ਦਾ ਟ੍ਰਿਬਿਊਨ ਗਰੁੱਪ ਵੱਲੋਂ ‘ਮੋਹਾਲੀ ਇਨਸਾਫ਼ ਮੋਰਚੇ’ ਨੂੰ ਲੈਕੇ ਫਿਰ ਤੋਂ 1984 ਵਾਲੇ ਹਾਲਾਤ ਬਣਾਉਣ ਦੀਆਂ ਸਾਜਿ਼ਸਾਂ ਮੰਦਭਾਗੀ ਅਤੇ ਪੰਜਾਬ ਦੇ ਅਮਨ ਨੂੰ ਸੱਟ ਮਾਰਨ ਵਾਲੀਆ : ਮਾਨ

ਫ਼ਤਹਿਗੜ੍ਹ ਸਾਹਿਬ, 13 ਫਰਵਰੀ ( ) “ਜੂਨ 1984 ਵਿਚ ਜੋ ਮਰਹੂਮ ਇੰਦਰਾ ਗਾਂਧੀ ਉਸ ਸਮੇ ਦੀ ਵਜ਼ੀਰ-ਏ-ਆਜਮ ਨੇ ਬੀਜੇਪੀ-ਆਰ.ਐਸ.ਐਸ. ਅਤੇ ਹੋਰ ਹਿੰਦੂਤਵ ਜਮਾਤਾਂ ਨਾਲ ਮਿਲਕੇ ਸਾਡੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕੀਤਾ ਸੀ । ਉਸ ਸਮੇ ਦੇ ਦਾ ਟ੍ਰਿਬਿਊਨ ਦੇ ਸੰਪਾਦਕ ਸ੍ਰੀ ਪ੍ਰੇਮ ਭਾਟੀਆ ਨੇ ਲਿਖਤਾਂ ਅਤੇ ਸੰਪਾਦਕੀ ਲਿਖ-ਲਿਖਕੇ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਅਜਿਹਾ ਮਾਹੌਲ ਉਸਾਰਿਆ ਸੀ ਕਿ ਪੰਜਾਬ ਨੂੰ ਜਾਣਬੁੱਝ ਕੇ ਅੱਗ ਦੀ ਭੱਠੀ ਵਿਚ ਝੋਕ ਕੇ ਸਿੱਖ ਕੌਮ ਨੂੰ ਸਮੁੱਚੇ ਮੁਲਕ ਨਿਵਾਸੀਆ ਵਿਚ ਨਿਸ਼ਾਨਾਂ ਇਸ ਲਈ ਬਣਾਇਆ ਸੀ ਤਾਂ ਕਿ ਸੂਬੇ ਅਤੇ ਨਿਵਾਸੀਆ ਨੂੰ ਬਦਨਾਮ ਕਰਕੇ ਕਾਂਗਰਸ ਜਮਾਤ ਆਪਣੇ ਸਿਆਸੀ, ਸਵਾਰਥੀ ਹਿੱਤਾ ਦੀ ਪੂਰਤੀ ਕਰ ਸਕੇ । ਹੁਣ ਉਸੇ ਤਰ੍ਹਾਂ ਦਾ ਮਾਹੌਲ ਫਿਰ ਦਾ ਟ੍ਰਿਬਿਊਨ ਗਰੁੱਪ ਵੱਲੋ ਕੌਮੀ ਇਨਸਾਫ਼ ਮੋਰਚੇ ਮੋਹਾਲੀ ਨੂੰ ਨਿਸ਼ਾਨਾਂ ਬਣਾਕੇ ਪੰਜਾਬ ਵਿਰੋਧੀ ਮਾਹੌਲ ਉਸਾਰਨ ਦੇ ਅਤਿ ਸ਼ਰਮਨਾਕ ਯਤਨ ਹੋ ਰਹੇ ਹਨ । ਜਦੋਕਿ ਮੋਹਾਲੀ ਇਨਸਾਫ ਮੋਰਚਾ ਬਿਲਕੁਲ ਜਮਹੂਰੀਅਤੇ ਅਤੇ ਅਮਨਮਈ ਲੀਹਾਂ ਉਤੇ ਵਿਧਾਨਿਕ ਢੰਗ ਅਨੁਸਾਰ ਚੱਲ ਰਿਹਾ ਹੈ । ਲੇਕਿਨ ਮੁਲਕ ਦੀਆਂ ਖੂਫੀਆ ਏਜੰਸੀਆ, ਸੈਟਰ ਸਰਕਾਰ, ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਅਤੇ ਦਾ ਟ੍ਰਿਬਿਊਨ ਗਰੁੱਪ ਉਸੇ ਤਰ੍ਹਾਂ ਦੇ 1984 ਵਾਲਾ ਮਾਹੌਲ ਬਣਾਉਣ ਲਈ ਹੱਥਕੰਡੇ ਵਰਤ ਰਹੇ ਹਨ । ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲੀ ਕਾਰਵਾਈ ਹੈ ਕਿ ਨਿਰਪੱਖਤਾ ਵਾਲੀ ਪੱਤਰਕਾਰਤਾਂ ਨੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਸਾਬਤ ਕਰਨਾ ਹੁੰਦਾ ਹੈ, ਉਹ ਪੱਤਰਕਾਰਤਾਂ ਵਿਸ਼ੇਸ਼ ਤੌਰ ਤੇ ਦਾ ਟ੍ਰਿਬਿਊਨ ਦੇ ਸੰਪਾਦਕ ਅਤੇ ਉਨ੍ਹਾਂ ਦੇ ਸੰਪਾਦਕੀ ਨੋਟ ਵੱਲੋ ਨਿੱਤ ਦਿਹਾੜੇ ਸੰਪਾਦਕੀ ਪੰਨੇ ਉਤੇ ਅਜਿਹੇ ਲੇਖ ਪ੍ਰਕਾਸਿਤ ਕੀਤੇ ਜਾ ਰਹੇ ਹਨ ਜਿਸ ਨਾਲ ਮੋਹਾਲੀ ਵਿਖੇ ਸਜਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆ ਨੂੰ 07 ਜਨਵਰੀ ਤੋ ਸੁਰੂ ਕੀਤੇ ਗਏ ਇਨਸਾਫ ਮੋਰਚੇ ਦੀ ਅਗਵਾਈ ਕਰ ਰਹੇ ਆਗੂਆ, ਜਥੇਬੰਦੀਆ ਅਤੇ ਸਿੱਖ ਕੌਮ ਨੂੰ ਵੱਖਵਾਦੀ, ਅੱਤਵਾਦੀ, ਸ਼ਰਾਰਤੀ ਅਨਸਰ, ਗਰਮਖਿਆਲੀ ਦੇ ਬਦਨਾਮਨੁਮਾ ਨਾਮ ਦੇ ਕੇ ਸਮੁੱਚੇ ਇੰਡੀਆ ਵਿਚ ਫਿਰ ਤੋ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ ਤਾਂ ਕਿ 1984 ਵਾਲੇ ਬਣਾਉਟੀ ਹਾਲਤ ਪੈਦਾ ਕਰਕੇ ਸਿੱਖ ਕੌਮ ਅਤੇ ਪੰਜਾਬੀਆ ਉਤੇ ਫਿਰ ਤੋ ਤਸੱਦਦ ਜੁਲਮ ਢਾਹ ਸਕਣ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੋਇਆ ਖਬਰਦਾਰ ਕਰਦਾ ਹੈ ਕਿ ਪੰਜਾਬ ਵਿਚ ਹੁਕਮਰਾਨਾਂ ਨੂੰ ਅਜਿਹਾ ਪੰਜਾਬ ਤੇ ਸਿੱਖ ਕੌਮ ਵਿਰੋਧੀ ਮਾਹੌਲ ਉਸਾਰਨ ਦੀ ਬਿਲਕੁਲ ਇਜਾਜਤ ਨਹੀ ਦਿੱਤੀ ਜਾਵੇਗੀ ਅਤੇ ਜੇਕਰ ਹੁਕਮਰਾਨਾਂ ਨੇ ਅਜਿਹੇ ਅਮਲ ਬੰਦ ਨਾ ਕੀਤੇ ਤਾਂ ਉਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਹੁਕਮਰਾਨ ਹੀ ਜਿੰਮੇਵਾਰ ਹੋਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਸੋਚ ਰੱਖਣ ਵਾਲੇ ਦਾ ਟ੍ਰਿਬਿਊਨ ਗਰੁੱਪ ਵੱਲੋ ਫਿਰ ਤੋ 1984 ਵਾਲੀ ਨੀਤੀ ਉਤੇ ਅਮਲ ਕਰਕੇ ਆਪਣੇ ਅਦਾਰੇ ਰਾਹੀ ਸਿੱਖ ਕੌਮ ਤੇ ਪੰਜਾਬੀਆ ਪ੍ਰਤੀ ਨਫਰਤ ਪੈਦਾ ਕਰਨ ਅਤੇ ਫਿਰ ਹੁਕਮਰਾਨਾਂ ਵੱਲੋ ਕੀਤੇ ਜਾਣ ਵਾਲੇ ਜ਼ਬਰ ਜੁਲਮ ਦੀ ਸਰਪ੍ਰਸਤੀ ਕਰਨ ਦੀਆਂ ਮੰਦਭਾਗੀ ਯੋਜਨਾਵਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਨਿਕਲਣ ਵਾਲੇ ਭਿਆਨਕ ਨਤੀਜਿਆ ਤੋ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸੇ ਟ੍ਰਿਬਿਊਨ ਗਰੁੱਪ ਵੱਲੋ ਸਿੱਖਾਂ ਪ੍ਰਤੀ ਨਫਰਤ ਦੀ ਸੋਚ ਨੂੰ ਪ੍ਰਗਟਾਉਦੇ ਹੋਏ ਪੰਜਾਬ ਵਿਚ ਵਿਚਰਣ ਵਾਲੀਆ ਸਿਆਸੀ ਜਮਾਤਾਂ ਵਿਚ ਕੰਮ ਕਰਨ ਵਾਲੇ ਸਿੱਖ ਆਗੂਆ ਦੀਆਂ ਖਬਰਾਂ ਪ੍ਰਕਾਸਿਤ ਕਰਦੇ ਸਮੇ ਉਨ੍ਹਾਂ ਦੇ ਨਾਵਾਂ ਨਾਲ ‘ਸਿੰਘ’ ਸ਼ਬਦ ਨੂੰ ਲੰਮੇ ਸਮੇ ਤੋ ਖਤਮ ਕਰਕੇ ਕੇਵਲ ਸੁਖਬੀਰ ਬਾਦਲ, ਪ੍ਰਕਾਸ਼ ਬਾਦਲ, ਅਮਰਿੰਦਰ, ਸਿਮਰਨਜੀਤ ਮਾਨ ਆਦਿ ਇਨ੍ਹਾਂ ਵੱਡੀਆ ਸਖਸ਼ੀਅਤਾਂ ਦਾ ਹੀ ਨਹੀ ਬਲਕਿ ਸਿੰਘ ਸ਼ਬਦ ਦਾ ਵੀ ਨਿਰੰਤਰ ਅਪਮਾਨ ਕੀਤਾ ਜਾਂਦਾ ਆ ਰਿਹਾ ਹੈ । ਜੋ ਕਿ ਬਜਰ ਗੁਸਤਾਖੀ ਹੈ । ਜਦੋਕਿ ਕਿਸੇ ਵੀ ਸਰਦਾਰ ਅਤੇ ਸਰਦਾਰਨੀ ਦੇ ਨਾਮ ‘ਸਿੰਘ’ ਅਤੇ ‘ਕੌਰ’ ਤੋ ਬਿਨ੍ਹਾਂ ਕਤਈ ਨਹੀ ਲਿਖੇ ਜਾ ਸਕਦੇ । ਦਾ ਟ੍ਰਿਬਿਊਨ ਗਰੁੱਪ ਵੱਲੋ ਸਿੱਖ ਕੌਮ ਅਤੇ ਸਿੱਖ ਲੀਡਰਸਿਪ ਦੀ ਕੀਤੀ ਜਾ ਰਹੀ ਤੋਹੀਨ ਸੰਬੰਧੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਜੋਰਦਾਰ ਰੋਸ ਜਾਹਰ ਕਰਦੇ ਹੋਏ ਸੁਚੇਤ ਕਰਨਾ ਆਪਣਾ ਫਰਜ ਸਮਝਦੇ ਹਾਂ ਅਤੇ ਇਸ ਸੰਬੰਧੀ ਦਾ ਟ੍ਰਿਬਿਊਨ ਅਦਾਰੇ ਵਿਰੁੱਧ ਨਿਕਲਣ ਵਾਲੇ ਨਤੀਜਿਆ ਲਈ ਵੀ ਖਬਰਦਾਰ ਕਰਦੇ ਹਾਂ ਕਿ ਉਹ ਹੁਕਮਰਾਨਾਂ ਅਤੇ ਖੂਫੀਆ ਏਜੰਸੀਆ ਦੇ ਗੁਪਤ ਆਦੇਸ਼ਾਂ ਉਤੇ ਜੋ ਪੰਜਾਬ, ਮੋਹਾਲੀ, ਚੰਡੀਗੜ੍ਹ ਵਿਚ ਸਿੱਖ ਕੌਮ ਵਿਰੁੱਧ ਲੇਖ ਲਿਖਦੇ ਹੋਏ ਮਾਹੌਲ ਉਸਾਰਨ ਦੀ ਗੁਸਤਾਖੀ ਕਰ ਰਹੇ ਹਨ, ਉਸ ਤੋ ਤੋਬਾ ਕਰਕੇ ਨਿਰਪੱਖਤਾ ਨਾਲ ਆਪਣੀ ਰਿਪੋਰਟਿੰਗ ਕਰਨ, ਫਿਰ ਤਾਂ ਸਿੱਖ ਕੌਮ ਵਿਚ ਦਾ ਟ੍ਰਿਬਿਊਨ ਅਦਾਰੇ ਵਿਰੁੱਧ ਪ੍ਰਚੰਡ ਹੁੰਦੇ ਜਾ ਰਹੇ ਰੋਹ ਨੂੰ ਠੱਲਿਆ ਜਾ ਸਕੇਗਾ, ਵਰਨਾ ਇਹ ਰੋਹ ਕੀ ਰੂਪ ਧਾਰੇਗਾ ਅਤੇ ਉਸਦੇ ਕੀ ਨਤੀਜੇ ਨਿਕਲਣਗੇ ਇਹ ਟ੍ਰਿਬਿਊਨ ਅਦਾਰੇ ਦੇ ਜਿੰਮੇਵਾਰ ਟਰੱਸਟੀਆ, ਸੰਪਾਦਕ, ਪ੍ਰਬੰਧਕਾਂ ਨੂੰ ਅੱਛੀ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਸਿੱਖ ਕੌਮ ਫਿਰ ਤੋ ਪੰਜਾਬ ਸੂਬੇ, ਪੰਜਾਬੀਆਂ ਅਤੇ ਕੌਮ ਨੂੰ 1984 ਵਾਲੇ ਸਾਜਸੀ ਮਾਹੌਲ ਵਿਚ ਧਕੇਲਣ ਦੀ ਕਿਸੇ ਵੀ ਤਾਕਤ ਨੂੰ ਇਜਾਜਤ ਨਹੀ ਦੇਵੇਗੀ । ਇਸ ਲਈ ਬਿਹਤਰ ਹੋਵੇਗਾ ਕਿ ਉਪਰੋਕਤ ਬਿਆਨ ਵਿਚ ਦਰਜ ਹੋਵੇ ਕੀਤੀਆ ਜਾ ਰਹੀਆ ਬਜਰ ਗੁਸਤਾਖੀਆ ਦਾ ਉਹ ਫੌਰੀ ਸੁਧਾਰ ਕਰਨ । 

ਸ. ਮਾਨ ਨੇ ਇਸ ਗੱਲ ਤੇ ਵੀ ਦਾ ਟ੍ਰਿਬਿਊਨ ਅਦਾਰੇ ਨਾਲ ਰੋਸ ਜਾਹਰ ਕੀਤਾ ਕਿ ਜਦੋ ਕੋਈ ਪੰਜਾਬ ਦਾ ਐਮ.