ਟਕਸਾਲ ਮੁੱਖੀ ਬਾਬਾ ਹਰਨਾਮ ਸਿੰਘ ਜੀ ਗੁਰੂ ਨਾਲ ਹਨ ਜਾਂ ਸਿਰਸੇਵਾਲੇ ਨਾਲ ? : ਮਾਨ
ਚੰਡੀਗੜ੍ਹ, 10 ਫਰਵਰੀ ( ) “ਜਿਸ ਟਕਸਾਲ ਨੇ ਬੀਤੇ ਸਮੇ ਵਿਚ ਬਹੁਤ ਹੀ ਫਖ਼ਰ ਵਾਲੇ ਕੌਮ ਪੱਖੀ ਉਦਮ ਕੀਤੇ ਹਨ ਅਤੇ ਹੁਕਮਰਾਨਾਂ ਅੱਗੇ ਈਨ ਨਾ ਮੰਨਦੇ ਹੋਏ ਖ਼ਾਲਸਾ ਪੰਥ ਦੀ ਆਵਾਜ ਨੂੰ ਆਨ ਸਾਨ ਨਾਲ ਬੁਲੰਦ ਕਰਦੇ ਰਹੇ ਹਨ ਅਤੇ ਹੁਕਮਰਾਨਾਂ ਵਿਰੁੱਧ ਸੱਚ-ਹੱਕ ਦੀ ਜੰਗ ਲੜਦੇ ਹੋਏ ਸ਼ਹੀਦੀ ਪਾਈ ਹੈ, ਉਸ ਟਕਸਾਲ ਦੇ ਮੌਜੂਦਾ ਸਾਡੇ ਸਤਿਕਾਰਯੋਗ ਮੁੱਖੀ ਬਾਬਾ ਹਰਨਾਮ ਸਿੰਘ ਧੂੰਮਾ ਵੱਲੋ ਚੋਣਾਂ ਦੇ ਦਿਨਾਂ ਵਿਚ ਬਾਦਲ ਦਲ ਜਿਸਨੇ ਮਰਹੂਮ ਇੰਦਰਾ ਗਾਂਧੀ ਨਾਲ ਮਿਲੀਭੁਗਤ ਕਰਕੇ 1984 ਵਿਚ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਇਆ, ਪੰਜਾਬ ਵਿਚ ਸਿੱਖ ਨੌਜ਼ਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਕਰਵਾਉਣ ਵਿਚ ਭੂਮਿਕਾ ਨਿਭਾਉਦੇ ਰਹੇ, ਪੰਜਾਬ ਵਿਚ ਕੇ.ਪੀ.ਐਸ. ਗਿੱਲ, ਸੁਮੇਧ ਸੈਣੀ, ਵਰਗੇ ਸਿੱਖ ਨੌਜ਼ਵਾਨੀ ਦੇ ਕਾਤਲਾਂ ਨੂੰ ਬਤੌਰ ਡੀਜੀਪੀ ਪ੍ਰਵਾਨ ਕਰਦੇ ਰਹੇ। ਜਿਸ ਸਿਰਸੇਵਾਲੇ ਬਲਾਤਕਾਰੀ ਤੇ ਕਾਤਲ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਪਮਾਨਿਤ ਸਾਜਿਸਾਂ ਨੂੰ ਅਮਲੀ ਰੂਪ ਦੇਕੇ ਪੰਜਾਬ ਦੇ ਮਾਹੌਲ ਨੂੰ ਵਿਸਫੋਟਕ ਬਣਾਇਆ। ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾਂ ਦੀ ਦੁਰਵਰਤੋ ਕਰਕੇ ਮੁਆਫ਼ ਕਰਵਾਉਣ ਵਾਲੇ, ਉਸਦੀ ਐਫ.ਆਈ.ਆਰ. ਰੱਦ ਕਰਵਾਉਣ ਵਾਲੇ, ਐਸ.ਜੀ.ਪੀ.