ਸਾਹਿਬਜ਼ਾਦਿਆ ਦੀ ਸੋਚ ਉਤੇ ਦ੍ਰਿੜਤਾ ਨਾਲ ਨਿਰੰਤਰ ਪਹਿਰਾ ਦੇਵਾਂਗੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਮਸਲਿਆ ਦਾ ਇਕੋ ਇਕ ਸਹੀ ਹੱਲ ‘ਖ਼ਾਲਿਸਤਾਨ’ : ਮਾਨ

ਫ਼ਤਹਿਗੜ੍ਹ ਸਾਹਿਬ, 27 ਦਸੰਬਰ ( ) “ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਅਤੇ ਬਾਬਾ ਟੋਡਰ ਮੱਲ ਜਿਨ੍ਹਾਂ ਨੇ ਸਾਹਿਬਜਾਦਿਆ ਦੇ ਸੰਸਕਾਰ ਲਈ ਸੋਨੇ ਦੀਆਂ ਮੋਹਰਾਂ ਖੜ੍ਹੀਆ ਕਰਕੇ ਜਗ੍ਹਾ ਲੈਦੇ ਹੋਏ ਇਹ ਇਨਸਾਨੀਅਤ ਪੱਖੀ ਕੁਰਬਾਨੀ ਭਰਿਆ ਉਦਮ ਕੀਤਾ, ਨੂੰ ਫ਼ਤਹਿਗੜ੍ਹ ਸਾਹਿਬ ਦੇ ਮਹਾਨ ਸ਼ਹੀਦੀ ਅਸਥਾਂਨ ਤੇ ਜ਼ਾਬਰ ਹੁਕਮਰਾਨਾਂ ਦੇ ਜ਼ਬਰ ਅੱਗੇ ਕਿਸੇ ਤਰ੍ਹਾਂ ਦੀ ਈਨ ਨੂੰ ਪ੍ਰਵਾਨ ਨਾ ਕਰਕੇ, ਆਪਣੀਆ ਸ਼ਹਾਦਤਾਂ ਦੇਕੇ ਜੋ ਸੱਚ-ਹੱਕ ਦੀ ਆਵਾਜ਼ ਨੂੰ ਬੁਲੰਦ ਕੀਤਾ, ਉਨ੍ਹਾਂ ਮਾਸੂਮ ਜਿੰਦਾ ਵੱਲੋ ਵੱਡਾ ਮਹਾਨ ਸਾਕਾ ਕਰਕੇ ਜੋ ਸਮੁੱਚੀ ਮਨੁੱਖਤਾ ਨੂੰ ਜਿੰਦਗੀ ਜਿਊਣ ਅਤੇ ਕਿਸੇ ਮਨੁੱਖਤਾ ਪੱਖੀ ਮਕਸਦ ਲਈ ਸ਼ਹਾਦਤ ਦੇਣ ਦੀ ਪ੍ਰੇਰਣਾ ਦਿੱਤੀ ਹੈ, ਉਨ੍ਹਾਂ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਅਤੇ ਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਪ੍ਰਣ ਕਰਦਾ ਹੈ ਕਿ ਹੁਕਮਰਾਨਾਂ ਦੇ ਕਿਸੇ ਵੀ ਤਰ੍ਹਾਂ ਦੇ ਜ਼ਬਰ ਨੂੰ ਨਾ ਤਾਂ ਸਹਿਣ ਕੀਤਾ ਜਾਵੇਗਾ, ਨਾ ਹੀ ਅਜਿਹੀਆ ਤਾਕਤਾਂ ਅੱਗੇ ਕਿਸੇ ਤਰ੍ਹਾਂ ਦੀ ਈਨ ਨੂੰ ਪ੍ਰਵਾਨ ਕੀਤਾ ਜਾਵੇਗਾ । ਬਲਕਿ ਸਹੀ ਦਿਸ਼ਾ ਵੱਲ ਸੰਘਰਸ਼ ਕਰਦੇ ਹੋਏ ਕੌਮੀ ਮੰਜਿ਼ਲ ਦੀ ਹਰ ਕੀਮਤ ਤੇ ਪ੍ਰਾਪਤੀ ਕੀਤੀ ਜਾਵੇਗੀ । ਕਿਉਂਕਿ ਸਿੱਖ ਕੌਮ ਨਾ ਤਾਂ ਆਪਣੇ ਦੁਸ਼ਮਣ ਨੂੰ ਕਦੀ ਮੁਆਫ਼ ਕਰਦੀ ਹੈ ਅਤੇ ਨਾ ਹੀ ਕਦੀ ਹਾਰ ਨੂੰ ਪ੍ਰਵਾਨ ਕਰਦੀ ਹੈ । SIKH DARE AND ENDURE BUT NEVER ACCEPT DEFEAT। ਸਮੁੱਚੀ ਸਿੱਖ ਕੌਮ ਸਾਹਿਬਜ਼ਾਦਿਆ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਉਤੇ ਦ੍ਰਿੜ ਹੁੰਦੀ ਹੋਈ ਅੱਜ ਉਨ੍ਹਾਂ ਨੂੰ ਸਮੂਹਿਕ ਤੌਰ ਤੇ ਜਿਥੇ ਸਤਿਕਾਰ ਸਹਿਤ ਸਰਧਾ ਦੇ ਫੁੱਲ ਭੇਟ ਕਰ ਰਹੀ ਹੈ, ਉਥੇ ਉਨ੍ਹਾਂ ਮਹਾਨ ਜਿੰਦਾਂ ਤੇ ਰੂਹਾਂ ਨੂੰ ਹਾਜਰ-ਨਾਜਰ ਪ੍ਰਵਾਨ ਕਰਦੇ ਹੋਏ ਪ੍ਰਣ ਕਰਨਾ ਪਵੇਗਾ ਕਿ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੇ ਸਭ ਮਸਲਿਆ ਦਾ ਇਕੋ ਇਕ ਹੱਲ ‘ਖ਼ਾਲਿਸਤਾਨ’ ਨੂੰ ਜਮਹੂਰੀਅਤਮਈ ਢੰਗ ਨਾਲ ਕਾਇਮ ਕਰਨਾ ਹੈ । ਜਿਸ ਉਤੇ ਸਮੁੱਚੀ ਸਿੱਖ ਕੌਮ ਸੁਹਿਰਦ ਹੋ ਕੇ ਪਹਿਰਾ ਦੇਵੇ । ਖ਼ਾਲਿਸਤਾਨ ਹਰ ਕੀਮਤ ਤੇ ਸਮੁੱਚੀ ਮਨੁੱਖਤਾ ਨੂੰ ਕਾਇਮ ਕਰਕੇ ਦੇਵਾਂਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ, ਬਾਬਾ ਮੋਤੀ ਸਿੰਘ ਮਹਿਰਾ, ਦੀਵਾਨ ਟੋਡਰ ਮੱਲ ਜੀ ਅਤੇ ਸਮੁੱਚੇ ਸ਼ਹੀਦ ਸਿੰਘਾਂ-ਸਿੰਘਣੀਆਂ ਨੂੰ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਅਤੇ ਆਉਣ ਵਾਲੇ ਸਮੇ ਲਈ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਆਪਣੇ ਗੁਰੂ ਸਾਹਿਬਾਨ ਵੱਲੋ ਦਿੱਤੀ ਸੇਧ ਅਨੁਸਾਰ, ਸਮੂਹ ਧਰਮਾਂ, ਕੌਮਾਂ, ਵਰਗਾਂ, ਕਬੀਲਿਆ ਤੇ ਅਧਾਰਿਤ ਸਾਂਝਾ ਖ਼ਾਲਸਾ ਰਾਜ ਕਾਇਮ ਕਰਨ ਦੀ ਜੋਰਦਾਰ ਵਕਾਲਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਪੰਜਾਬ ਸੂਬੇ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ ਲਈ ਮੱਧ ਪ੍ਰਦੇਸ਼ ਅਤੇ ਰਾਜਸਥਾਂਨ ਦੀ ਤਰ੍ਹਾਂ ਅਫੀਮ ਦੀ ਖੇਤੀ ਦੀ ਖੁੱਲ੍ਹੀ ਪ੍ਰਵਾਨਗੀ ਦੇਣ, ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਬਿਨ੍ਹਾਂ ਇਕ ਪਲ ਦੀ ਦੇਰੀ ਦੇ ਰਿਹਾਈ ਹੋਣੀ ਚਾਹੀਦੀ ਹੈ, ਇਥੇ 40 ਲੱਖ ਦੀ ਬੇਰੁਜਗਾਰੀ ਨੂੰ ਖਤਮ ਕਰਨ ਹਿੱਤ ਤੁਰੰਤ ਪੰਜਾਬ ਦੀਆਂ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਬਤੌਰ ਰੇਲ ਆਵਜਾਈ ਅਤੇ ਸੜਕੀ ਆਵਾਜਾਈ ਦੇ ਖੋਲਣ ਅਤੇ ਇਥੋ ਦੇ ਖੇਤੀ ਅਤੇ ਦੂਸਰੇ ਉਤਪਾਦਾਂ ਦੀ ਵਿਕਰੀ ਲਈ ਕੌਮਾਂਤਰੀ ਮੰਡੀਕਰਨ ਨੂੰ ਮਜਬੂਤ ਕਰਨ ਦੀ ਗੱਲ ਵੀ ਕੀਤੀ । ਅੱਜ ਦੇ ਇਸ ਇਕੱਠ ਵਿਚ ਖਚਾਖਚ ਭਰੇ ਮੀਰੀ-ਪੀਰੀ ਸ਼ਹੀਦੀ ਕਾਨਫਰੰਸ ਦੇ ਪੰਡਾਲ ਵਿਚ ਹਾਜਰੀਨ ਸੰਗਤਾਂ ਨੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆ ਨਾਲ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਸੰਬੰਧਤ 17 ਮਤਿਆ ਨੂੰ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ ਜਿਨ੍ਹਾਂ ਵਿਚ ਬੰਦੀ ਸਿੱਖਾਂ ਨੂੰ ਤੁਰੰਤ ਰਿਹਾਅ ਕਰਨ, ਅਫ਼ੀਮ ਦੀ ਖੇਤੀ ਦੀ ਕਾਨੂੰਨੀ ਇਜਾਜਤ ਦੇਣ, ਸਿਵਲ ਸਰਜਨਾਂ ਨੂੰ ਪਹਿਲੇ ਦੀ ਤਰ੍ਹਾਂ ਅਫੀਮ ਦੀ ਵਰਤੋ ਕਰਨ ਵਾਲਿਆ ਨੂੰ ਕੋਟੇ ਅਨੁਸਾਰ ਫੀਮ ਵੰਡਣ ਦਾ ਅਧਿਕਾਰ ਦੇਣ, ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਰੱਖਣ, ਲਤੀਫਪੁਰ (ਜਲੰਧਰ) ਵਿਖੇ 80 ਪਰਿਵਾਰਾਂ ਦੇ ਕੀਤੇ ਗਏ ਉਜਾੜੇ ਦੀ ਨਿਖੇਧੀ ਦੇ ਨਾਲ-ਨਾਲ ਤੁਰੰਤ ਮੁੜ ਵਸੇਬਾ, ਪਾਕਿਸਤਾਨ ਸੁਪਰੀਮ ਕੋਰਟ ਵੱਲੋ ਸਿੱਖ ਕੌਮ ਨੂੰ ਵੱਖਰੀ ਕੌਮ ਵੱਜੋ ਮਾਨਤਾ ਦੇਣ ਦਾ ਸਵਾਗਤ, ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਨੂੰ ਸਖਤੀ ਨਾਲ ਬੰਦ ਕਰਨ, ਪੰਜਾਬ ਦੀਆਂ ਸਰਹੱਦਾਂ ਖੇਤੀ ਅਤੇ ਦੂਸਰੇ ਵਪਾਰ ਲਈ ਤੁਰੰਤ ਖੋਲਣ, 12 ਸਾਲਾਂ ਤੋ ਐਸ.