ਪੀ ਪਾਰਲੀਮੈਟ ਵਿਚ ਸੂਬੇ ਅਤੇ ਇਥੋ ਦੇ ਨਿਵਾਸੀਆ ਦੀਆਂ ਮੁਸ਼ਕਿਲਾਂ ਬਾਰੇ ਬੋਲਦਾ ਹੈ ਤਾਂ ਇਹ ਟ੍ਰਿਬਿਊਨ ਅਦਾਰਾ ਉਸਦੇ ਮਹੱਤਵਪੂਰਨ ਅੰਸਾ ਨੂੰ ਪ੍ਰਕਾਸਿਤ ਕਰਦਾ ਹੈ । ਪਰ ਮੇਰੇ ਵੱਲੋ ਹੁਣੇ ਲੰਘੇ ਸੈਸਨ ਵਿਚ ਕੇਵਲ ਮਿਲੇ ਪੋਣੇ 5 ਮਿੰਦ ਦੇ ਸਮੇ ਵਿਚ ਜੋ ਮੈ ਪੰਜਾਬੀਆਂ ਅਤੇ ਸਿੱਖ ਕੌਮ ਸੰਬੰਧੀ ਮੁੱਦੇ ਉਠਾਏ ਉਨ੍ਹਾਂ ਦਾ ਇਕ ਵੀ ਸ਼ਬਦ ਦਾ ਟ੍ਰਿਬਿਊਨ ਅਦਾਰੇ ਨੇ ਪ੍ਰਕਾਸਿਤ ਨਾ ਕਰਕੇ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਸੋਚ ਨੂੰ ਖੁਦ ਹੀ ਪ੍ਰਤੱਖ ਕਰ ਦਿੱਤਾ ਹੈ, ਦੂਸਰਾ ਅਸੀ ਬੀਤੇ 90-91 ਤੋ ਹਰ ਸਾਲ ਦੀ 12 ਫਰਵਰੀ ਨੂੰ ਆਪਣੇ ਕੌਮੀ ਨਾਇਕ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ ਧੂੰਮ ਧਾਮ ਨਾਲ ਜਨਮ ਦਿਹਾੜਾ ਮਨਾਉਦੇ ਆ ਰਹੇ ਹਾਂ । ਜਿਸਦੀ ਸਭ ਪੰਜਾਬੀ, ਹਿੰਦੀ ਅਖਬਾਰਾਂ ਨੇ ਸਿੱਦਤ ਨਾਲ ਰਿਪੋਰਟਿੰਗ ਕੀਤੀ ਹੈ, ਲੇਕਿਨ ਦਾ ਟ੍ਰਿਬਿਊਨ ਅਦਾਰੇ ਨੇ ਸਾਡੇ ਇਸ ਵੱਡੇ ਉਦਮ ਦੀ ਇਕ ਵੀ ਲਾਇਨ ਪ੍ਰਕਾਸਿਤ ਨਾ ਕਰਕੇ ਆਪਣੇ ਅੰਦਰ ਸਿੱਖ ਕੌਮ ਵਿਰੋਧੀ ਪਣਪਦੀ ਆ ਰਹੀ ਮੰਦਭਾਵਨਾ ਨੂੰ ਖੁਦ ਹੀ ਜਾਹਰ ਕਰ ਦਿੱਤਾ ਹੈ । ਜੋ ਕਿ ਪੀਲੀ ਪੱਤਰਕਾਰੀ ਅਤੇ ਕੱਟੜਵਾਦੀ ਸੋਚ ਨੂੰ ਪ੍ਰਤੱਖ ਕਰਦੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੇ ਪੰਜਾਬੀਆ ਅਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਅਜਿਹੀ ਕੱਟੜਵਾਦੀ ਹਿੰਦੂਤਵ ਸੋਚ ਦੀ ਮਾਲਕ ਪੱਤਰਕਾਰਤਾ ਤੇ ਅਦਾਰਿਆ ਨੂੰ ਪੰਜਾਬ ਵਿਚ ਕਦਾਚਿਤ ਅਜਿਹੀ ਘਿਣੋਨੀ ਖੇਡ ਖੇਡਣ ਦੀ ਇਜਾਜਤ ਨਹੀ ਦੇਵੇਗਾ ਅਤੇ ਨਾ ਹੀ ਪੰਜਾਬੀ ਤੇ ਸਿੱਖ ਕੌਮ ਇਹ ਸਹਿਣ ਕਰਨਗੇ ।

