17 ਦਸੰਬਰ ਤੋਂ ਬਰਗਾੜੀ ਵਿਖੇ ਗ੍ਰਿਫ਼ਤਾਰੀ ਦੇਣ ਵਾਲੇ ਜਥਿਆਂ ਦਾ ਐਲਾਨ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 15 ਦਸੰਬਰ ( ) “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਵਿਖੇ 01 ਜੁਲਾਈ 2021 ਤੋਂ ਸੁਰੂ ਕੀਤੇ ਗਏ ਬਰਗਾੜੀ ਮੋਰਚੇ ਵਿਚ ਨਿਰੰਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਹੈ । 17 ਦਸੰਬਰ ਨੂੰ ਹਰਜੀਤ ਸਿੰਘ ਚਤਾਮਲਾ ਰੋਪੜ੍ਹ, 18 ਦਸੰਬਰ ਨੂੰ ਸੁਖਵਿੰਰ ਸਿੰਘ ਭਾਟੀਆ ਅਤੇ ਬੀਬੀ ਬਲਵਿੰਦਰ ਕੌਰ ਜੀਰਕਪੁਰ, 19 ਦਸੰਬਰ ਨੂੰ ਸੁਰਜੀਤ ਸਿੰਘ ਤਲਵੰਡੀ ਜਗਰਾਓ, 20 ਦਸੰਬਰ ਨੂੰ ਬਲਵੀਰ ਸਿੰਘ ਸੋਹਾਣਾ, 21 ਦਸੰਬਰ ਨੂੰ ਕੁਲਦੀਪ ਸਿੰਘ ਮਸੀਤੀ ਟਾਡਾ, 22 ਦਸੰਬਰ ਨੂੰ ਕਰਤਾਰ ਸਿੰਘ ਪਠਾਨਕੋਟ, 23 ਦਸੰਬਰ ਪਰਮਿੰਦਰ ਸਿੰਘ ਬਾਲਿਆਵਾਲੀ, 24 ਦਸੰਬਰ ਨੂੰ ਬਲਰਾਜ ਸਿੰਘ ਖ਼ਾਲਸਾ ਮੋਗਾ, 25 ਦਸੰਬਰ ਨੂੰ ਓਪਜਿੰਦਰ ਸਿੰਘ ਪੰਜਗਰਾਈ ਫਰੀਦਕੋਟ, 26 ਦਸੰਬਰ ਨੂੰ ਸੁਰਜੀਤ ਸਿੰਘ ਪਾਇਲ ਖੰਨਾ, 27 ਦਸੰਬਰ ਗੁਰਦੀਪ ਸਿੰਘ ਢੁੱਡੀ, 28 ਦਸੰਬਰ ਨੂੰ ਬਲਦੇਵ ਸਿੰਘ ਬੜਿੰਗ ਮੁਕਤਸਰ, 29 ਦਸੰਬਰ ਗੁਰਚਰਨ ਸਿੰਘ ਗਰੇਵਾਲ ਲੁਧਿਆਣਾ, 30 ਦਸੰਬਰ ਪ੍ਰਗਟ ਸਿੰਘ ਜੀਰਾ, 31 ਦਸੰਬਰ ਨੂੰ ਜਤਿੰਦਰਬੀਰ ਸਿੰਘ ਪੰਨੂੰ ਗੁਰਦਾਸਪੁਰ ਦੇ ਜਥੇ ਗ੍ਰਿਫਤਾਰੀ ਲਈ ਜਾਣਗੇ ।
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਰਗਾੜੀ ਮੋਰਚੇ ਲਈ ਜਥਿਆਂ ਦੀਆਂ ਗ੍ਰਿਫ਼ਤਾਰੀਆਂ ਲਈ ਡਿਊਟੀਆਂ ਲਗਾਉਦੇ ਹੋਏ ਪ੍ਰੈਸ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੀ ਗਈ ।