ਬਹਿਬਲ ਕਲਾਂ ਵਿਖੇ ਸ਼ਹੀਦ ਸਿੰਘਾਂ ਦੀ ਹੋਣ ਵਾਲੀ ਅਰਦਾਸ ਵਿਚ ਸਮੁੱਚਾ ਖ਼ਾਲਸਾ ਪੰਥ ਹੁੰਮ-ਹੁੰਮਾਕੇ ਸਮੂਲੀਅਤ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, 13 ( ) “14 ਅਕਤੂਬਰ 2022 ਨੂੰ 2015 ਵਿਚ ਬਹਿਬਲ ਕਲਾਂ-ਕੋਟਕਪੂਰਾ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆ ਬੇਅਦਬੀਆਂ ਦੇ ਸੰਬੰਧ ਵਿਚ ਜਦੋਂ ਖ਼ਾਲਸਾ ਪੰਥ ਅਮਨਮਈ ਤਰੀਕੇ ਨਾਲ ਰੋਸ਼ ਵਿਖਾਵਾ ਇਨਸਾਫ਼ ਲੈਣ ਲਈ ਕਰ ਰਿਹਾ ਸੀ ਤਾਂ ਉਸ ਸਮੇਂ ਦੀ ਬਾਦਲ ਸਰਕਾਰ ਦੇ ਹੁਕਮਾਂ ਤੇ ਪੁਲਿਸ ਨੇ ਸ਼ਾਂਤਮਈ ਬੈਠੇ ਸਿੱਖਾਂ ਉਤੇ ਗੋਲੀ ਚਲਾਕੇ ਸ਼ਹੀਦ ਭਾਈ ਗੁਰਜੀਤ ਸਿੰਘ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ । ਬੀਤੇ 7 ਸਾਲਾਂ ਤੋਂ ਹੀ ਸਮੁੱਚੀ ਸਿੱਖ ਕੌਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਅਤੇ ਸਿੱਖ ਕੌਮ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਦੀ ਮੰਗ ਕਰਦੀ ਆ ਰਹੀ ਹੈ ਅਤੇ ਨਿਰੰਤਰ ਬਹਿਬਲ ਕਲਾਂ ਵਿਖੇ ਕੌਮੀ ਮੋਰਚਾ ਚੱਲ ਰਿਹਾ ਹੈ । ਹਰ ਸਾਲ 14 ਅਕਤੂਬਰ ਨੂੰ ਇਸ ਸਥਾਂਨ ਤੇ ਸ਼ਹੀਦੀ ਸਮਾਗਮ ਕਰਦੇ ਹੋਏ ਜਿਥੇ ਸ਼ਹੀਦਾਂ ਦੀ ਅਰਦਾਸ ਕੀਤੀ ਜਾਂਦੀ ਹੈ, ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ ਅਤੇ ਸਿੱਖ ਕੌਮ ਦੇ ਕਾਤਲਾਂ ਵਿਰੁੱਧ ਕਾਨੂੰਨੀ ਅਮਲ ਕਰਨ ਦੀ ਆਵਾਜ ਵੀ ਉਠਾਈ ਜਾਂਦੀ ਹੈ । ਇਸ ਹੋ ਰਹੇ ਕੌਮੀ ਸ਼ਹੀਦੀ ਸਮਾਗਮ ਵਿਚ ਸਮੁੱਚੇ ਖ਼ਾਲਸਾ ਪੰਥ ਨੂੰ 14 ਅਕਤੂਬਰ ਨੂੰ ਬਹਿਬਲ ਕਲਾਂ ਗੁਰਦੁਆਰਾ ਟਿੱਬੀ ਸਾਹਿਬ (ਕੋਟਕਪੂਰਾ) ਵਿਖੇ ਪਹੁੰਚਣ ਦੀ ਖੁੱਲ੍ਹੀ ਅਪੀਲ ਕੀਤੀ ਜਾਂਦੀ ਹੈ ।”
ਇਹ ਅਪੀਲ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਉਣ ਵਾਲੇ ਕੱਲ੍ਹ ਬਹਿਬਲ ਕਲਾਂ ਵਿਖੇ ਹੋਣ ਵਾਲੇ ਸ਼ਹੀਦੀ ਸਮਾਗਮ ਵਿਚ ਆਪਣਾ ਇਖਲਾਕੀ ਫਰਜ ਸਮਝਦੇ ਹੋਏ ਇਸ ਵਿਚ ਸਾਮਿਲ ਹੋਣ ਦੀ ਖ਼ਾਲਸਾ ਪੰਥ ਨੂੰ ਕੀਤੀ । ਉਨ੍ਹਾਂ ਕਿਹਾ ਕਿ ਸਿੱਖ ਕੌਮ ਨਾਲ ਹੁਕਮਰਾਨ ਹਰ ਪੱਧਰ ਤੇ ਬੇਇਨਸਾਫ਼ੀ, ਜ਼ਬਰ-ਜੁਲਮ ਕਰਦੇ ਆ ਰਹੇ ਹਨ । ਸਿੱਖ ਕੌਮ ਲਈ ਇਥੋ ਦੀਆਂ ਅਦਾਲਤਾਂ, ਹੁਕਮਰਾਨਾਂ ਅਤੇ ਜਾਂਚ ਕਮੇਟੀਆ ਵੱਲੋ ਕੋਈ ਇਨਸਾਫ਼ ਨਹੀ ਦਿੱਤਾ ਜਾ ਰਿਹਾ । ਇਥੋ ਤੱਕ ਬੀਤੇ 11 ਸਾਲਾਂ ਤੋ ਸਾਡੀ ਏਸੀਆ ਦੇ ਵਿਚ ਸਭ ਤੋ ਪਹਿਲੀ ਸਿੱਖ ਪਾਰਲੀਮੈਂਟ ਹੋਦ ਵਿਚ ਆਉਣ ਵਾਲੀ ਸੰਸਥਾਂ ਐਸ.ਜੀ.ਪੀ.ਸੀ. ਦੀਆਂ ਚੋਣਾਂ ਜੋ ਹਰ 5 ਸਾਲ ਬਾਅਦ ਹੋਣ ਦਾ ਪ੍ਰਬੰਧ ਹੈ, ਉਹ ਬੀਤੇ 11 ਸਾਲਾਂ ਤੋ ਹੁਕਮਰਾਨਾਂ ਨੇ ਜ਼ਬਰੀ ਰੋਕੀਆ ਹੋਈਆ ਹਨ ਅਤੇ ਸਾਡੇ ਇਸ ਜਮਹੂਰੀਅਤ ਹੱਕ ਉਤੇ ਡਾਕਾ ਮਾਰਿਆ ਹੋਇਆ ਹੈ । ਜਿਥੇ ਅਸੀ ਸਿੱਖ ਕੌਮ ਦੇ ਕਾਤਲਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ, 328 ਪਾਵਨ ਸਰੂਪਾਂ ਨੂੰ ਲਾਪਤਾ ਕਰਨ ਵਾਲੇ ਸਾਜਿਸਕਾਰਾਂ ਵਿਰੁੱਧ ਫੌਰੀ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ, ਉਥੇ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਤੁਰੰਤ ਕਰਵਾਉਣ ਦੀ ਆਵਾਜ ਵੀ ਦ੍ਰਿੜਤਾ ਨਾਲ ਉਠਾਉਦੇ ਹਾਂ । ਉਨ੍ਹਾਂ ਆਪਣੇ ਬਿਆਨ ਵਿਚ ਉਚੇਚੇ ਤੌਰ ਤੇ ਬੀਤੇ 