ਉਤੇ ਨਿਯੁਕਤ ਕੀਤਾ ਜਾਂਦਾ ਹੈ ।”

    ਇਹ ਜਾਣਕਾਰੀ ਅੱਜ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਸ਼ਾਮੀ ਇਕ ਵਿਸੇਸ ਪ੍ਰੈਸ ਰੀਲੀਜ ਰਾਹੀ ਜਾਰੀ ਕਰਦੇ ਹੋਏ ਦਿੱਤੀ ਗਈ । ਉਨ੍ਹਾਂ ਇਸ ਗੱਲ ਤੇ ਵੀ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਸੈਟਰ ਦੀਆਂ ਏਜੰਸੀਆਂ ਵੱਲੋ ਸਾਡੀ ਪਾਰਟੀ ਦੇ ਅਹੁਦੇਦਾਰ ਸਾਹਿਬਾਨ, ਮੈਬਰਾਂ ਤੇ ਸਿੱਖ ਬੱਚੇ-ਬੱਚੀਆਂ ਦੇ ਘਰਾਂ ਵਿਚ ਜਾ ਕੇ ਬੇਹੁੱਦਾ ਪ੍ਰਸ਼ਨ ਪੁੱਛਣ ਅਤੇ ਗੈਰ ਕਾਨੂੰਨੀ ਢੰਗ ਨਾਲ ਉਨ੍ਹਾਂ ਦੀ ਪਰਿਵਾਰਿਕ ਨਿੱਜੀ ਸੰਪਤੀਆਂ ਤੇ ਹੋਰ ਜਾਣਕਾਰੀ ਜ਼ਬਰੀ ਲੈਣ ਦੇ ਗੈਰ ਕਾਨੂੰਨੀ ਕਾਰਵਾਈਆ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਪੰਜਾਬ ਸਰਕਾਰ, ਪ੍ਰਸ਼ਾਸ਼ਨ ਤੇ ਪੁਲਿਸ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਸਾਨੂੰ ਮਜਬੂਰ ਹੋ ਕੇ ਕੋਈ ਸਖਤ ਕਦਮ ਚੁੱਕਣਾ ਪਵੇ, ਉਸ ਤੋ ਪਹਿਲੇ ਉਹ ਇਹ ਸਾਰੀਆ ਗੈਰ ਕਾਨੂੰਨੀ ਅਤੇ ਅਣਮਨੁੱਖੀ, ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲੀਆ ਕਾਰਵਾਈਆ ਤੁਰੰਤ ਬੰਦ ਕਰ ਦੇਣ ਕਿਉਂਕਿ ਅਸੀ ਅਜੇ ਜਿਊਂਦੇ ਹਾਂ । ਸ. ਮਾਨ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਹਰ ਤਰ੍ਹਾਂ ਦੇ ਧੜਿਆ, ਫਿਰਕਿਆ, ਕਬੀਲਿਆ ਤੋ ਉਪਰ ਉੱਠਕੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਬਿਨ੍ਹਾਂ ਕਿਸੇ ਡਰ-ਭੈ ਤੋ ਮਿਤੀ 14 ਅਪ੍ਰੈਲ 2023 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਸਾਖੀ ਦੇ ਮਹਾਨ ਦਿਹਾੜੇ ਤੇ ਪਹੁੰਚਣ ਦੀ ਜੋਰਦਾਰ ਅਪੀਲ ਕੀਤੀ । ਸ. ਮਾਨ ਨੇ ਉਚੇਚੇ ਤੌਰ ਤੇ ਸਿੱਖ ਬੁੱਧੀਜੀਵੀਆਂ, ਵਿਦਵਾਨਾਂ, ਪੱਤਰਕਾਰਾਂ, ਐਡੀਟਰਾਂ ਅਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਣ ਤੇ ਦ੍ਰਿੜਤਾ ਨਾਲ ਕੌਮੀ ਜਿੰਮੇਵਾਰੀਆ ਪੂਰੀਆਂ ਕਰਨ ਵਾਲੇ ਪੰਜਾਬ ਦੇ ਸਮੁੱਚੇ ਵਕੀਲ ਸਾਹਿਬਾਨ ਨੂੰ ਅਤੇ ਰਿਟਾਇਰ ਜੱਜ ਸਾਹਿਬਾਨ ਨੂੰ ਵੀ ਇਸ ਦਿਹਾੜੇ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਰੱਖੀ ਪੰਥਕ ਕਾਨਫਰੰਸ ਵਿਚ ਪਹੁੰਚਣ ਦੀ ਅਪੀਲ ਵੀ ਕੀਤੀ ।

Leave a Reply

Your email address will not be published. Required fields are marked *