ਸਾਡੀਆਂ ਧੀਆਂ-ਭੈਣਾਂ, ਬੀਬੀਆਂ ਕਿਸੇ ਵੀ ਖੇਤਰ ਵਿਚ ਮਜ਼ਬੂਰ ਹੋ ਕੇ ਖੁਦਕਸ਼ੀਆਂ ਨਾ ਕਰਨ, ਉਸ ਲਈ ਜ਼ਰੂਰੀ ਹੈ ਬੀਬੀਆਂ ਨੂੰ ਮਾਂ-ਬਾਪ ਪਹਿਲੋ ਹੀ ਪੜ੍ਹਾਉਣ ਅਤੇ ਸਥਾਪਿਤ ਕਰਨ : ਮਾਨ

ਫ਼ਤਹਿਗੜ੍ਹ ਸਾਹਿਬ, 19 ਅਗਸਤ ( ) “ਕੋਈ ਵੀ ਧੀ-ਨੂੰਹ-ਭੈਣ ਆਪਣੀ ਜਿ਼ੰਦਗੀ ਦੇ ਸਫ਼ਰ ਵਿਚ ਐਨੀ ਮਜ਼ਬੂਰ ਤੇ ਲਾਚਾਰ ਨਾ ਹੋਵੇ ਕਿ ਉਸਨੂੰ ਜ਼ਬਰੀ ਆਪਣੀ ਮਿਲੀ ਮਨੁੱਖੀ ਜਿੰਦਗੀ ਨੂੰ ਖੁਦਕਸ਼ੀ ਰਾਹੀ ਖੋਣਾ ਪਵੇ। ਉਸ ਲਈ ਹਰ ਮਾਂ-ਬਾਪ ਦਾ ਇਹ ਪਰਮ-ਧਰਮ ਫਰਜ ਬਣਦਾ ਹੈ ਕਿ ਉਹ ਆਪਣੀ ਧੀ-ਰਾਣੀ ਨੂੰ ਵਿਦਿਅਕ ਅਤੇ ਸਮਾਜਿਕ ਤੌਰ ਤੇ ਐਨਾ ਮਜ਼ਬੂਤ ਕਰਨ ਦੀ ਜਿ਼ੰਮੇਵਾਰੀ ਨਿਭਾਉਣ ਜਿਸ ਨਾਲ ਉਸਨੂੰ ਆਪਣੀ ਵਿਆਹਤਾ ਜਿੰਦਗੀ ਤੋ ਬਾਅਦ ਆਪਣੇ ਸਹੁਰੇ ਘਰ ਦੇ ਜ਼ਬਰ-ਜੁਲਮ ਜਾਂ ਬੇਇਨਸਾਫ਼ੀਆਂ ਨੂੰ ਚੁੱਪ-ਚਪੀਤੇ ਸਹਿਣ ਨਾ ਕਰਨਾ ਪਵੇ ਅਤੇ ਹਾਲਾਤ ਅਜਿਹੇ ਨਾ ਬਣਨ ਕਿ ਕੋਈ ਸਾਡੀ ਧੀ-ਭੈਣ ਖੁਦਕਸ਼ੀ ਕਰਨ ਲਈ ਮਜ਼ਬੂਰ ਹੋਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਅਤੇ ਹੋਰ ਬਾਹਰਲੇ ਮੁਲਕਾਂ ਵਿਚ, ਇੰਡੀਆਂ ਜਾਂ ਪੰਜਾਬ ਵਿਚ ਵੀ ਸਾਡੀਆਂ ਧੀਆਂ-ਭੈਣਾਂ ਵੱਲੋਂ ਸਹੁਰੇ ਘਰਾਂ ਦੀਆਂ ਵਧੀਕੀਆਂ ਜਾਂ ਬੇਇਨਸਾਫ਼ੀਆਂ ਹੋਣ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਮਾਂ-ਬਾਪ ਨੂੰ ਆਪਣੀਆਂ ਧੀਆਂ ਨੂੰ ਵੱਧ ਤੋ ਵੱਧ ਪੜ੍ਹਾਈ ਕਰਵਾਉਣ ਅਤੇ ਵਿਆਹ ਤੋ ਪਹਿਲੋ ਹੀ ਉਨ੍ਹਾਂ ਨੂੰ ਮਾਲੀ ਜਾਂ ਰੁਜਗਾਰ ਤੌਰ ਤੇ ਮਜਬੂਤ ਕਰਨ ਦੀਆਂ ਜਿ਼ੰਮੇਵਾਰੀਆ ਪੂਰਨ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਚੇਚੇ ਤੌਰ ਤੇ ਬੀਬੀ ਮਨਦੀਪ ਕੌਰ ਅਮਰੀਕਾ ਨਾਲ ਹੋਈ ਬੇਇਨਸਾਫ਼ੀ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਬਹੁਤ ਅਫਸੋਸ ਹੈ ਕਿ ਇਸ ਬੀਬੀ ਨੂੰ ਖੁਦਕਸ਼ੀ ਇਸ ਲਈ ਕਰਨੀ ਪਈ ਕਿ ਉਸਦੇ ਸੱਸ-ਸਹੁਰਾ ਉਸ ਕੋਲੋ ਲੜਕੀ ਦੀ ਥਾਂ ਤੇ ਲੜਕਾ ਚਾਹੁੰਦੇ ਸਨ । ਜਦੋਕਿ ਇਹ ਲੜਕਾ ਜਾਂ ਲੜਕੀ ਹੋਣਾ ਤਾਂ ਸਪਰਮ (ਸੁਕਰਾਣੂਆ) ਉਤੇ ਨਿਰਭਰ ਕਰਦਾ ਹੈ ਕਿਉਂਕਿ ਲੜਕਾ-ਲੜਕੀ ਪੈਦਾ ਕਰਨ ਵਾਲੇ ਸੁਕਰਾਣੂਆ ਦੀ ਬਦੌਲਤ ਹੀ ਪੈਦਾ ਹੁੰਦੇ ਹਨ । ਹੋ ਸਕਦਾ ਹੈ ਕਿ ਜਿਸ ਲੜਕੇ ਦੇ ਮਾਂ-ਬਾਪ ਕਿਸੇ ਧੀ-ਭੈਣ ਤੋ ਲੜਕੇ ਦੀ ਇੱਛਾ ਰੱਖਦੇ ਹਨ, ਉਹ ਉਨ੍ਹਾਂ ਦੇ ਲੜਕੇ ਵਿਚ ਸੁਕਰਾਣੂ ਹੀ ਨਾ ਹੋਣ । ਫਿਰ ਅਸੀ ਅਜਿਹੀ ਕਿਸੇ ਧੀ-ਭੈਣ ਨੂੰ ਦੋਸ਼ੀ ਕਿਵੇ ਠਹਿਰਾਅ ਸਕਦੇ ਹਾਂ ? ਉਨ੍ਹਾਂ ਇਸ ਗੱਲ ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਜਦੋ ਲਾੜਾ ਤੇ ਲਾੜੀ ਵਿਆਹ ਬੰਧਨ ਵਿਚ ਬੱਝ ਰਹੇ ਹੁੰਦੇ ਹਨ ਤਾਂ ਸਾਡੇ ਗ੍ਰੰਥੀ ਸਿੰਘ ਅਕਸਰ ਹੀ ਲਾਵਾ ਸਮੇ ਵਿਆਖਿਆ ਕਰਦੇ ਹੋਏ ਲੜਕੀ ਨੂੰ ਅਜਿਹੀ ਸਿੱਖਿਆ ਦਿੰਦੇ ਹਨ ਕਿ ਅੱਜ ਤੋ ਬਾਅਦ ਉਹ ਆਪਣੇ ਮਾਂ-ਬਾਪ ਨੂੰ ਭੁੱਲ ਜਾਵੇ ਅਤੇ ਸੱਸ-ਸਹੁਰੇ ਨੂੰ ਹੀ ਆਪਣਾ ਘਰ ਤੇ ਮਾਂ-ਬਾਪ ਪ੍ਰਵਾਨ ਕਰੇ । ਅਜਿਹੀ ਦਿੱਤੀ ਜਾ ਰਹੀ ਸਿੱਖਿਆ ਸਾਡੀਆ ਧੀਆਂ-ਭੈਣਾਂ ਨੂੰ ਆਪਣੇ ਸਹੁਰੇ ਘਰਾਂ ਵਿਚ ਤਸੱਦਦ-ਜੁਲਮ ਹੋਣ ਤੇ ਵੀ ਕਿਸੇ ਗੁਆਂਢੀ ਜਾਂ ਆਪਣੇ ਮਾਂ-ਬਾਪ ਨੂੰ ਜਾਣਕਾਰੀ ਨਹੀ ਦਿੰਦੀਆ । ਅਕਸਰ ਅਜਿਹੀਆ ਧੀਆਂ-ਭੈਣਾਂ ਜਾਂ ਤਾਂ ਘੁੱਟ ਘੁੱਟਕੇ ਜਿੰਦਗੀ ਬਸਰ ਕਰ ਰਹੀਆ ਹੁੰਦੀਆ ਹਨ ਜਾਂ ਫਿਰ ਖੁਦਕਸ਼ੀ ਦਾ ਰਾਹ ਅਪਣਾਉਣ ਲਈ ਮਜਬੂਰ ਹੁੰਦੀਆ ਹਨ । ਇਸ ਲਈ ਵਿਆਹ ਸਮੇ ਅਜਿਹੀ ਗੁਲਾਮੀਅਤ ਦੀ ਸੋਚ ਵਾਲੇ ਪ੍ਰਚਾਰ ਨੂੰ ਵੀ ਸਾਨੂੰ ਬਦਲਣਾ ਪਵੇਗਾ । ਜਦੋਕਿ ਗੁਰੂ ਸਾਹਿਬਾਨ ਨੇ ਔਰਤ ਵਰਗ ਨੂੰ ਸੁਬੋਧਿਤ ਹੁੰਦੇ ਹੋਏ ਸ਼ਬਦ ‘ਸੋ ਕਿਊ ਮੰਦਾ ਆਖਿਐ ਜਿਤੁ ਜੰਮੈ ਰਾਜਾਨਿ’ ਉਚਾਰਕੇ ਔਰਤ ਵਰਗ ਨੂੰ ਬਰਾਬਰ ਦਾ ਸਨਮਾਨ ਤੇ ਦਰਜਾ ਦਿੱਤਾ ਹੈ । 

ਉਨ੍ਹਾਂ ਕਿਹਾ ਕਿ ਅਜਿਹੀਆ ਖੁਦਕਸੀਆ ਦੀ ਵਜਹ ਸਹੁਰੇ ਘਰ ਵੱਲੋ ਦਾਜ ਦਾ ਲਾਲਚ ਵੀ ਹੋ ਸਕਦਾ ਹੈ ਜਾਂ ਫਿਰ ਔਰਤ ਵਰਗ ਨੂੰ ਪੈਰ ਦੀ ਜੁੱਤੀ ਦੀ ਤਸਵੀਹ ਦੇਕੇ ਗੁਲਾਮਾਂ ਦੀ ਤਰ੍ਹਾਂ ਵਿਵਹਾਰ ਕਰਨਾ ਵੀ ਹੋ ਸਕਦਾ ਹੈ ਜਾਂ ਫਿਰ ਪਤੀ-ਪਤਨੀ ਦੀ ਆਪਸੀ ਸਾਂਝ ਨੂੰ ਸਮਝਣ ਦੀ ਸਮਰੱਥਾਂ ਨਾ ਹੋਣਾ ਵੀ ਹੋ ਸਕਦਾ ਹੈ । ਜੇਕਰ ਸਾਡੀਆ ਧੀਆਂ-ਭੈਣਾਂ ਪੜ੍ਹੀਆਂ-ਲਿਖੀਆਂ ਹੋਣਗੀਆ ਤਾਂ ਉਹ ਅਜਿਹੇ ਹਾਲਾਤਾਂ ਵਿਚ ਆਪਣੀ ਪੜ੍ਹਾਈ ਦੀ ਬਦੌਲਤ ਕੋਈ ਚੰਗਾਂ ਰੁਜਗਾਰ ਲੱਭਣ ਜਾਂ ਆਪਣੀ ਵਿਦਵਤਾ ਦੀ ਬਦੌਲਤ ਆਪਣੀ ਆਮਦਨ ਦੇ ਸਾਧਨ ਪੈਦਾ ਕਰਨ ਦੀ ਸਮਰੱਥਾਂ ਦੇ ਯੋਗ ਬਣੀਆ ਰਹਿਣਗੀਆ ਅਤੇ ਸਹੁਰੇ ਘਰ ਵੱਲੋ ਸਾਡੀਆ ਧੀਆਂ-ਭੈਣਾਂ ਉਤੇ ਜ਼ਬਰ ਕਰਨ ਦੀ ਸੰਭਾਵਨਾ ਘੱਟ ਜਾਵੇਗੀ । ਉਨ੍ਹਾਂ ਕਿਹਾ ਕਿ ਅਜੋਕੇ ਸਮੇ ਵਿਚ ਸਾਡੀਆ ਬੱਚੀਆ ਜੋ ਕੈਨੇਡਾ, ਅਮਰੀਕਾ ਜਾਂ ਹੋਰ ਬਾਹਰਲੇ ਮੁਲਕਾਂ ਵਿਚ ਸਥਾਪਿਤ ਹੋ ਰਹੀਆ ਹਨ ਉਹ ਆਈ.ਲੈਟਸ ਕਰਕੇ ਜਾਂਦੀਆ ਹਨ । ਇਸ ਆਈ.ਲੈਟਸ ਪੜ੍ਹਾਈ ਦੀ ਬਦੌਲਤ ਅਮੀਰ ਘਰਾਂ ਦੇ ਲੜਕੇ ਮੱਧਵਰਗੀ ਤੇ ਗਰੀਬ ਲੜਕੀਆਂ ਦੇ ਆਈ.ਲੈਟਸ ਦੇ ਖਰਚੇ ਦੇ ਨਾਲ-ਨਾਲ ਉਨ੍ਹਾਂ ਨੂੰ ਬਾਹਰ ਲਿਜਾਣ ਲਈ ਵਿਆਹ-ਸ਼ਾਂਦੀਆਂ ਕਰਵਾਉਣ ਲਈ ਹੋੜ ਲੱਗ ਚੁੱਕੀ ਹੈ ਜਿਸ ਨਾਲ ਜਾਤ-ਪਾਤ ਜਾਂ ਊਚ-ਨੀਚ ਦੇ ਸਮਾਜਿਕ ਭੇਦਭਾਵ ਵੀ ਮਿੱਟਦੇ ਜਾ ਰਹੇ ਹਨ । ਦੂਸਰਾ ਅਜਿਹੀਆ ਸ਼ਾਂਦੀਆ ਕਰਦੇ ਸਮੇ ਅਦਾਲਤਾਂ ਵਿਚ ਜਾ ਕੇ ਅਜਿਹੀਆ ਸ਼ਾਂਦੀਆ ਨੂੰ ਮਾਂ-ਬਾਪ ਰਜਿਸਟਰਡ ਕਰਵਾਉਣ ਦੀ ਜਿ਼ੰਮੇਵਾਰੀ ਨਿਭਾਉਣ । ਬਿਨ੍ਹਾਂ ਰਜਿਸਟਰਡ ਮੈਰਿਜ ਤੋ ਬੱਚੀਆਂ ਨੂੰ ਬਾਹਰ ਨਹੀ ਭੇਜਣਾ ਚਾਹੀਦਾ । ਜੋ ਕਿ ਸਾਡੀਆ ਧੀਆਂ-ਭੈਣਾਂ ਦੀ ਸ਼ਾਂਦੀ ਦੀ ਅਗਲੀ ਜਿੰਦਗੀ ਦੀ ਗ੍ਰਾਂਟੀ ਨੂੰ ਵੀ ਯਕੀਨੀ ਬਣਾਉਣ ਵਿਚ ਸਹਿਯੋਗ ਮਿਲੇਗਾ ।

Leave a Reply

Your email address will not be published. Required fields are marked *