ਜੀ.ਪੀ.ਸੀ. ਦੀ ਰੋਕੀ ਗਈ ਜਰਨਲ ਚੋਣਾਂ ਕਰਵਾਉਣ, ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਰਾਹੀ ਜਾਣ ਵਾਲੇ ਸਰਧਾਲੂਆਂ ਨੂੰ ਬਿਨ੍ਹਾਂ ਪਾਸਪੋਰਟ ਤੋ ਵੱਡੀ ਗਿਣਤੀ ਵਿਚ ਪ੍ਰਵਾਨਗੀ ਦੇਣ, ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਪਾਣੀਆ ਨੂੰ ਪੰਜਾਬ ਦੇ ਹਵਾਲੇ ਕਰਨ, ਰੂਸ ਅਤੇ ਯੂਕਰੇਨ ਜੰਗ ਦੌਰਾਨ ਰੂਸ ਵੱਲੋ ਕਬਜੇ ਕੀਤੇ ਗਏ ਇਲਾਕੇ ਤੁਰੰਤ ਵਾਪਸ ਕਰਨ, ਯੂ.ਐਨ. ਦੇ 1948 ਦੇ ਮਤੇ ਅਨੁਸਾਰ ਕਸਮੀਰੀਆਂ ਦੀ ਰਾਏਸੁਮਾਰੀ ਕਰਵਾਕੇ ਉਨ੍ਹਾਂ ਦੀ ਖੁਦਮੁਖਤਿਆਰੀ ਬਹਾਲ ਕਰਨ, ਪਾਣੀਆਂ ਨੂੰ ਪ੍ਰਦੂਸਤ ਕਰਨ ਵਾਲੀ ਜੀਰਾ ਸਰਾਬ ਫੈਕਟਰੀ ਤੁਰੰਤ ਬੰਦ ਕਰਨ, ਪੰਜਾਬ ਸਿਰ ਮੰਦਭਾਵਨਾ ਅਧੀਨ ਚੜਾਏ ਗਏ 3 ਲੱਖ ਕਰੋੜ ਦੇ ਕਰਜੇ ਉਤੇ ਲੀਕ ਮਾਰਨ, ਮਨੁੱਖੀ ਅਧਿਕਾਰਾਂ ਦੇ ਪੰਜਾਬ ਤੇ ਕਸਮੀਰ ਵਿਚ ਹੋ ਰਹੇ ਉਲੰਘਣ ਪ੍ਰਤੀ ਅਮਨੈਸਟੀ ਇੰਟਰਨੈਸਨਲ ਅਤੇ ਯੂ.ਐਨ. ਵੱਲੋ ਸਖਤ ਕਦਮ ਚੁੱਕਣ ਅਤੇ ਅੰਤ ਵਿਚ ਸਮੁੱਚੇ ਪੰਜਾਬ ਦੇ ਮਸਲਿਆ ਦੇ ਹੱਲ ਲਈ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਖ਼ਾਲਿਸਤਾਨ ਕਾਇਮ ਕਰਨ ਦੇ ਇਕੋ ਇਕ ਹੱਲ ਦਰਸਾਉਦੇ ਹੋਏ ਦ੍ਰਿੜ ਰਹਿਣ ਦੀ ਅਪੀਲ ਕਰਦੇ ਹੋਏ ਮਤੇ ਪਾਸ ਕੀਤੇ ਗਏ ।

