ਹਿੰਦੂਤਵ ਤਾਕਤਾਂ, ਮੀਡੀਆ, ਪ੍ਰਿੰਟ ਮੀਡੀਏ ਵੱਲੋਂ ਸਾਨੂੰ ਬਦਨਾਮਨੁਮਾ ਨਾਮ ਦੇਣੇ ਅਤਿ ਦੁੱਖਦਾਇਕ ਅਤੇ ਭੜਕਾਹਟ ਪੈਦਾ ਕਰਨ ਵਾਲੀਆ ਕਾਰਵਾਈਆ : ਮਾਨ

ਫ਼ਤਹਿਗੜ੍ਹ ਸਾਹਿਬ, 24 ਫਰਵਰੀ ( ) “ਬੀਤੇ ਕੱਲ੍ਹ ਜੋ ਅਜਨਾਲਾ ਵਿਖੇ ਸਿੱਖ ਕੌਮ ਵਿਚ ਰੋਸ਼ ਭਰਿਆ ਮਾਹੌਲ ਉਤਪੰਨ ਹੋਇਆ, ਉਸ ਲਈ ਸਿੱਖਾਂ ਉਤੇ ਹਿੰਦੂਤਵ ਸੋਚ ਅਧੀਨ ਝੂਠੇ ਮੁਕੱਦਮੇ ਦਰਜ ਕਰਕੇ ਨਿਸ਼ਾਨਾਂ ਬਣਾਉਣ ਦੀਆਂ ਕਾਰਵਾਈਆ ਹੀ ਜਿੰਮੇਵਾਰ ਹਨ । ਪਰ ਅਜਨਾਲਾ ਪੁਲਿਸ ਨੇ ਸਹਿਜ ਤੋ ਕੰਮ ਲੈਦੇ ਹੋਏ ਜੋ ਸਥਿਤੀ ਸੰਭਾਲੀ ਉਸ ਤੋ ਵੀ ਇਨਕਾਰ ਨਹੀ ਕੀਤਾ ਜਾ ਸਕਦਾ । ਸਰਹੱਦੀ ਜਿ਼ਲ੍ਹੇ ਪੰਜਾਬ ਦੇ ਅਸੀ ਬਸਿੰਦੇ ਹਾਂ । ਲੇਕਿਨ ਹਿੰਦੂਤਵ ਸੋਚ ਵਾਲੀਆ ਤਾਕਤਾਂ ਅਤੇ ਉਨ੍ਹਾਂ ਦਾ ਅੰਧਾ ਧੂੰਦ ਪ੍ਰਚਾਰ ਕਰਨ ਵਾਲਾ ਮੀਡੀਆ, ਪ੍ਰਿੰਟ ਮੀਡੀਆ ਵੱਲੋਂ ਜੋ ਸਾਨੂੰ ਅਜਨਾਲੇ ਵਾਲੇ ਮਸਲੇ ਉਤੇ ਵੱਖਵਾਦੀ, ਸ਼ਰਾਰਤੀ ਅਨਸਰ, ਗਰਮਦਲੀਏ, ਅੱਤਵਾਦੀ ਆਦਿ ਬਦਨਾਮਨੁਮਾ ਨਾਮ ਦੇ ਕੇ ਸਮੁੱਚੇ ਮੁਲਕ ਅਤੇ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਦੀਆਂ ਸ਼ਰਾਰਤ ਵਾਲੀਆ ਕਾਰਵਾਈਆ ਕਰ ਰਹੇ ਹਨ, ਇਹ ਸਰਬੱਤ ਦਾ ਭਲਾ ਲੋੜਨ ਵਾਲੀ ਅਤੇ ਇਨਸਾਨੀਅਤ ਕਦਰਾਂ-ਕੀਮਤਾਂ ਦੀ ਰਾਖੀ ਲਈ ਕੁਰਬਾਨੀਆਂ ਤੇ ਸ਼ਹਾਦਤਾਂ ਦੇਣ ਵਾਲੀ ਸਿੱਖ ਕੌਮ ਵਿਚ ਭੜਕਾਹਟ ਪੈਦਾ ਕਰਨ ਵਾਲੀਆ ਅਤਿ ਦੁੱਖਦਾਇਕ ਕਾਰਵਾਈਆ ਹਨ । ਅਜਿਹਾ ਮਾਹੌਲ ਪੈਦਾ ਕਰਨ ਵਿਚ ਦਾ ਟ੍ਰਿਬਿਊਨ, ਟਾਈਮਜ਼ ਆਫ਼ ਇੰਡੀਆ, ਹਿੰਦੂਸਤਾਨ ਟਾਈਮਜ, ਇੰਡੀਅਨ ਐਕਸਪ੍ਰੈਸ ਅੰਗਰੇਜੀ ਅਤੇ ਹਿੰਦੀ ਅਖਬਾਰਾਂ ਹਨ, ਜਿਨ੍ਹਾਂ ਨੇ ਪਹਿਲੇ ਵੀ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਉਣ ਲਈ ਮਰਹੂਮ ਇੰਦਰਾ ਗਾਂਧੀ ਅਤੇ ਕੱਟੜਵਾਦੀ ਲੋਕਾਂ ਨੂੰ ਭੜਕਾਉਣ ਵਿਚ ਕੋਈ ਕਸਰ ਬਾਕੀ ਨਹੀ ਛੱਡੀ ਉਹ ਹੁਣ ਵੀ ਸਿੱਖਾਂ ਨੂੰ ਪਹਿਲੇ ਵਾਲੇ ਬਦਨਾਮਨੁਮਾ ਨਾਮ ਦੇ ਕੇ ਗੰਧਲਾ ਮਾਹੌਲ ਸਿਰਜਣ ਦੀ ਬਜਰ ਗੁਸਤਾਖੀ ਕਰ ਰਹੇ ਹਨ । ਜਿਸਦੇ ਨਤੀਜੇ ਕਦਾਚਿੱਤ ਇਥੋ ਦੇ ਅਮਨ ਚੈਨ ਤੇ ਜਮਹੂਰੀਅਤ ਲਈ ਕਾਰਗਰ ਸਾਬਤ ਨਹੀ ਹੋਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਸਿੱਖ ਕੌਮ ਵੱਲੋ ਅਮਨਮਈ ਤੇ ਜਮਹੂਰੀਅਤ ਢੰਗ ਨਾਲ ਕੀਤੇ ਜਾ ਰਹੇ ਰੋਸ਼ ਵਾਲੇ ਇਕੱਠ ਨੂੰ ਅਤੇ ਉਸ ਵਿਚ ਸਾਮਿਲ ਹੋਣ ਵਾਲੀ ਸਿੱਖ ਕੌਮ ਨੂੰ ਵੱਖਵਾਦੀ, ਅੱਤਵਾਦੀ, ਗਰਮਦਲੀਏ, ਸਰਾਰਤੀ ਅਨਸਰ ਦੇ ਨਾਮ ਦੇਣ ਦੀਆਂ ਕਾਰਵਾਈਆ ਨੂੰ ਅਤਿ ਸ਼ਰਮਨਾਕ ਅਤੇ ਇਥੋ ਦੇ ਅਮਨ ਚੈਨ ਨੂੰ ਢਾਹ ਲਗਾਉਣ ਵਾਲੀਆ ਕਰਾਰ ਦਿੰਦੇ ਹੋਏ ਇਨ੍ਹਾਂ ਉਪਰੋਕਤ ਅੰਗਰੇਜੀ ਅਤੇ ਫਿਰਕੂ ਹਿੰਦੀ ਅਖਬਾਰਾਂ ਦੀਆਂ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਵਿਰੋਧੀ ਬਿਨ੍ਹਾਂ ਵਜਹ ਨਫ਼ਰਤ ਪੈਦਾ ਕਰਨ ਦੀਆਂ ਕਾਰਵਾਈਆ ਦੀ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਕੱਟੜਵਾਦੀ ਹਿੰਦੂਤਵ ਤਾਕਤਾਂ, ਪੰਜਾਬੀਆਂ ਤੇ ਸਿੱਖਾਂ ਨੂੰ ਬਦਨਾਮਨੁਮਾ ਨਾਮ ਦੇਣ ਵਾਲੇ ਅਖਬਾਰਾਂ ਅਤੇ ਮੀਡੀਏ ਨੂੰ ਕੌਮਾਂਤਰੀ ਜਨਤਕ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪੁੱਛਿਆ ਕਿ ਸਾਨੂੰ ਤਾਂ ਇਹ ਨਾਮ ਦਿੱਤੇ ਜਾ ਰਹੇ ਹਨ, ਪਰ ਜਿਨ੍ਹਾਂ ਨੇ 1984 ਵਿਚ ਰੂਸ-ਬਰਤਾਨੀਆ ਦੀਆਂ ਫ਼ੌਜਾਂ ਨਾਲ ਰਲਕੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਅਤੇ ਸਾਡੇ ਸ਼ਹੀਦੀ ਦਿਹਾੜੇ ਉਤੇ ਨਤਮਸਤਕ ਹੋਣ ਵਾਲੇ 25 ਹਜਾਰ ਦੇ ਕਰੀਬ ਨਿਰਦੋਸ਼ ਸਰਧਾਲੂਆਂ ਨੂੰ ਟੈਕਾਂ, ਗੋਲੀਆ, ਤੋਪਾ ਨਾਲ ਸ਼ਹੀਦ ਕੀਤਾ ਅਤੇ ਸਾਡੀ ਸਿੱਖ ਲੀਡਰਸਿ਼ਪ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਅਤੇ ਹੋਰਨਾਂ ਨੂੰ ਨਿਸ਼ਾਨਾਂ ਬਣਾਕੇ ਸ਼ਹੀਦ ਕੀਤਾ, ਨਵੰਬਰ 1984 ਵਿਚ ਇੰਦਰਾ ਗਾਂਧੀ ਦੇ ਪੁੱਤਰ ਮਰਹੂਮ ਰਾਜੀਵ ਗਾਂਧੀ ਨੇ ਬੇਰਹਿੰਮੀ ਨਾਲ ਸਮੁੱਚੇ ਮੁਲਕ ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ, ਕਸਮੀਰ ਵਿਚ ਕਸਮੀਰੀਆ ਉਤੇ ਅਫਸਪਾ ਵਰਗਾਂ ਉਹ ਕਾਲਾ ਕਾਨੂੰਨ ਲਗਾਕੇ ਜਿਸ ਅਧੀਨ ਕਿਸੇ ਨੂੰ ਵੀ ਪੁਲਿਸ ਫੋਰਸ ਜਦੋ ਚਾਹੇ ਚੁੱਕ ਕੇ ਲਿਜਾ ਸਕਦੀ ਹੈ, ਲੱਤ-ਬਾਂਹ ਤੋੜ ਸਕਦੀ ਹੈ, ਜ਼ਬਰ ਜਨਾਹ ਕਰ ਸਕਦੀ ਹੈ, ਤਸੱਦਦ ਕਰ ਸਕਦੀ ਹੈ ਅਤੇ ਮਾਰ ਸਕਦੀ ਹੈ, ਨੂੰ ਲਾਗੂ ਕਰਕੇ ਕਸਮੀਰੀਆ ਉਤੇ ਅਣਮਨੁੱਖੀ ਜੁਲਮ ਢਾਹੇ, ਗਊ ਰੱਖਿਆ ਦੇ ਨਾਮ ਤੇ ਗੈਰ ਹਿੰਦੂਆਂ ਉਤੇ ਜ਼ਬਰ ਕੀਤੇ, ਉਨ੍ਹਾਂ ਵੈਹਸੀ ਕਾਰਵਾਈਆ ਕਰਨ ਵਾਲੀਆ ਹਿੰਦੂਤਵ ਤਾਕਤਾਂ ਅਤੇ ਹਿੰਦੂਆਂ ਨੂੰ ਕੀ ਨਾਮ ਦਿੱਤੇ ਜਾਣ, ਇਸਦਾ ਫੈਸਲਾ ਇਹ ਖੁਦ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਅਮਲ ਕਰਨ ਵਾਲੇ ਹਿੰਦੂ ਹੁਕਮਰਾਨ ਤੇ ਹਿੰਦੂ ਤਾਕਤਾਂ ਹੀ ਕਰਨ ।

ਸ. ਮਾਨ ਨੇ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਬੀਤੇ ਕੱਲ੍ਹ ਅਜਨਾਲੇ ਵਾਲੀ ਕਾਰਵਾਈ ਉਤੇ ‘ਕਾਨੂੰਨੀ ਵਿਵਸਥਾ’ ਦਾ ਨਾਮ ਦੇ ਕੇ ਅਤੇ ਪਾਕਿਸਤਾਨ ਦੇ ਨਾਮ ਦੀ ਦੁਰਵਰਤੋ ਕਰਕੇ ਸੈਟਰ ਸਰਕਾਰ ਨੂੰ ਸਿੱਖ ਕੌਮ ਵਿਰੁੱਧ ਕਾਰਵਾਈ ਕਰਨ ਦੀ ਹੁਕਮਰਾਨਾਂ ਨੂੰ ਖੁਸ਼ ਕਰਨ ਦੀ ਗੱਲ ਕੀਤੀ ਹੈ, ਅਸਲੀਅਤ ਵਿਚ ਕਾਨੂੰਨੀ ਵਿਵਸਥਾਂ ਨੂੰ ਡਾਵਾਡੋਲ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਹੀ ਹਨ ਜਿਨ੍ਹਾਂ ਨੇ ਆਪਣੇ ਰਾਜ ਭਾਗ ਦੌਰਾਨ ਗੁਟਕਾ ਸਾਹਿਬ ਨੂੰ ਹੱਥ ਵਿਚ ਫੜਕੇ ਪੰਜਾਬੀਆਂ ਤੇ ਸਿੱਖਾਂ ਦੇ ਵੱਡੇ ਇਕੱਠ ਵਿਚ ਇਹ ਵਾਅਦਾ ਕੀਤਾ ਸੀ ਕਿ ਮੈਂ ਮੁੱਖ ਮੰਤਰੀ ਬਣਦੇ ਹੀ 10 ਦਿਨਾਂ ਦੇ ਅੰਦਰ-ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿਚ ਭੇਜਾਂਗਾ ਅਤੇ ਸਿੱਖ ਕੌਮ ਵਿਰੁੱਧ ਨਫਰਤ ਫੈਲਾਉਣ ਵਾਲੇ ਅਨਸਰਾਂ ਉਤੇ ਕਾਨੂੰਨੀ ਅਮਲ ਕਰਾਂਗਾ । ਉਨ੍ਹਾਂ ਨੇ ਆਪਣੇ ਲੰਮੇ ਰਾਜ ਭਾਗ ਦੌਰਾਨ ਕਾਨੂੰਨੀ ਵਿਵਸਥਾਂ ਦਾ ਜਨਾਜ਼ਾਂ ਕੱਢਣ ਦੀ ਹੀ ਕਾਰਵਾਈ ਕੀਤੀ । ਕਿਉਂਕਿ ਬਰਗਾੜੀ ਵਿਖੇ ਵੱਡੇ ਸਿੱਖਾਂ ਦੇ ਇਕੱਠ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਆਪਣੇ ਜਿੰਮੇਵਾਰ ਨੁਮਾਇੰਦੇ ਭੇਜਕੇ ਸਿੱਖ ਕੌਮ ਵੱਲੋ ਲੱਗੇ ਬਰਗਾੜੀ ਮੋਰਚੇ ਦੀਆਂ ਮੁੱਖ ਮੰਗਾਂ ਨੂੰ ਪ੍ਰਵਾਨ ਕਰਨ ਦਾ ਬਚਨ ਕੀਤਾ ਸੀ ਅਤੇ ਇਹ ਬਚਨ ਕਰਕੇ ਬਰਗਾੜੀ ਮੋਰਚੇ ਨੂੰ ਖਤਮ ਕਰਵਾਇਆ ਸੀ । ਪਰ ਉਨ੍ਹਾਂ ਸਿੱਖ ਸੰਗਤ ਨਾਲ ਕੀਤੇ ਗਏ ਬਚਨ ਤੋ ਮੁੰਨਕਰ ਹੋ ਕੇ ਅਤੇ ਖ਼ਾਲਸਾ ਪੰਥ ਦੀ ਪਿੱਠ ਵਿਚ ਛੂਰਾ ਮਾਰਕੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਧਿਆਨ ਸਿੰਘ ਮੰਡ ਨਾਲ ਵਾਅਦੇ ਤੋ ਮੁਕਰ ਕੇ ਕਾਨੂੰਨੀ ਵਿਵਸਥਾਂ ਖੁਦ ਹੀ ਭੰਗ ਕੀਤੀ ਹੈ । ਉਸ ਤੋ ਬਾਅਦ ਸ. ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ, ਉਨ੍ਹਾਂ ਨੇ ਤਾਂ ਸਿੱਖ ਕੌਮ ਦੇ ਦੋਸ਼ੀ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪਰ ਇਹ ਕਾਨੂੰਨੀ ਵਿਵਸਥਾਂ ਤਾਂ ਕੈਪਟਨ ਅਮਰਿੰਦਰ ਸਿੰਘ ਵੇਲੇ ਤੋ ਹੀ ਡਾਵਾਡੋਲ ਚੱਲਦੀ ਆ ਰਹੀ ਹੈ । ਅੱਜ ਕੋਈ ਅਜਨਾਲੇ ਵਾਲੀ ਘਟਨਾ ਤੇ ਨਹੀ ਹੋਈ । ਜੇਕਰ ਉਹ ਆਪਣੇ ਕੀਤੇ ਬਚਨਾਂ ਨੂੰ ਦ੍ਰਿੜਤਾ ਤੇ ਇਮਾਨਦਾਰੀ ਨਾਲ ਪੂਰਨ ਕਰ ਦਿੰਦੇ ਤਾਂ ਉਸ ਸਮੇ ਤੋ ਲੈਕੇ ਅੱਜ ਤੱਕ ਚੱਲਦੀ ਆ ਰਹੀ ਕਾਨੂੰਨੀ ਵਿਵਸਥਾਂ ਦੀ ਸਥਿਤੀ ਸਹੀ ਤੇ ਠੀਕ ਹੋ ਜਾਣੀ ਸੀ । ਹੁਕਮਰਾਨਾਂ ਦਾ ਪੰਜਾਬ ਸੂਬੇ ਤੇ ਸਿੱਖ ਕੌਮ ਪ੍ਰਤੀ ਪਹਿਲੇ ਵਾਲਾ ਵਰਤਾਰਾ ਤੇ ਅਮਲ ਹਨ । ਜੋ ਕਾਨੂੰਨੀ ਵਿਵਸਥਾਂ ਲਈ ਦੋਸ਼ੀ ਹਨ । ਜਿਥੋ ਤੱਕ ਪਾਕਿਸਤਾਨ ਦੀ ਗੱਲ ਹੈ, ਉਥੇ ਤਾਂ ਪਹਿਲੋ ਹੀ ਪ੍ਰਬੰਧਕੀ, ਮਾਲੀ ਅਤੇ ਸਮਾਜਿਕ ਹਾਲਤ ਐਨੇ ਖਰਾਬ ਹੋ ਚੁੱਕੇ ਹਨ ਭੁੱਖਮਰੀ ਪੈਦਾ ਹੋ ਚੁੱਕੀ ਹੈ, ਉਹ ਇੰਡੀਆ ਜਾਂ ਪੰਜਾਬ ਵਿਚ ਕੁਝ ਕਰਨ ਦੇ ਸਮਰੱਥ ਹੀ ਨਹੀ । ਲੇਕਿਨ ਇਹ ਪੰਜਾਬ ਉਤੇ ਰਾਜ ਕਰਨ ਵਾਲੇ ਲੋਕ ਹੁਣ ਆਪਣੀ ਕਾਂਗਰਸ ਪਾਰਟੀ ਨੂੰ ਛੱਡਕੇ ਉਨ੍ਹਾਂ ਹਿੰਦੂਤਵ ਜਮਾਤਾਂ ਵਿਚ ਜਾ ਰਹੇ ਹਨ ਜਿਨ੍ਹਾਂ ਨੇ ਅੱਜ ਤੱਕ ਪੰਜਾਬੀਆਂ ਤੇ ਸਿੱਖਾਂ ਨੂੰ ਕਦੀ ਵੀ ਇਨਸਾਫ ਨਹੀ ਦਿੱਤਾ ਅਤੇ ਉਹ ਕਹਿ ਰਹੇ ਹਨ ਕਿ ਜੋ ਆਪਣੀ ਕੌਮ ਦਾ ਹੀ ਵਫਾਦਾਰ ਨਹੀ ਹੈ, ਉਹ ਹਿੰਦੂ ਰਾਸਟਰ ਦੇ ਕਿਵੇ ਵਫਾਦਾਰ ਹੋਣਗੇ ਜਿਨ੍ਹਾਂ ਵਿਚ ਕੈਪਟਨ ਅਮਰਿੰਦਰ ਸਿੰਘ ਤੋ ਇਲਾਵਾ ਮਨਪ੍ਰੀਤ ਬਾਦਲ, ਕੇਵਲ ਸਿੰਘ ਢਿੱਲੋਂ, ਰਾਣਾ ਗੁਰਮੀਤ ਸਿੰਘ ਸੋਢੀ, ਗੁਰਪ੍ਰੀਤ ਸਿੰਘ ਕਾਂਗੜ ਆਦਿ ਸਿੱਖ ਆਗੂ ਹਨ ਜੋ ਸਵਾਰਥੀ ਹਿੱਤਾ ਦੀ ਪੂਰਤੀ ਲਈ ਆਪਣੀ ਕੌਮ, ਆਪਣੀ ਧਰਤੀ, ਆਪਣੇ ਨਿਵਾਸੀਆ ਨਾਲ ਵੀ ਧੋਖਾ ਫਰੇਬ ਕਰ ਰਹੇ ਹਨ । ਅਸਲੀਅਤ ਵਿਚ ਕਾਨੂੰਨੀ ਵਿਵਸਥਾਂ ਨੂੰ ਡਾਵਾਡੋਲ ਕਰਨ ਵਾਲੇ ਇਹ ਲੋਕ ਹਨ ਨਾ ਕਿ ਪੰਜਾਬੀ ਜਾਂ ਸਿੱਖ ।

Leave a Reply

Your email address will not be published. Required fields are marked *