ਬੇਸ਼ੱਕ ਸ੍ਰੀ ਮੋਦੀ ਬੀਜੇਪੀ-ਆਰ.ਐਸ.ਐਸ. ਦੇ ਸੂਝਵਾਨ ਆਗੂ ਹਨ, ਪਰ ਪੰਜਾਬ ਅਤੇ ਹੋਰ ਕਈ ਸੂਬਿਆਂ ਵਿਚ ਕੀਤੀਆ ਜਾਣ ਵਾਲੀਆ ਖਤਰਨਾਕ ਹਰਕਤਾਂ ਦਹਿਸਤਗਰਦੀ ਨੂੰ ਬੁੜਾਵਾ ਦੇਣ ਵਾਲੀਆ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 27 ਸਤੰਬਰ ( ) “ਇਸ ਵਿਚ ਕੋਈ ਸ਼ੱਕ ਬਾਕੀ ਨਹੀ ਕਿ ਇੰਡੀਆ ਦੇ ਵਜ਼ੀਰ-ਏ-ਆਜ਼ਮ, ਬੀਜੇਪੀ ਤੇ ਆਰ.ਐਸ.ਐਸ. ਦੀ ਸਰਕਾਰ ਦੇ ਮੁੱਖੀ ਸ੍ਰੀ ਮੋਦੀ ਆਪਣੀ ਸੋਚ ਤੇ ਨਿਸ਼ਾਨੇ ਦੇ ਪੱਕੇ ਸੂਝਵਾਨ ਆਗੂ ਹਨ । ਪਰ ਜੋ ਉਨ੍ਹਾਂ ਵੱਲੋਂ ਪੰਜਾਬ ਸੂਬੇ ਜਾਂ ਹੋਰ ਕਈ ਸਰਹੱਦੀ ਸੂਬਿਆ ਵਿਚ ਹਕੂਮਤੀ ਪੱਧਰ ‘ਤੇ ਫਿਰਕੂ ਅਮਲ ਅਤੇ ਹਰਕਤਾਂ ਕੀਤੀਆ ਜਾਂਦੀਆ ਆ ਰਹੀਆ ਹਨ, ਉਹ ਤਾਂ ਇਥੇ ਅੱਤਵਾਦ ਅਤੇ ਦਹਿਸਤਗਰਦੀ ਨੂੰ ਬੁੜਾਵਾ ਦੇਣ ਵਾਲੀਆ ਦੁੱਖਦਾਇਕ ਕਾਰਵਾਈਆ ਹਨ । ਜਦੋਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਤਰ੍ਹਾਂ ਦੀ ਦਹਿਸਤਗਰਦੀ ਦੇ ਸਖ਼ਤ ਵਿਰੁੱਧ ਹੈ, ਕੇਵਲ ਇੰਡੀਆ-ਪੰਜਾਬ ਵਿਚ ਹੀ ਨਹੀ ਬਲਕਿ ਸਮੁੱਚੇ ਸੰਸਾਰ ਵਿਚ ਗੁਰੂ ਸਾਹਿਬਾਨ ਜੀ ਦੀ ਵੱਡਮੁੱਲੀ ਮਨੁੱਖਤਾ ਪੱਖੀ ਸਰਬੱਤ ਦੇ ਭਲੇ ਵਾਲੀ ਸੋਚ ਦਾ ਕਾਇਲ ਹੈ ਅਤੇ ਉਸ ਅਨੁਸਾਰ ਹੀ ਇੰਡੀਆ-ਪੰਜਾਬ ਤੇ ਸਮੁੱਚੇ ਸੰਸਾਰ ਦੇ ਨਿਜਾਮੀ ਪ੍ਰਬੰਧ ਨੂੰ ਪ੍ਰਫੁੱਲਿਤ ਕਰਨ ਦੀ ਡੂੰਘੀ ਇੱਛਾ ਰੱਖਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਬੀਜੇਪੀ-ਆਰ.ਐਸ.