ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ ਅਤੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਲੱਗੇ ਬਰਗਾੜੀ ਮੋਰਚੇ ਨੂੰ 580 ਦਿਨ ਦਾ ਸਮਾਂ ਹੋ ਗਿਆ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 23 ਫਰਵਰੀ ( ) “ਜੋ ਬੀਤੇ ਸਮੇ ਵਿਚ ਹੁਕਮਰਾਨਾਂ ਦੀ ਸਰਪ੍ਰਸਤੀ ਪ੍ਰਾਪਤ ਸਮਾਜ ਵਿਰੋਧੀ ਅਨਸਰਾਂ ਨੇ ਡੂੰਘੀ ਸਾਜਿਸ ਤਹਿਤ ਸਿੱਖ ਕੌਮ ਦੇ ਜਾਨ ਤੋ ਵੀ ਪਿਆਰੇ ਅਤੇ ਸਤਿਕਾਰੇ ਜਾਣ ਵਾਲੇ ਮਹਾਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਗਲੀਆ, ਬਜਾਰਾਂ ਵਿਚ ਅਪਮਾਨਿਤ ਕੀਤਾ, ਉਨ੍ਹਾਂ ਦੇ ਦੋਸ਼ੀਆਂ ਦੀ ਪਹਿਚਾਣ ਕਰਕੇ ਕਾਨੂੰਨ ਅਨੁਸਾਰ ਸਜਾਵਾਂ ਦਿਵਾਉਣ ਹਿੱਤ 04 ਜੁਲਾਈ 2021 ਤੋਂ ਨਿਰੰਤਰ ਬਰਗਾੜੀ ਵਿਖੇ ਪੁਰ ਅਮਨ ਅਤੇ ਜਮਹੂਰੀਅਤ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਮੋਰਚਾ ਚੱਲਦਾ ਆ ਰਿਹਾ ਹੈ ਜਿਸ ਨੂੰ ਅੱਜ 580 ਦਿਨ ਦਾ ਸਮਾਂ ਪੂਰਾ ਹੋ ਗਿਆ ਹੈ । ਇਹ ਇਕ ਯਾਦ ਰੱਖਣਯੋਗ ਰਿਕਾਰਡ ਹੈ ਕਿ ਐਨਾ ਲੰਮਾਂ ਸਮਾਂ ਨਿਰੰਤਰ ਮੋਰਚਾ ਚੱਲਦਾ ਆ ਰਿਹਾ ਹੈ ਅਤੇ ਜਿਸ ਵਿਚ ਇਕ ਵੀ ਦਿਨ ਵਿਘਨ ਨਹੀ ਪਿਆ ਅਤੇ ਨਾ ਹੀ ਮੋਰਚੇ ਵਿਚ ਗ੍ਰਿਫਤਾਰੀਆ ਦੇਣ ਵਾਲਿਆ ਵੱਲੋ ਕਿਸੇ ਤਰ੍ਹਾਂ ਦੀ ਕੋਈ ਗੈਰ ਜਮਹੂਰੀ ਜਾਂ ਗੈਰ ਕਾਨੂੰਨੀ ਅਮਲ ਕੀਤਾ ਗਿਆ ਹੈ । ਬਿਲਕੁਲ ਅਨੁਸਾਸਿਤ ਢੰਗ ਨਾਲ ਪਾਰਟੀ ਹਦਾਇਤਾ ਉਤੇ ਇਹ ਮੋਰਚਾ ਸਫਲ ਚੱਲਦਾ ਆ ਰਿਹਾ ਹੈ ਜਿਸਦੀ ਅਗਵਾਈ ਸਾਡੇ ਫਰੀਦਕੋਟ ਦੇ ਪ੍ਰਧਾਨ ਸ. ਗੁਰਦੀਪ ਸਿੰਘ ਢੁੱਡੀ ਅਤੇ ਉਨ੍ਹਾਂ ਦੇ ਸਹਿਯੋਗੀ ਕਰ ਰਹੇ ਹਨ ।”

ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬ ਨਿਵਾਸੀਆ ਅਤੇ ਜਿਨ੍ਹਾਂ ਸੈਟਰ ਅਤੇ ਪੰਜਾਬ ਦੀਆਂ ਸਰਕਾਰਾਂ ਵਿਰੁੱਧ ਇਨਸਾਫ ਪ੍ਰਾਪਤ ਕਰਨ ਲਈ ਮੋਰਚਾ ਲਗਾਇਆ ਗਿਆ ਹੈ, ਉਨ੍ਹਾਂ ਨੂੰ ਨਿਰੰਤਰ ਅਨੁਸਾਸਿਤ, ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਚੱਲ ਰਹੇ ਇਸ ਮੋਰਚੇ ਦੀ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਮੋਹਾਲੀ ਵਿਖੇ ਸਿੱਖ ਬੰਦੀਆ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਵਿਚ ਅਤੇ ਲਤੀਫਪੁਰ (ਜਲੰਧਰ) ਵਿਖੇ ਜਿਥੇ ਹੁਕਮਰਾਨਾਂ ਨੇ 1947 ਤੋ ਪੱਕੇ ਤੌਰ ਤੇ ਵੱਸੇ ਹੋਏ ਸਿੱਖਾਂ ਦੇ ਘਰਾਂ ਨੂੰ ਜ਼ਬਰੀ ਢਹਿ ਢੇਰੀ ਕਰ ਦਿੱਤਾ ਸੀ, ਉਸੇ ਸਥਾਂਨ ਤੇ ਉਨ੍ਹਾਂ ਦੇ ਘਰ ਬਣਾਕੇ ਦੇਣ ਦੇ ਮਕਸਦ ਨੂੰ ਲੈਕੇ ਲਗਾਏ ਗਏ ਮੋਰਚੇ ਦੀ ਅਗਵਾਈ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਜਰਨਲ ਸਕੱਤਰ ਪ੍ਰਧਾਨ ਕਿਸਾਨ ਯੂਨੀਅਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਉਨ੍ਹਾਂ ਦੀ ਟੀਮ ਵੱਲੋ ਡੱਟਕੇ ਪਹਿਰਾ ਦਿੰਦੇ ਹੋਏ ਕੀਤੀ ਜਾ ਰਹੀ ਹੈ । ਇਨ੍ਹਾਂ ਤਿੰਨਾਂ ਮੋਰਚਿਆ ਦੇ ਮਕਸਦ ਦੀ ਪ੍ਰਾਪਤੀ ਤੱਕ ਇਹ ਸੰਘਰਸ਼ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਜਾਰੀ ਰਹਿਣਗੇ ਅਤੇ ਖਾਲਸਾ ਪੰਥ ਇਨ੍ਹਾਂ ਤਿੰਨਾਂ ਫਰੰਟਾਂ ਉਤੇ ਹਰ ਕੀਮਤ ਤੇ ਫਤਹਿ ਪ੍ਰਾਪਤ ਕਰੇਗਾ । ਸ. ਮਾਨ ਨੇ ਜਲੰਧਰ ਐਮ.ਪੀ ਹਲਕੇ ਨਾਲ ਸੰਬੰਧਤ ਪੰਜਾਬੀਆਂ ਅਤੇ ਸਭ ਵਰਗਾਂ ਨੂੰ ਸੁਹਿਰਦਤਾ ਨਾਲ ਅਪੀਲ ਕਰਦੇ ਹੋਏ ਕਿਹਾ ਪਾਰਟੀ ਨੇ ਆਉਣ ਵਾਲੇ ਦਿਨਾਂ ਵਿਚ ਜਲੰਧਰ ਐਮ.ਪੀ ਦੀ ਜਿਮਨੀ ਚੋਣ ਲੜਨ ਦਾ ਫੈਸਲਾ ਕੀਤਾ ਹੈ । ਜਲੰਧਰ ਐਮ.ਪੀ ਹਲਕੇ ਦੇ ਨਿਵਾਸੀਆ ਨੂੰ ਇਹ ਅਪੀਲ ਹੈ ਕਿ ਉਹ ਪਾਰਟੀ ਵੱਲੋ ਦਿੱਤੇ ਜਾਣ ਵਾਲੇ ਉਮੀਦਵਾਰ ਨੂੰ ਮੇਰੀ ਸੰਗਰੂਰ ਦੀ ਜਿੱਤ ਦੀ ਤਰ੍ਹਾਂ ਸਹਿਯੋਗ ਦੇ ਕੇ ਸਾਨ ਨਾਲ ਜਿਤਾਕੇ ਪਾਰਲੀਮੈਟ ਵਿਚ ਭੇਜਣ ਤਾਂ ਕਿ ਪਾਰਲੀਮੈਟ ਵਿਚ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਦਰਪੇਸ ਆ ਰਹੀਆ ਮੁਸਕਿਲਾਂ ਅਤੇ ਵਿਤਕਰਿਆ ਵਿਰੁੱਧ ਹੋਰ ਵਧੇਰੇ ਦ੍ਰਿੜਤਾ ਨਾਲ ਪਾਰਲੀਮੈਟ ਦੀ ਫਲੋਰ ਤੇ ਆਵਾਜ ਉਠਾਈ ਜਾ ਸਕੇ ।

Leave a Reply

Your email address will not be published. Required fields are marked *