ਸ਼ਹੀਦ ਭਾਈ ਦੀਪ ਸਿੰਘ ਸਿੱਧੂ ਦੇ ਸ਼ਹੀਦੀ ਦਿਹਾੜੇ ਦੀਆਂ ਚੌਕੀਮਾਨ (ਲੁਧਿਆਣਾ), ਉਦੇਕਰਨ (ਮੁਕਤਸਰ) ਅਤੇ ਸ਼ਹੀਦ ਸਥਾਂਨ ਖਰਗੋਦਾ (ਸੋਨੀਪਤ) ਵਿਖੇ 15 ਫਰਵਰੀ ਨੂੰ ਅਰਦਾਸ ਸਮਾਗਮ ਹੋਣਗੇ : ਮਾਨ

ਫ਼ਤਹਿਗੜ੍ਹ ਸਾਹਿਬ, 13 ਫਰਵਰੀ ( ) “ਸ਼ਹੀਦ ਭਾਈ ਸੰਦੀਪ ਸਿੰਘ ਸਿੱਧੂ ਜਿਨ੍ਹਾਂ ਨੇ ਆਪਣੇ ਉੱਚੇ-ਸੁੱਚੇ ਨਿਡਰਤਾ ਤੇ ਦ੍ਰਿੜਤਾ ਵਾਲੇ ਕਿਰਦਾਰ ਅਤੇ ਖਿਆਲਾਤਾਂ ਰਾਹੀ ਪੰਜਾਬ ਸੂਬੇ ਤੇ ਸਿੱਖ ਨੌਜਵਾਨੀ ਨੂੰ ਹਰ ਪੱਧਰ ਉਤੇ ਬਾਦਲੀਲ ਢੰਗ ਨਾਲ ਜਾਗ੍ਰਿਤ ਕਰਨ ਅਤੇ ਆਪਣੀ ਆਜਾਦੀ ਦੀ ਮੰਜਿਲ ਦੇ ਸੰਘਰਸ਼ ਦੀ ਪ੍ਰਾਪਤੀ ਲਈ ਜੋ ਵੱਡੀ ਪ੍ਰੇਰਣਾ ਦਿੱਤੀ, ਉਨ੍ਹਾਂ ਦੀ ਸਖਸ਼ੀਅਤ ਨੂੰ ਨਿਸ਼ਾਨਾਂ ਬਣਾਕੇ 15 ਫਰਵਰੀ 2022 ਨੂੰ ਖੂਫੀਆ ਏਜੰਸੀਆ, ਹੁਕਮਰਾਨਾਂ ਨੇ ਦਿੱਲੀ ਤੋ ਪੰਜਾਬ ਆਉਦੇ ਹੋਏ ਸੋਨੀਪਤ ਦੇ ਨੇੜੇ ਖਰਗੋਦਾ ਵਿਖੇ ਇਕ ਐਕਸੀਡੈਟ ਦਿਖਾਕੇ ਸਹੀਦ ਕਰ ਦਿੱਤਾ ਸੀ। ਜਦੋਕਿ ਉਨ੍ਹਾਂ ਦਾ ਐਕਸੀਡੈਟ ਨਹੀ ਬਲਕਿ ਸਾਜਸੀ ਸਿਆਸੀ ਕਤਲ ਕੀਤਾ ਗਿਆ ਸੀ । ਉਸ ਸਮੇ ਤੋ ਹੀ ਸਿੱਖ ਕੌਮ ਉਨ੍ਹਾਂ ਦੇ ਕਤਲ ਦੀ ਨਿਰਪੱਖਤਾ ਨਾਲ ਜਾਂਚ ਕਰਵਾਕੇ ਸੱਚ ਨੂੰ ਸਾਹਮਣੇ ਲਿਆਉਣ ਦੀ ਗੱਲ ਕਰਦੀ ਆ ਰਹੀ ਹੈ । ਪਰ ਹੁਕਮਰਾਨਾਂ ਨੇ ਇਸ ਉਤੇ ਕੋਈ ਅਮਲ ਨਾ ਕੀਤਾ । ਬਲਕਿ ਹੋਰ ਕਤਲਾਂ ਦੀ ਤਰ੍ਹਾਂ ਇਸ ਕਤਲ ਨੂੰ ਵੀ ਦਬਾਉਣ ਦੇ ਅਮਲ ਹੁੰਦੇ ਆ ਰਹੇ ਹਨ । ਜਿਸਨੂੰ ਅਸੀ ਬਿਲਕੁਲ ਸਹਿਣ ਨਹੀ ਕਰਾਂਗੇ । ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ 15 ਫਰਵਰੀ ਦੇ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਉਤੇ ਹਰਿਆਣੇ ਦੇ ਸੋਨੀਪਤ ਦੇ ਖਰਗੋਦਾ ਵਾਲੇ ਸਹੀਦੀ ਸਥਾਨ ਤੇ ਗੁਰਬਾਣੀ ਦਾ ਜਾਪ ਕਰਦੇ ਹੋਏ ਸਿੱਖ ਕੌਮ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰੇਗੀ । ਜਿਸਦਾ ਸਮੁੱਚਾ ਪ੍ਰਬੰਧ ਸਾਡੀ ਪਾਰਟੀ ਦੇ ਹਰਿਆਣੇ ਦੇ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਹਰਜੀਤ ਸਿੰਘ ਵਿਰਕ ਕਰਨਗੇ । ਇਸੇ ਤਰ੍ਹਾਂ ਸ. ਦੀਪ ਸਿੰਘ ਸਿੱਧੂ ਦਾ ਜੋ ਜੱਦੀ ਪਿੰਡ ਉਦੇਕਰਨ (ਮੁਕਤਸਰ) ਵਿਖੇ ਹੈ, ਉਥੇ ਵੀ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਸਮਾਗਮ ਹੋਣਗੇ ਜਿਸ ਵਿਚ ਮੁਕਤਸਰ, ਮਾਨਸਾ, ਬਠਿੰਡਾ, ਫਰੀਦਕੋਟ, ਸੰਗਰੂਰ, ਬਰਨਾਲਾ ਜਿ਼ਲ੍ਹੇ ਦੇ ਸਭ ਪਾਰਟੀ ਵਰਕਰ ਤੇ ਸਿੱਖ ਸੰਗਤ ਸਾਮਿਲ ਹੋਵੇਗੀ । ਇਸਦਾ ਪ੍ਰਬੰਧ ਸ. ਗੁਰਸੇਵਕ ਸਿੰਘ ਜਵਾਹਰਕੇ, ਬਲਵੀਰ ਸਿੰਘ ਬੱਛੋਆਣਾ, ਸੁਖਚੈਨ ਸਿੰਘ ਅਤਲਾ ਆਪਣੇ ਸਹਿਯੋਗੀਆ ਨਾਲ ਕਰਨਗੇ । ਇਸ ਤੋ ਇਲਾਵਾ ਸਿੱਧੂ ਪਰਿਵਾਰ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋ ਉਨ੍ਹਾਂ ਦੇ ਮੌਜੂਦਾ ਰਿਹਾਇਸ ਪਿੰਡ ਚੌਕੀਮਾਨ (ਲੁਧਿਆਣਾ) ਵਿਖੇ ਸ੍ਰੀ ਆਖੰਠ ਪਾਠ ਸਾਹਿਬ ਜੀ ਦੇ ਭੋਗ ਪਾਉਦੇ ਹੋਏ ਅਰਦਾਸ ਸਮਾਗਮ ਕੀਤੇ ਜਾ ਰਹੇ ਹਨ । ਇਸ ਸਮਾਗਮ ਵਿਚ ਲੁਧਿਆਣਾ, ਮੋਗਾ, ਜਗਰਾਓ, ਜਲੰਧਰ, ਕਪੂਰਥਲਾ, ਨਵਾਂਸਹਿਰ, ਹੁਸਿਆਰਪੁਰ ਆਦਿ ਜਿ਼ਲ੍ਹੇ ਸਾਮਿਲ ਹੋਣਗੇ । ਕਿਉਂਕਿ ਤਿੰਨੇ ਪ੍ਰੋਗਰਾਮ ਸਾਡੇ ਉਸ ਮਹਾਨ ਕੌਮੀ ਸ਼ਹੀਦ ਯੋਧੇ ਦੀ ਯਾਦ ਨੂੰ ਸਮਰਪਿਤ ਹਨ । ਇਨ੍ਹਾਂ ਵਿਚ ਸਮੁੱਚੀ ਸਿੱਖ ਕੌਮ ਅਤੇ ਪੰਥਦਰਦੀਆਂ ਨੂੰ ਆਪੋ ਆਪਣੀ ਇਨਸਾਨੀ ਤੇ ਕੌਮੀ ਜਿੰਮੇਵਾਰੀ ਸਮਝਕੇ ਸਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ ।”

ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਪਾਰਟੀ ਦੇ ਮੁੱਖ ਦਫਤਰ ਤੋ ਆਪਣੇ ਦਸਤਖਤਾਂ ਹੇਠ ਜਾਰੀ ਕੀਤੀ ਗਈ ਇਕ ਪ੍ਰੈਸ ਰੀਲੀਜ ਵਿਚ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੰਬੰਧਤ ਜਿ਼ਲ੍ਹੇ ਨਾਲ ਵਰਕਰਾਂ, ਹਮਦਰਦਾਂ ਅਤੇ ਅਹੁਦੇਦਾਰਾਂ ਨੂੰ ਉਪਰੋਕਤ ਤਿੰਨੇ ਅਰਦਾਸ ਸਮਾਗਮਾਂ ਵਿਚ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।

Leave a Reply

Your email address will not be published. Required fields are marked *