ਸਭ ਧਰਮਾਂ ਅਤੇ ਕੌਮਾਂ ਦੇ ਧਾਰਮਿਕ ਸਥਾਨਾਂ ਦੀ ਮਹੱਤਤਾ ਨੂੰ ਮੁੱਖ ਰੱਖਕੇ ਸਰਹਿੰਦ ਰੇਲਵੇ ਸਟੇਸਨ ਉੱਤੇ, ਸ੍ਰੀ ਅਸਨਵੀ ਵੈਸਨਵ ਸਾਨੇ ਪੰਜਾਬ ਗੱਡੀ ਨੂੰ ਰੋਕਣ ਦੇ ਹੁਕਮ ਕਰਨ : ਮਾਨ

ਫ਼ਤਹਿਗੜ੍ਹ ਸਾਹਿਬ, 22 ਫਰਵਰੀ ( ) “ਕਿਉਂਕਿ ਸਰਹਿੰਦ-ਫ਼ਤਹਿਗੜ੍ਹ ਸਾਹਿਬ ਹਿੰਦੂ, ਮੁਸਲਿਮ, ਜੈਨੀਆ, ਬੋਧੀਆ ਅਤੇ ਸਿੱਖ ਧਰਮ ਨਾਲ ਸੰਬੰਧਤ ਧਾਰਮਿਕ ਸਥਾਂਨ ਨਾਲ ਭਰਪੂਰ ਸਥਾਂਨ ਹੈ । ਜਿਥੇ ਸਮੁੱਚੇ ਮੁਲਕ ਵਿਚੋਂ ਹੀ ਸਭ ਵਰਗਾਂ ਦੇ ਨਿਵਾਸੀ ਰੋਜਾਨਾ ਹੀ ਵੱਡੀ ਗਿਣਤੀ ਵਿਚ ਆਪੋ-ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਅਤੇ ਹੋਣ ਵਾਲੇ ਧਾਰਮਿਕ ਪ੍ਰੋਗਰਾਮਾਂ ਵਿਚ ਸਮੂਲੀਅਤ ਕਰਨ ਲਈ ਆਉਦੇ-ਜਾਂਦੇ ਹਨ । ਲੇਕਿਨ ਜੋ ਗੱਡੀ ਦਿੱਲੀ ਤੋ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋ ਦਿੱਲੀ ਸਾਨੇ ਪੰਜਾਬ ਨਾਮ ਤੇ ਰੋਜਾਨਾ ਚੱਲਦੀ ਹੈ, ਉਸਦਾ ਇਸ ਮਹੱਤਵਪੂਰਨ ਸਰਹਿੰਦ ਰੇਲਵੇ ਸਟੇਸਨ ਉਤੇ ਠਹਿਰਾਉ ਨਹੀ ਹੈ । ਜਿਸ ਕਾਰਨ ਦੇਸ਼ ਦੇ ਵੱਖ-ਵੱਖ ਇਲਾਕਿਆ ਵਿਚੋ ਆਉਣ ਵਾਲੇ ਅਤੇ ਜਾਣ ਵਾਲੇ ਸਰਧਾਲੂਆਂ ਨੂੰ ਸਰਹਿੰਦ ਤੋ 25 ਕਿਲੋਮੀਟਰ ਦੂਰ ਖੰਨੇ ਜਾਂ ਰਾਜਪੁਰੇ ਉਤਰਣਾ-ਚੜ੍ਹਨਾ ਪੈਦਾ ਹੈ । ਜਿਸ ਨਾਲ ਸਰਧਾਲੂਆਂ ਦੇ ਵੱਡੇ ਸਮੇ ਦਾ ਨੁਕਸਾਨ ਵੀ ਹੁੰਦਾ ਹੈ ਅਤੇ ਉਨ੍ਹਾਂ ਦੀਆਂ ਜੇਬਾਂ ਵਿਚੋ ਧਨ-ਦੌਲਤ ਦਾ ਵੀ ਵੱਡਾ ਖ਼ਰਚ ਹੁੰਦਾ ਹੈ । ਇਸ ਲਈ ਸਰਧਾਲੂਆਂ ਦੀ ਮੁੱਖ ਇੱਛਾ ਅਤੇ ਉਨ੍ਹਾਂ ਦੀ ਮੁਸਕਿਲ ਨੂੰ ਮੁੱਖ ਰੱਖਦੇ ਹੋਏ ਜੇਕਰ ਇੰਡੀਆ ਦੇ ਸਤਿਕਾਰਯੋਗ ਰੇਲਵੇ ਵਜੀਰ ਸ੍ਰੀ ਅਸਵਨੀ ਵੈਸਨਵ ਦਿੱਲੀ ਤੋ ਚੱਲਣ ਵਾਲੀ ਅਤੇ ਅੰਮ੍ਰਿਤਸਰ ਤੋ ਵਾਪਸ ਆਉਣ ਵਾਲੀ ਸਾਨੇ ਪੰਜਾਬ ਟ੍ਰੇਨ ਨੂੰ ਸਰਹਿੰਦ ਰੇਲਵੇ ਸਟੇਸਨ ਤੇ ਠਹਿਰਾਓ ਕਰਨ ਦੇ ਫੌਰੀ ਹੁਕਮ ਕਰ ਦੇਣ ਤਾਂ ਸਮੁੱਚੇ ਮੁਲਕ ਦੇ ਵੱਖ-ਵੱਖ ਹਿੱਸਿਆ ਵਿਚੋ ਸਭ ਧਰਮਾਂ ਤੇ ਕੌਮਾਂ ਨਾਲ ਸੰਬੰਧਤ ਸਰਧਾਲੂਆਂ ਦੇ ਆਉਣ-ਜਾਣ ਵਿਚ ਵੱਡੀ ਸਹੂਲਤ ਹੋ ਸਕੇਗੀ, ਉਥੇ ਉਨ੍ਹਾਂ ਦੇ ਧਨ-ਦੌਲਤ ਦੇ ਖਰਚ ਵਿਚ ਵੀ ਬਚਤ ਹੋ ਸਕੇਗੀ ।”

ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਬਤੌਰ ਐਮ.ਪੀ ਦੇ ਨਾਤੇ ਇੰਡੀਆ ਦੇ ਰੇਲਵੇ ਵਜੀਰ ਸ੍ਰੀ ਅਸਵਨੀ ਵੈਸਨਵ ਨੂੰ ਸਰਹਿੰਦ ਰੇਲਵੇ ਸਟੇਸਨ ਉਤੇ ਸਾਨੇ ਪੰਜਾਬ ਗੱਡੀ ਨੂੰ ਰੋਕਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਸਥਾਂਨ ਤੇ ਜੈਨੀਆ ਦਾ ਵੱਡਾ ਮੰਦਰ ਹੈ, ਮੁਸਲਿਮ ਕੌਮ ਦਾ ਦੂਸਰਾ ਮੱਕਾ ਰੌਜਾ ਸਰੀਫ਼ ਹੈ, ਸਿੱਖ ਕੌਮ ਦਾ ਗੁਰਦੁਆਰਾ ਫਤਹਿਗੜ੍ਹ ਸਾਹਿਬ ਗੁਰਦੁਆਰਾ ਹੈ, ਇਸ ਤੋ ਇਲਾਵਾ ਦੀਵਾਨ ਟੋਡਰ ਮੱਲ ਦੀ ਇਤਿਹਾਸਿਕ ਹਵੇਲੀ ਅਤੇ ਪੁਰਾਤਨ ਆਮ ਖਾਸ ਬਾਗ ਹੈ । ਜਿਨ੍ਹਾਂ ਨੂੰ ਦੇਖਣ ਅਤੇ ਦਰਸਨ ਕਰਨ ਲਈ ਰੋਜਾਨਾ ਹੀ ਵੱਡੀ ਗਿਣਤੀ ਵਿਚ ਇੰਡੀਆ ਦੇ ਨਿਵਾਸੀ ਆਉਦੇ ਹਨ । ਇਹ ਸਾਨੇ ਪੰਜਾਬ ਗੱਡੀ ਦਿੱਲੀ ਤੋ ਚੱਲਕੇ 11 ਵਜੇ ਸਰਹਿੰਦ ਸਟੇਸਨ ਤੇ ਪਹੁੰਚਦੀ ਹੈ ਅਤੇ ਅੰਮ੍ਰਿਤਸਰ ਤੋ ਚੱਲਕੇ ਸਾਮੀ 6:15 ਤੇ ਸਰਹਿੰਦ ਵਿਖੇ ਪਹੁੰਚਦੀ ਹੈ । ਇਸ ਗੱਡੀ ਵਿਚ ਵੱਡੀ ਗਿਣਤੀ ਵਿਚ ਸਰਧਾਲੂ ਆਉਦੇ-ਜਾਂਦੇ ਹਨ । ਲੇਕਿਨ ਇਹ ਗੱਡੀ ਸਰਹਿੰਦ ਵਿਖੇ ਨਾ ਰੁਕਣ ਕਾਰਨ ਸਰਧਾਲੂਆਂ ਨੂੰ ਵੱਡੀ ਮੁਸਕਿਲ ਪੇਸ਼ ਆ ਰਹੀ ਹੈ । ਇਸ ਲਈ ਇਸ ਗੱਡੀ ਨੂੰ ਸ੍ਰੀ ਵੈਸਨਵ ਤੁਰੰਤ ਸਰਹਿੰਦ ਸਟੇਸਨ ਵਿਖੇ ਰੁਕਣ ਦੇ ਹੁਕਮ ਕਰਨ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਅਸਵਨੀ ਵੈਸਨਵ ਸਭ ਧਰਮਾਂ ਤੇ ਕੌਮਾਂ ਦੇ ਸਰਧਾਲੂਆਂ ਦੀ ਇੱਛਾ ਤੇ ਸਾਡੇ ਵੱਲੋ ਕੀਤੀ ਬੇਨਤੀ ਨੂੰ ਮੁੱਖ ਰੱਖਕੇ ਜਲਦੀ ਹੀ ਸਾਨੇ ਪੰਜਾਬ ਗੱਡੀ ਸਰਹਿੰਦ ਰੇਲਵੇ ਸਟੇਸਨ ਤੇ ਰੁਕਣ ਦੇ ਹੁਕਮ ਕਰ ਦੇਣਗੇ। 

Leave a Reply

Your email address will not be published. Required fields are marked *