ਸੁਭਾਸ ਚੰਦਰ ਬੋਸ ਨੇ ਆਪਣੇ ਸਾਥੀਆ ਨੂੰ ਜਪਾਨੀਆਂ ਤੋਂ ਕਾਲੇਪਾਣੀ ਦੀ ਸਜ਼ਾ ਤੋਂ ਰਿਹਾਅ ਕਿਉਂ ਨਹੀਂ ਕਰਵਾਇਆ ? : ਮਾਨ

ਫ਼ਤਹਿਗੜ੍ਹ ਸਾਹਿਬ, 17 ਜਨਵਰੀ ( ) “ਇੰਡੀਆ ਦੀ ਗ੍ਰਹਿ ਵਿਜਾਰਤ ਵੱਲੋਂ 17 ਜਨਵਰੀ ਤੋਂ 23 ਜਨਵਰੀ ਤੱਕ ਆਜਾਦ ਹਿੰਦ ਫ਼ੌਜ ਦੇ ਮੁੱਖੀ ਸੁਭਾਸ ਚੰਦਰ ਬੋਸ ਦੀ 100ਵੀਂ ਵਰ੍ਹੇਗੰਢ ਮਨਾਉਣ ਦਾ ਐਲਾਨ ਕੀਤਾ ਜਾ ਰਿਹਾ ਹੈ । ਜਿਸ ਵਿਚ ਇੰਡੀਆ ਦੇ ਗ੍ਰਹਿ ਵਜ਼ੀਰ ਸ੍ਰੀ ਅਮਿਤ ਸ਼ਾਹ ਸਮੂਲੀਅਤ ਕਰ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇੰਡੀਆ ਦੇ ਹੁਕਮਰਾਨਾਂ ਨੂੰ ਪੁੱਛਣਾ ਚਾਹਵੇਗਾ ਕਿ ਜਦੋਂ ਅੰਗਰੇਜ਼ਾਂ ਵਿਰੁੱਧ ਲੜਨ ਵਾਲੇ ਜਪਾਨ ਨੇ ਅੰਡੇਮਾਨ ਨਿਕੋਬਾਰ ਆਈਜ਼ਲੈਡ 23 ਮਾਰਚ 1942 ਨੂੰ ਆਪਣੇ ਕਬਜੇ ਵਿਚ ਕਰ ਲਿਆ ਸੀ ਅਤੇ ਉਸ ਸਮੇਂ ਸ੍ਰੀ ਸੁਭਾਸ ਚੰਦਰ ਬੋਸ ਜਪਾਨੀਆ ਨਾਲ ਇਕਮਿਕ ਸਨ, ਤਾਂ ਕਾਲੇਪਾਣੀ ਦੀ ਸਜ਼ਾ ਵਿਚ ਸਿੱਖ, ਗ਼ਦਰੀ ਬਾਬੇ, ਬੱਬਰ ਅਤੇ ਹੋਰ ਕੈਦੀਆ ਨੂੰ ਸ੍ਰੀ ਬੋਸ ਨੇ ਰਿਹਾਅ ਕਰਵਾਉਣ ਦੀ ਜਿ਼ੰਮੇਵਾਰੀ ਕਿਉਂ ਨਾ ਨਿਭਾਈ ? ਉਸਦੀ 100ਵੀਂ ਵਰ੍ਹੇਗੰਢ ਮਨਾਉਣ ਵਾਲੇ ਹੁਕਮਰਾਨ ਪਹਿਲੇ ਇਤਿਹਾਸਿਕ ਤੱਥਾਂ ਸਹਿਤ ਇੰਡੀਅਨ ਨਿਵਾਸੀਆ ਅਤੇ ਨਿਕੋਬਾਰ ਆਈਜ਼ਲੈਡ ਦੀ ਕਾਲੇਪਾਣੀ ਦੀ ਸਜ਼ਾ ਵਿਚ ਬੰਦੀ ਬਣਾਏ ਗਏ ਇੰਡੀਅਨ ਪਰਿਵਾਰਾਂ ਦੇ ਮੈਬਰਾਂ ਨੂੰ ਜੁਆਬ ਦੇਣ ਕਿ ਉਨ੍ਹਾਂ ਨੂੰ ਸ੍ਰੀ ਬੋਸ ਨੇ ਰਿਹਾਅ ਕਿਉਂ ਨਹੀਂ ਕਰਵਾਇਆ ? ਫਿਰ ਹੀ ਸਹੀ ਜੁਆਬ ਦੇਣ ਉਪਰੰਤ ਸ੍ਰੀ ਬੋਸ ਦੀ 100 ਸਾਲਾਂ ਬਰਸੀ ਮਨਾਉਣ ਵਾਲੇ ਅੱਗੇ ਵੱਧ ਸਕਦੇ ਹਨ । ਵਰਨਾ ਸ੍ਰੀ ਬੋਸ ਅਤੇ ਇਨ੍ਹਾਂ ਹੁਕਮਰਾਨਾਂ ਤੇ ਅੱਜ ਵੀ ਡੂੰਘਾਂ ਪ੍ਰਸ਼ਨ ਚਿੰਨ੍ਹ ਲੱਗਿਆ ਰਹੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਉਨ੍ਹਾਂ ਹੁਕਮਰਾਨਾਂ ਜੋ ਅੱਜ ਸ੍ਰੀ ਸੁਭਾਸ ਚੰਦਰ ਬੋਸ ਦੀ 100ਵੀਂ ਵਰ੍ਹੇਗੰਢ ਮਨਾਉਣ ਦਾ ਐਲਾਨ ਕਰ ਰਹੇ ਹਨ, ਉਨ੍ਹਾਂ ਨੂੰ ਇੰਡੀਅਨ ਨਿਵਾਸੀਆ ਅਤੇ ਕੌਮਾਂਤਰੀ ਮੁਲਕਾਂ ਦੇ ਕਟਹਿਰੇ ਵਿਚ ਖੜ੍ਹਾ ਕਰਦੇ ਹੋਏ ਅਤੇ ਇਸ ਬਰਸੀ ਮਨਾਉਣ ਦੇ ਗੁੱਝੇ ਮਕਸਦ ਸੰਬੰਧੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ੍ਰੀ ਬੋਸ ਨੇ ਨਾਜੀ ਜਰਮਨ ਦੇ ਜਾਬਰ ਆਗੂ ਹਿਟਲਰ ਨਾਲ ਸਾਂਝ ਪਾਈ ਸੀ । ਫਿਰ ਇਟਲੀ ਦੇ ਤਾਨਾਸ਼ਾਹ ਸ੍ਰੀ ਮੋਸੋਲੀਨੀ ਨਾਲ ਵੀ ਸਾਂਝ ਰੱਖੀ ਅਤੇ ਜੋ ਜਪਾਨ ਦਾ ਤਾਨਾਸਾਹ ਤੋਜੋ ਸੀ, ਉਸ ਨਾਲ ਵੀ ਸ੍ਰੀ ਬੋਸ ਦੀ ਸਾਂਝ ਰਹੀ । ਕਹਿਣ ਤੋ ਭਾਵ ਹੈ ਕਿ ਸ੍ਰੀ ਬੋਸ ਐਕਸੈਸ ਪਾਵਰ ਦੇ ਨਾਲ ਰਹੇ ਹਨ, ਜਿਨ੍ਹਾਂ ਦਾ ਮੁਕਾਬਲਾ ਜਮਹੂਰੀਅਤ ਤਾਕਤਾਂ ਕਰ ਰਹੀਆ ਸਨ । ਜਿਸ ਵਿਚ ਸਾਡੀਆ ਸਿੱਖ ਫ਼ੌਜਾਂ ਨੇ ਵੀ ਸੰਸਾਰ ਜੰਗ ਪਹਿਲੀ ਅਤੇ ਸੰਸਾਰ ਜੰਗ ਦੂਜੀ ਵਿਚ ਮੋਹਰਲੀਆ ਕਤਾਰਾ ਵਿਚ ਖਲੋਕੇ ਹਿੱਸਾ ਲਿਆ । ਹੁਣ ਇਹ ਸੁਭਾਸ ਚੰਦਰ ਬੋਸ, ਜਪਾਨ ਅਤੇ ਕਾਲੇਪਾਣੀ ਦੀ ਸਜ਼ਾ ਭੁਗਤਣ ਵਾਲੇ ਸਾਡੇ ਇੰਡੀਅਨ ਨਿਵਾਸੀ ਇਹ ਸਭ ਤਾਕਤਾਂ ਅੰਗਰੇਜ਼ਾਂ ਦੇ ਖਿਲਾਫ ਲੜ ਰਹੇ ਸਨ, ਜਦੋਕਿ ਬੋਸ ਵੀ ਅੰਗਰੇਜ਼ਾਂ ਖਿਲਾਫ ਲੜ ਰਹੇ ਸਨ । ਦੂਸਰੇ ਪਾਸੇ ਆਜਾਦੀ ਘੁਲਾਟੀਆ ਜਿਨ੍ਹਾਂ ਵਿਚ ਸਾਡੇ ਬੱਬਰ ਅਤੇ ਗ਼ਦਰੀ ਬਾਬੇ ਵੀ ਕਾਲੇਪਾਣੀ ਦੀ ਸਜ਼ਾ ਵਿਚ ਬੰਦੀ ਬਣਾਏ ਹੋਏ ਸਨ । ਫਿਰ ਜਪਾਨ ਦਾ ਇਸ ਕਾਲੇਪਾਣੀ ਵਾਲੇ ਸਥਾਂਨ ਅੰਡੇਮਾਨ ਨਿਕੋਬਾਰ ਆਈਜਲੈਡ ਉਤੇ ਜਦੋ ਕਬਜਾ ਹੋ ਚੁੱਕਿਆ ਸੀ ਫਿਰ ਜਪਾਨੀਆ ਅਤੇ ਸ੍ਰੀ ਬੋਸ ਨੇ ਇਨ੍ਹਾਂ ਅੰਗਰੇਜ਼ਾਂ ਵਿਰੁੱਧ ਲੜਨ ਵਾਲੇ ਕੈਦੀਆ ਨੂੰ ਰਿਹਾਅ ਕਰਵਾਉਣ ਦੇ ਅਮਲ ਕਿਉਂ ਨਹੀ ਕੀਤੇ ? 

ਉਨ੍ਹਾਂ ਕਿਹਾ ਕਿ ਜਿਸ ਸ੍ਰੀ ਬੋਸ ਨੂੰ ਇਹ ਹੁਕਮਰਾਨ ਆਜਾਦੀ ਘੁਲਾਟੀਆ ਪ੍ਰਵਾਨ ਕਰ ਰਹੇ ਹਨ, ਉਸਦਾ ਉੱਚੇ ਕੱਦ ਵਾਲਾ ਬੁੱਤ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਦਾਖਲੇ ਸਮੇ ਲੱਗਿਆ ਹੋਇਆ ਹੈ, ਜਿਸਨੂੰ ਉਤਾਰਕੇ ਅਸੀ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾਂਦੇ ਹਾਂ, ਉਥੇ ਆਜਾਦੀ ਘੁਲਾਟੀਆ ਅਤੇ ਕਾਲੇਪਾਣੀ ਦੀ ਸਜ਼ਾ ਵਾਲਿਆ ਨੂੰ ਰਿਹਾਅ ਨਾ ਕਰਵਾਉਣ ਵਾਲੇ ਦਾ ਬੁੱਤ ਲਗਾਉਣ ਦਾ ਕੀ ਅਰਥ ਰਹਿ ਜਾਂਦਾ ਹੈ, ਐਵੇ ਹੀ ਜਿਸ ਬਹਾਦਰ ਸਿੱਖ ਜਰਨੈਲ ਨੇ ਚੱਪੜ੍ਹਚਿੱੜੀ ਦੇ ਮੈਦਾਨ ਵਿਚ ਬਹਾਦਰੀ ਨਾਲ ਮੁਗਲਾਂ ਵਿਰੁੱਧ ਜੰਗ ਲੜਦੇ ਹੋਏ ਸ਼ਾਨ ਨਾਲ ਫ਼ਤਹਿ ਪ੍ਰਾਪਤ ਕੀਤੀ ਅਤੇ ਇਸ ਧਰਤੀ ਤੇ ਫਖ਼ਰ ਵਾਲਾ ਇਤਿਹਾਸ ਸਿਰਜਿਆ, ਉਸ ਸਿੱਖ ਜਰਨੈਲ ਜਿਸਨੇ ਸਿੱਖ ਕੌਮ ਦੀ ਪਹਿਲੀ ਆਜਾਦ ਬਾਦਸਾਹੀ ਕਾਇਮ ਕੀਤੀ ਅਤੇ ਸਭ ਮੁਜਾਰਿਆ, ਗਰੀਬਾਂ ਨੂੰ ਮੁਫਤ ਜਮੀਨਾਂ ਵੰਡਕੇ ਸਭ ਭੇਦਭਾਵ ਮਿਟਾਉਦੇ ਹੋਏ ਬਰਾਬਰਤਾ ਦੀ ਸੋਚ ਨੂੰ ਮਜਬੂਤ ਕੀਤਾ, ਉਸ ਜਰਨੈਲ ਦੇ ਨਾਮ ਨੂੰ ਨਜ਼ਰ ਅੰਦਾਜ ਕਰਕੇ ਹੁਕਮਰਾਨਾਂ ਨੇ ਚੱਪੜਚਿੱੜੀ ਦੇ ਮੈਦਾਨ ਦੀ ਧਰਤੀ ਤੇ ਬਣੇ ਹਵਾਈ ਅੱਡੇ ਦਾ ਨਾਮ, ਉਸ ਭਗਤ ਸਿੰਘ ਦੇ ਨਾਮ ਤੇ ਕਿਉਂ ਰੱਖਿਆ ਜਿਸਨੇ ਇਕ ਨਿਰਦੋਸ਼ ਅੰਗਰੇਜ਼ ਸਾਂਡਰਸ ਨਾਮ ਦੇ ਐਸ.ਪੀ ਅਤੇ ਇਕ ਚੰਨਣ ਸਿੰਘ ਨਾਮ ਦੇ ਸਿੱਖ ਹੌਲਦਾਰ ਨੂੰ ਮਾਰ ਦਿੱਤਾ ਸੀ ਅਤੇ 08 ਅਪ੍ਰੈਲ 1929 ਨੂੰ ਸੈਟਰਲ ਲੈਜਿਸਲੇਟਿਵ ਅਸੈਬਲੀ ਦਿੱਲੀ ਵਿਚ ਬੰਬ ਰੱਖਕੇ ਜਨਤਾ ਦੇ ਚੁਣੇ ਹੋਏ ਨੁਮਾਇੰਦਿਆ ਨੂੰ ਮਾਰਨ ਦੀ ਸਾਜਿ਼ਸ ਰਚੀ ਸੀ, ਜੋ ਇਸ ਸਮੇਂ ਇੰਡੀਆ ਦੀ ਪਾਰਲੀਮੈਂਟ ਹੈ, ਜਿਥੇ ਮੇਰੇ ਸਮੇਤ ਸਭ ਇੰਡੀਆ ਦੇ ਐਮ.ਪੀਜ ਬੈਠਦੇ ਹਨ ਅਤੇ ਵਿਚਾਰਾਂ ਕਰਦੇ ਹਨ । ਸ. ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜਦੋਂ ਮੈਂ ਬੀਤੇ ਦਸੰਬਰ ਪਾਰਲੀਮੈਟ ਸੈਸਨ ਵਿਚ ਗਿਆ ਤਾਂ 2 ਐਮ.ਪੀਜ ਉੱਠਕੇ ਮੇਰੇ ਕੋਲ ਆਏ ਅਤੇ ਮੇਰੇ ਤੋਂ ਜਾਣਕਾਰੀ ਹਾਸਿਲ ਕਰਨ ਲਈ ਪੁੱਛਿਆ ਕਿ ਭਗਤ ਸਿੰਘ ਅਤੇ ਉਸਦੇ ਸਾਥੀਆ ਨੇ ਕਿਹੜੇ ਗੁੰਬਦ ਵੱਲ ਬੰਬ ਸੁੱਟੇ ਸਨ, ਦੀ ਗੱਲ ਤੋਂ ਜਾਹਰ ਹੋ ਜਾਂਦਾ ਹੈ ਕਿ ਦੂਸਰੇ ਐਮ.ਪੀਜ ਵੀ ਉਸ ਅਸੈਬਲੀ ਵਿਚ ਬੰਬ ਸੁੱਟਣ ਦੀ ਘਟਨਾ ਦੀ ਡੂੰਘੀ ਦਿਲਚਸਪੀ ਰੱਖਦੇ ਹਨ । 

Leave a Reply

Your email address will not be published. Required fields are marked *