ਅੱਜ ਦੇ ਇਸ ਮੀਰੀ-ਪੀਰੀ ਸ਼ਹੀਦੀ ਸਮਾਗਮ ਵਿਚ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਜਨਾਬ ਫੁਰਕਾਨ ਕੁਰੈਸੀ ਮੀਤ ਪ੍ਰਧਾਨ, ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਗੋਬਿੰਦ ਸਿੰਘ ਜਥੇਬੰਧਕ ਸਕੱਤਰ, ਅੰਮ੍ਰਿਤਪਾਲ ਸਿੰਘ ਛੰਦੜਾ, ਗੁਰਜੰਟ ਸਿੰਘ ਕੱਟੂ ਵਿਸੇਸ ਸਕੱਤਰ, ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫਤਰ ਸਕੱਤਰ, ਰਣਦੀਪ ਸਿੰਘ ਪੀ.ਏ, ਸਿੰਗਾਰਾ ਸਿੰਘ ਬਡਲਾ ਫਤਹਿਗੜ੍ਹ ਸਾਹਿਬ, ਹਰਭਜਨ ਸਿੰਘ ਕਸਮੀਰੀ, ਗੁਰਨੈਬ ਸਿੰਘ ਰਾਮਪੁਰਾ, ਬਹਾਦਰ ਸਿੰਘ ਭਸੌੜ, ਪਰਮਿੰਦਰ ਸਿੰਘ ਬਾਲਿਆਵਾਲੀ ਬਠਿੰਡਾ, ਅਮਰੀਕ ਸਿੰਘ ਨੰਗਲ, ਗੁਰਬਚਨ ਸਿੰਘ ਪਵਾਰ, ਜਸਵੰਤ ਸਿੰਘ ਚੀਮਾਂ ਲੁਧਿਆਣਾ, ਗੁਰਦੀਪ ਸਿੰਘ ਖੁਣਖੁਣ, ਰਣਜੀਤ ਸਿੰਘ ਸੰਤੋਖਗੜ੍ਹ ਰੋਪੜ੍ਹ, ਰਜਿੰਦਰ ਸਿੰਘ ਫ਼ੌਜੀ ਫਗਵਾੜਾ, ਬਲਵੀਰ ਸਿੰਘ ਬੱਛੋਆਣਾ, ਬਲਕਾਰ ਸਿੰਘ ਭੁੱਲਰ, ਗੁਰਚਰਨ ਸਿੰਘ ਭੁੱਲਰ, ਦਰਸ਼ਨ ਸਿੰਘ ਮੰਡੇਰ, ਹਰਜੀਤ ਸਿੰਘ ਸਜੂਮਾ, ਹਰਬੰਸ ਸਿੰਘ ਪੈਲੀ, ਪਰਮਜੀਤ ਸਿੰਘ ਫਾਜਿਲਕਾ, ਇਕਬਾਲ ਸਿੰਘ ਬਰੀਵਾਲਾ, ਰਜਿੰਦਰ ਸਿੰਘ ਜਵਾਹਰਕੇ, ਕੁਲਦੀਪ ਸਿੰਘ ਪਹਿਲਵਾਨ, ਲਖਵੀਰ ਸਿੰਘ ਕੋਟਲਾ, ਧਰਮ ਸਿੰਘ ਕਲੌੜ, ਗੁਰਪ੍ਰੀਤ ਸਿੰਘ ਮੜੌਲੀ, ਜੋਗਿੰਦਰ ਸਿੰਘ ਸੈਪਲਾ, ਸਵਰਨ ਸਿੰਘ ਫਾਟਕਮਾਜਰੀ, ਸੁਖਵਿੰਦਰ ਸਿੰਘ ਭਾਟੀਆ, ਬੀਬੀ ਬਲਵਿੰਦਰ ਕੌਰ ਡੇਰਾ ਬਸੀ ਲਵਪ੍ਰੀਤ ਸਿੰਘ ਅਕਲੀਆ, ਗੁਰਤੇਜ ਸਿੰਘ ਅਸਪਾਲ, ਗੁਰਪ੍ਰੀਤ ਸਿੰਘ ਲਾਡਵਜਾਰਾ, ਸਤਿਗੁਰ ਸਿੰਘ ਚੀਮਾਂ, ਮਨਦੀਪ ਸਿੰਘ ਹਰਿਆਓ, ਸੁਖਚੈਨ ਸਿੰਘ ਅਤਲਾ ਵੱਡੀ ਗਿਣਤੀ ਵਿਚ ਆਗੂਆਂ ਨੇ ਸਮੂਲੀਅਤ ਕੀਤੀ ।

Leave a Reply

Your email address will not be published. Required fields are marked *