ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮਾਲਵਾ ਜਿ਼ਲ੍ਹਿਆਂ ਦੇ ਅਹੁਦੇਦਾਰ ਸੰਗਤਾਂ ਨੂੰ ਨਾਲ ਲੈਕੇ ਦਾਣਾ ਮੰਡੀ ਬਾਘਾਪੁਰਾਣਾ ਵਿਖੇ 29 ਸਤੰਬਰ ਨੂੰ ਰੋਡੇ ਜਾਣ ਲਈ ਪਹੁੰਚਣ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 27 ਸਤੰਬਰ ( ) “ਜੋ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਜਨਮ ਅਸਥਾਂਨ ਪਿੰਡ ਰੋਡੇ ਵਿਖੇ 29 ਸਤੰਬਰ ਨੂੰ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮਨਾਉਣ ਦੇ ਮਕਸਦ ਅਧੀਨ ਖ਼ਾਲਸਾ ਪੰਥ ਦਾ ਇਕੱਠ ਰੱਖਿਆ ਗਿਆ ਹੈ, ਉਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਕੌਮੀ ਜਥੇਬੰਦੀ ਨਾਲ ਸੰਬੰਧਤ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ, ਰਾਜਸਥਾਂਨ, ਜੰਮੂ-ਕਸ਼ਮੀਰ ਸੂਬਿਆ ਦੇ ਵਰਕਰ ਹੁੰਮ-ਹੁੰਮਾਕੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਸਮੂਲੀਅਤ ਕਰਨਗੇ । ਪੰਜਾਬ ਦੇ ਮਾਲਵੇ ਜਿ਼ਲ੍ਹਿਆਂ ਨਾਲ ਸੰਬੰਧਤ ਸਮੁੱਚੇ ਅਹੁਦੇਦਾਰ, ਵਰਕਰ, ਮੈਬਰ ਸਾਹਿਬਾਨ ਨੂੰ ਦਾਣਾ ਮੰਡੀ ਬਾਘਾਪੁਰਾਣਾ ਵਿਖੇ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ ਅਤੇ ਹੋਰ ਵਹੀਕਲਜ ਰਾਹੀ ਉਚੇਚੇ ਤੌਰ ਤੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਇਹ ਇਕੱਠ ਸ. ਮਾਨ ਦੀ ਅਗਵਾਈ ਵਿਚ ਰੋਡੇ ਵਾਲੇ ਸਮਾਗਮ ਵਿਚ ਪਹੁੰਚਕੇ ਸਮੁੱਚੇ ਖ਼ਾਲਸਾ ਪੰਥ ਦੀ ਆਉਣ ਵਾਲੇ ਸਮੇ ਲਈ ਚੜ੍ਹਦੀ ਕਲਾਂ ਕਰਨ ਵਿਚ ਆਪਣਾ ਯੋਗਦਾਨ ਪਾ ਸਕੇ ।”

ਇਹ ਜਾਣਕਾਰੀ ਅਤੇ ਅਪੀਲ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਸਮੁੱਚੇ ਪੰਜਾਬ ਦੇ ਪਾਰਟੀ ਦੇ ਅਹੁਦੇਦਾਰਾਂ, ਮੈਬਰਾਂ, ਵਰਕਰਾਂ ਨੂੰ ਸਹੀ 11 ਵਜੇ ਦਾਣਾ ਮੰਡੀ ਬਾਘਾਪੁਰਾਣਾ (ਮੋਗਾ) ਵਿਖੇ ਆਪੋ-ਆਪਣੇ ਸਾਥੀਆ ਅਤੇ ਵਹੀਕਲਜ ਰਾਹੀ ਪਹੁੰਚਣ ਲਈ ਕੀਤੀ । ਸ. ਟਿਵਾਣਾ ਨੇ ਦੋਆਬਾ ਅਤੇ ਮਾਝੇ ਦੇ ਅਹੁਦੇਦਾਰਾਂ ਨੂੰ ਵੀ ਉਚੇਚੇ ਤੌਰ ਤੇ ਵਾਰਿਸ ਪੰਜਾਬ ਦੀ ਸਲਾਨਾ ਵਰ੍ਹੇਗੰਢ ਦੇ ਸਮਾਗਮ ਉਤੇ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਹ ਸਮੇ ਨਾਲ ਦਾਣਾ ਮੰਡੀ ਬਾਘਾਪੁਰਾਣਾ ਵਿਖੇ ਪਹੁੰਚ ਸਕਣ ਤਾਂ ਬਿਹਤਰ ਹੋਵੇਗਾ । ਜੇਕਰ ਸਮੇ ਤੋ ਕਿਸੇ ਵਜਹ ਕਾਰਨ ਉਹ ਲੇਟ ਵੀ ਹੋ ਜਾਣ ਤਾਂ ਉਹ ਸਿੱਧਾ ਪਿੰਡ ਰੋਡੇ ਵਿਖੇ ਸ. ਮਾਨ ਦੀ ਅਗਵਾਈ ਵਿਚ ਆਉਣ ਵਾਲੇ ਇਕੱਠ ਵਿਚ ਸਾਮਿਲ ਹੋ ਕੇ ਸਮੂਲੀਅਤ ਕਰਨ । ਸ. ਟਿਵਾਣਾ ਨੇ ਪਾਰਟੀ ਦੇ ਬਿਨ੍ਹਾਂ ਤੇ ਇਹ ਉਮੀਦ ਪ੍ਰਗਟ ਕੀਤੀ ਕਿ ਜਦੋ ਖਾਲਸਾ ਪੰਥ ‘ਮੀਰੀ-ਪੀਰੀ’ ਦੇ ਵੱਡਮੁੱਲੇ ਛੇਵੀ ਪਾਤਸਾਹੀ ਵੱਲੋ ਦਿੱਤੇ ਸਿਧਾਂਤ ਅਤੇ ਫ਼ਲਸਫੇ ਨੂੰ ਅਮਲੀ ਰੂਪ ਵਿਚ ਅਪਣਾਕੇ ਧਰਮੀ ਲੀਹਾਂ ਉਤੇ ਚੱਲਦੇ ਹੋਏ, ਆਪਣੇ ਸਿਆਸੀ ਅਤੇ ਰਾਜਸੀ ਫੈਸਲਾਕੁੰਨ ਨਿਸਾਨੇ ਵੱਲ ਇਕਤਾਕਤ, ਇਕਰੂਪ ਹੋ ਕੇ ਦ੍ਰਿੜਤਾ ਤੇ ਸੰਜ਼ੀਦਗੀ ਨਾਲ ਮੰਜਿਲ ਵੱਲ ਵੱਧਣ ਜਾ ਰਿਹਾ ਹੈ ਤਾਂ ਹਰ ਮਾਈ, ਭਾਈ, ਗੁਰਸਿੱਖ ਦਾ ਧਰਮੀ, ਇਖਲਾਕੀ ਅਤੇ ਕੌਮੀ ਫਰਜ ਬਣ ਜਾਂਦਾ ਹੈ ਕਿ ਉਹ ‘ਸਰਬੱਤ ਖਾਲਸੇ’ ਦੇ ਇਕੱਠ ਦੀ ਤਰ੍ਹਾਂ ਇਸ ਅਰਥ ਭਰਪੂਰ ਸਮਾਗਮ ਵਿਚ ਪਹੁੰਚਕੇ ਕੌਮੀ ਨਿਸਾਨੇ ਅਤੇ ਮੰਜਿਲ ਨੂੰ ਸ਼ਕਤੀ ਬਖਸਣ ਵਿਚ ਯੋਗਦਾਨ ਪਾਉਣ । ਅਕਾਲ ਪੁਰਖ ਇਸ ਵਰਤਾਰੇ ਵਿਚ ਆਪ ਹਾਜਰ-ਨਾਜਰ ਹੋ ਕੇ ਕੌਮ ਨੂੰ ਅਗਵਾਈ ਦੇਣਗੇ ।

Leave a Reply

Your email address will not be published. Required fields are marked *