ਜਿੰਮੀਦਾਰਾਂ ਵੱਲੋਂ ਬੰਦ ਗੋਭੀ ਤੇ ਫੁੱਲ ਗੋਭੀ ਦੀ ਕੀਤੀ ਜਾ ਰਹੀ ਪੈਦਾਵਾਰ ਦੀ ਸਹੀ ਕੀਮਤ ਨਾ ਮਿਲਣ ਦੀ ਬਦੌਲਤ ਇਨ੍ਹਾਂ ਸਬਜੀਆਂ ਦੀ ਫ਼ਸਲ ਨੂੰ ਵਾਹੁਣ ਲਈ ਮਜ਼ਬੂਰ : ਮਾਨ

ਖੇਤੀ ਵਜ਼ੀਰ ਸ੍ਰੀ ਤੋਮਰ ਅਤੇ ਮੁੱਖ ਮੰਤਰੀ ਪੰਜਾਬ ਇਸ ਵਿਸ਼ੇ ਤੇ ਫੌਰੀ ਅਮਲੀ ਕਾਰਵਾਈ ਕਰਨ

ਫ਼ਤਹਿਗੜ੍ਹ ਸਾਹਿਬ, 22 ਫਰਵਰੀ ( ) “ਪੰਜਾਬ ਸੂਬੇ ਵਿਚ ਇਥੋ ਦੇ ਛੋਟੇ-ਛੋਟੇ 2-2, 4-4 ਕਿੱਲਿਆ ਦੇ ਮਾਲਕ ਜਿੰਮੀਦਾਰਾਂ ਵੱਲੋ ਆਪਣੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਅਕਸਰ ਹੀ ਬੰਦ ਗੋਭੀ ਤੇ ਫੁੱਲ ਗੋਭੀ ਦੀ ਸਬਜੀ ਦੀ ਵੱਡੀ ਪੈਦਾਵਾਰ ਕੀਤੀ ਜਾਂਦੀ ਹੈ । ਪਰ ਇਸ ਸਮੇ ਉਪਰੋਕਤ ਦੋਵੇ ਸਬਜੀਆ ਦੀ ਹਾਲਤ ਇਹ ਹੈ ਕਿ ਕੇਵਲ ਇਹ ਸਬਜੀਆ ਦੀ ਕੀਮਤ ਕੇਵਲ 2 ਰੁਪਏ ਤੋ ਲੈਕੇ 5 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪ੍ਰਾਪਤ ਹੁੰਦੀ ਹੈ । ਜਦੋਕਿ ਇਨ੍ਹਾਂ ਦੋਵੇ ਸਬਜੀਆ ਦੀ ਫਸਲ ਨੂੰ ਸਹੀ ਢੰਗ ਨਾਲ ਪਾਲਣ ਲਈ, ਉਨ੍ਹਾਂ ਦੇ ਪਾਣੀ, ਖਾਂਦਾ, ਕੀੜੇਮਾਰ ਦਵਾਈਆ ਅਤੇ ਹੋਰ ਹਿਫਾਜਤ ਰੱਖਣ ਲਈ ਜਿੰਮੀਦਾਰ ਦਾ ਕੇਵਲ ਵੱਡਾ ਖਰਚ ਹੀ ਨਹੀ ਹੁੰਦਾ ਬਲਕਿ ਉਸਨੂੰ ਮਿਹਨਤ ਵੀ ਬਹੁਤ ਵੱਡੀ ਕਰਨੀ ਪੈਦੀ ਹੈ । ਐਨੀ ਘੱਟ ਕੀਮਤ ਪ੍ਰਾਪਤ ਹੋਣ ਤੇ ਤਾਂ ਸਬਜੀ ਪੈਦਾ ਕਰਨ ਵਾਲਾ ਜਿੰਮੀਦਾਰ ਤਾਂ ਮਾਲੀ ਤੌਰ ਤੇ ਪਹਿਲੇ ਨਾਲੋ ਵੀ ਨਿਘਾਰ ਵਿਚ ਚਲੇ ਜਾਵੇਗਾ । ਜਦੋਕਿ ਪੰਜਾਬ ਦਾ ਸਮੁੱਚਾ ਕਾਰੋਬਾਰ ਖੇਤੀ ਪ੍ਰਧਾਨ ਸੂਬਾ ਹੋਣ ਦੀ ਬਦੌਲਤ ਜਿੰਮੀਦਾਰਾਂ ਦੀ ਪੈਦਾਵਾਰ ਉਤੇ ਹੀ ਨਿਰਭਰ ਕਰਦਾ ਹੈ । ਜੇ ਜਿੰਮੀਦਾਰ ਹੀ ਮਾਲੀ ਤੌਰ ਤੇ ਨੁਕਸਾਨ ਵਿਚ ਜਾਣ ਲੱਗ ਪਿਆ ਤਾਂ ਫਿਰ ਤਾਂ ਇਥੇ ਅਰਾਜਕਤਾ ਫੈਲ ਜਾਵੇਗੀ । ਇਸ ਲਈ ਇੰਡੀਆ ਦੇ ਖੇਤੀਬਾੜੀ ਵਜੀਰ ਸ੍ਰੀ ਨਰਿੰਦਰ ਤੋਮਰ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਸਬਜੀਆ ਪੈਦਾ ਕਰਨ ਵਾਲੇ ਜਿੰਮੀਦਾਰਾਂ ਦੀ ਮਾਲੀ ਹਾਲਤ ਨੂੰ ਸਥਿਰ ਰੱਖਣ ਲਈ ਉਪਰੋਕਤ ਬੰਦ ਗੋਭੀ ਤੇ ਫੁੱਲ ਗੋਭੀ ਸਬਜੀਆ ਦੀ ਕੀਮਤ ਨੂੰ ਬਜਾਰ ਵਿਚ ਸਥਿਰ ਰੱਖਣ ਲਈ ਕੋਈ ਸਾਂਝੇ ਤੌਰ ਤੇ ਤੁਰੰਤ ਅਮਲੀ ਨੀਤੀ ਅਪਣਾਉਣੀ ਪਵੇਗੀ । ਤਦ ਜਾ ਕੇ ਹੀ ਇਨ੍ਹਾਂ ਜਿੰਮੀਦਾਰਾਂ ਦੀ ਹਾਲਤ ਸਹੀ ਰੱਖ ਸਕਾਂਗੇ ਅਤੇ ਪੰਜਾਬ ਸੂਬੇ ਨੂੰ ਅਰਾਜਕਤਾ ਵੱਲ ਵੱਧਣ ਤੋ ਰੋਕਿਆ ਜਾ ਸਕੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੰਦ ਗੋਭੀ ਤੇ ਫੁੱਲ ਗੋਭੀ ਪੈਦਾ ਕਰਨ ਵਾਲੇ ਪੰਜਾਬ ਦੇ ਜਿੰਮੀਦਾਰਾਂ ਦੀਆਂ ਇਨ੍ਹਾਂ ਫ਼ਸਲਾਂ ਦੀ ਬਜਾਰ ਵਿਚ ਪ੍ਰਾਪਤ ਕੀਮਤ ਬਹੁਤ ਘੱਟ ਜਾਣ ਦੀ ਬਦੌਲਤ ਪੈਦਾ ਹੋਏ ਅਤਿ ਬਦਤਰ ਹਾਲਾਤਾਂ ਨੂੰ ਸਹੀ ਰੱਖਣ ਅਤੇ ਪੰਜਾਬ ਸੂਬੇ ਨੂੰ ਅਰਾਜਕਤਾ ਵੱਲ ਵੱਧਣ ਤੋ ਰੋਕਣ ਲਈ ਤੁਰੰਤ ਇੰਡੀਆ ਦੇ ਖੇਤੀਬਾੜੀ ਵਜੀਰ ਸ੍ਰੀ ਨਰਿੰਦਰ ਤੋਮਰ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਜਨਤਕ ਤੌਰ ਤੇ ਇਸ ਗੰਭੀਰ ਵਿਸੇ ਉਤੇ ਖੁੱਲੀ ਅਪੀਲ ਕਰਦੇ ਹੋਏ ਮੀਡੀਏ ਵਿਚ ਦਿੱਤੇ ਇਕ ਬਿਆਨ ਰਾਹੀ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਜਾਰ ਵਿਚ ਉਪਰੋਕਤ ਸਬਜੀਆ ਦੀ ਪ੍ਰਾਪਤ ਹੋਣ ਵਾਲੀ ਕੀਮਤ ਨਾਲ ਤਾਂ ਉਨ੍ਹਾਂ ਦੀ ਲਾਗਤ ਕੀਮਤ ਵੀ ਪੂਰੀ ਨਹੀ ਹੁੰਦੀ । ਬਲਕਿ ਇਹ ਤਾਂ ਘਾਟੇ ਵਿਚ ਜਾਣ ਵਾਲੀ ਗੱਲ ਹੋ ਗਈ ਹੈ । ਜਿਸ ਨਾਲ ਸਬਜੀਆ ਪੈਦਾ ਕਰਨ ਵਾਲੇ ਜਿੰਮੀਦਾਰਾਂ ਦਾ ਤਾਂ ਮਾਲੀ ਤੌਰ ਤੇ ਲੱਕ ਟੁੱਟ ਜਾਵੇਗਾ ਅਤੇ ਇਨ੍ਹਾਂ ਦੀ ਮਾਲੀ ਹਾਲਤ ਨਿਘਾਰ ਵੱਲ ਜਾਣ ਦੀ ਬਦੌਲਤ ਇਨ੍ਹਾਂ ਦੀ ਖੇਤੀ ਉਤੇ ਦੂਸਰੇ ਕਾਰੋਬਾਰੀ ਲੋਕ ਵੀ ਤੇ ਵਪਾਰ ਵੀ ਘਾਟੇ ਵੱਲ ਜਾਵੇਗਾ । ਇਸ ਲਈ ਪੰਜਾਬ ਦੀ ਮਾਲੀ ਹਾਲਤ ਨੂੰ ਸਹੀ ਰੱਖਣ ਲਈ ਇਹ ਜਰੂਰੀ ਹੈ ਕਿ ਸੈਟਰ ਦੀ ਸਰਕਾਰ ਅਤੇ ਪੰਜਾਬ ਦੀ ਸਰਕਾਰ ਬੰਦ ਗੋਭੀ ਤੇ ਫੁੱਲ ਗੋਭੀ ਸਬਜੀਆ ਦੀ ਬਜਾਰੂ ਕੀਮਤ ਘੱਟੋ-ਘੱਟ ਉਨੀ ਕੁ ਤਹਿ ਕਰਨ ਵਿਚ ਅਮਲੀ ਨੀਤੀ ਅਪਣਾਉਣ ਜਿਸ ਨਾਲ ਜਿੰਮੀਦਾਰ ਦੀ ਲਾਗਤ ਕੀਮਤ ਤੋ ਵੱਧ 4-5 ਰੁਪਏ ਪ੍ਰਤੀਕਿਲੋ ਵਿਚ ਉਨ੍ਹਾਂ ਨੂੰ ਸਬਜੀਆ ਪੈਦਾ ਕਰਨ ਦਾ ਲਾਭ ਪ੍ਰਾਪਤ ਹੋ ਸਕੇ । ਉਨ੍ਹਾਂ ਦੀ ਅਤੇ ਸਮੁੱਚੇ ਪੰਜਾਬੀ ਕਾਰੋਬਾਰਾਂ ਦੀ ਮਾਲੀ ਹਾਲਤ ਸਥਿਰ ਰਹਿ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਤੋਮਰ ਅਤੇ ਸ. ਭਗਵੰਤ ਸਿੰਘ ਮਾਨ ਇਸ ਗੰਭੀਰ ਵਿਸੇ ਉਤੇ ਸਾਂਝੇ ਤੌਰ ਤੇ ਕੋਈ ਨੀਤੀ ਬਣਾਉਦੇ ਹੋਏ ਸਬਜੀਆ ਪੈਦਾ ਕਰਨ ਵਾਲੇ ਜਿੰਮੀਦਾਰਾਂ ਦੀ ਮਾਲੀ ਹਾਲਤ ਨੂੰ ਠੀਕ ਰੱਖਣ ਲਈ ਫੌਰੀ ਉਦਮ ਕਰਨਗੇ ।

Leave a Reply

Your email address will not be published. Required fields are marked *