ਜੇਕਰ ਸ੍ਰੀ ਮੋਦੀ ਆਪਣੀ ਪਤਨੀ ਨੂੰ 7 ਰੇਸ ਕੋਰਸ ਵਿਚ ਰੱਖਣ ਤਾਂ ਉਨ੍ਹਾਂ ਦੇ ਗ੍ਰਹਸਤੀ ਜੀਵਨ ਦੇ ਨਾਲ-ਨਾਲ ਉਨ੍ਹਾਂ ਦੀ ਸਖਸ਼ੀਅਤ ਦਾ ਬਾਹਰਲੇ ਮੁਲਕਾਂ ਵਿਚ ਵੀ ਸਤਿਕਾਰ ਵੱਧੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 10 ਫਰਵਰੀ ( ) “ਇੰਡੀਆ ਦੇ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਨੇ ਜੋ ਸਿਆਸਤ ਵਿਚ ਪਰਿਵਾਰਵਾਦ ਦੀ ਗੱਲ ਕਰਦੇ ਹੋਏ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਕਿ ਜਮਹੂਰੀਅਤ ਵਿਚ ਜੇਕਰ ਸਿਆਸਤਦਾਨ ਆਪਣੇ ਪਰਿਵਾਰਾਂ ਦੇ ਦਖਲ ਨੂੰ ਨਾ ਹੋਣ ਦੇਣ ਤਾਂ ਇਸ ਨਾਲ ਜਮਹੂਰੀਅਤ ਕਦਰਾਂ-ਕੀਮਤਾਂ ਕਾਇਮ ਰਹਿ ਸਕਦੀਆ ਹਨ, ਇਹ ਦਰੁਸਤ ਹੈ ਲੇਕਿਨ ਇਹ ਵੀ ਇਕ ਸੱਚ ਹੈ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਭਨਾਂ ਨੂੰ ਗ੍ਰਹਸਤੀ ਜੀਵਨ ਵਿਚ ਵਿਚਰਦਿਆ ਆਪਣੀਆ ਪਰਿਵਾਰਿਕ, ਸਮਾਜਿਕ, ਕੌਮੀ, ਸੂਬੇ ਜਾਂ ਮੁਲਕ ਪ੍ਰਤੀ ਜਿ਼ੰਮੇਵਾਰੀਆ ਪੂਰਨ ਕਰਨ ਦਾ ਆਦੇਸ਼ ਦਿੱਤਾ ਹੈ । ਇਸ ਲਈ ਜੇਕਰ ਸ੍ਰੀ ਮੋਦੀ ਆਪਣੀ ਸਤਿਕਾਰਯੋਗ ਧਰਮ ਸਪਤਨੀ ਜੀ ਨੂੰ 7 ਰੇਸ ਕੋਰਸ ਨਵੀ ਦਿੱਲੀ ਪ੍ਰਾਈਮਨਿਸਟਰ ਹਾਊਂਸ ਵਿਖੇ ਨਾਲ ਰੱਖਣ ਦਾ ਪ੍ਰਬੰਧ ਕਰਨ ਅਤੇ ਜਦੋ ਵੀ ਵਿਦੇਸ਼ੀ ਦੌਰਿਆ ਤੇ ਜਾਣ ਤਾਂ ਉਨ੍ਹਾਂ ਨਾਲ ਉਹ ਹੋਣ ਤਾਂ ਬਾਹਰਲੇ ਮੁਲਕਾਂ ਦੇ ਹੁਕਮਰਾਨ ਇਸਨੂੰ ਬਹੁਤ ਹੀ ਅੱਛੇ ਤੇ ਸਤਿਕਾਰਿਤ ਤਰੀਕੇ ਨਾਲ ਦੇਖਣਗੇ । ਕਿਉਂਕਿ ਉਨ੍ਹਾਂ ਦੀ ਇੱਛਾ ਹੈ ਕਿ ਪ੍ਰਾਈਮਨਿਸਟਰ ਆਪਣੀ ਪਤਨੀ ਨਾਲ ਹੀ ਆਪਣੇ ਵਿਦੇਸ਼ੀ ਦੌਰਿਆ ਤੇ ਆਉਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵੱਲੋ ਪਰਿਵਾਰਵਾਦ ਸੰਬੰਧੀ ਪ੍ਰਗਟਾਏ ਵਿਚਾਰਾਂ ਉਤੇ ਆਪਣੇ ਖਿਆਲਾਤ ਪ੍ਰਗਟਾਉਦੇ ਹੋਏ ਜਾਹਰ ਕੀਤੇ ।