ਸੀ. ਦੀ ਸਰਪ੍ਰਸਤੀ ਵਿਚ 328 ਸਰੂਪਾਂ ਨੂੰ ਅਲੋਪ ਕਰਵਾਉਣ ਵਾਲੇ, ਐਸ.ਜੀ.ਪੀ.ਸੀ. ਦੇ ਸਾਧਨਾਂ, ਗੋਲਕਾਂ, ਲੰਗਰ, ਵਹੀਕਲਜ ਆਦਿ ਦੀ ਦੁਰਵਰਤੋ ਕਰਨ ਵਾਲੇ, ਨਿਰੰਕਾਰੀ ਮੁੱਖੀ ਨੂੰ ਆਪਣੀ ਗੱਡੀ ਵਿਚ ਬਿਠਾਕੇ ਦਿੱਲੀ ਪਹੁੰਚਾਉਣ ਵਾਲੇ, ਪੰਜਾਬ ਦੇ ਪਾਣੀਆ, ਹੈੱਡਵਰਕਸ, ਪੰਜਾਬੀ ਬੋਲਦੇ ਇਲਾਕੇ, ਸਿਆਸੀ ਸੌਦਿਆ ਵਿਚ ਹੁਕਮਰਾਨਾਂ ਨੂੰ ਲੁਟਾਉਣ ਵਾਲੇ ਉਸ ਬਾਦਲ ਜਿਸਨੇ ਪੰਜਾਬੀਆ ਅਤੇ ਸਿੱਖ ਕੌਮ ਦੇ ਮਨਾਂ ਨੂੰ ਆਪਣੀਆ ਹਕੂਮਤਾਂ ਸਮੇ ਤਾਰ-ਤਾਰ ਕੀਤਾ, ਵਲੂੰਧਰਿਆ, ਡੂੰਘੇ ਜਖ਼ਮ ਦਿੱਤੇ, ਉਸ ਬਾਦਲ ਦਲ ਲਈ ਪੰਜਾਬੀਆ ਤੇ ਸਿੱਖ ਕੌਮ ਨੂੰ ਵੋਟਾਂ ਪਾਉਣ ਦੀ ਟਕਸਾਲ ਵੱਲੋ ਕੀਤੀ ਜਾ ਰਹੀ ਅਪੀਲ ਦਾ ਅੱਜ ਪੰਜਾਬੀ ਅਤੇ ਸਿੱਖ ਕੌਮ ਇਨ੍ਹਾਂ ਤੋ ਸਤਿਕਾਰ ਸਹਿਤ ਜੁਆਬ ਵੀ ਮੰਗਦੀ ਹੈ ਕਿ ਉਹ ਅਤੇ ਉਨ੍ਹਾਂ ਨਾਲ ਚੱਲਣ ਵਾਲੇ ਸਤਿਕਾਰਯੋਗ ਸੰਤ-ਮਹਾਪੁਰਖ ਸਾਹਿਬਾਨ ਅੱਜ ਖਾਲਸਾ ਪੰਥ ਅਤੇ ਗੁਰੂਘਰ ਨਾਲ ਹਨ ਜਾਂ ਸਿਰਸੇਵਾਲੇ ਨਾਲ ? ਖ਼ਾਲਸਾ ਪੰਥ ਇਸਦਾ ਇਨ੍ਹਾਂ ਸਤਿਕਾਰਯੋਗ ਸਖਸ਼ੀਅਤਾਂ ਤੋਂ ਜੁਆਬ ਚਾਹੁੰਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਮਦਮੀ ਟਕਸਾਲ ਚੌਕ ਮਹਿਤਾ ਦੇ ਮੁੱਖ ਸੇਵਾਦਾਰ ਬਾਬਾ ਹਰਨਾਮ ਸਿੰਘ ਜੀ ਅਤੇ ਸਤਿਕਾਰਯੋਗ ਸੰਤ-ਮਹਾਪੁਰਖਾਂ ਨਾਲ ਸਾਂਝਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਧੂੰਮਾ ਜੀ ਦੀ ਟਕਸਾਲ ਦੀ ਗੱਦੀ-ਨਸੀਨੀ ਹੋਣੀ ਸੀ, ਤਾਂ ਮੈਂ ਆਸਟ੍ਰੇਲੀਆ ਦੌਰੇ ਤੇ ਜਾ ਰਿਹਾ ਸੀ। ਉਸ ਸਮੇ ਬਾਬਾ ਜੀ ਦਾ ਉਚੇਚੇ ਤੌਰ ਤੇ ਸੁਨੇਹਾ ਆਇਆ ਕਿ ਮੇਰੀ ਗੱਦੀ-ਨਸੀਨੀ ਵੇਲੇ ਆਪ ਜੀ ਦੀ ਸਮੂਲੀਅਤ ਅਤਿ ਜਰੂਰੀ ਹੈ, ਮੈਂ ਉਸ ਸਮੇ ਆਸਟ੍ਰੇਲੀਆ ਦਾ ਦੌਰਾ ਰੱਦ ਕਰ ਦਿੱਤਾ ਅਤੇ ਉਸ ਗੱਦੀ-ਨਸੀਨੀ ਸਮਾਗਮ ਵਿਚ ਪਹੁੰਚਿਆ। ਇਸ ਉਪਰੰਤ ਜਦੋ ਮੈਂ ਵੀ ਚੋਣ ਲੜ ਰਿਹਾ ਸੀ ਅਤੇ ਮੇਰੇ ਸਪੁੱਤਰ ਸ. ਇਮਾਨ ਸਿੰਘ ਵੀ ਚੋਣ ਲੜ ਰਹੇ ਸਨ, ਤਾਂ ਬਾਬਾ ਜੀ ਨੇ ਸਾਡੇ ਹਲਕਿਆ ਵਿਚ ਆਕੇ ਸਾਡੇ ਵਿਰੋਧੀਆਂ ਨੂੰ ਸਹਿਯੋਗ ਕੀਤਾ ਅਤੇ ਸਾਡੀ ਵਿਰੋਧਤਾ ਕੀਤੀ । ਸਿੱਖ ਕੌਮ ਇਸਦਾ ਵੀ ਬਾਬਾ ਜੀ ਤੋ ਅਤੇ ਉਨ੍ਹਾਂ ਨਾਲ ਚੱਲਣ ਵਾਲੇ ਸਮੁੱਚੇ ਸੰਤ-ਮਹਾਪੁਰਖਾਂ ਤੋ ਸਤਿਕਾਰ ਸਹਿਤ ਜੁਆਬ ਚਾਹੁੰਦੀ ਹੈ । ਇਹ ਵੀ ਦੱਸਣ ਕਿ ਸਾਡੇ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ ਅਤੇ ਸੰਤ ਸਮਾਜ ਉਪਰੋਕਤ ਪੰਥ ਵਿਰੋਧੀ ਕਾਰਵਾਈਆ ਕਰਨ ਵਾਲਿਆ ਨਾਲ ਹਨ ਜਾਂ ਗੁਰੂ ਦੀ ਸੋਚ ਉਤੇ ਚੱਲਣ ਵਾਲਿਆ ਨਾਲ ? ਜਿਸ ਸਿਰਸੇਵਾਲੇ ਸਾਧ ਨੇ ਸਾਡੇ ਬਹਿਬਲ ਕਲਾਂ, ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ, ਕੋਟਕਪੂਰਾ ਵਿਖੇ ਆਪਣੇ ਚੇਲਿਆ ਰਾਹੀ ਸਾਜਸੀ ਢੰਗਾਂ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਕਰਵਾਏ, ਸਾਡੇ ਦੋ ਸਿੱਖ ਨੌਜ਼ਵਾਨ ਇਸ ਅੰਦੋਲਨ ਵਿਚ ਸ਼ਹੀਦ ਭਾਈ ਗੁਰਜੀਤ ਸਿੰਘ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੋਏ, ਉਨ੍ਹਾਂ ਦੇ ਦੋਸ਼ੀ, ਕਾਤਲ ਤੇ ਬਲਾਤਕਾਰੀ ਸਿਰਸੇਵਾਲੇ ਸਾਧ ਨੂੰ ਐਨ ਚੋਣਾਂ ਸਮੇ ਰਿਹਾਈ ਕਿਉਂ ਕੀਤੀ ਗਈ, ਉਸਦਾ ਜੁਆਬ ਇੰਡੀਆ ਦੀ ਮੋਦੀ ਹਕੂਮਤ ਨੂੰ ਵੀ ਦੇਣਾ ਪਵੇਗਾ।