15 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਪਲਾਜਾ ਸਾਹਮਣੇ ਵੱਡਾ ਇਕੱਠ ਕਰਕੇ ‘ਕੌਮਾਂਤਰੀ ਜ਼ਮਹੂਰੀਅਤ ਦਿਹਾੜਾ’ ਮਨਾਇਆ ਜਾਵੇਗਾ : ਮਾਨ

26 ਜਨਵਰੀ 2023 ਨੂੰ ਕੇਸਰੀ ਝੰਡਿਆਂ ਨਾਲ ਕੌਮ ਦੀ ਅਣਖ਼-ਗੈਰਤ ਨੂੰ ਪ੍ਰਗਟਾਉਦੇ ਦਿਨ ਨੂੰ ਮਨਾਇਆ ਜਾਵੇਗਾ 

ਫ਼ਤਹਿਗੜ੍ਹ ਸਾਹਿਬ, 17 ਅਗਸਤ ( ) “15 ਸਤੰਬਰ ਨੂੰ ਅੰਤਰਰਾਸਟਰੀ ਜ਼ਮਹੂਰੀ ਦਿਹਾੜੇ ਦਾ ਬਹੁਤ ਵੱਡਾ ਮਹੱਤਵਪੂਰਨ ਦਿਨ ਆ ਰਿਹਾ ਹੈ । ਕਿਉਂਕਿ ਇੰਡੀਆਂ ਦੇ ਹੁਕਮਰਾਨਾਂ ਨੇ ਸਾਡੇ ਮਹਾਨ ਨਾਇਕ ਗਿਆਨੀ ਦਿੱਤ ਸਿੰਘ ਅਤੇ ਪ੍ਰੋ. ਗੁਰਮੁੱਖ ਸਿੰਘ ਦੁਆਰਾ ਸਿੱਦਤ ਅਤੇ ਵੱਡੀ ਜਿ਼ੰਮੇਵਾਰੀ ਨਾਲ ਸੁਰੂ ਕੀਤੀ ਗੁਰਦੁਆਰਾ ਸੁਧਾਰ ਲਹਿਰ ਦੀ ਲੰਮੀ ਲੜਾਈ ਰਾਹੀ 1925 ਵਿਚ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨ ਰਾਹੀ ਹੋਂਦ ਵਿਚ ਲਿਆਂਦਾ ਸੀ । ਜਿਸਦੀ ਬੀਤੇ ਸਮੇਂ ਵਿਚ ਜਦੋਂ ਤੋਂ ਇੰਡੀਆਂ ਆਜਾਦ ਹੋਇਆ ਹੈ, ਕੇਵਲ 8 ਵਾਰੀ ਜਰਨਲ ਚੋਣਾਂ ਕਰਵਾਈਆ ਗਈਆ ਹਨ ਅਤੇ ਇੰਡੀਅਨ ਪਾਰਲੀਮੈਂਟ ਦੀਆਂ 17 ਵਾਰੀ ਚੋਣਾਂ ਹੋ ਚੁੱਕੀਆ ਹਨ । ਕਹਿਣ ਤੋਂ ਭਾਵ ਹੈ ਕਿ 9 ਵਾਰੀ ਸਾਡੀਆਂ ਜ਼ਮਹੂਰੀਅਤ ਚੋਣਾਂ ਨੂੰ ਜ਼ਬਰੀ ਭੰਗ ਕੀਤਾ ਗਿਆ ਹੈ । ਹੁਣ 2011 ਤੋਂ ਸਾਡੀ ਇਸ ਜ਼ਮਹੂਰੀ ਸੰਸਥਾਂ ਦੀਆਂ ਚੋਣਾਂ ਮੰਦਭਾਵਨਾ ਅਧੀਨ ਨਹੀ ਕਰਵਾਈਆ ਜਾ ਰਹੀਆ । ਇਸ ਲਈ ਅਸੀ 15 ਸਤੰਬਰ ਦੇ ਕੌਮਾਂਤਰੀ ਜ਼ਮਹੂਰੀਅਤ ਦਿਹਾੜੇ ਨੂੰ ਆਪਣੀ ਸਿੱਖ ਪਾਰਲੀਮੈਟ ਦੀ ਜਮਹੂਰੀਅਤ ਪ੍ਰਕਿਰਿਆ ਨੂੰ ਬਹਾਲ ਕਰਵਾਉਣ ਦੇ ਮਕਸਦ ਨੂੰ ਲੈਕੇ ਸ੍ਰੀ ਦਰਬਾਰ ਸਾਹਿਬ ਦੇ ਪਲਾਜਾ ਸਾਹਮਣੇ ਸਟੇਟ ਪੱਧਰ ਦਾ ਵੱਡਾ ਇਕੱਠ ਕਰਕੇ ਇਸ ਕੌਮਾਂਤਰੀ ਜ਼ਮਹੂਰੀਅਤ ਦਿਹਾੜਾ ਮਨਾ ਰਹੇ ਹਾਂ ਜਿਸ ਵਿਚ ਸਮੁੱਚੇ ਖ਼ਾਲਸਾ ਪੰਥ ਨੂੰ ਆਪੋ-ਆਪਣੇ ਸਾਧਨਾਂ ਤੇ ਸਾਥੀਆ ਨੂੰ ਨਾਲ ਲੈਕੇ ਪਹੁੰਚਣ ਦੀ ਕੌਮੀ ਮੁਫਾਦਾ ਦੀ ਪੂਰਤੀ ਲਈ ਸੰਜ਼ੀਦਗੀ ਭਰੀ ਅਪੀਲ ਵੀ ਕਰਦੇ ਹਾਂ ।”

ਇਹ ਫੈਸਲਾ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੀ.ਏ.ਸੀ. ਦੀ 5 ਘੰਟੇ ਚੱਲੀ ਲੰਮੀਆਂ ਵਿਚਾਰਾਂ ਦੀ ਮੀਟਿੰਗ ਵਿਚ ਦ੍ਰਿੜਤਾ ਨਾਲ ਉਭਰਕੇ ਸਾਹਮਣੇ ਆਇਆ ਅਤੇ ਇਸ ਸੰਬੰਧ ਵਿਚ ਸਰਕਲ, ਜਿ਼ਲ੍ਹਾ ਪ੍ਰਧਾਨਾਂ, ਅਗਜੈਕਟਿਵ ਮੈਬਰਾਂ ਦੀਆਂ ਡਿਊਟੀਆ ਸਥਿਰ ਕਰਦੇ ਹੋਏ ਕੀਤਾ ਗਿਆ । ਦੂਸਰੇ ਸਰਬਸੰਮਤੀ ਦੇ ਮਤੇ ਰਾਹੀ 18 ਸਤੰਬਰ ਨੂੰ ਗੁਰਦੁਆਰਾ ਸੈਕਟਰ-19 ਤੋਂ ਗਵਰਨਰ ਹਾਊਂਸ ਤੱਕ ਕੇਸਰੀ ਝੰਡਿਆ ਨਾਲ ਜ਼ਮਹੂਰੀਅਤ ਬਹਾਲੀ ਦਿਹਾੜੇ ਲਈ ਮਾਰਚ ਕਰਦੇ ਹੋਏ ਗਵਰਨਰ ਪੰਜਾਬ ਨੂੰ ਐਸ.ਜੀ.ਪੀ.ਸੀ. ਦੀਆਂ ਤੁਰੰਤ ਚੋਣਾਂ ਕਰਵਾਉਣ ਸੰਬੰਧੀ ਯਾਦ ਪੱਤਰ ਦਿੱਤਾ ਜਾਵੇਗਾ ਜਿਸ ਵਿਚ ਸੀਨੀਅਰ ਲੀਡਰਸਿ਼ਪ ਸਹਿਤ ਮੋਹਾਲੀ, ਚੰਡੀਗੜ੍ਹ, ਰੋਪੜ੍ਹ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਨਵਾਂਸਹਿਰ ਜਿ਼ਲ੍ਹੇ ਭਾਗ ਲੈਣਗੇ । ਤੀਸਰੇ ਮਤੇ ਰਾਹੀ 26 ਜਨਵਰੀ 2023 ਨੂੰ ਜਿਸ ਦਿਨ ਰਿਪਬਲਿਕ ਡੇ ਹੈ, ਉਸ ਦਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਕੇਸਰੀ ਝੰਡਿਆ ਦੇ ਜਾਹੋ-ਜਲਾਲ ਨਾਲ ਆਪਣੀ ਅਣਖ-ਗੈਰਤ ਨੂੰ ਬੁਲੰਦ ਰੱਖਦੀ ਹੋਈ ਆਪਣੀ ਆਜਾਦੀ ਦੇ ਪ੍ਰਗਟਾਵੇ ਦਾ ਇਜਹਾਰ ਕਰਦੀ ਹੋਈ ਇਸ ਦਿਨ ਨੂੰ ਉਸੇ ਉਤਸਾਹ ਅਤੇ ਦ੍ਰਿੜਤਾ ਨਾਲ ਮਨਾਏਗੀ ਜਿਵੇ 15 ਅਗਸਤ 2022 ਨੂੰ ਸਿੱਖ ਕੌਮ ਨੇ ਆਪਣੇ ਘਰਾਂ-ਕਾਰੋਬਾਰਾਂ, ਵਹੀਕਲਜ ਆਦਿ ਉਤੇ ਸਰਬੱਤ ਦੇ ਭਲੇ ਦੇ ਅਤੇ ਫ਼ਤਹਿ ਦੇ ਪ੍ਰਤੀਕ ਕੇਸਰੀ ਝੰਡਿਆ ਰਾਹੀ ਸਮੁੱਚੇ ਪੰਜਾਬ ਵਿਚ ਮਾਰਚ ਵੀ ਕੀਤੇ ਅਤੇ ਆਪਣੀ ਆਜ਼ਾਦ ਹਸਤੀ ਦੀਆਂ ਭਾਵਨਾਵਾ ਨੂੰ ਕੌਮਾਂਤਰੀ ਪੱਧਰ ਤੇ ਪ੍ਰਗਟਾਇਆ ਸੀ ।

ਆਖਰੀ ਮਤੇ ਵਿਚ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬੀਤੇ 40 ਸਾਲਾਂ ਤੋਂ ਬਹੁਤ ਹੀ ਵਫਾਦਾਰੀ ਅਤੇ ਸੰਜ਼ੀਦਗੀ ਨਾਲ ਬਤੌਰ ਨਿੱਜੀ ਸਕੱਤਰ ਦੀ ਸੇਵਾ ਨਿਭਾਉਦੇ ਆ ਰਹੇ ਸ੍ਰੀ ਲਲਿਤ ਮੋਹਨ ਸਿੰਘ ਬਜੇਲੀ ਦੇ ਸਤਿਕਾਰਯੋਗ ਮਾਤਾ ਦੇਵਕੀ ਦੇਵੀ, ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਦੀ ਸਤਿਕਾਰਯੋਗ ਮਾਤਾ ਅਮਰਜੀਤ ਕੌਰ ਸਿੱਧੂ, ਸੂਬੇਦਾਰ ਮੇਜਰ ਸਿੰਘ ਦੇ ਵੱਡੇ ਭਰਾ ਰਿਟਾਇਰਡ ਬੀ.ਈ.ਓ. ਸ. ਕਸ਼ਮੀਰਾਂ ਸਿੰਘ ਸਰਾਏ, ਤਰਨਤਾਰਨ ਦੇ ਜਿ਼ਲ੍ਹਾ ਪ੍ਰਧਾਨ ਦੇ ਸ. ਹਰਜੀਤ ਸਿੰਘ ਮੀਆਪੁਰ ਦੇ ਸਤਿਕਾਰਯੋਗ ਪਿਤਾ ਸ. ਜੋਗਿੰਦਰ ਸਿੰਘ, ਫ਼ਤਹਿਗੜ੍ਹ ਸਾਹਿਬ ਦੇ ਜਿ਼ਲ੍ਹਾ ਪ੍ਰਧਾਨ ਸ. ਸਿੰਗਾਰਾ ਸਿੰਘ ਬਡਲਾ ਦੇ ਜਵਾਈ ਸ. ਗੁਰਪ੍ਰੀਤ ਸਿੰਘ ਸਰਪੰਚ ਦੇ ਹੋਏ ਦਰਦ ਭਰੇ ਅਕਾਲ ਚਲਾਣੇ ਉਤੇ ਸਮੁੱਚੀ ਪਾਰਟੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਵਿਛੜੀਆ ਆਤਮਾਵਾ ਦੀ ਸ਼ਾਂਤੀ ਲਈ ਸਮੂਹਿਕ ਰੂਪ ਵਿਚ ਅਰਦਾਸ ਕੀਤੀ ਗਈ । ਅੱਜ ਦੇ ਇਕੱਠ ਵਿਚ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਫੁਰਕਾਨ ਮੁਹੰਮਦ ਕੁਰੈਸੀ ਮੀਤ ਪ੍ਰਧਾਨ, ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ (ਸਾਰੇ ਜਰਨਲ ਸਕੱਤਰ) ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਰਣਦੀਪ ਸਿੰਘ ਪੀ.ਏ, ਜਤਿੰਦਰ ਸਿੰਘ ਥਿੰਦ ਯੂਥ ਆਗੂ, ਹਰਭਜਨ ਸਿੰਘ ਕਸ਼ਮੀਰੀ, ਸੁਖਜੀਤ ਸਿੰਘ ਕਾਲਾਅਫਗਾਨਾ, ਸੂਬੇਦਾਰ ਮੇਜਰ ਸਿੰਘ, ਪਰਮਿੰਦਰ ਸਿੰਘ ਬਾਲਿਆਵਾਲੀ, ਰਜਿੰਦਰ ਸਿੰਘ ਫ਼ੌਜੀ, ਜਸਵੰਤ ਸਿੰਘ ਚੀਮਾਂ, ਐਡਵੋਕੇਟ ਸਿਮਰਜੀਤ ਸਿੰਘ, ਸੁਖਜੀਤ ਸਿੰਘ ਡਰੋਲੀ, ਹਰਜੀਤ ਸਿੰਘ ਮੀਆਪੁਰ, ਨਰਿੰਦਰ ਸਿੰਘ ਖੁਸਰੋਪੁਰ, ਅਮਰੀਕ ਸਿੰਘ ਨੰਗਲ, ਬੀਬੀ ਮਨਦੀਪ ਕੌਰ ਐਡਵੋਕੇਟ, ਕਰਤਾਰ ਸਿੰਘ ਪਠਾਨਕੋਟ, ਗੁਰਬਿੰਦਰ ਸਿੰਘ ਜੌਲੀ, ਗੁਰਬਚਨ ਸਿੰਘ ਪਵਾਰ, ਸਿੰਗਾਰਾ ਸਿੰਘ ਬਡਲਾ, ਬੀਬੀ ਸੁਖਜੀਤ ਕੌਰ ਕਪੂਰਥਲਾ, ਖਜਾਨ ਸਿੰਘ ਹਰਿਆਣਾ, ਹਰਮੇਲ ਸਿੰਘ ਜੋਧੇ, ਹਰਬੰਸ ਸਿੰਘ ਪੈਲੀ ਆਗੂਆ ਨੇ ਸਮੂਲੀਅਤ ਕੀਤੀ ।

Leave a Reply

Your email address will not be published. Required fields are marked *