25-25, 30-30 ਸਾਲਾਂ ਤੋ ਜ਼ਬਰੀ ਬੰਦੀ ਬਣਾਏ ਗਏ ਸਿੱਖ ਨੌਜ਼ਵਾਨਾਂ ਜੋ ਆਪਣੀਆ ਕਾਨੂੰਨੀ ਸਜ਼ਾਵਾਂ ਬਹੁਤ ਪਹਿਲੇ ਪੂਰੀਆ ਕਰ ਚੁੱਕੇ ਹਨ ਅਤੇ ਜਿਨ੍ਹਾਂ ਨੂੰ ਮੰਦਭਾਵਨਾ ਅਧੀਨ ਹੁਕਮਰਾਨ ਅਜਿਹਾ ਕਰਨਾ ਨਹੀ ਚਾਹੁੰਦੇ, ਉਨ੍ਹਾਂ ਦੀ ਬਿਨ੍ਹਾਂ ਸ਼ਰਤ ਤੁਰੰਤ ਰਿਹਾਈ ਦੀ ਮੰਗ ਵੀ ਕਰਦੇ ਹਾਂ । ਉਨ੍ਹਾਂ ਇਸ ਗੱਲ ਦਾ ਵੀ ਉਚੇਚੇ ਤੌਰ ਤੇ ਜਿਕਰ ਕੀਤਾ ਕਿ ਜਿਸ ਦੀਵਾਨ ਭਾਈ ਟੋਡਰ ਮੱਲ ਨੇ ਸਾਹਿਬਜਾਦਿਆ ਦੇ ਸੰਸਕਾਰ ਲਈ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਜਗ੍ਹਾ ਪ੍ਰਾਪਤ ਕੀਤੀ ਸੀ ਅਤੇ ਵੱਡੀ ਕੁਰਬਾਨੀ ਦੀ ਮਿਸਾਲ ਪੈਦਾ ਕੀਤੀ ਸੀ, ਉਸ ਦੀਵਾਨ ਟੋਡਰ ਮੱਲ ਦੀ ਪੁਰਾਤਨ ਯਾਦਗਰੀ ਹਵੇਲੀ ਜੋ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਸਾਹਮਣੇ ਰੇਲਵੇ ਲਾਇਨ ਦੇ ਨਾਲ 1 ਕਿਲੋਮੀਟਰ ਜਾ ਕੇ ਸਥਿਤ ਹੈ, ਉਸਦੀ ਕਈ ਵਾਰ ਕਾਰ ਸੇਵਾ ਰਾਹੀ ਮੁਰੰਮਤ ਕਰਵਾਕੇ ਇਸ ਯਾਦਗਰੀ ਨੂੰ ਕਾਇਮ ਕਰਨ ਦੀ ਗੱਲ ਹੋਣ ਦੇ ਬਾਵਜੂਦ ਵੀ ਇਸ ਦਿਸ਼ਾ ਵੱਲ ਕੋਈ ਵੀ ਅਮਲ ਨਾ ਹੋਣਾ ਐਸ.ਜੀ.ਪੀ.ਸੀ. ਦੀ ਕੌਮੀ ਸੰਸਥਾਂ ਦੇ ਅਧਿਕਾਰੀਆਂ ਲਈ ਅਤਿ ਸ਼ਰਮਨਾਕ ਅਤੇ ਗੈਰ ਜਿ਼ੰਮੇਵਰਾਨਾਂ ਕਾਰਵਾਈ ਹੈ । ਜਿਸਦੀ ਅਸੀ ਤੁਰੰਤ ਕਾਰ ਸੇਵਾ ਰਾਹੀ ਸਿੱਖ ਕੌਮ ਦੇ ਹੱਥੀ ਸੇਵਾ ਦੇ ਰਾਹੀ ਇਸ ਯਾਦਗਰ ਨੂੰ ਪੂਰਨ ਰੂਪ ਵਿਚ ਮੁਕੰਮਲ ਕਰਨ ਦੀ ਮੰਗ ਕਰਦੇ ਹਾਂ । ਇਨ੍ਹਾਂ ਸਾਰੇ ਕੌਮੀ ਗੰਭੀਰ ਵਿਸਿਆ ਉਤੇ ਬਹਿਬਲ ਕਲਾਂ ਵਿਖੇ ਵੀ ਸਮੂਹਿਕ ਵਿਚਾਰਾਂ ਹੋਣਗੀਆ । ਸਮੂਹ ਖ਼ਾਲਸਾ ਪੰਥ ਇਸ ਇਤਿਹਾਸਿਕ ਇਕੱਠ ਵਿਚ ਸਮੂਲੀਅਤ ਕਰੇ ।