ਸ. ਮਾਨ ਨੇ ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਸਿੱਖ ਪਾਰਲੀਮੈਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਡਾ. ਹਰਜਿੰਦਰ ਸਿੰਘ ਧਾਮੀ ਐਡਵੋਕੇਟ, ਹੁਣ ਤੱਕ ਇਸ ਪਾਰਲੀਮੈਟ ਦੇ ਰਹਿ ਚੁੱਕੇ ਮੁੱਖ ਸੇਵਾਦਾਰ ਸ. ਕਿਰਪਾਲ ਸਿੰਘ ਬਡੂਗਰ, ਬੀਬੀ ਜਗੀਰ ਕੌਰ, ਗੋਬਿੰਦ ਸਿੰਘ ਲੌਗੋਵਾਲ ਅਤੇ ਵੱਖ-ਵੱਖ ਸਿਆਸੀ ਜਮਾਤਾਂ ਵਿਚ ਵਿਚਰ ਰਹੀ ਸਿੱਖ ਲੀਡਰਸਿ਼ਪ ਨੂੰ ਅਤਿ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਅਤਿ ਗੰਭੀਰ ਮੁੱਦੇ ਉਤੇ ਅਤੇ ਪੰਜਾਬ ਨੂੰ ਫਿਰ 1984 ਬਣਾਉਣ ਦੀ ਸਾਜਿਸ ਨੂੰ ਮੁੱਖ ਰੱਖਦੇ ਹੋਏ ਸਿਆਸੀ ਪਾਰਟੀਆ ਦੀ ਸੋਚ ਤੋ ਉਪਰ ਉੱਠਕੇ ਦਾ ਟ੍ਰਿਬਿਊਨ ਗਰੁੱਪ ਵੱਲੋ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੁੱਧ ਉਸਾਰੀ ਜਾ ਰਹੀ ਨਫਰਤ ਭਰੀ ਭਾਵਨਾ ਅਤੇ ਸਿੱਖਾਂ ਦੇ ਨਾਮ ਨਾਲੋ ਸਿੰਘ ਕੱਟਕੇ ਸਿੱਖ ਕੌਮ ਦੀ ਕੀਤੀ ਜਾ ਰਹੀ ਤੋਹੀਨ ਵਿਰੁੱਧ ਸਮੂਹਿਕ ਰੂਪ ਵਿਚ ਇਕੱਤਰ ਹੋ ਕੇ ਸ. ਦਿਆਲ ਸਿੰਘ ਮਜੀਠੀਆ ਵੱਲੋ ਸੁਰੂ ਕੀਤੇ ਗਏ ਦਾ ਟ੍ਰਿਬਿਊਨ ਗਰੁੱਪ ਨੂੰ ਕੱਟੜਵਾਦੀ ਹਿੰਦੂਤਵ ਆਰੀਆ ਸਮਾਜੀ ਸੋਚ ਦੇ ਪ੍ਰਬੰਧਕਾਂ ਤੇ ਟਰੱਸਟੀਆ ਦੇ ਪ੍ਰਬੰਧ ਵਿਚੋ ਬਾਹਰ ਕਰਨ ਜਾਂ ਫਿਰ ਇਨ੍ਹਾਂ ਨੂੰ ਨਿਰਪੱਖਤਾ ਨਾਲ ਆਪਣੀ ਰਿਪੋਰਟਿੰਗ ਕਰਨ ਲਈ ਮਜਬੂਰ ਕਰ ਦੇਣ ਤਾਂ ਕਿ ਕੋਈ ਵੀ ਤਾਕਤ ਜਾਂ ਸਾਜਿਸ ਸਾਡੇ ਹੱਸਦੇ ਵੱਸਦੇ ਪੰਜਾਬ, ਪੰਜਾਬੀਆ ਅਤੇ ਸਿੱਖ ਕੌਮ ਨੂੰ ਫਿਰ ਤੋ ਜ਼ਬਰ ਜੁਲਮ ਦੀਆਂ ਕਾਰਵਾਈਆ ਦਾ ਸਿਕਾਰ ਨਾ ਬਣਾ ਸਕਣ ।

Leave a Reply

Your email address will not be published. Required fields are marked *