ਮਿਸਟਰ ਐਰਿਕ ਗਾਰਸੇਟੀ ਦਾ ਇੰਡੀਆ ਵਿਚ ਅਮਰੀਕਾ ਦੇ ਬਤੌਰ ਰਾਜਦੂਤ ਨਿਯੁਕਤ ਹੋਣ ਤੇ ਮੁਬਾਰਕਵਾਦ ਦਿੰਦੇ ਹਾਂ : ਮਾਨ

ਫਤਹਿਗੜ੍ਹ ਸਾਹਿਬ, 12 ਅਪ੍ਰੈਲ ( ) “ਅਮਰੀਕਾ ਦੇ ਮੁਲਕ ਵੱਲੋ ਇੰਡੀਆ ਵਿਚ ਆਪਣੇ ਨਵੇ ਰਾਜਦੂਤ ਮਿਸਟਰ ਐਰਿਕ ਗਾਰਸੇਟੀ ਨੂੰ ਨਿਯੁਕਤ ਕੀਤਾ ਗਿਆ ਹੈ । ਇਸ ਹੋਈ ਨਿਯੁਕਤੀ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਿਸਟਰ ਐਰਿਕ ਗਾਰਸੇਟੀ, ਉਨ੍ਹਾਂ ਦੇ ਪਰਿਵਾਰਿਕ ਮੈਬਰਾਂ, ਸੰਬੰਧੀਆਂ ਅਤੇ ਅਮਰੀਕਨ ਨਿਵਾਸੀਆ ਨੂੰ ਸਿੱਖ ਕੌਮ ਦੇ ਬਿਨ੍ਹਾਂ ਤੇ ਹਾਰਦਿਕ ਮੁਬਾਰਕਵਾਦ ਭੇਜਦੇ ਹਾਂ ।”

ਇਹ ਮੁਬਾਰਕਵਾਦ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਿਸਟਰ ਐਰਿਕ ਗਾਰਸੇਟੀ ਦੇ ਬਤੌਰ ਰਾਜਦੂਤ ਇੰਡੀਆ ਨਿਯੁਕਤ ਹੋਣ ਤੇ ਉਨ੍ਹਾਂ ਨੂੰ, ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਅਤੇ ਅਮਰੀਕਾ ਨਿਵਾਸੀਆ ਨੂੰ ਦਿੱਤੀ । ਇਹ ਮੁਬਾਰਕਵਾਦ ਦਿੰਦੇ ਹੋਏ ਸ. ਮਾਨ ਨੇ ਮਿਸਟਰ ਗਾਰਸੇਟੀ ਨੂੰ ਉਚੇਚੇ ਤੌਰ ਤੇ ਇਹ ਅਪੀਲ ਕੀਤੀ ਕਿਉਂਕਿ ਸਿੱਖ ਕੌਮ ਇਕ ਸੰਪੂਰਨ ਪ੍ਰਭੂਸਤਾ ਸਿੱਖ ਰਾਜ ਦਾ ਲੰਮਾਂ ਸਮਾਂ ਆਨੰਦ ਮਾਨਣ ਵਾਲੀ ਆਜਾਦ ਕੌਮ ਹੈ । ਇਸ ਸਮੇ ਇੰਡੀਆ ਵਿਚ ਘੱਟ ਗਿਣਤੀ ਕੌਮ ਹੋਣ ਦੀ ਬਦੌਲਤ ਹੁਕਮਰਾਨਾਂ ਵੱਲੋ ਇੰਡੀਆ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਵੱਸਦੇ ਸਿੱਖਾਂ ਉਤੇ ਵਿਧਾਨਿਕ ਅਤੇ ਹੋਰ ਖੇਤਰਾਂ ਵਿਚ ਵੱਡੀਆਂ ਬੇਇਨਸਾਫ਼ੀਆਂ ਤੇ ਵਿਤਕਰੇ ਕੀਤੇ ਜਾਂਦੇ ਆ ਰਹੇ ਹਨ । ਸਾਡੀ ਕੌਮ ਨੂੰ ਹੁਕਮਰਾਨ ਘਸੀਆ ਪਿੱਟੀਆ ਦਲੀਲਾਂ ਰਾਹੀ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਅਤੇ ਸਾਡੀ ਸਿੱਖ ਨੌਜਵਾਨੀ ਉਤੇ ਤਸੱਦਦ ਜੁਲਮ ਢਾਹੁਣ ਦੇ ਅਮਲ ਵੀ ਕਰ ਰਹੇ ਹਨ । ਜਿਸ ਨਾਲ ਮਨੁੱਖੀ ਅਧਿਕਾਰਾਂ ਦਾ ਵੱਡੇ ਪੱਧਰ ਤੇ ਇੰਡੀਆ ਵਿਚ ਹਣਨ ਹੋ ਰਿਹਾ ਹੈ । ਜਦੋਕਿ ਸਿੱਖ ਕੌਮ ਮਨੁੱਖੀ ਅਧਿਕਾਰਾਂ, ਇਨਸਾਨੀ ਕਦਰਾਂ-ਕੀਮਤਾਂ ਅਤੇ ਵਿਧਾਨਿਕ ਲੀਹਾਂ ਅਨੁਸਾਰ ਕਾਨੂੰਨਾਂ ਦਾ ਸਹੀ ਢੰਗ ਨਾਲ ਪਾਲਣ ਕਰਨ, ਅਮਨਮਈ ਤੇ ਜਮਹੂਰੀਅਤ ਪ੍ਰਕਿਰਿਆ ਵਿਚ ਪੂਰਨ ਵਿਸਵਾਸ ਰੱਖਦੀ ਹੈ । ਇਸਦੇ ਬਾਵਜੂਦ ਵੀ ਹੁਕਮਰਾਨਾਂ ਵੱਲੋ ‘ਸਰਬੱਤ ਦਾ ਭਲਾ’ ਲੋੜਨ ਵਾਲੀ ਸਿੱਖ ਕੌਮ ਨਾਲ ਹਰ ਪੱਖ ਤੋ ਜਿਆਦਤੀਆ ਕੀਤੀਆ ਜਾ ਰਹੀਆ ਹਨ ਅਤੇ ਸਿੱਖਾਂ ਨੂੰ ਆਨੇ ਬਹਾਨੇ ਨਿਸ਼ਾਨਾਂ ਬਣਾਕੇ ਸਰੀਰਕ ਤੌਰ ਤੇ ਖ਼ਤਮ ਕਰਨ ਦੇ ਅਮਲ ਵੀ ਹੁੰਦੇ ਆ ਰਹੇ ਹਨ । ਇਸ ਲਈ ਉਪਰੋਕਤ ਸਭ ਮੁਸ਼ਕਿਲਾਂ ਨੂੰ ਮੱਦੇਨਜਰ ਰੱਖਦੇ ਹੋਏ ਜੇਕਰ ਮਿਸਟਰ ਐਰਿਕ ਗਾਰਸੇਟੀ ਇੰਡੀਆ ਵਿਚ ਸਥਿਤ ਆਪਣੇ ਅਮਰੀਕਨ ਸਫਾਰਤਖਾਨੇ ਵਿਚ ਸਿੱਖ ਕੌਮ ਦੇ ਮਸਲਿਆ ਦੇ ਹੱਲ ਲਈ ਇਕ ‘ਸਿੱਖ ਡੈਸਕ’ ਕਾਇਮ ਕਰਨ ਵਿਚ ਮੋਹਰੀ ਭੂਮਿਕਾ ਨਿਭਾਕੇ ਸਿੱਖ ਕੌਮ ਦੇ ਮਨੁੱਖੀ ਅਧਿਕਾਰਾਂ ਦੀ ਦ੍ਰਿੜਤਾ ਨਾਲ ਰੱਖਿਆ ਕਰ ਸਕਣ ਤਾਂ ਅਸੀ ਅਮਰੀਕਨ ਹਕੂਮਤ ਅਤੇ ਮਿਸਟਰ ਗਾਰਸੇਟੀ ਦੇ ਤਹਿ ਦਿਲੋ ਧੰਨਵਾਦੀ ਹੋਵਾਂਗੇ ।

ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸੰਸਾਰ ਵਿਚ ਮਨੁੱਖੀ ਅਧਿਕਾਰਾਂ ਨੂੰ ਲੈਕੇ ਉਤਪੰਨ ਹੋ ਚੁੱਕੀ ਵੱਡੀ ਚਿੰਤਾ ਨੂੰ ਮੁੱਖ ਰੱਖਦੇ ਹੋਏ ਅਮਰੀਕਾ ਹਕੂਮਤ ਆਪਣੇ ਵੱਲੋ ਇੰਡੀਆ ਵਿਚ ਸਥਾਪਿਤ ਕੀਤੇ ਗਏ ਸਫਾਰਤਖਾਨੇ ਦੇ ਨਵੇ ਨਿਯੁਕਤ ਕੀਤੇ ਗਏ ਸਤਿਕਾਰਯੋਗ ਸਫੀਰ ਮਿਸਟਰ ਐਰਿਕ ਗਾਰਸੇਟੀ ਰਾਹੀ ਉਚੇਚੇ ਤੌਰ ਤੇ ‘ਸਿੱਖ ਡੈਸਕ’ ਕਾਇਮ ਕਰਕੇ ਘੱਟ ਗਿਣਤੀ ਸਿੱਖ ਕੌਮ ਦੇ ਮਨੁੱਖੀ ਅਧਿਕਾਰਾਂ ਦੀ ਹਰ ਕੀਮਤ ਤੇ ਰੱਖਿਆ ਵੀ ਕਰਨਗੇ ਅਤੇ ਅਮਰੀਕਨ ਹਕੂਮਤ ਸਿੱਖ ਕੌਮ ਨਾਲ ਆਪਣੇ ਸੰਬੰਧਾਂ ਨੂੰ ਪਹਿਲੇ ਨਾਲੋ ਵੀ ਵਧੇਰੇ ਮਜਬੂਤ ਕਰਨ ਵਿਚ ਭੂਮਿਕਾ ਨਿਭਾਏਗੀ ।

Leave a Reply

Your email address will not be published. Required fields are marked *