ਅਮਰੀਕਾ ਵੱਲੋਂ ਪਾਕਿਸਤਾਨ ਦੇ ਜਹਾਜਾਂ ਨੂੰ ਠੀਕ ਕਰਨ ਲਈ ਦਿੱਤੀ ਗਈ ਤਕਨੀਕੀ ਅਤੇ ਮਾਲੀ ਸਹਾਇਤਾ ਬਿਲਕੁਲ ਦਰੁੱਸਤ:- ਮਾਨ

ਫਤਿਹਗੜ੍ਹ ਸਾਹਿਬ, 4 ਜਨਵਰੀ ( ) ਅਮਰੀਕਾ ਦੀ ਹਕੂਮਤ ਨੇ ਆਪਣੇ ਦੋਸਤ ਮੁਲਕ ਪਾਕਿਸਤਾਨ ਨੂੰ ਉਹਨਾਂ ਦੇ ਹਵਾਈ ਜਹਾਜਾਂ ਨੂੰ ਠੀਕ ਕਰਨ ਲਈ ਤਕਨੀਕੀ ਅਤੇ ਮਾਲੀ ਸਹਾਇਤਾ ਦਿੱਤੀ ਹੈ ਅਤੇ ਉਹਨਾਂ ਦੀ ਮੁਲਕੀ ਫੌਜ਼ੀ ਤਾਕਤਾਂ ਨੂੰ ਮਜ਼ਬੂਤ ਰੱਖਣ ਲਈ ਸਹਿਯੋਗ ਕੀਤਾ ਹੈ। ਲੇਕਿਨ ਹਿੰਦੂਤਵ ਸੋਚ ਦੇ ਮਾਲਕ ‘ਦਾ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਸ਼੍ਰੀ ਰਾਮਾਚੰਦਰਨ ਵੱਲੋਂ ਆਪਣੇ ਅੱਜ ਦੇ ਸੰਪਾਦਕੀ ਨੋਟ ਵਿੱਚ ਅਮਰੀਕਾ ਉਤੇ ਖਟਾਸ ਕਰਦੇ ਹੋਏ ਕਿਹਾ ਹੈ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਇਹ ਸਹਾਇਤਾ ਦੇ ਕੇ ਠੀਕ ਨਹੀਂ ਕੀਤਾ। ਸ਼੍ਰੀ ਰਾਮਾਚੰਦਰਨ ਦੀ ਇਹ ਸ਼ਬਦਾਵਲੀ ਮਨੁੱਖਤਾ ਪੱਖੀ ਨਹੀਂ ਬਲਕਿ ਪੱਖਪਾਤੀ ਸੋਚ ਦਾ ਗੁਲਾਮ ਬਣਕੇ ਈਰਖਾਵਾਦੀ ਸੋਚ ਅਧੀਨ ਉਹਨਾਂ ਨੇ ਗੈਰ ਦਲੀਲ ਢੰਗ ਨਾਲ ਇੰਡੀਆ ਦਾ ਪੱਖਪੂਰਨ ਦੀ ਗੱਲ ਕੀਤੀ ਹੈ। ਜਦੋਂਕਿ ਇਹ ਸੱਚ ਹੈ ਕਿ ਜਦੋਂ ਦੋ ਦੁਸ਼ਮਣ ਬਰਾਬਰ ਦੇ ਤਾਕਤਵਰ ਹੋਣਗੇ ਤਾਂ ਉਹ ਕਦੀ ਵੀ ਲੜਾਈ ਜੰਗ ਨੂੰ ਸੱਦਾ ਨਹੀਂ ਦੇਣਗੇ। ਜਦੋਂ ਇਕ ਕਮਜ਼ੋਰ ਹੋਵੇਗਾ ਤਾਂ ਦੂਸਰਾ ਤਕੜਾ ਤਾਂ ਲੜਾਈ ਜ਼ਰੂਰ ਹੋਵੇਗੀ। ਇਸ ਲਈ ਦੁਸ਼ਮਣ ਮੁਲਕਾਂ ਦੀ ਫੌਜ਼ੀ ਤਾਕਤ ਬਰਾਬਰਤਾ ਵਾਲੀ ਹੋਣੀ ਚਾਹੀਦੀ ਹੈ। ਤਾਂ ਕਿ ਜੰਗ, ਯੁੱਧ ਹੋ ਹੀ ਨਾ ਸਕਣ। ਅਮਨ ਚੈਨ ਬਣਿਆ ਰਹੇ।

ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਐਮ.ਪੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਦਿੱਤੀ ਗਈ ਫੌਜੀ ਸਹਾਇਤਾ ਦਾ ਸਵਾਗਤ ਕਰਦੇ ਹੋਏ ਅਤੇ ਦਾ ਟ੍ਰਿਬਿਊਨ ਦੇ ਸੰਪਾਦਕੀ ਨੋਟ ਵਿਚ ਪੱਖਪਾਤੀ ਸੋਚ ਅਧੀਨ ਲਿਖਣ ਨੂੰ ਈਰਖਾਵਾਦੀ ਸੋਚ ਦਾ ਗੁਲਾਮ ਬਣਿਆ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇੰਡਿਆ ਦੀ ਪਾਕਿਸਤਾਨ, ਚੀਨ ਨਾਲ ਪੁਰਾਤਨ ਦੁਸ਼ਮਣੀ ਹੈ। ਇਹ ਤਿੰਨੇ ਮੁਲਕ ਆਪਸ ਵਿਚ ਦੁਸ਼ਮਣ ਹਨ। ਜੇਕਰ ਇੰਡੀਆ ਪਾਕਿਸਤਾਨ ਨਾਲ ਜੰਗ ਲਗਾਉਂਦਾ ਹੈ ਤਾਂ ਮੈਦਾਨ-ਏ-ਜੰਗ ਪੰਜਾਬ ਅਤੇ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਯੂਟੀ ਚੰਡੀਗੜ ,ਰਾਜਸਥਾਨ,ਜੰਮੂ ਕਸ਼ਮੀਰ,ਲੇਹ-ਲੱਦਾਖ ਅਤੇ ਗੁਜਰਾਤ ਦਾ ਕੱਛ ਇਲਾਕਾ ਬਣੇਗਾ। ਇਸ ਨਾਲ ਪੰਜਾਬੀਆਂ ਅਤੇ ਸਿੱਖ ਵਸੋਂ ਦਾ ਤਾਂ ਮਲੀਆਮੇਟ ਹੋ ਕੇ ਰਹਿ ਜਾਵੇਗਾ ਅਤੇ ਸਿੱਖ ਕੌਮ ਦਾ ਵੀ ਨਾਸ਼ ਹੋ ਜਾਵੇਗਾ। ਇਸ ਲਈ ਇਹ ਜ਼ਰੂਰੀ ਹੈ ਕਿ ਇੰਡਿਆ, ਪਾਕਿਸਤਾਨ ਅਤੇ ਚੀਨ ਤਿੰਨੇ ਦੁਸ਼ਮਣ ਮੁਲਕ ਫੌਜ਼ੀ ਅਤੇ ਮਾਲੀ ਤੌਰ ਤੇ ਬਰਾਬਰ ਦੇ ਤਾਕਤਵਰ ਹੋਣੇ ਚਾਹੀਦੇ ਹਨ।

ਜਦੋਂ ਦੋਵੇਂ ਦੁਸ਼ਮਣ ਮੁਲਕਾਂ ਦੀ ਤਲਵਾਰ ਮਿਆਨ ਵਿਚ ਪਈ ਬਰਾਬਰ ਦੀ ਤਿੱਖੀ ਹੋਵੇਗੀ ਤਾਂ ਕੋਈ ਵੀ ਮੁਲਕ ਆਪਣੀ ਤਲਵਾਰ ਮਿਆਨ ਵਿਚੋਂ ਨਹੀਂ ਕੱਢ ਸਕੇਗਾ ਅਤੇ ਅਮਨ ਚੈਨ ਕਾਇਮ ਰਹਿ ਸਕੇਗਾ। ਇਸ ਲਈ ਜੇਕਰ ਇੰਡੀਆ ਪ੍ਰਮਾਣੂ ਅਤੇ ਫੌਜ਼ੀ ਤਾਕਤ ਵਿਚ ਸੰਪੰਨ ਹੈ ਤਾਂ ਪਾਕਿਸਤਾਨ ਅਤੇ ਚੀਨ ਵੀ ਇਸੇ ਤਰ੍ਹਾਂ ਸੰਪੰਨ ਹੋਣੇ ਚਾਹੀਦੇ ਹਨ। ਜੋ ਅਮਰੀਕਾ ਨੇ ਪਾਕਿਸਤਾਨ ਨੂੰ ਫੌਜ਼ੀ ਤੇ ਮਾਲੀ ਸਹਾਇਤਾ ਦੇ ਕੇ ਇੰਡੀਆ ਦੇ ਬਰਾਬਰ ਦਾ ਤਾਕਤਵਰ ਬਣਾਉਣ ਵਿਚ ਭੁਮਿਕਾ ਨਿਭਾਈ ਹੈ, ਉਹ ਸਿੱਖ ਕੌਮ ਦੀ ਉਸ ਨੀਤੀ ਦੇ ਹੱਕ ਵਿੱਚ ਹੈ ਕਿ ਤਿੰਨੇ ਦੁਸ਼ਮਣ ਮੁਲਕ ਇੰਡੀਆ, ਚੀਨ ਅਤੇ ਪਾਕਿਸਤਾਨ ਕਦੀ ਵੀ ਜੰਗ ਨੂੰ ਸੱਦਾ ਨਾ ਦੇਣ ਤਾਂ ਕਿ ਪੰਜਾਬ ਅਤੇ ਗੁਆਂਢੀ ਸੂਬਿਆਂ ਜਿਨਾਂ ਵਿਚ ਸਿੱਖ ਵਸੋਂ ਵੱਸਦੀ ਹੈ ਉਹ ਹਰ ਪੱਖੋਂ ਸੁਰੱਖਿਅਤ ਰਹੇ ਅਤੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਅਤੇ ਸਰਬੱਤ ਦੇ ਭਲੇ ਦੀ ਸੋਚ ਅਧੀਨ ਉਦਮ ਕਰਕੇ ਇਨਸਾਨੀਅਤ ਦੀ ਸੇਵਾ ਕਰਦੀ ਰਹੇ ਅਤੇ ਸਮੁੱਚੇ ਏਸ਼ੀਆ ਖਿਤੇ ਵਿਚ ਸਦਾ ਲਈ ਅਮਨ ਚੈਨ ਕਾਇਮ ਰਹੇ।

Leave a Reply

Your email address will not be published. Required fields are marked *