ਪੰਜਾਬ ਸਰਕਾਰ ਅਤੇ ਪੁਲਿਸ ਸਿੱਖਾਂ ਦੇ ਘਰਾਂ ਵਿੱਚ ਗੈਰ-ਵਿਧਾਨਿਕ ਢੰਗ ਰਾਹੀਂ ਛਾਪੇਮਾਰੀ, ਗਿਰਫਤਾਰੀਆਂ ਕਰਕੇ 84 ਦੇ ਦੁਖਾਂਤ ਨੂੰ ਦੌਹਰਾ ਕੇ ਮਾਹੋਲ ਨੂੰ ਵਿਸਫੋਟਕ ਬਣਾ ਰਹੀ ਹੈ- ਮਾਨ

ਫ਼ਤਹਿਗੜ੍ਹ ਸਾਹਿਬ 20 ਮਾਰਚ (    )  ਪੰਜਾਬ ਦੀ ਸਰਕਾਰ ਅਤੇ ਇਥੋ ਦੀ ਪੁਲਿਸ ਵੱਲੋਂ ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਢੰਗਾਂ ਦੀ ਵਰਤੋਂ ਕਰਕੇ ਸਿੱਖਾਂ ਦੇ ਘਰਾਂ ਵਿਚ ਬਿਨ੍ਹਾਂ ਕਿਸੇ ਵਜ੍ਹਾ ਦੇ ਛਾਪੇਮਾਰੀ ਅਤੇ ਵੱਢੇ ਪੱਧਰ ਤੇ ਗਿਰਫਤਾਰੀਆਂ ਅਤੇ ਨਜਰਬੰਦ ਕਰਕੇ ਸਰਕਾਰ ਉਸੇ ਤਰ੍ਹਾਂ ਦੇ ਦੁਖਾਂਤ ਨੂੰ ਦੁਹਰਾਉਣ ਦੀ ਸਾਜਿਸ਼ ਕਰ ਰਹੀ ਹੈ ਜਿਵੇ 1984 ਵਿਚ ਹਕੁਮਤੀ ਸਾਜਿਸ਼ ਨੁੰ ਅਮਲੀ ਰੂਪ ਦਿੰਦੇ ਹੋਏ ਸਿੱਖ ਕੌਮ ਨੂੰ ਨਿਸ਼ਾਨਾ ਬਣਾ ਕੇ ਕਤਲੇਆਮ, ਜਬਰਜੁਲਮ ਅਤੇ ਪੰਜਾਬ ਦੀ ਸਥਿਤੀ ਨੂੰ ਅਤਿ ਗੰਭੀਰ ਅਤੇ ਵਿਸਫੋਟਕ ਬਣਾਇਆ ਗਿਆ ਸੀ। ਅਜਿਹਾ ਹੁਕਮਰਾਨ ਸੈਂਟਰ ਅਤੇ ਪੰਜਾਬ ਦੀਆਂ ਸਰਕਾਰਾਂ ਅਤੇ ਉ੍ਹਨਾਂ ਦੀਆਂ ਏਜੰਸੀਆਂ ਵੱਲੋਂ ਸਾਝੇ ਤੌਰ ਤੇ ਅਮਲ ਕਰਦੇ ਹੋਏ ਬਣਾਵਟੀ  ਢੰਗ ਨਾਲ ਪੰਜਾਬ ਦੀ ਸਥਿਤੀ ਨੂੰ ਦੂਸਰੇ ਸੂਬੇਆ ਅਤੇ ਕੋਮਾਂਤਰੀ ਪੱਧਰ ਤੇ ਇੰਜ ਪੇਸ਼ ਕੀਤਾ ਜਾ ਰਿਹਾ ਹੈ, ਜਿਵੇ ਪੰਜਾਬ ਵਿਚ ਬਹੁਤ ਵੱਢਾ ਉਪਦਰ ਅਤੇ ਬਦ-ਅਮਨੀ ਫੈਲ ਗਈ ਹੋਵੇ। ਜਦੋ ਕਿ ਪੰਜਾਬ ਵਿਚ ਅਜਿਹੀ ਕੋਈ ਗੱਲ ਨਹੀਂ ਹੋ ਰਹੀ ਜਿਸ ਨਾਲ ਇਥੋ ਦੇ ਨਿਵਾਸੀਆਂ ਵਿਸ਼ੇਸ਼ ਤੌਰ ਤੇ ਸਿੱਖ ਕੋਮ ਨੁੰ ਨਿਸ਼ਾਨਾ ਬਣਾ ਕੇ ਕਿਸੇ ਵਿਗੜੀ ਸਥਿਤੀ ਨੁੰ ਕੰਟਰੋਲ ਕਰਨਾ ਹੋਵੇ। ਇਹ ਤਾਂ ਕੇਵਲ ਤੇ ਕੇਵਲ ਸਿੱਖ ਕੌਮ ਨੁੰ ਬਦਨਾਮ ਕਰਕੇ ਸੈਂਟਰ ਅਤੇ ਪੰਜਾਬ ਦੀ ਸਰਕਾਰਾਂ ਆਪਣੇ ਸਿਆਸੀ ਮਨੋਰਥਾ ਦੀ ਪੂਰਤੀ ਕਰਨਾ ਲੋੜਦੇ ਹਨ। ਜਿਸ ਨੁੰ ਸਿੱਖ ਕੌਮ ਕਤਈ ਬਰਦਾਸ਼ ਨਹੀਂ ਕਰੇਗੀ ਅਤੇ ਨਾ ਹੀ ਪੰਜਾਬ ਦੇ ਅਮਨ ਮਈ ਮਾਹੋਲ ਨੂੰ ਗੰਦਲਾ ਕਰਨ ਲਈ ਹੁਕਮਰਾਨਾਂ ਨੁੰ ਇਜਾਜਤ ਦੇਵੇਗੀ।

          ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦੱਲ (ਅੰਮ੍ਰਿਤਸਰ) ਨੇ ਬੀਤੇ ਦਿਨੇ ਹੀ ਸਮੂਚੇ ਪੰਜਾਬ ਵਿਚ ਸਰਕਾਰ ਤੇ ਪੁਲਿਸ ਵੱਲੋਂ ਹਾਈ ਅਲਰਟ ਦਾ ਐਲਾਨ ਕਰਦੇ ਹੋਏ ਵੱਢੇ ਪੱਧਰ ਤੇ ਸਿੱਖਾਂ ਦੀਆਂ ਗਿਰਫਤਾਰੀਆਂ ਅਤੇ ਨਜਰਬੰਦੀਆ ਕਰਨ ਦੇ ਅਮਲਾਂ ਨੂੰ ਅਤਿ ਦੁਖਦਾਈ ਅਤੇ 84 ਵਾਲੇ ਹਾਲਾਤ ਪੈਦਾ ਕਰਨ ਦੀ ਸਾਜਿਸ਼ ਕਰਾਰ ਦਿੰਦੇ ਹੋਏ ਅਤੇ ਦੋਵੇ ਸਰਕਾਰਾਂ ਦੀਆਂ ਪੰਜਾਬ ਸੂਬੇ ਅਤੇ ਸਿੱਖ ਕੌਮ ਪ੍ਰਤੀ ਅਪਣਾਈ ਮੰਦਭਾਵਨਾ ਭਰੀ ਨਿੱਤੀ ਦੀ ਪੂਰ ਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੋ ਸਿੱਖ ਕੌਮ ਦੇ ਲੰਬੇ ਸਮੇਂ ਤੋਂ ਅਹਿਮ ਮੁੱਦੇ ਅਤੇ ਮਸਲੇ ਹਨ ਜਿਵੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਸਜਾਵਾ ਦਿਵਾਉਣ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਕੀਤੇ ਗਏ ਪਾਵਨ ਸਰੂਪਾ ਦਾ ਮਸਲਾ, ਬੀਤੇ 12 ਸਾਲਾ ਤੋਂ ਸਿੱਖ ਕੌਮ ਦੀ ਪਾਰਲੀਮੈਂਟ ਐਸ।ਜੀ।ਪੀ।ਸੀ। ਦੀਆਂ ਜਨਰਲ ਚੌਣਾ ਸੈਂਟਰ ਦੇ ਗ੍ਰਹਿ ਵਿਭਾਗ ਵੱਲੌਂ ਨਾ ਕਰਵਾਉਣਾ, ਪੰਜਾਬ ਦੇ ਕੀਮਤੀ ਦਰਿਆਵਾਂ ਦੇ ਪਾਣੀਆਂ ਨੂੰ ਰਿਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਨੂੰ ਵਾਪਿਸ ਨਾ ਕਰਨੇ ਅਤੇ ਇਥੋ ਦੀ 40 ਲੱਖ ਦੀ ਬੇਰੁਜਗਾਰੀ ਨੁੰ ਖਤਮ ਕਰਨ ਲਈ ਦੋਵਾਂ ਸਰਕਾਰਾ ਵੱਲੋਂ ਕੋਈ ਅਮਲ ਨਾ ਕਰਨਾ। ਜਿਨ੍ਹਾਂ ਨੁੰ ਸਰਕਾਰਾਂ ਨੇ ਜਾਣਬੁਝ ਕੇ ਇਸ ਲਈ ਹੱਲ ਨਹੀਂ ਕੀਤਾ ਤਾਂ ਕਿ ਪੰਜਾਬ ਵਿਚ ਅਜਿਹੇ ਮਸਲਿਆ ਨੂੰ ਖੜਾ ਕਰਕੇ ਸਮੂਚੇ ਮੁਲਕ ਨਿਵਾਸੀਆਂ ਦੀ ਨਜਰ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਦੌਸ਼ੀ ਠਹਿਰਾ ਕੇ ਆਪਣੇ ਸਵਾਰਥਾ ਦੀ ਪੂਰਤੀ ਕਰਦੇ ਰਹਿਣ।

          ਹੁਣ ਜੋ ਬੀਤੇ ਦਿਨ ਹੀ ਸਮੂਚੇ ਪੰਜਾਬ ਵਿਚ ਸਿੱਖਾਂ ਦੀਆਂ ਗਿਰਫਤਾਰੀਆਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ ਅਤੇ ਸਮੂਚੇ ਪੰਜਾਬ ਦੇ ਸੰਚਾਰ ਵਿਭਾਗ ਤੇ ਨੈਟਵਰਕ ਨੁੰ ਜਾਮ ਕਰਕੇ ਮਨੁੱਖੀ ਅਧਿਕਾਰਨ ਦਾ ਘੋਰ ਉਲੰਘਣ ਕੀਤਾ ਜਾ ਰਿਹਾ ਹੈ, ਇਹ ਕੇਵਲ ਤੇ ਕੇਵਲ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕੀਤੇ ਜਾ ਰਹੇ ਸਿੱਖਾ ਪ੍ਰਚਾਰ ਅਤੇ ਸੰਚਾਰ ਨੁੰ ਰੌਕਣ ਲਈ ਅਤੇ ਭਾਈ ਸ਼ੁਭਦੀਪ ਸਿੰਘ ਮੂਸੇਵਾਲ ਦੀ ਅੱਜ 19 ਮਾਰਚ ਨੂੰ ਉਨ੍ਹਾਂ ਦੇ ਪਿੰਡ ਮਨਾਈ ਜਾ ਰਹੀ ਬਰਸੀ ਵਿਚ ਪੰਜਾਬੀਆਂ ਅਤੇ ਸਿੱਖ ਕੌਮ ਦੀ ਸ਼ਮੂਲਿਅਤ ਨੂੰ ਰੌਕਣ ਲਈ ਬਹਾਨੇ ਬਾਜੀ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦੱਲ ਦੀ ਸਮੂਚੀ ਸੀਨੀਅਰ ਲੀਡਰਸ਼ਿਪ, ਜਿ਼ਲ੍ਹਾਂ ਪ੍ਰਧਾਨਾ ਅਤੇ ਹੋਰ ਅਹੁੱਦੇਦਾਰਾਂ ਨੂੰ ਘਰਾਂ ਵਿਚ ਜਾਂ ਤਾ ਨਜਰਬੰਦ ਕਰ ਦਿੱਤਾ ਗਿਆ ਹੈ ਜਾਂ ਗਿਰਫਤਾਰ ਕਰ ਲਏ ਗਏ ਹਨ ਅਤੇ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ 78 ਸਾਥੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਲਾਇਸੰਸ ਸ਼ੁਦਾ ਹਥਿਆਰ ਜਮ੍ਹਾਂ ਕਰਵਾ ਲਏ ਗਏ ਹਨ, ਇਹ ਸਭ ਸਿੱਖ ਕੌਮ ਨੁੰ ਨਿਹੱਥੇ ਕਰਕੇ ਅਤੇ ਬਦਨਾਮ ਕਰਕੇ 84 ਦੀ ਤਰ੍ਹਾਂ ਫਿਰ ਕੁੱਟਣ ਮਾਰਨ ਅਤੇ ਕਤਲੇਆਮ ਕਰਨ ਦੀ ਹਕੁਮਤੀ, ਏਜੰਸੀਆਂ ਦੀ ਸਾਂਝੀ ਸਾਜਿਸ਼ ਦਾ ਹਿੱਸਾ ਹੈ ਜਿਸ ਨੂੰ ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਅਤੇ ਸਿੱਖ ਕੌਮ ਬਿਲਕੁੱਲ ਕਾਮਯਾਬ ਨਹੀਂ ਹੋਣ ਦਿਆਗੇ ਅਤੇ ਇਸ ਵਿਰੁੱਧ ਅਸੀਂ ਵੱਢੇ ਪੱਧਰ ਤੇ ਰੌਸ਼ ਮੁਜਾਹਰੇ ਅਤੇ ਕਾਨੁੰਨੀ ਪ੍ਰਕੀਰਿਆ ਰਾਹੀਂ ਯਾਦ ਪੱਤਰ ਦੇਣ ਤੇ ਅਮਲ ਕਰਾਂਗੇ। ਇਸ ਸੋਚ ਅਧੀਨ ਪੰਜਾਬੀਆਂ ਅਤੇ ਸਿੱਖ ਕੌਮ ਵਿਰੁੱਧ ਹਕੁਮਤੀ ਪੱਧਰ ਤੇ ਰਚੀ ਸਾਜਿਸ਼ ਨੂੰ ਅਮਲੀ ਰੂਪ ਦੇਣ ਵਿਰੁੱਧ ਭਾਰਤੇ ਦੇ ਰਾਸ਼ਟਰਪਤੀ ਨੂੰ ਮਿਤੀ 21 ਮਾਰਚ ਨੂੰ ਸਮੂਚੇ ਜਿ਼ਲ੍ਹਾਂ ਹੈਡ ਕੁਆਟਰਾਂ ਤੇ ਯਾਦ ਪੱਤਰ ਦਿੱਤੇ ਜਾਣਗੇ। ਜਿਸ ਵਿਚ ਸਮੂਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਆਪਣੇ ਇਨਸਾਨੀ ਫਰਜ ਸਮਝਦੇ ਹੋਏ ਹਰ ਜ਼ਿਲ੍ਹੇ ਵਿਚ ਵੱਢੀ ਗਿਣਤੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਇਹ ਯਾਦ ਪੱਤਰ ਦੇਣ ਦਾ ਸਮਾਂ ਜ਼ਿਲ੍ਹਾਂ ਹੈਡ ਕੁਆਟਰਾਂ ਤੇ ਸਵੇਰੇ 12 ਵਜੇ ਦਾ ਹੋਵੇਗਾ। ਸ੍ਰ। ਮਾਨ ਨੇ ਸਮੂਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਹਰ ਤਰ੍ਹਾਂ ਦੇ ਹਕੁਮਤੀ ਜਬਰ, ਦਹਿਸ਼ਤ ਵਿਰੁੱਧ ਜਮੂਹਰੀਅਤ ਢੰਗ ਨਾਲ ਇਕੱਤਰ ਹੋ ਕੇ ਲਾਮਬੰਦ ਹੋਣ ਅਤੇ ਅਗਲੇ ਸੰਘਰਸ਼ ਲਈ ਮਾਨਸਿਕ ਅਤੇ ਸ਼ਰੀਰਕ ਤੌਰ ਤੇ ਤਿਆਰ ਬਰ ਤਿਆਰ ਰਹਿਣ ਦੀ ਸੰਜਿਦਾ ਅਪੀਲ ਵੀ ਕੀਤੀ।

Leave a Reply

Your email address will not be published. Required fields are marked *