ਐਸ. ਦੇ ਵਜ਼ੀਰ-ਏ-ਆਜਮ ਸ੍ਰੀ ਨਰਿੰਦਰ ਮੋਦੀ ਦੀ ਸੂਝਵਾਨਤਾ ਨੂੰ ਪ੍ਰਵਾਨ ਕਰਦੇ ਹੋਏ ਪਰ ਉਨ੍ਹਾਂ ਵੱਲੋ ਇੰਡੀਆ ਦੇ ਵੱਖ-ਵੱਖ ਸਰਹੱਦੀ ਸੂਬਿਆਂ ਵਿਚ ਅਤੇ ਵੱਖ-ਵੱਖ ਘੱਟ ਗਿਣਤੀ ਕੌਮਾਂ ਸੰਬੰਧੀ ਵਿਵਹਾਰ ਕਰਦੇ ਹੋਏ ਕੀਤੀਆ ਜਾ ਰਹੀਆ ਬਚਕਾਨਾਂ ਹਰਕਤਾਂ ਨੂੰ ਇਥੇ ਦਹਿਸਤਗਰਦੀ ਨੂੰ ਬੁੜਾਵਾ ਦੇਣ ਵਾਲੀਆ ਅਤੇ ਅਰਾਜਕਤਾ ਫੈਲਾਉਣ ਵਾਲੀਆ ਕਰਾਰ ਦਿੰਦੇ ਹੋਏ ਇੰਡੀਆ ਤੇ ਸੰਸਾਰ ਨਿਵਾਸੀਆ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪਾਰਲੀਮੈਂਟ, ਵੱਖ-ਵੱਖ ਸੂਬਿਆਂ ਦੀਆਂ ਅਸੈਬਲੀਆਂ ਇਥੋ ਦੀ ਜ਼ਮਹੂਰੀਅਤ ਦੇ ਮਜ਼ਬੂਤ ਥੰਮ੍ਹ ਹਨ । ਜਿਨ੍ਹਾਂ ਰਾਹੀ ਇੰਡੀਆ ਅਤੇ ਵੱਖ-ਵੱਖ ਸੂਬਿਆਂ ਦੇ ਨਿਵਾਸੀਆ ਦਾ ਰਾਜ ਪ੍ਰਬੰਧ ਚੱਲਦਾ ਹੈ । ਜੇਕਰ ਕਿਸੇ ਸੂਬੇ ਜਾਂ ਕਿਸੇ ਕੌਮ ਦੇ ਨਿਵਾਸੀ ਸ੍ਰੀ ਮੋਦੀ ਦੀਆਂ ਦਿਸ਼ਾਹੀਣ ਨੀਤੀਆ ਅਤੇ ਅਮਲਾਂ ਤੋ ਕੋਈ ਨਿਰਾਸ ਹੋਇਆ ਵਰਗ ਜਾਂ ਇਨਸਾਨ ਉਪਰੋਕਤ ਜ਼ਮਹੂਰੀਅਤ ਦੇ ਥੰਮ੍ਹਾਂ ਦੇ ਚੱਲ ਰਹੇ ਸੈਸਨਾਂ ਦੌਰਾਨ ਇਨ੍ਹਾਂ ਸੰਸਥਾਵਾਂ ਉਤੇ ਬੰਬਾਰਮੈਂਟ ਕਰ ਦੇਣ, ਜਿਸ ਨਾਲ ਇਥੇ ਤਾਇਨਾਤ ਨਿਰਦੋਸ਼ ਪੁਲਿਸ, ਅਰਧ ਸੈਨਿਕ ਬਲਾਂ ਦੇ ਜਵਾਨ ਅਤੇ ਅਫ਼ਸਰਸਾਹੀ ਲਪੇਟ ਵਿਚ ਆ ਜਾਵੇ ਫਿਰ ਤਾਂ ਅਜਿਹੀ ਦਹਿਸਤਗਰਦੀ ਲਈ ਕੀ ਸ੍ਰੀ ਮੋਦੀ ਵੱਲੋ ਫਿਰਕੂ ਸੋਚ ਅਧੀਨ ਕੀਤੇ ਜਾਣ ਵਾਲੇ ਦਿਸ਼ਾਹੀਣ ਫੈਸਲੇ ਤੇ ਐਲਾਨ ਹੀ ਜਿ਼ੰਮੇਵਾਰ ਨਹੀਂ ਹੋਣਗੇ ? ਫਿਰ ਇਸ ਉਪਰੰਤ ਸਮੁੱਚੇ ਮੁਲਕ ਵਿਚ ਤੇਜ਼ੀ ਨਾਲ ਪੈਦਾ ਹੋਣ ਵਾਲੀ ਦਹਿਸਤਗਰਦੀ ਲਈ ਕੌਣ ਜਿ਼ੰਮੇਵਾਰ ਹੋਵੇਗਾ ? 

Leave a Reply

Your email address will not be published. Required fields are marked *